ਕਾਰ ਸੇਵਾ ਦੇ ਨਾਮ ਤੇ ਬਾਬੇ ਕਰ ਰਹੇ ਨੇ ਬਿਜ਼ਨੈਸ

ਕਾਰ ਸੇਵਾ ਦੇ ਮੋਢੀ ਬਾਬਾ ਬੀਰਮ ਦਾਸ ਅਤੇ ਬਾਬਾ ਸ਼ਾਮ ਸਿੰਘ ਆਟਾ ਮੰਡੀ, ਅੰਮ੍ਰਿਤਸਰ  ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਪੂਰਨ ਤੌਰ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ਼ ਆਰੰਭ ਕੀਤਾ । ਉਹਨਾਂ ਤੋਂ ਬਾਅਦ ਸੰਤ ਬਾਬਾ ਗੁਰਮੁਖ ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਨੇ ਆਪਣਾ ਘਰ ਬਾਹਰ ਤਿਆਗ ਕਰਕੇ ਗੁਰਧਾਮਾਂ ਦੀ ਸੇਵਾ ਦੇ ਮਹਾਨ ਕੁੰਭ ਨੂੰ ਹੋਰ ਵਿਸ਼ਾਲ ਕਰ ਦਿੱਤਾ  । ਉਹਨਾਂ ਤੋਂ ਬਾਅਦ ਵੀ ਕਈ ਮਹਾਂਪੁਰਸ਼ਾ ਨੇ ਆਪਣਾ ਸਾਰਾ ਜੀਵਨ ਗੁਰਧਾਮਾਂ ਦੀ ਸੇਵਾ ਵਿਚ ਲਗਾ ਦਿੱਤਾ । ਹੁਣ ਜਿਵੇ ਸਮਾਂ ਤਬਦੀਲ ਹੋ ਰਿਹਾ ਹੈ ਉਸ ਤਰ੍ਹਾਂ ਕਾਰ ਸੇਵਾ ਵਾਲੇ ਬਾਬੇ ਵੀ ਬਦਲ ਚੁੱਕੇ ਹਨ।  ਉਹਨਾਂ ਨੇ ਗੁਰਧਾਮਾਂ ਦੀ ਸੇਵਾ ਦੇ ਨਾਲ ਆਪਣੇ ਮੋਟੀ ਕਮਾਈ ਕਰਨ ਲਈ ਸਕੂਲ ਕਾਲਜ ਆਦਿ ਹੋਰ ਸੰਸਥਾਵਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਇਹ ਧੰਦੇ ਵਿਚ ਕਮਾਈ ਦੇ ਬਹੁਤ ਸਾਧਨ ਹਨ । ਇਹ ਲੋਕਾਂ ਨੂੰ ਧਰਮ ਦੇ ਨਾਮ ‘ਤੇ ਠੱਗ ਰਹੇ ਹਨ ।

ਕਈ ਸੰਸਥਾਵਾਂ ਨੇ ਕਾਰ ਸੇਵਾ ਦੇ ਨਾਮ ਤੇ ਇਤਿਹਾਸਕ ਪੁਰਾਤਨਤਾਂ ਵੀ ਖਤਮ ਕਰ ਦਿੱਤੀਆਂ ਹਨ ਇਹਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾਣ ਵਾਲਾ ਇਤਿਹਾਸ ਖਤਮ ਕਰ ਦਿੱਤਾ ਹੈ, ਕੁਝ ਅਜਿਹੀਆਂ ਵੀ ਸੰਸਥਾਵਾਂ ਹਨ ਜਿੰਨਾਂ ਨੇ ਪੁਰਾਤਨਤਾਂ ਨੂੰ ਬਹਾਲ ਰੱਖਿਆ ਹੋਇਆ ਹੈ । ਜਦੋਂ ਕਾਰ ਸੇਵਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੇਵਾ ਸੌਂਪਦੀ ਹੈ ਤਾਂ ਉਸ ਸਮੇਂ ਕੀਤੇ ਜਾਣ ਵਾਲੇ ਮਤੇ ਵਿਚ ਲਿਖਿਆ ਹੁੰਦਾ ਹੈ ਕਿ ਸੇਵਾ ਦੌਰਾਨ ਟੋਕਰੀ/ ਗੋਲਕ ਆਦਿ ਰੱਖ ਕੇ ਪੈਸੇ ਇਕੱਠੇ ਨਹੀਂ ਕਰਨੇ । ਇਹ ਬਾਬੇ ਪੈਸਾ ਇਕੱਠਾ ਕਰਨ ਦੀ ਖਾਤਰ ਸੇਵਾ ਦੇ ਕਾਰਜ਼ ਦੇਰੀ ਨਾਲ ਨਾਲ ਕਰਵਾਉਂਦੇ ਹਨ, ਅਤੇ ਖੁਦ ਨਿੱਜੀ ਫਾਇਦਾ ਉਠਾਉਂਦੇ ਹਨ।

