ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਿਜ਼ਿਟਲ ਦਾਨ ਕੇਂਦਰ ਦੀ ਹੋਈ ਸਥਾਪਨਾ

ਨਵੀਂ ਦਿੱਲੀ : ਨਗਦੀ ਦੀ ਥਾਂ ਡਿਜ਼ਿਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਹਿਮ ਪਹਿਲ ਕੀਤੀ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲਕਸ਼ਮੀ ਵਿਲਾਸ ਬੈਂਕ ਦੇ ਸਹਿਯੋਗ ਨਾਲ ਡਿਜ਼ਿਟਲ ਦਾਨ ਕੇਂਦਰ ਦੀ ਸ਼ੁਰੂਆਤ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਇਸ ਸੇਵਾ ਨੂੰ ਕਮੇਟੀ ਨੇ ਡਿਜਿਟਲ ਗੋਲਕ ਦਾ ਨਾਂ ਦਿੱਤਾ ਹੈ। ਏ.ਟੀ.ਐਮ. ਨੁਮਾ ਬਣੇ ਇਸ ਕੇਂਦਰ ’ਚ ਕੋਈ ਵੀ ਬੰਦਾ ਘੱਟੋ-ਘੱਟ 100 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਆਪਣੀ ਸ਼ਰਧਾ ਅਨੁਸਾਰ ਰਕਮ ਦਾ ਭੁਗਤਾਨ ਕਮੇਟੀ ਦੇ ਖਾਤੇ ’ਚ ਡਿਜ਼ਿਟਲ ਤਰੀਕੇ ਨਾਲ ਕਰ ਸਕੇਗਾ।

ਦਾਨ ਦੇਣ ਵਾਲੇ ਨੂੰ ਆਪਣੀ ਮਰਜ਼ੀ ਦੀ ਮਦ ਅੰਦਰ ਦਾਨ ਦੇਣ ਦੀ ਸੁਵੀਧਾ ਵੀ ਉਪਲਬਧ ਕਰਵਾਈ ਗਈ ਹੈ। ਜੇਕਰ ਦਾਨਕਰਤਾ ਡਿਜਿਟਲ ਗੋਲਕ ਤਕਨੀਕ ਦੇ ਨਾਲ ਆਪਣੇ ਬੈਂਕ ਖਾਤੇ ਨੂੰ ਜੋੜਨ ’ਚ ਹਿੱਚਕ ਮਹਿਸੂਸ ਕਰਦਾ ਹੈ ਤਾਂ ਉਸ ਦੀ ਤੋੜ ਵੀ ਡਿਜਿਟਲ ਗੋਲਕ ਉਪਲਬਧ ਕਰਵਾ ਰਹੀ ਹੈ।ਦਾਨਕਰਤਾ ਨੂੰ ਸਿਰਫ਼ ਡਿਜਿਟਲ ਗੋਲਕ ਮਸ਼ੀਨ ਰਾਹੀਂ ਆਪਣਾ ਮੋਬਾਈਲ ਨੰਬਰ ਪਾਉਣ ’ਤੇ ਆਪਣੇ ਮੋਬਾਈਲ ’ਤੇ ਡਿਜਿਟਲ ਗੋਲਕ ਦਾ ਲਿੰਕ ਐਸ.ਐਮ.ਐਸ. ਰਾਹੀਂ ਆ ਜਾਵੇਗਾ। ਇਸ ਲਿੰਕ ਦਾ ਇਸਤੇਮਾਲ ਕਰਕੇ ਦਾਨਕਰਤਾ ਆਪਣੀ ਸੁਵੀਧਾ ਅਨੁਸਾਰ ਆਪਣੇ ਸੁਰੱਖਿਅਤ ਸਿਸ਼ਟਮ ਤੋਂ 4 ਘੰਟੇ ਦੇ ਅੰਦਰ ਭੁਗਤਾਨ ਕਰ ਸਕਦਾ ਹੈ। ਕਮੇਟੀ ਦੇ ਖਾਤੇ ’ਚ ਮਾਇਆ ਪੁੱਜਣ ਉਪਰੰਤ ਦਾਨਕਰਤਾ ਦੀ ਈ-ਮੇਲ ’ਤੇ ਧਾਰਾ 80 ਜੀ ਦੇ ਤਹਿਤ ਆਮਦਨ ਕਰ ਤੋਂ ਛੋਟ ਦਾ ਪ੍ਰਮਾਣ-ਪੱਤਰ ਅਤੇ ਮੋਬਾਈਲ ’ਤੇ ਮਾਇਆ ਪ੍ਰਾਪਤੀ ਦਾ ਸੁਨੇਹਾ ਵੀ ਪੁੱਜ ਜਾਵੇਗਾ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਡਿਜਿਟਲ ਗੋਲਕ ਦਾ ਰਸ਼ਮੀ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਦੀ ਕੋਸ਼ਿਸ਼ਾਂ ਨੂੰ ਡਿਜ਼ਿਟਲ ਇੰਡੀਆ ਅਤੇ ਤਕਨੀਕ ਦੇ ਨਾਲ ਚਲਣ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਕਿਹਾ ਕਿ ਅੱਜਕੱਲ ਪਲਾਸਟਿਕ ਮਨੀ ਦਾ ਜਮਾਨਾ ਹੈ। ਜਿਆਦਾਤਰ ਲੋਕ ਆਪਣੀ ਜੇਬ ’ਚ ਵੱਧ ਨਗਦੀ ਰੱਖਣ ਤੋਂ ਕਿਨਾਰਾ ਕਰਦੇ ਹਨ। ਇਸ ਕਰਕੇ ਕਮੇਟੀ ਵੱਲੋਂ ਡਿਜ਼ਿਟਲ ਤਰੀਕੇ ਨਾਲ ਦਾਨ ਰੂਪੀ ਮਾਇਆ ਲੈਣ ਲਈ ਇਹ ਕਦਮ ਚੁੱਕਿਆ ਗਿਆ ਹੈ। ਦਾਨਕਰਤਾ ਨੂੰ ਆਪਣੀ ਮਰਜ਼ੀ ਦੇ ਮਦ ਅੰਦਰ ਭੁਗਤਾਨ ਕਰਨ ਦੇ ਵਿਕਲਪ ਮੌਜੂਦ ਕਰਾਏ ਗਏ ਹਨ। ਮਸਲਨ ਸਿੱਖਿਆ, ਲੰਗਰ, ਕਾਰਸੇਵਾ ਆਦਿਕ।

