ਠੱਗਾਂ ਦੀ ਹੈ ਦੁਨੀਆਂ ਸਾਰੀ,
ਲੁੱਟਣ ਦੀ ਹੀ ਲੱਖ ਤਿਆਰੀ।
ਜਿਹੜਾ ਸੂਰਜ ਚਮਕੇ ਬਾਹਲਾ,
ਉਸਦੀ ਜਾਂਦੇ ਨੇ ਮੱਤ ਮਾਰੀ।
ਕਰਦੇ ਕੁਰਦੇ ਕੁਝ ਨਾ ਬਾਹਲੇ,
ਗੱਲਾਂ ਦੇ ਨਾਲ ਜਾਂਦੇ ਸਾਰੀ।
ਤੇਰਾ ਨਾ ਹੁਣ ਚਲਣਾ ਟਾਂਗਾ,
ਨੇਤਾ ਜੀ ਦੀ ਚੱਲੂ ਲਾਰੀ।
ਫੜਦੇ ਨੇਤਾ ਜੀ ਦੇ ਗੋਡੇ,
ਜਿਸਨੇ ਕਰਨੀ ਪਾਰ ਉਤਾਰੀ।
ਵਿੱਦਿਆ ਦਾ ਤਾਂ ਹਾਲ ਬੁਰਾ ਹੈ,
ਹੁਣ ਤਾਂ ਲੱਗੇ ਨਿਰੀ ਵਿਚਾਰੀ।