ਕੈਪਟਨ ਅਮਰਿੰਦਰ ਸਿੰਘ ਦਾ ਦਮਦਮੀ ਟਕਸਾਲ ਬਾਰੇ ਗਲਤ ਬਿਆਨੀ ਮਾਹੌਲ ਨੂੰ ਅਣਸੁਖਾਵਾਂ ਕਰਨ ਦਾ ਯਤਨ : ਸੰਤ ਸਮਾਜ

ਅੰਮ੍ਰਿਤਸਰ – ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਬਾਰੇ ਦਿਤੇ ਬਿਆਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿਤਾ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਥ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਬਾਰੇ ਗਲਤ ਬਿਆਨਬਾਜ਼ੀ ਕਰ ਕੇ ਅਣਸੁਖਾਵਾਂ ਮਾਹੌਲ ਪੈਦਾ ਕਰਨ ਦਾ ਯਤਨ ਕੀਤਾ ਹੈ।  ਉਨ੍ਹਾਂ ਐਲਾਨ ਕੀਤਾ ਕਿ ਸਮੁੱਚਾ ਸੰਤ ਸਮਾਜ ਦਮਦਮੀ ਟਕਸਾਲ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੇ ਹਰ ਆਦੇਸ਼ ਦੀ ਪਾਲਣਾ ਕਰਨ ਲਈ ਤਤਪਰ ਹੈ।

ਜਾਰੀ ਬਿਆਨ ‘ਚ  ਸੰਤਾਂ ਮਹਾਂਪੁਰਖਾਂ ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ, ਬਾਬਾ ਗੁਰਭੇਜ ਸਿੰਘ  ਖਜਾਲੇ ਵਾਲੇ, ਸੰਤ ਕਵਲਜੀਤ ਸਿੰਘ ਨਾਗਿਆਨਾ ਸਾਹਿਬ, ਸੰਤ ਸੱਜਣ ਸਿੰਘ ਬੇਰ ਸਾਹਿਬ, ਸੰਤ ਸੁਖਵੰਤ ਸਿੰਘ ਚੰਨਣਕੇ, ਸੰਤ ਬਾਬਾ ਗੁਰਦੀਪ ਸਿੰਘ ਖੁੱਜਾਲਾ,ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਦਰਸ਼ਨ ਸਿੰਘ ਤੱਲਾ ਸਾਹਿਬ,ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ,ਬਾਬਾ ਸਵਰਨਜੀਤ ਸਿੰਘ ਦੁਆਬਾ, ਸੰਤ ਤਰਲੋਚਨ ਸਿੰਘ ਹੁਸ਼ਿਆਰਪੁਰ, ਸੰਤ ਹਰਜਿੰਦਰ ਸਿੰਘ ਨਾਨਕ ਸਰ ਵਾਲੇ ਅਤੇ ਬਾਬਾ ਬਲਦੇਵ ਸਿੰਘ ਧਰਮਪੁਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਤੌਰ ਮੁਖ ਮੰਤਰੀ ਪੰਜਾਬ ਪ੍ਰਤੀ ਬਹੁਤ ਵਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਉਸ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਹਰ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਾ ਕੇ ਰਖਣ। ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਖਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰਕ ਪਿਛੋਕੜ ਇਤਿਹਾਸਕ ਅਤੇ ਧਾਰਮਿਕ ਹੈ। ਜਿਸ ਉੱਪਰ ਸਤਿਗੁਰੂ ਸਾਹਿਬਾਨ ਨੇ ਬਹੁਤ ਵਡੀਆਂ ਬਖ਼ਸ਼ਿਸ਼ਾਂ ਕੀਤੀਆਂ ਹੋਈਆਂ ਹਨ। ਪਰ ਅਜ ਕੁਝ ਅਖੌਤੀ ਪ੍ਰਚਾਰਕ ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਸਿਧਾਂਤ ਨੂੰ ਸੱਟ ਮਾਰਨ ‘ਤੇ ਲਗੇ ਹੋਏ ਹਨ ਅਤੇ ਸਦੀਆਂ ਤੋਂ ਸਥ;ਪਤ ਗੁਰੂ ਘਰ ਦੀ ਮਰਿਯਾਦਾ , ਪਰੰਪਰਾ ਅਤੇ ਰਵਾਇਤਾਂ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਸੰਤਾਂ ਮਹਾਂਪੁਰਸ਼ਾਂ ਨੇ ਪੰਥ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਕਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਸਾਡੇ ਗੁਰ ਇਤਿਹਾਸ ਨੂੰ ਤੋੜਨ ਦੀ ਇਜਾਜ਼ਤ ਦੇ ਦਿਤੀ ਗਈ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਿਖੀ ਇਤਿਹਾਸ ਤੇ ਸਿਖੀ ਤੋਂ ਦੂਰ ਚਲੇ ਜਾਣਗੀਆਂ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਨੇ ਹਮੇਸ਼ਾਂ ਪੰਥ ਦੇ ਸਿਧਾਂਤਾਂ ਅਤੇ ਰਵਾਇਤਾਂ ‘ਤੇ ਪਹਿਰਾ ਦਿਤਾ ਅਤੇ ਰਾਖੀ ਕੀਤੀ ਹੈ ਅਤੇ ਇਸ ਦੀ ਮਜ਼ਬੂਤੀ ਅਤੇ ਪੂਰਤੀ ਲਈ ਲੋੜ ਪੈਣ ‘ਤੇ ਜਾਨਾਂ ਦੀ ਆਹੂਤੀ ਦਿਤੀ ਹੈ। ਪਰ ਅਜ ਕੁੱਝ ਸਿਖੀ ਦੇ ਬੁਰਕੇ ਵਿਚ ਛੁਪੇ ਲੋਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਪੰਥ ਦੀ ਇਸ ਮਹਾਨ ਸੰਸਥਾ ਦਮਦਮੀ ਟਕਸਾਲ ਦੇ ਅਕਸ ਨੂੰ ਧੁੰਦਲਾ ਕਰਨ ਦੇ ਯਤਨ ‘ਚ ਲਗੇ ਹੋਏ ਹਨ।

ਉਨ੍ਹਾਂ ਕਿਹਾ ਕ ਪਿੱਛਲੇ ਸਿੱਖ ਸੰਘਰਸ਼ ਦੌਰਾਨ ਦਮਦਮੀ ਟਕਸਾਲ ਦੇ ਇਤਿਹਾਸਕ ਰੋਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।  ਸਮੁੱਚੀਆਂ ਸੰਪਰਦਾਵਾਂ ਅਤੇ ਸੰਤ ਮਹਾਂਪੁਰਸ਼ ਦਮਦਮੀ ਟਕਸਾਲ ਵੱਲੋਂ ਕੀਤੀ ਗਈ ਅਗਵਾਈ ‘ਤੇ ਪੂਰਾ ਮਾਣ ਕਰਦਾ ਹੈ ਅਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਚਟਾਨ ਵਾਂਗ ਖੜਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>