ਨਾਨਕਸਰ ਸੰਪਰਦਾ ਮੁਖੀ ਬਾਬਾ ਹਰਭਜਨ ਸਿੰਘ ਦੇ ਬੇਵਕਤ ਵਿਛੋੜੇ ’ਤੇ ਦੁਖ ਦਾ ਪ੍ਰਗਟਾਵਾ

ਅੰਮ੍ਰਿਤਸਰ – ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਨਾਨਕਸਰ ਸੰਪਰਦਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕ ਸਰ ਕਲੇਰਾਂ ਦੀ ਬੇਵਕਤੀ ਵਿਛੋੜੇ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਖ਼ਬਰ ਨਾਲ ਸਿਖ ਸੰਗਤਾਂ ਵਿਚ ਸੋਗ ਦੀ ਲਹਿਰ ਹੈ। ਉਹ ਕੁੱਝ ਦਿਨਾਂ ਤੋਂ ਸਿੰਘਾਪੁਰ ਵਿਖੇ ਇਲਾਜ ਅਧੀਨ ਸਨ।  ਅਜ ਉਨ੍ਹਾਂ ਦਾ ਪੰਜ ਭੂਤਕ ਸਰੀਰ ਸਤਿਕਾਰ ਸਹਿਤ ਇਕ ਹਵਾਈ ਜਹਾਜ਼ ਰਹੀ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ,ਰਾਜਾਸਾਂਸੀ ਅੰਮ੍ਰਿਤਸਰ ਲਿਆਂਦਾ ਗਿਆ। ਜਿੱਥੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਸਮੇਤ ਕਈ ਧਾਰਮਿਕ ਰਾਜਨੀਤਿਕ ਸ਼ਖ਼ਸੀਅਤਾਂ ਨੇ ਬਾਬਾ ਜੀ ਦੇ ਮ੍ਰਿਤਕ ਸਰੀਰ ਹਾਸਲ ਕਰਦਿਆਂ ਸਤਿਕਾਰ ਸਹਿਤ ਠਾਠ ਨਾਨਕਸਰ ਕਲੇਰਾਂ ਨੂੰ ਰਵਾਨਾ ਹੋਏ। ਕਰੀਬ 65 ਸਾਲਾ ਬਾਬਾ ਹਰਭਜਨ ਸਿੰਘ ਜੀ ਸੰਤ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਕਲੇਰਾਂ ਦੇ ਗੁਰਪੁਰੀ ਪਿਆਨੇ ਉਪਰੰਤ ਨਾਨਕਸਰ ਕਲੇਰਾਂ ਦੇ ਦਰਬਾਰ ਸਾਹਿਬ ਦੀ 16 ਸਾਲ ਸੇਵਾ ਨਿਭਾਉਂਦੇ ਰਹੇ ਹਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦਸਿਆ ਕਿ ਬਾਬਾ ਹਰਭਜਨ ਸਿੰਘ ਜੀ ਧਾਰਮਿਕ ਬਿਰਤੀ ਦੇ ਮਾਲਕ ਸਨ। ਉਹ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਮਰਪਿਤ ਭਾਵਨਾ ਨਾਲ ਬਿਨਾ ਨਾਗਾ ਸੇਵਾ ਕਰਦੇ ਰਹੇ ਹਨ। ਉਨ੍ਹਾਂ ਲੱਖਾਂ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਦਮਦਮੀ ਟਕਸਾਲ ਨਾਲ ਗਹਿਰਾ ਪਿਆਰ ਸੀ ਅਤੇ ਦਮਦਮੀ ਟਕਸਾਲ ਨੂੰ ਉਨ੍ਹਾਂ ਹਮੇਸ਼ਾਂ ਸਹਿਯੋਗ ਦਿਤਾ।  ਉਨ੍ਹਾਂ ਕਿਹਾ ਕਿ ਬਾਬਾ ਹਰਭਜਨ ਸਿੰਘ ਜੀ ਦੇ ਵਿਛੋੜੇ ਨਾਲ ਜਿੱਥੇ ਨਾਨਕ ਸਰ ਸੰਪਰਦਾ, ਸੰਤ ਸਮਾਜ, ਸਿਖ ਪੰਥ ਅਤੇ ਉਨ੍ਹਾਂ ਆਪ ਨੂੰ ਨਿੱਜੀ ਤੌਰ ’ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਬਾਬਾ ਹਰਭਜਨ ਸਿੰਘ ਦਾ ਅੰਤਿਮ ਸੰਸਕਾਰ 10 ਜੂਨ ਦਿਨ ਐਤਵਾਰ ਨੂੰ ਦੁਪਹਿਰ ਦੋ ਵਜੇ ਨਾਨਕਸਰ ਕਲੇਰਾਂ ਵਿਖੇ ਕੀਤਾ ਜਾਵੇਗਾ। ਬਾਬਾ ਜੀ ਦੀ ਦੇਹ ਸਸਕਾਰ ਹੋਣ ਤੱਕ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>