ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਹੋਈ ਭਾਰੀ ਇਕੱਤਰਤਾ

ਚੌਕ ਮਹਿਤਾ – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਚੌਂਕ ਮਹਿਤਾ ਮਨਾਏ ਜਾ ਰਹੇ ਘੱਲੂਘਾਰਾ ਸ਼ਹੀਦੀ ਸਮਾਗਮ ਪ੍ਰਤੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਦੀ ਤਿਆਰੀ ਸੰਬੰਧੀ ਦਮਦਮੀ ਟਕਸਾਲ ਨਾਲ ਜੁੜੀਆਂ ਪੰਥਕ ਸ਼ਖ਼ਸੀਅਤਾਂ, ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੀ ਇਕ ਜ਼ਰੂਰੀ ਇਕੱਤਰਤਾ ਦਮਦਮੀ ਟਕਸਾਲ ਦੇ ਮੁਖੀ  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਕੀਤੀ ਗਈ। ਇਸ ਮੌਕੇ ਸ਼ਹੀਦੀ ਸਮਾਗਮਾਂ ਪ੍ਰਤੀ ਰੂਪ ਰੇਖਾ ਉਲੀਕਣ ਅਤੇ ਸੁਚਾਰੂ ਪ੍ਰਬੰਧ ਲਈ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ । ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜਿੱਥੇ ਸਮਾਗਮ ’ਚ ਹੁੰਮ੍ਹ ਹੁਮਾ ਕੇ ਪਹੁੰਚਣ ਦੀ ਸੰਗਤ ਨੂੰ ਅਪੀਲ ਕੀਤੀ ਉੱਥੇ ਹੀ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਅਤੇ ਇੰਤਜ਼ਾਮ ਲਈ ਹੁਣ ਤੋਂ ਹੀ ਇੱਕਜੁੱਟ ਹੋ ਲੱਕ ਬੰਨ੍ਹ ਕੇ ਲਗ ਜਾਣ ਦਾ ਸਦਾ ਦਿਤਾ। ਉਨ੍ਹਾਂ ਕਿਹਾ ਕਿ ਇਹ ਸ਼ਹੀਦੀ ਹਫ਼ਤਾ ਵੈਰਾਗ ਮਈ ਦਿਹਾੜੇ ਹਨ ਅਤੇ ਹਰ ਗੁਰਸਿਖ ਦੀ ਅੱਖ ਨਮ ਹੁੰਦੀ ਹੈ। ਉਨ੍ਹਾਂ ਦਸਿਆ ਕਿ ਦਮਦਮੀ ਟਕਸਾਲ ਦੇ ਹੈੱਡ ਕੁਆਟਰ ’ਤੇ ਪੂਰਾ ਹਫ਼ਤਾ ਸਮਾਗਮ ਚੱਲੇਗਾ ਅਤੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ’ਚ ਹਾਜ਼ਰੀਆਂ ਲਾਉਣ ਉਪਰੰਤ ਸਵੇਰੇ 9: 30 ਤੋਂ ਹੀ ਸ਼ਹੀਦੀ ਸਮਾਗਮ ਦੀ ਆਰੰਭਤਾ ਹੋਵੇਗੀ। ਉਨ੍ਹਾਂ ਦਸਿਆ ਕਿ ਸ਼ਹੀਦੀ ਸਮਾਗਮ ’ਚ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਸੰਗਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਨ ਲਈ ਪਹੁੰਚ ਰਹੀ ਹੈ। ਉਨਾਂ ਦਸਿਆ ਕਿ ਸਮਾਗਮ ਨੂੰ ਤਖਤ ਸਾਹਿਬਾਨ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਦਿਲੀ ਕਮੇਟੀ ਦੇ ਪ੍ਰਧਾਨ, ਧਾਰਮਿਕ ਸ਼ਖਸ਼ੀਅਤਾਂ, ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਵਡੀ ਗਿਣਤੀ ’ਚ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ। ਇਹ ਸਮਾਗਮ ਸ਼ਰਧਾ ਸ਼ਾਂਤੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਘੱਲੂਘਾਰੇ ਦੀ ਵਡੇ ਦੁਖਾਂਤ ਅਤੇ ਜਬਰ ਜੁਲਮ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ’ਚ ਸਿਖ ਕੌਮ ਵੱਲੋਂ ਸ਼ਾਂਤਮਈ ਤਰੀਕੇ ਨਾਲ ਦਿਹਾੜਾ ਮਨਾਏ ਜਾਣ ਵਰਗਾ ਦੁਨੀਆ ’ਚ ਇਸ ਤਰਾਂ ਦੀ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਦਸਿਆ ਕਿ ਸ਼ਹੀਦੀ ਸਮਾਗਮ ਪ੍ਰਤੀ ਲਗਾਏ ਜਾਂਦੇ ਫਲੈਕਸ ਆਦਿ ਨੂੰ ਸ਼ਰਾਰਤੀਆਂ ਵੱਲੋਂ ਨੁਕਸਾਨ ਪਹੁੰਚਾਇਆ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਿਖ ਸੰਗਤਾਂ ਨੂੰ ਸ਼ਹੀਦੀ ਸਮਾਗਮਾਂ ’ਚ ਸਮੇਂ ਸਿਰ ਹੁਮ ਹੁੰਮਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ।  ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ, ਸੰਤ ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਸੰਤ ਬਾਬਾ ਮਨਮੋਹਨ ਸਿੰਘ ਭੰਗਾਲੀ ਸਾਹਿਬ, ਸੰਤ ਬਾਬਾ ਸੁੱਖਾ ਸਿੰਘ ਜੋਤੀਸਰ, ਸੰਤ ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਗਿ. ਭੁਪਿੰਦਰ ਸਿੰਘ ਗਦਲੀ, ਸੰਤ ਬਾਬਾ ਗੁਰਭੇਜ ਸਿੰਘ, ਬਾਬਾ ਅਜੀਤ ਸਿੰਘ ਤਰਨਾਦਲ, ਬਾਬਾ ਗੁਰਮੀਤ ਸਿੰਘ ਤੋਂ ਇਲਾਵਾ ਕੈ. ਬਲਬੀਰ ਸਿੰਘ ਬਾਠ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਜਿੰਦਰ ਸਿੰਘ ਮਹਿਤਾ, ਡਾ. ਦਲਬੀਰ ਸਿੰਘ ਵੇਰਕਾ, ਭਾਈ ਸਰਚਾਂਦ ਸਿੰਘ ਖਿਆਲਾ,  ਸੰਦੀਪ ਸਿੰਘ ਏ.ਆਰ, ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਹਰਜਿੰਦਰ ਸਿੰਘ ਜੱਜ, ਸਾਬਕਾ ਸਰਪੰਚ ਕਸ਼ਮੀਰ ਸਿੰਘ ਮਹਿਤਾ, ਚੇਅਰਮੈਨ ਤਰਲੋਕ ਸਿੰਘ ਬਾਠ, ਜਥੇਦਾਰ ਸਵਰਨ ਜੀਤ ਸਿੰਘ ਕੁਰਾਲੀਆ, ਜਥੇਦਾਰ ਗੁਰਮੀਤ ਸਿੰਘ ਖੱਬੇਰਾਜਪੂਤਾਂ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ, ਡਾ. ਰੁਪਿੰਦਰ ਸਿੰਘ, ਸਰਪੰਚ ਗੁਰਮੀਤ ਸਿੰਘ ਨੰਗਲੀ, ਜਥੇ. ਤਰਸੇਮ ਸਿੰਘ ਤਾਹਰਪੁਰ, ਗੁਰਦੀਪ ਸਿੰਘ ਡੀ.ਪੀ., ਮਾਸਟਰ ਜਸਵੰਤ ਸਿੰਘ, ਜਤਿੰਦਰ ਸਿੰਘ ਲੱਧਾਮੁੰਡਾ, ਰਜਿੰਦਰ ਸਿੰਘ ਸ਼ਾਹ, ਰਮਨਬੀਰ ਸਿੰਘ ਲੱਧਾਮੁੰਡਾ, ਪ੍ਰਧਾਨ ਮਨਜੋਤ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਸੁੱਖਾ, ਸ਼ਮਸ਼ੇਰ ਸਿੰਘ ਜੇਠੂਵਾਲ, ਮੰਗਲ ਸਿੰਘ ਬਟਾਲਾ, ਪ੍ਰਧਾਨ ਅਜੀਤ ਸਿੰਘ, ਸੁੱਖ ਰੰਧਾਵਾ, ਸੁਖਨਪਾਲ ਸਿੰਘ ਬੱਲ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ, ਹਰਸ਼ਦੀਪ ਸਿੰਘ ਰੰਧਾਵਾ, ਡਾ. ਅਵਤਾਰ ਸਿੰਘ ਬੁੱਟਰ, ਰਣਜੀਤ ਸਿੰਘ ਗੱਖਾ, ਗੁਰਪ੍ਰੀਤ ਸਿੰਘ ਦੁਬਾਈ, ਬਲਦੇਵ ਸਿੰਘ ਬੰਬੇ ਵਾਲੇ, ਸਰਪੰਚ ਜਸਪਾਲ ਸਿੰਘ ਪੱਡਾ, ਗੁਰਪ੍ਰੀਤ ਸਿੰਘ ਗੋਪੀ ਟੈਂਟ ਵਾਲੇ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>