ਇਹ ਬਾਬੇ ਗੁਰਧਾਮਾਂ ਦੀ ਸੇਵਾ ਵੱਲ ਘੱਟ ਧਿਆਨ ਦਿੰਦੇ ਹਨ ਅਤੇ ਨਿੱਜੀ ਕਮਾਈ ਕਰਨ ਵਾਲੇ ਬਿਜ਼ਨੈਸ ਵੱਲ ਜ਼ਿਆਦਾ । ਲੋਕਾਂ ਵਿਚ ਇਹ ਪ੍ਰਚਾਰ ਕਰਦੇ ਹਨ ਕਿ ਦੂਜੇ ਸਕੂਲ ਸਿੱਖੀ ਦੇ ਪ੍ਰਚਾਰ ਵਿਚ ਧਿਆਨ ਘੱਟ ਦਿੰਦੇ ਹਨ ਸਾਡੇ ਸਕੂਲਾਂ ਵਿਚ ਧਰਮ ਨੂੰ ਪਹਿਲ ਤੇ ਅਧਾਰ ਤੇ ਪੜ੍ਹਾਇਆਂ ਜਾਂਦਾ ਹੈ ਅਤੇ ਸਾਡੇ ਸਕੂਲਾਂ ਵਿਚ ਪੜ੍ਹਾਈ ਜ਼ਿਆਦਾ ਕਰਵਾਈ ਜਾਂਦੀ ਹੈ । ਜਦਕਿ ਸਚਾਈ ਇਹ ਹੁੰਦੀ ਹੈ ਕਿ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ । ਇਹ ਆਪਣੇ ਸਕੂਲਾਂ ਦੇ ਬੱਚਿਆਂ ਨੂੰ ਬੋਰਡ ਦੀ ਪ੍ਰੀਖਿਆਂ ਦੌਰਾਨ ਨਕਲ ਵੀ ਅੰਦਰ ਖਾਤੇ ਖੁੱਲ ਕੇ ਕਰਵਾਉਂਦੇ ਹਨ । ਜਦੋਂ ਨਕਲ ਮਾਰ ਕੇ ਪੇਪਰ ਕੀਤੇ ਹੋਣਗੇ ਮੈਰਿਟ ਤਾਂ ਫਿਰ ਆ ਹੀ ਜਾਣੀ ਹੁੰਦੀ ਹੈ, ਫਿਰ ਇਹ ਬਾਬੇ ਵੱਡੇ-ਵੱਡੇ ਫਲੈਕਸ ਬੋਰਡ ਛਪਾ ਕੇ ਅਤੇ ਵੱਖ-ਵੱਖ ਪ੍ਰਚਾਰ ਕਰਨ ਦੇ ਮਾਧਿਅਮ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ ।

