ਸਿੱਖ ਕਮਿਊਨਟੀ ਵਲੋਂ ਏਅਰ ਇੰਡੀਆ ਮੈਮੋਰੀਅਲ ਮੌਕੇ ਕੈਂਡਲ ਲਾਈਟ ਵਿਜ਼ਲ 22 ਜੂਨ ਦਿਨ ਸ਼ੁਕਰਵਾਰ ਨੂੰ

ਬਰੈਂਪਟਨ, (ਪੀ ਡੀ ਨਿਊਰੋ) – ਏਅਰ ਇੰਡੀਆ ਬੰਬ ਕਾਂਡ ਨੂੰ ਬੀਤਿਆਂ 33 ਸਾਲ ਹੋ ਗਏ ਹਨ। ਇਸ ਕਾਂਡ ਪ੍ਰਤੀ ਅੱਜ ਵੀ ਸੈਂਕੜੇ ਸੁਆਲ ਖੜੇ ਹਨ। ਏਅਰ ਇੰਡੀਆ ਬੰਬ ਕਾਂਡ ਵਿੱਚੇ ਜਿਥੇ 329 ਪ੍ਰਾਣੀ (ਬਹੁਤਾਤ ਕਨੇਡੀਅਨ ਨਾਗਰਿਕ) ਮਾਰੇ ਗਏ ਸਨ ਜਿਸ ਸਦਕਾ ਉਕਤ ਪ੍ਰਾਣੀਆਂ ਦੇ ਪ੍ਰੀਵਾਰਾਂ ਨੂੰ ਬੇਅਥਾਹ ਚੀਸ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਅੱਜ ਵੀ ਸਬੰਧਤ ਪ੍ਰੀਵਾਰ ਜ਼ੋਖਮ ਦੀ ਜਿ਼ੰਦਗੀ ਬਤੀਤ ਕਰ ਰਹੇ ਹਨ। ਕਨੇਡੀਅਨ ਇਤਿਹਾਸ ਵਿੱਚ ਇਸ ਸਭ ਤੋਂ ਵੱਡੀ ਸਮੂਹਕ ਖੂਨੀ ਘਟਨਾ ਸੀ ਜਿਸ ਬਾਰੇ 33 ਸਾਲ ਬਾਅਦ ਵੀ ਅਨੇਕਾਂ ਸੁਆਲ ਮੂੰਹ ਚਿੜਾ ਰਹੇ ਹਨ।

ਇਸ ਕਾਂਡ ਦੀ ਵਰੇ ਗੰਢ ਮੌਕੇ ਸਿੱਖ ਭਾਈਚਾਰੇ ਵਲੋਂ ਹਰ ਸਾਲ ਕਿਸੇ ਨਾ ਕਿਸੇ ਢੰਗ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਦੀ ਅਣਗਹਿਲੀ ਤੇ ਰੋਸਾ ਪ੍ਰਗਟ ਕੀਤਾ ਜਾਂਦਾ ਹੈ। ਇਸ ਸਾਲ ਉਨਟਾਰੀਓ ਦੀਆਂ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਹਮ ਖਿਆਲੀ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਏਅਰ ਇੰਡੀਆ ਫਲਾਈਟ 182 ਦੇ ਵਿਕਟਿਮਜ਼ ਦੇ ਦੁੱਖ ਵਿੱਚ ਸ਼ਰੀਕ ਹੋਣ ਅਤੇ ਹਮਦਰਦੀ ਪ੍ਰਗਟ ਕਰਨ ਲਈ ਕੈਂਡਲ  ਲਾਈਟ ਵਿਜ਼ਲ ਦਾ ਪ੍ਰੋਗ੍ਰਾਮ ਬਣਾਇਆ ਹੈ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ।

ਪਿਛਲੇ 33 ਸਾਲਾਂ ਵਿੱਚ ਕੈਨੇਡਾ ਦੀਆਂ ਵੱਖ ਵੱਖ ਸਰਕਾਰ ਵਲੋਂ ਇਸ ਕਾਂਡ ਦੀ ਜਾਂਚ ਪ੍ਰਤੀ ਸੁਹਿਰਦਤਾ ਦੀ ਅਣਹੋਂਦ ਸਦਕਾ ਕੈਨੇਡਾ ਵਿੱਚ ਸਿੱਖ ਕਮਿਊਨਟੀ ਤੇ ਮੱਥੇ ਤੇ ਨਾ ਮਿੱਟਣ ਵਾਲਾ ਦਾਗ ਲੱਗਿਆ ਹੋਇਆ ਹੈ। ਸਿੱਖ ਜਦੋਂ ਵੀ ਕੈਨੇਡਾ ਵਿੱਚ ਕੋਈ ਚੰਗਾ ਕਦਮ ਪੁੱਟਦੇ ਹਨ ਤਾਂ ਹਾਸ਼ੀਏ ਵਿੱਚ ਏਅਰ ਇੰਡੀਆ ਬੰਬ ਕਾਂਡ ਦਾ ਜਿ਼ਕਰ ਕਰਕੇ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਉਪਰ ਗ੍ਰਹਿਣ ਲਾਉਣ ਦੀ ਕੋਸਿ਼ਸ ਕੀਤੀ ਜਾਂਦੀ ਹੈ।

ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਅੱਜ ਦੀ ਸਿੱਖ ਜਨਰੇਸ਼ਨ, ਜਿੰਨੇ ਦੇ ਵਾਲ ਚਿੱਟੇ ਹੋ ਚੁੱਕੇ ਹਨ, ਤੋਂ ਬਾਅਦ ਇਹ ਕਾਂਡ ਸਦਕਾ ਵਾਸਤੇ ਇੱਕ ਨਸੂਰ ਦਾ ਰੂਪ ਧਾਰਨ ਕਰਕੇ ਸਾਡੀਆਂ ਅਗਲੀਆਂ ਪੀੜੀਆਂ ਨੂੰ ਜ਼ਲੀਲ ਕਰਿਆ ਕਰੇਗਾ। ਇਸ ਦਾ ਹੱਲ ਲੱਭਣ ਲਈ ਕੈਨੇਡਾ ਦੇ ਸਮੂਹ ਸਿੱਖਾਂ ਵਲੋਂ ਪਬਲਿਕ ਇਨਕੁਆਰੀ ਦੀ ਮੰਗ ਕਰਨ ਲਈ ਕੈਨੇਡਾ ਪੱਧਰ ਤੇ ਕੈਮਪੇਨ ਆਰੰਭੀ ਜਾਵੇਗੀ ਤਾਂ ਕਿ ਕੈਨੇਡਾ ਸਰਕਾਰ ਕਮਿਸ਼ਨ ਕਾਇਮ ਕਰਕੇ ਇਸ ਘਟਨਾ ਦੀ “ਖਿਆਲ ਪੈਦਾ ਹੋਣ ਤੋਂ ਘਟਨਾ ਘਟਨਾਉਣ ਤੱਕ” ਕਿਸ ਨੇ ਕੀ ਰੋਲ ਨਿਭਾਇਆ ਹੈ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਭਾਵੇਂ ਕਿ ਪਿਛਲੇ 33 ਸਾਲਾਂ ਤੋਂ ਸਿੱਖ ਜਥੇਬੰਦੀਆਂ ਰਾਇਲ ਕਮਿਸ਼ਨ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰ ਕੈਨੇਡਾ ਸਰਕਾਰ ਵਲੋਂ ਜਸਟਿਸ ਜੌਹਨ ਮੇਜ਼ਰ ਦੀ ਪਬਲਕਿ ਇਨਮਕੁਆਰੀ ਨੂੰ ਸੀਮਤ ਆਦੇਸ਼ ਦੇ ਕੇ ਜਾਂਚ ਨੂੰ ਸਕਿਊਰਟੀ ਦੀ ਕਮਜ਼ੋਰੀ ਲੱਭਣ ਲਈ ਕਿਹਾ ਗਿਆ ਸੀ।

ਇਸ ਸਾਲ ਸਮੁੱਚੀ ਸਿੱਖ ਕਮਿਊਨਟੀ ਵਲੋਂ “ਏਅਰ ਇੰਡੀਆ ਬੰਬ ਕਾਂਡ” ਦਾ ਸਿ਼ਕਾਰ ਹੋਏ ਪ੍ਰਾਣੀਆਂ ਅਤੇ ਉਨ੍ਹਾਂ ਦੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਕੈਂਡਲ ਲਾਈਟ ਵਿਜ਼ਲ ਕੀਤਾ ਜਾ ਰਿਹਾ ਹੈ। ਇਸ ਮੈਮੋਰੀਅਲ ਸਰਵਿਸ ਮੌਕੇ ਸਮੁੱਚੇ ਭਾਈਚਾਰੇ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।

ਕੈਂਡਲ ਲਾਈਟ ਵਿਜ਼ਲ “ਏਅਰ ਇੰਡੀਆ ਮੈਮੋਰੀਅਲ” ਹੰਬਰ ਬੇਅ ਵੈਸਟ ਪਾਰਕ (Humber Bay Park West 2225 Lakeshore Blvd W., Etobicoke, ON M8V 3X7 (Lakeshore & Park Lawn) ਵਿਖੇ ਸ਼ਾਮ ਨੂੰ 6:00 ਵਜੇ ਤੋਂ 8 ਵਜ੍ਹੇ ਤੱਕ ਹੋਵੇਗਾ। ਜਾਣਕਾਰੀ ਲਈ ਕਾਲ ਕਰੋ; 905-455-9999, 416-674-7888, 416-268-6632

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>