ਟੋਰਾਂਟੋ ਵਿਖੇ ਗੋਲੀਬਾਰੀ ਦੌਰਾਨ 2 ਦੀ ਮੌਤ 13 ਜ਼ਖ਼ਮੀ

ਟੋਰਾਂਟੋ – ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਖੇ ਹੋਈ ਗੋਲੀਬਾਰੀ ਦੌਰਾਨ 2 ਦੀ ਮੌਤ ਹੋ ਗਈ ਅਤੇ 13 ਲੋਕ ਜ਼ਖ਼ਮੀ ਹੋਣ ਦੀ ਖਬਰ ਹੈ। ਪੁਲਿਸ ਮੁਤਾਬਕ ਮਰਨ ਵਾਲੀਆਂ ਦੋ ਲੜਕੀਆਂ ਹਨ। ਇਨ੍ਹਾਂ ਚੋਂ ਇਕ ਦੀ ਉਮਰ 18 ਸਾਲ ਅਤੇ ਦੂਜੀ ਦੀ ਉਮਰ 10 ਸਾਲ ਹੈ। ਇਸਤੋਂ ਬਾਅਦ ਪੁਲਿਸ ਅਤੇ ਬੰਦੂਕਧਾਰੀ ਦੌਰਾਨ ਗੋਲੀਬਾਰੀ ਹੋਈ ਵਿਚ ਉਸਦੀ ਮੌਤ ਹੋ ਗਈ।

ਬੰਦੂਕਧਾਰੀ ਵਲੋਂ ਕੀਤੀ ਗਈ ਗੋਲੀਬਾਰੀ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ। ਇਹ ਵੀ ਪਤਾ ਨਹੀਂ ਚਲ ਸਕਿਆ ਕਿ ਹਮਲਾਵਰ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਜਾਂ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ। ਇਹ ਹਮਲਾ ਐਤਵਾਰ ਸ਼ਾਮ ਸਮੇਂ ਹੋਇਆ। ਟੋਰਾਂਟੋ ਮੀਡੀਆ ਵਿਚ ਵਿਖਾਈ ਜਾ ਰਹੀ ਵੀਡੀਓ ਕਲਿਪਿੰਗ ਵਿਚ ਵਿਖਾਇਆ ਗਿਆ ਹੈ ਕਿ ਇਕ ਗੋਰੇ ਰੰਗ ਦਾ ਆਦਮੀ ਗਹਿਰੇ ਰੰਗ ਦੇ ਕਪੜੇ ਅਤੇ ਟੋਪੀ ਪਾਈ ਨਜ਼ਰ ਆ ਰਿਹਾ ਹੈ। ਇਸਤੋਂ ਬਾਅਦ ਉਸਨੇ ਆਪਣੇ ਬੈਗ ਚੋਂ ਹੈਂਡਗੰਨ ਕੱਢੀ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਟੋਰਾਂਟੇ ਦੇ ਮੇਅਰ ਜੌਹਨ ਟੈਰੀ ਵਲੋਂ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>