ਇਸ ਤੋਂ ਇਲਾਵਾ ਇਹਨਾਂ ਬਾਬਿਆਂ ਵੱਲੋਂ ਚਲਾਏ ਜਾਂ ਰਹੇ ਸਕੂਲਾਂ ਵਿਚ ਕੰਮ ਕਰਦੇ ਸਾਰੇ ਕਰਮਚਾਰੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ । ਇਹਨਾਂ ਦੇ ਸਕੂਲਾਂ ਵਿਚ ਦਸਵੰਧ ਦੇ ਨਾਮ ਲੁੱਟ ਕੀਤੀ ਜਾ ਰਹੀ ਹੈ। ਗੁਰੂੁ ਸਾਹਿਬਾਨ ਦੇ ਹੁਕਮ ਮੁਤਾਬਿਕ ਤਨ, ਮਨ, ਅਤੇ ਧਨ ਦਾ ਦਸਵੰਧ ਦੇਣਾ ਸਿੱਖ ਧਰਮ ਦੀ ਮਰਯਾਦਾ ਹੈ, ਜ਼ਬਰਦਸਤੀ ਨਹੀਂ । ਇਹਨਾਂ ਦੇ ਸਕੂਲਾਂ ਵਿਚ ਦਸਵੰਧ ਨਾਮੀ ਖਾਤਾ ਖੋਲ ਕੇ ਹਰੇਕ ਮੁਲਾਜਮ ਦੀ 10 ਪ੍ਰਤੀਸ਼ਤ ਤਨਖਾਹ ਜ਼ਬਰਦਸਤੀ ਕੱਟ ਲਈ ਜਾਂਦੀ ਹੈ ਉਹ ਵੀ ਮੁਲਾਜਮ ਦੀ ਸਹਿਮਤੀ ਤੋਂ ਬਗੈਰ, ਜੇਕਰ ਕਰਮਚਾਰੀ ਸਹਿਮਤ ਹੈ ਤਾਂ ਫਿਰ ਠੀਕ ਗੱਲ ਹੈ ਜੇਕਰ ਨਹੀਂ ਤਾਂ ਫਿਰ ਇਹ ਉਸ ਨਾਲ ਵੀ ਧੱਕਾ ਕਰੀ ਜਾਂਦੇ ਹਨ । ਯੋਗਤਾ ਮੁਤਾਬਿਕ ਬਣਦੀ ਤਨਖਾਹ ਤੋਂ ਵੀ ਘੱਟ ਦੇਣੀ ਅਤੇ ਦੂਜੇ ਪਾਸੇ ਦਸਵੰਧ ਦਾ ਬਹਾਨਾਂ ਬਣਾ ਕੇ ਮੁਲਾਜਮਾਂ ਨੂੰ ਹਰੇਕ ਪਾਸੇ ਤੋਂ ਲੁੱਟਦੇ ਹਨ ।

ਹੁਣ ਜ਼ਿਆਦਾਤਰ ਬਾਬਿਆਂ ਨੇ ਕਾਰ ਸੇਵਾ ਟਰੱਸਟ ਬਣਾ ਲਏ ਹਨ । ਇਹਨਾਂ ਟਰੱਸਟਾਂ ਵਿਚ ਬਹੁਤ ਜ਼ਿਆਦਾ ਇਹ ਬਾਬੇ ਹੇਰਾਫੇਰੀ ਕਰਦੇ ਹਨ । ਇਹਨਾਂ ਬਾਬਿਆਂ ਨੇ ਮਹਿੰਗੇ ਚਾਰਟਡ ਅਕਾਊਂਟੈਂਟ ਰੱਖੇ ਹੋਏ ਹਨ ਜਿਹੜੇ ਇਹਨਾਂ ਨੂੰ ਚੋਰ ਮੋਰੀਆਂ ਵਾਲੇ ਰਾਹ ਦੱਸਦੇ ਹਨ । ਬਾਬਿਆਂ ਨੇ ਨਾਮ ਚੈਰੀਟੇਬਲ ਟਰੱਸਟ ਸਥਾਪਤ ਕਰ ਲਏ ਹਨ, ਪਰ ਠੱਗੀ ਸਭ ਤੋਂ ਵੱਡੀ ਮਾਰਦੇ ਹਨ । ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਭਰਮਾਉਣ ਵਾਸਤੇ ਇਹ ਬਾਬੇ ਪ੍ਰਚਾਰ ਕਰਦੇ ਹਨ ਕਿ ਅਸੀਂ ਸ਼ਹਿਰ ਦੀਆਂ ਵੱਡੀਆਂ ਅਕੈਡਮੀਆਂ ਅਤੇ ਸਕੂਲਾਂ ਨਾਲੋ ਘੱਟ ਪੈਸੇ ਲੈ ਕੇ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਾਂ ਪਰ ਇਹਨਾਂ ਦਾ ਦਾਅਵਾ ਹੁੰਦਾ ਇਸ ਗੱਲ ਦੇ ਬਿਲਕੁਲ ਉਲਟ ਹੈ।

ਵਿਦੇਸ਼ੀ ਨਾਗਰਿਕਾਂ ਨੂੰ ਭਰਮਾ ਕਿ ਇਹ ਬਾਬੇ ਆਪਣੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਸਪਾਸਰ ਕਰਵਾਉਂਦੇ ਹਨ ਅਤੇ ਪੰਜਾਬ ਵਿਚ ਪ੍ਰਚਾਰ ਕਰਦੇ ਹਨ ਕਿ ਸਾਡੇ ਸਕੂਲ ਕਾਲਜ ਵਿਚ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਮੁਫਤ ਪੜ੍ਹਾਏ ਜਾ ਰਹੇ ਹਨ । ਇਹ ਬਾਬੇ ਜਿੰਨੇ ਵੀ ਦੇਸ਼ਾਂ ਵਿਚ ਜਾਂਦੇ ਹਨ ਉਹਨਾਂ ਦੇਸ਼ਾਂ ਵਿਚ ਉਹੀ ਬੱਚਿਆਂ ਦੀਆਂ ਲਿਸਟਾਂ ਦਿਖਾਈ ਜਾਂਦੇ ਹਨ ਅਤੇ ਹਰੇਕ ਬੰਦੇ ਕੋਲੋ ਪੈਸੇ ਇਕੱਠੇ ਕਰੀ ਜਾ ਰਹੇ ਹਨ । ਸਕੂਲਾਂ/ ਕਾਲਜਾਂ ਵਿਚ ਮੁਫਤ ਪੜ੍ਹਦੇ ਹੋਏ ਬੱਚਿਆਂ ਦਾ ਖਰਚਾਂ ਤਾਂ ਵਿਦੇਸ਼ਾ ਦੀਆਂ ਤੋਂ ਸੰਗਤਾਂ ਅਦਾ ਕਰਦੀਆਂ ਹਨ, ਫਿਰ ਇਹਨਾਂ ਦਾ ਮੁਫਤ ਪੜ੍ਹਾਈ ਵਿਚ ਕੀ ਸਹਿਯੋਗ ? ਸੰਗਤਾਂ ਨੂੰ ਹਰ ਪੱਖੋਂ ਗੁੰਮਰਾਹ ਕਰ ਰਹੇ ਹਨ ।

ਜੇਕਰ ਦਾਨੀ ਸੱਜਣ ਸਿੱਧੇ ਤੌਰ ਤੇ ਆਪ ਬੱਚਿਆਂ ਦੀ ਚੋਣ ਕਰਕੇ ਉਹਨਾਂ ਦੀ ਫੀਸ ਅਦਾ ਕਰਨ ਤਾਂ ਜ਼ਿਆਦਾ ਵਧੀਆਂ ਹੋਵੇਗਾ । ਇਸ ਨਾਲ ਇਹਨਾਂ ਬਾਬਿਆਂ ਦਾ ਗੋਰਖ ਧੰਦਾ ਬੰਦ ਹੋ ਜਾਵੇਗਾ।

ਸਕੂਲਾਂ ਕਲਾਜਾਂ ਦੇ ਸਲਾਨਾ ਇਨਾਮ ਵੰਡ ਸਮਾਗਮ ਤੇ ਇਹਨਾਂ ਬਾਬਿਆਂ ਨੇ ਵੱਡਾ ਸਿਆਸੀ ਲੀਡਰ ਬੁਲਾ ਕੇ ਲੋਕਾਂ ਵਿਚ ਆਪਣੀ ਵਾਹ-ਵਾਹ ਖੱਟਦੇ ਹਨ ਅਤੇ ਉਸ ਸਿਆਸੀ ਲੀਡਰ ਨੂੰ ਰਵਾਨਾ ਹੋਣ ਸਮੇਂ ਨਾਲ ਹੀ ਕੋਈ ਕੰਮ ਵਾਲੀ ਚਿੱਠੀ ਦੇ ਦਿੰਦੇ ਹਨ । ਇਹ ਬਾਬੇ ਸਾਰੇ ਸਿਆਸੀ ਨੇਤਾਵਾਂ ਨਾਲ ਸਬੰਧ ਰੱਖਦੇ ਹਨ । ਇਹਨਾਂ ਬਾਬਿਆਂ ਨੇ ਲੀਡਰਾਂ ਅਤੇ ਵੱਡੇ ਅਫਸਰਾਂ ਦੇ ਸਬੰਧਿਤ ਬੰਦਿਆਂ ਨਾਲ ਰਾਬਤਾ ਰੱਖਿਆਂ ਹੁੰਦਾ ਹੈ ।

