ਮਜੀਠਾ ‘ਚ ਕਾਂਗਰਸ ਦਾ ਸ਼ੋ ਹੋਇਆ ਫਲਾਪ : ਮਜੀਠੀਆ

ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਮਜੀਠਾ ਵਿਖੇ ਕੀਤੀ ਗਈ ਰੈਲੀ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਅਤੇ ਦਾਅਵੇ ਦੇ ਉਲਟ ਕੋਈ ਵੀ ਕਾਂਗਰਸ ਦਾ ਮੰਤਰੀ ਅਤੇ ਸਥਾਨਕ ਮੈਂਬਰ ਪਾਰਲੀਮੈਂਟ ਤਕ ਵੱਲੋਂ ਰੈਲੀ ਤੋਂ ਕਿਨਾਰਾ ਕੀਤੇ ਜਾਣ ਨਾਲ ‘ਫਲਾਪ ਸ਼ੋਅ’ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਕਾਂਗਰਸੀ ਆਗੂ ਵੱਲੋਂ ਪਹਿਲਾਂ ਤੋਂ ਹੀ ਕਾਂਗਰਸ ‘ਚ ਸ਼ਾਮਿਲ ਹੋ ਚੁਕੇ ਕੁਝ ਲੋਕਾਂ ਨੂੰ ਮੁੜ ਕਰਨ ਦਾ ਡਰਾਮਾ ਕਰ ਕੇ ਰੈਲੀ ਦੀ ਪ੍ਰਧਾਨਗੀ ਕਰ ਰਹੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਨਾ ਕੇਵਲ ਗੁਮਰਾਹ ਕੀਤਾ ਗਿਆ ਸਗੋਂ ਹਨੇਰੇ ‘ਚ ਰਖ ਕੇ ਧੋਖਾ ਦਿਤਾ ਗਿਆ ਜਿਸ ਦੀ ਹਲਕੇ ‘ਚ ਖੂਬ ਚਰਚਾ ਚਲ ਰਹੀ ਹੈ।

ਮਜੀਠੀਆ ਨੇ ਕਿਹਾ ਕਿ ਸਥਾਨਕ ਕਾਂਗਰਸੀ ਆਗੂ ਵੱਲੋਂ ਆਪਣੀ ਸ਼ਾਖ਼ ਬਚਾਉਣ ਲਈ ਡਰਾਮੇਬਾਜ਼ੀ ਦਾ ਸਹਾਰਾ ਲੈਣਾ ਪੈ ਰਿਹਾ ਹੋਣਾ ਸ਼ਰਮਨਾਕ ਹੈ। ਉਨ੍ਹਾਂ ਗੰਗਾ ਸਿੰਘ ਚਵਿੰਡਾ ਦੇਵੀ, ਨਿਰਮਲ ਸਿੰਘ ਨਾਗ ਅਤੇ ਸਵਰਨਜੀਤ ਕੁਰਾਲੀਆ ਆਦਿ ਵੱਲੋਂ 2017 ਦੌਰਾਨ ਕਾਂਗਰਸ ‘ਚ ਸ਼ਾਮਿਲ ਹੋ ਕੇ ਕਾਂਗਰਸ ਦੇ ਉਮੀਦਵਾਰਾਂ ਦੇ ਹਕ ‘ਚ ਪਚਾਰ ਕਰਨ ਦਾ ਸਬੂਤ ਪੇਸ਼ ਕਰਦਿਆਂ ਉਨ੍ਹਾਂ ਨੂੰ ਕਾਂਗਰਸ ‘ਚ ਸ਼ਾਮਿਲ ਕਰਨ ਨੂੰ ‘ ਓਲਡ ਐਂਡ ਵੇਸਟ ਸਮਗਰੀ ਦੀ ਰੀਸਾਈਕਲਿੰਗ’ ਕਰਾਰ ਦਿਤਾ। ਜੋ ਆਪ ਦੇ ਪਿੰਡ ਵੀ ਵੋਟਾਂ ਦੌਰਾਨ ਹਾਰ ਚੁਕੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਡਰਾਮੇਬਾਜ਼ੀ ਲਈ ਜਾਣੀ ਜਾਂਦੀ ਹੈ ਅਤੇ ਇਹ ‘ਜੁਆਇਨਿੰਗ’ ਕੁੱਝ ਨਹੀਂ ਬਲਕਿ ਇਕ ਭਰਮ ਹੈ। ਵਿਸ਼ਾਲ ਰੈਲੀ ਦਾ ਦਾਅਵਾ ਕਰਨ ਵਾਲਿਆਂ ਵਲੋਂ ਸਿਰਫ 6- 7 ਸੌ  ਬੰਦਿਆਂ ਵੱਧ ਇਕਠ ਨਾ ਕਰ ਸਕੇ। ਸਥਾਨਕ ਨੇਤਾ ਆਪਣੇ ਖ਼ੁਦ ਦੇ ਪਾਰਟੀ ਪ੍ਰਧਾਨ ਅਤੇ ਹੋਰ ਸੀਨੀਅਰ ਲੀਡਰਸ਼ਿਪ ਨੂੰ ਅਜਿਹੇ ਗੁੰਮਰਾਹਕੁੰਨ ਪ੍ਰਦਰਸ਼ਨ ਦਾ ਆਯੋਜਨ ਕਰਕੇ ਧੋਖਾ ਦੇ ਰਹੇ ਹਨ, ਜੋ ਕਿ ਇਕ ਫਲਾਪ ਪ੍ਰਦਰਸ਼ਨ ਹੋਣ ਦੀ ਗੱਲ ਕਬੂਲ ਰਹੇ ਹਨ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਹੈ ਅਤੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਹਰ ਫ਼ਰੰਟ ‘ਤੇ ਫ਼ੇਲ੍ਹ ਕਾਂਗਰਸ ਸਰਕਾਰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਣਾਈ ਰਖਣ ‘ਚ ਵੀ ਬੁਰੀ ਤਰਾਂ ਫ਼ੇਲ੍ਹ ਰਹੀ, ਕਾਂਗਰਸ ਦੇ ਕੌਂਸਲਰ ਅਤੇ ਲੀਡਰ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦਾ ਰਬ ਹੀ ਰਾਖਾ। ਪੰਜਾਬ ਦੀ ਅਰਥ ਵਿਵਸਥਾ ਖ਼ਤਰੇ ਦੀ ਹੱਦ ਤਕ ਪਹੁੰਚ ਚੁਕੀ ਹੈ। ਭ੍ਰਿਸ਼ਟਾਚਾਰ ਹਰ ਪਾਸੇ ਫੈਲਿਆ ਹੋਇਆ ਹੈ ਪਰ ਸਰਕਾਰ ਬਹੁਤ ਡੂੰਘੀ ਨੀਂਦ ‘ਚ ਹੈ। ਉਨ੍ਹਾਂ ਕਿਹਾ ‘ਹਰਿ ਘਰ ਨੌਕਰੀ ਹੋਵੇ ਜਾਂ 51000 ਰੁਪੈ ਸ਼ਗਨ ਸਕੀਮ, 2500 ਰੁਪੈ ਪੈਨਸ਼ਨ ਸਕੀਮ , ਆਟਾ-ਦਾਲ ਸਕੀਮ ਨਾਲ ਘਿਉ ਅਤੇ ਖੰਡ ਦੇਣ ਦੇ ਵਾਅਦੇ ਅਜ ਹਵਾ ਹੋ ਚੁਕੇ ਹਨ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ਾਸਨ ਦੇ ਪਿਛਲੇ ਇਕ ਸਾਲ ‘ਚ ਬਿਜਲੀ ਦੀਆਂ ਦਰਾਂ’ ਚ ਘਰੇਲੂ ਸਪਲਾਈ ਲਈ 20 ਫ਼ੀਸਦੀ ਵਾਧਾ ਹੋਇਆ ਹੈ ਜਦ ਕਿ ਵਾਅਦਾ ਉਦਯੋਗ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਪ੍ਰਤੀ ਰੁਪਏ ਸਭ ਤੋਂ ਵੱਧ ਹੈ। ਉਨ੍ਹਾਂ ਲੋਕਾਂ ਨੁੰ ਸੁਖ ਦਾ ਸਾਹ ਦੇਣ ਲਈ ਸੂਬਾ ਕਾਂਗਰਸ ਸਰਕਾਰ ਨੂੰ ਤੇਲ ਕੀਮਤਾਂ ਘਟਾਉਣ ਲਈ ਵੈਟ ਟੈਰਿਫ਼ ‘ਚ 20 ਰੁਪਏ ਪ੍ਰਤੀ ਲੀਟਰ ਘਟਾਉਣ ਦੀ ਮੰਗ ਕੀਤੀ। ਉਸਨੇ 90,000 ਕਰੋੜ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਦੀ ਮਾਰ ਕਿਸਾਨ ਝੱਲ ਰਹੇ ਹਨ। ਕਿਸਾਨਾਂ ਨੂੰ ਹਰ ਰੋਜ਼ ਬੈਂਕਾਂ ਦੁਆਰਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਝੋਨੇ ਦੀ ਲਵਾਈ ਪ੍ਰਤੀ ਸਰਕਾਰ ਵਲੋਂ ਪ੍ਰੇਯਾਨ ਕੀਤਾ ਜਾਣਾ ਗਲਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਕੋਈ ਵਿਕਾਸ ਏਜੰਡੇ ਨਹੀਂ ਹੈ। ਵੱਖ-ਵੱਖ ਸਮਾਜਿਕ ਭਲਾਈ ਦੇ ਕਾਰਜ ਅਤੇ ਸਕੀਮਾਂ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸ਼ੁਰੂ ਕੀਤੀਆਂ ਸਨ ਸਭ ਬੰਦ ਕਰ ਦਿੱਤੀਆਂ ਗਈਆਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>