ਰਣਬੀਰ ਦੀ ਫ਼ਿਲਮ ‘ਸੰਜੂ’ ਨੇ ਪਹਿਲੇ ਹੀ ਦਿਨ ਕੀਤੀ ਬੰਪਰ ਕਮਾਈ

ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸੰਜੇ ਦੱਤ ਦੇ ਜੀਵਨ ਤੇ ਬਣੀ ਫ਼ਿਲਮ ‘ਸੰਜੂ’ ਸ਼ੁਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫਿ਼ਲਮ ਨੂੰ ਦਰਸ਼ਕਾਂ ਦਾ ਜਬਰਦਸਤ ਹੁੰਗਾਰਾ ਮਿਲਿਆ ਹੈ। ਸੰਜੂ ਫ਼ਿਲਮ ਨੇ ਬਾਕਿਸ ਆਫਿਸ ਤੇ ਖੂਬ ਧਮਾਲ ਮਚਾਇਆ ਹੈ। ਰਿਲੀਜ਼ ਦੇ ਪਹਿਲੇ ਹੀ ਦਿਨ ‘ਸੰਜੂ’ ਫ਼ਿਲਮ ਨੇ ਕਮਾਈ ਦੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ। ਸਲਮਾਨ ਦੀ ‘ਰੇਸ 3’ ਨੂੰ ਪਿੱਛੇ ਛੱਡਦੇ ਹੋਏ ‘ਸੰਜੂ’ ਇਸ ਸਾਲ ਦੀ ਸੱਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।

ਬਾਕਿਸ ਆਫਿਸ ਇੰਡੀਆ ਦੀ ਰਿਪੋਰਟ ਅਨੁਸਾਰ,’ਸੰਜੂ’ ਨੇ ਰਿਲੀਜ਼ ਦੇ ਪਹਿਲੇ ਹੀ ਦਿਨ 34 ਕਰੋੜ ਰੁਪੈ ਦੀ ਕਮਾਈ ਕੀਤੀ ਹੈ। ਵੀਕਐਂਡ ਤੇ ਇਸ ਦੇ ਹੋਰ ਵੀ ਕਮਾਈ ਕਰਨ ਦੀ ਉਮੀਦ ਹੈ। ਰਣਬੀਰ ਕਪੂਰ ਦੀ ਇਸ ਫ਼ਿਲਮ ਨੂੰ ਸਾਲ 2018 ਦੀ ਸੱਭ ਤੋਂ ਵੱਡੀ ਓਪਨਿੰਗ ਮਿਲੀ ਹੈ। ਪਹਿਲੇ ਹੀ ਦਿਨ ਦੇ ਕਮਾਈ ਦੇ ਮਾਮਲੇ ਵਿੱਚ ਰਣਬੀਰ ਕਪੂਰ ਦੀ ਫ਼ਿਲਮ ‘ਸੰਜੂ’ ਨੇ ਸਲਮਾਨ ਦੀ ‘ਰੇਸ 3’, ਟਾਈਗਰ ਸ਼ਰਾਫ਼ ਦੀ ‘ਬਾਗੀ-2’, ਦੀਪਿਕਾ ਪਾਦੂਕੋਣ, ਰਣਬੀਰ ਕਪੂਰ ਅਤੇ ਸ਼ਾਹਿਦ ਕਪੂਰ ਦੀ ‘ਪਦਮਾਵੱਤ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>