ਸੱਭ ਤੋਂ ਵੱਧ ਸਿਆਸਤ ਵੀ ਡੇਰਿਆਂ ਵਿਚ ਹੁੰਦੀ ਹੈ । ਇਹਨਾਂ ਡੇਰਿਆਂ ਵਿਚ ਆਉਂਦੀਆਂ ਬੀਬੀਆਂ/ਭੈਣਾਂ ਨੂੰ ਇਹਨਾਂ ਬਾਬਿਆਂ ਦੇ ਸੇਵਾਦਾਰ ਗਲਤ ਨਜ਼ਰ ਨਾਲ ਤੱਕਦੇ ਹਨ, ਇਹ ਬਿਲਕੁਲ ਸਚਾਈ ਹੈ । ਇਹਨਾਂ ਡੇਰਿਆਂ ਵਿਚ ਧੜੇਬੰਦੀ ਅਤੇ ਈਰਖਾ ਸਭ ਤੋਂ ਵੱਧ ਹੁੰਦੀ ਹੈ । ਜਿਹੜੇ ਲੋਕ ਡੇਰਾ ਵਾਦ ਦਾ ਵਿਰੋਧ ਕਰਦੇ ਹਨ ਉਹ ਬਿਲਕੁਲ ਠੀਕ ਗੱਲ ਹੈ । ਇਹਨਾਂ ਡੇਰਿਆਂ ਇੱਕ ਗੱਲ ਸਭ ਤੋਂ ਅਹਿਮ ਹੁੰਦੀ ਹੈ ਕਿ ਇਹ ਡੇਰੇ ਦੀ ਮਾੜੀ ਗੱਲ ਕਦੇ ਵੀ ਬਾਹਰ ਨਹੀਂ ਆਉਣ ਦਿੰਦੇ ਬਲਕਿ ਉਸ ਨੂੰ ਡੇਰੇ ਅੰਦਰ ਹੀ ਦਬਾ ਦਿੱਤਾ ਜਾਂਦਾ ਹੈ । ਇਹਨਾਂ ਦੇ ਖਾਸ ਸੇਵਾਦਾਰ ਐਸੋ ਅਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ । ਇਹਨਾਂ ਕਈ ਸੇਵਾਦਾਰ ਵੀ ਨਸ਼ੇ ਦਾ ਸੇਵਨ ਕਰਦੇ ਹਨ । ਜੇਕਰ ਇਹਨਾਂ ਦੇ ਕਿਸੇ ਸੇਵਾਦਾਰ ਨਾਲ ਗੁਰਬਾਣੀ ਦੀ ਗੱਲ ਕੀਤੀ ਜਾਵੇ ਤਾਂ ਉਸ ਪੱਖੋਂ ਜ਼ਿਅਦਾਤਰ ਇਹ ਕੋਰੇ ਸਾਫ ਹੁੰਦੇ ਹਨ ।

ਹੁਣ ਦੇ ਬਾਬੇ ਸਮੇਂ ਦੇ ਨਾਲ ਬਦਲੇ ਰਹਿੰਦੇ ਹਨ । ਇਹਨਾਂ ਨੇ ਜਿਵੇ ਕੋਈ ਵੱਖਰਾ ਜਿਹੜਾ ਕੰਮ ਕਰਨਾ ਹੁੰਦਾ ਹੈ ਜਿਸ ਨਾਲ ਇਹਨਾਂ ਨੂੰ ਪੈਸਾ ਚੰਗਾ ਇਕੱਠਾ ਹੋ ਸਕੇ । ਪੰਜਾਬ ਵਿਚ ਪ੍ਰਚਾਰ ਕਰਨਾ ਹੈ ਕਿ ਸਾਰੇ ਕਾਰਜ਼ ਸੰਗਤਾਂ ਦੇ ਸਹਿਯੋਗ ਨਾਲ ਮੁਫਤ ਕੀਤੇ ਜਾ ਰਹੇ ਹਨ । ਇਸ ਨਾਲ ਵਿਦੇਸ਼ ਦੀਆਂ ਸੰਗਤਾਂ ਵੀ ਪ੍ਰਭਾਵਿਤ ਹੋ ਜਾਂਦੀਆਂ ਹਨ ਅਤੇ ਖੁੱਲਾ ਪੈਸਾ ਭੇਜੀਆਂ ਹਨ ।

ਵਿਦੇਸ਼ ਵਿਚੋਂ ਆਉਣ ਵਾਲੇ ਸਰਧਾਲੂ ਦੀ ਡੇਰੇ ਵਿਚ ਚੰਗੀ ਸੇਵਾ ਕੀਤੀ ਜਾਂਦੀ ਹੈ ਜੇਕਰ ਕੋਈ ਆਮ ਬੰਦਾ ਆ ਜਾਵੇ ਤਾਂ ਉਸ ਕਿਹਾ ਜਾਂਦਾ ਹੈ ਕਿ ਇੰਤਜ਼ਾਰ ਕਰੋ ਬਾਬਾ ਜੀ ਮੀਟਿੰਗ ਕਰ ