ਸਿੱਖ ਸੰਗਤ ਅਤੇ ਸ਼ਹੀਦ ਪਰਿਵਾਰਾਂ ਨੂੰ ਸ਼ਹੀਦੀ ਗੈਲਰੀ ਦੇ ਨਿਰਮਾਣ ‘ਚ ਸਹਿਯੋਗ ਦੇਣ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਹੀਦੀ ਗੈਲਰੀ ਦੇ ਨਿਰਮਾਣ ‘ਚ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਅਪੀਲ ਕੀਤੀ ਹੈ। ਜੂਨ ’84 ਦੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਚੋਧਵੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਸਮੇਤ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਤਮਾਮ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ‘ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਸਥਾਪਿਤ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਜ਼ਮੀਨਦੋਜ਼ ਹਾਲ ‘ਚ ਇਹ ਸ਼ਹੀਦੀ ਗੈਲਰੀ ਬਣਾਈ ਜਾਣੀ ਹੈ। ਜਿਸ ਦੇ ਨਿਰਮਾਣ ਦਾ ਕਾਰਜ ਸ਼੍ਰੋਮਣੀ ਕਮੇਟੀ ਅਤੇ ਸਿਖ ਪੰਥ ਵੱਲੋਂ ਦਮਦਮੀ ਟਕਸਾਲ ਦੇ ਸਪੁਰਦ ਕੀਤੀ ਹੋਈ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜੂਨ ’84 ਦੌਰਾਨ ਹਿੰਦ ਦੀ ਇੰਦਰਾ ਗਾਂਧੀ ਹਕੂਮਤ ਵੱਲੋਂ ਤੋਪਾਂ ਟੈਂਕਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸਿਖ ਪੰਥ ਉੱਤੇ ਚੜ੍ਹ ਕੇ ਆਈ ਫ਼ੌਜ ਦਾ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੁਚਜੀ ਅਗਵਾਈ ਹੇਠ ਅਣਖ ਸਿਦਕ ਅਤੇ ਗੁਰਧਾਮਾਂ ਦੀ ਰਖਿਆ ਲਈ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ ਸਿੰਘ ਸਿੰਘਣੀਆਂ ਦੀ ਯਾਦ ‘ਚ ਗੁਰਦਵਾਰਾ ਯਾਦਗਾਰ ਸ਼ਹੀਦਾਂ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਬੇਸਮੈਂਟ ‘ਚ ਸ਼ਹੀਦੀ ਗੈਲਰੀ ਬਣਾਉਣ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸਿਖ ਪੰਥ ਵੱਲੋਂ ਦਮਦਮੀ ਟਕਸਾਲ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਸੰਪੂਰਨ ਕਰਨ ਦੇ ਉਦੇਸ਼ ਨਾਲ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੇ ਨਾਵਾਂ ਦੀਆਂ ਸ੍ਰੋਮਣੀ ਕਮੇਟੀ, ਦਲ ਖਾਲਸਾ ਦੀ ਸ਼ਹੀਦੀ ਡਾਇਰੈਕਟਰੀ ਅਤੇ ਵਿਦੇਸ਼ਾਂ ਦੀਆਂ ਸਿਖ ਸੰਸਥਾਵਾਂ / ਅਦਾਰਿਆਂ ਤੋਂ ਪ੍ਰਾਪਤ ਸੂਚੀਆਂ / ਅੰਕੜਿਆਂ ਨੂੰ ਇਕੱਤਰ ਕਰਦਿਆਂ ਦਮਦਮੀ ਟਕਸਾਲ ਵੱਲੋਂ ਇਨ੍ਹਾਂ ਮਹਾਨ ਸ਼ਹੀਦਾਂ ਇਕ ਸੂਚੀ ਤਿਆਰ ਕੀਤੀ ਗਈ ਹੈ। ਜਿਸ ਵਿਚ ਕੁਲ 890 ਸ਼ਹੀਦਾਂ ਦੇ ਨਾਮ ਦਰਜ ਹਨ ਜਿਨ੍ਹਾਂ ‘ਚ 50 ਇਸਤਰੀਆਂ ਵੀ ਹਨ। ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਜਨਰਲ ਭਾਈ ਸੁਬੇਗ ਸਿੰਘ ਅਤੇ ਬਾਬਾ ਠਾਰਾ ਸਿੰਘ ਤੋ ਇਲਾਵਾ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਨਾਲ ਸੰਬੰਧਿਤ 471 ਸ਼ਹੀਦ ਸਿੰਘਾਂ ਅਤੇ 323 ਹੋਰਨਾਂ ਜ਼ਿਲ੍ਹਿਆਂ ਅਤੇ ਦੂਜੇ ਰਾਜਾਂ, ਜੰਮੂ ਕਸ਼ਮੀਰ, ਯੂ ਪੀ, ਦਿਲੀ, ਮਹਾਰਾਸ਼ਟਰ, ਅਤੇ ਰਾਜਸਥਾਨ ਆਦਿ ਨਾਲ ਸੰਬੰਧਿਤ ਹਨ। ਉਨ੍ਹਾਂ ਕਿਹਾ ਕਿ ਉਕਤ ਸੂਚੀ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਗਈ ਹੋਣ ਦੇ ਬਾਵਜੂਦ ਇਸ ‘ਚ ਕਈ ਖ਼ਾਮੀਆਂ, ਤਰੁੱਟੀਆਂ ਹੋਵਣ ਅਤੇ ਕੁੱਝ ਜ਼ਖਮੀ ਸਿੰਘਾਂ ਦੇ ਨਾਮ ਦਰਜ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ਹੀਦੀ ਕੈਲਰੀ ਵਿਚ ਸ਼ਹੀਦਾਂ ਦੀਆਂ ਹੀ ਤਸਵੀਰਾਂ ਲਗਾਈਆਂ ਜਾਣੀਆਂ ਹਨ। ਇਸ ਲਈ ਸਮੂਹ ਸੰਗਤ ਅਤੇ ਸ਼ਹੀਦ ਪਰਿਵਾਰਾਂ ਨੂੰ ਬੇਨਤੀ ਹੈ ਕਿ ਇਸ ਸੂਚੀ ਵਿਚ ਸ਼ਾਮਿਲ ਸ਼ਹੀਦਾਂ ਦੀਆਂ ਤਸਵੀਰਾਂ ਸਹਿਤ ਉਨ੍ਹਾਂ ਦੇ ਵੇਰਵੇ, ਨਾਵਾਂ, ਥਾਵਾਂ ਆਦਿ ਨੂੰ ਸਾਫ਼ ਅੱਖਰਾਂ ਵਿਚ ਸਹੀ ਸੋਧ ਕਰਨ ਤੋਂ ਇਲਾਵਾ ਘੱਲੂਘਾਰੇ ਦੇ ਜਿਨ੍ਹਾਂ ਸ਼ਹੀਦਾਂ ਦੇ ਨਾਮ ਇਸ ਸੂਚੀ ਵਿਚ ਸ਼ਾਮਿਲ ਕਰਨ ਤੋਂ ਰਹਿ ਗਏ ਹਨ ਉਨ੍ਹਾਂ ਦਾ ਵੇਰਵਾ ਤਸਵੀਰਾਂ ਸਹਿਤ ਦਫ਼ਤਰ ਕਾਰਸੇਵਾ ਦਮਦਮੀ ਟਕਸਾਲ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ( ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ) ਪਹੁੰਚਾਉਣ ਦੀ ਕਿਰਪਾਲਤਾ ਕਰਨ। ਉਨ੍ਹਾਂ ਦਸਿਆ ਕਿ ਦਮਦਮੀ ਟਕਸਾਲ ਵੱਲੋਂ ਵੱਖ ਵੱਖ ਟੀਮਾਂ ਰਾਹੀਂ ਵੀ ਸ਼ਹੀਦ ਪਰਿਵਾਰਾਂ ਅਤੇ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚ ਕਰਦਿਆਂ ਉਕਤ ਸੂਚੀ ਵਿਚ ਜਲਦ ਸੋਧ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਸ਼ਹੀਦਾਂ ਦਾ ਵੇਰਵਾ ਅਤੇ ਤਸਵੀਰਾਂ ਈ ਮੇਲ shaheedigallery੧੯੮੪0gmail.com) ( ਸ਼ਹੀਦੀਗੈਲਰੀ1984ਐਟਦਰੇਟਜੀਮੇਲਡਾਊਟਕਾਮ) ‘ਤੇ ਵੀ ਭੇਜ ਸਕਦੇ ਹਨ। ਉਨ੍ਹਾਂ ਸ਼ਹੀਦਾਂ ਦੇ ਨਾਵਾਂ ਨੂੰ ਸਹੀ ਸੋਧ ਕਰਨ ਲਈ ਇਕ ਪ੍ਰੋਫਾਰਮਾ ਵੀ ਜਾਰੀ ਕੀਤਾ ਹੈ। ਉਨ੍ਹਾਂ ਦਸਿਆ ਕਿ ਦੇਸ਼ ਵਿਦੇਸ਼ ਦੀਆਂ ਸਿਖ ਸੰਗਤਾਂ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਦਮਦਮੀ ਟਕਸਾਲ ਨੂੰ ਆਸ ਤੋਂ ਵੱਧ ਸਹਿਯੋਗ ਮਿਲ ਰਿਹਾ ਹੈ ਅਤੇ ਆਸ ਪ੍ਰਗਟ ਕੀਤੀ ਕਿ ਸ਼ਹੀਦੀ ਗੈਲਰੀ ਜਲਦ ਮੁਕੰਮਲ ਕੀਤੀ ਜਾਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>