ਜੀ.ਕੇ. ਨੇ ਕਿਹਾ ਕਿ ਡਿਜ਼ਿਟਲ ਤਰੀਕੇ ਨਾਲ ਦਾਨਕਰਤਾ ਨੂੰ ਜਿਥੇ ਪਾਰਦਰਸ਼ੀ ਤਰੀਕੇ ਨਾਲ ਕਮੇਟੀ ਕੋਲ ਮਾਇਆ ਪੁੱਜਣ ਦਾ ਭਰੋਸਾ ਮਿਲੇਗਾ, ਉਥੇ ਹੀ ਆਪਣੀ ਮਰਜ਼ੀ ਦੀ ਮਦ ਹੇਠਾਂ ਭੁਗਤਾਨ ਕਰਨ ਦੀ ਸੁਵੀਧਾ ਮਿਲੇਗੀ। ਜੀ.ਕੇ. ਨੇ ਅਜਿਹੇ ਕੇਂਦਰ ਹੋਰ ਇਤਿਹਾਸਿਕ ਗੁਰਦੁਆਰਿਆਂ ’ਚ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਬੈਂਕ ਦੇ ਚੇਅਰਮੈਨ ਬੀ.ਕੇ. ਮੰਜੂਨਾਥ, ਪ੍ਰਧਾਨ ਪਿਊਸ ਜੈਨ ਅਤੇ ਮੈਨੇਜਰ ਰੁਚੀ ਮਹਿਰੋਤਰਾ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਆਈ.ਟੀ. ਸੈਲ ਚੇਅਰਮੈਨ ਵਿਕਰਮ ਸਿੰਘ ਰੋਹਿਣੀ ਸਣੇ ਸਮੂਹ ਕਮੇਟੀ ਮੈਂਬਰਾਂ ਨੂੰ ਬੈਂਕ ਵੱਲੋਂ ਯਾਦਗਾਰੀ ਚਿਨ੍ਹ ਅਤੇ ਸ਼ਾਲ ਦੇ ਕੇ ਨਿਵਾਜਿਆ ਗਿਆ।

ਵਿਕਰਮ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ’ਚ ਪੇਟੀਐਮ ਰਾਹੀਂ ਵੀ ਸੰਗਤ ਪਾਸੋਂ ਦਸਵੰਧ ਪ੍ਰਾਪਤ ਕਰਨ ਲਈ ਕਿਊ.ਆਰ. ਕੋਡ ਵਿਕਸਿਤ ਕੀਤਾ ਗਿਆ ਹੈ। ਜਿਸ ਨੂੰ ਸਕੈਨ ਕਰਕੇ ਕੋਈ ਵੀ ਸ਼ਰਧਾਲੂ ਆਪਣੀ ਸ਼ਰਧਾ ਰਾਹੀਂ ਭੁਗਤਾਨ ਕਰ ਸਕਦਾ ਹੈ। ਕਮੇਟੀ ਨੇ ਤਕਨੀਕ ਦਾ ਇਸਤੇਮਾਲ ਸੁਰੱਖਿਅਤ ਤਰੀਕੇ ਨਾਲ ਕਰਨ ਵੱਲ ਜਿਆਦਾ ਧਿਆਨ ਦਿੱਤਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>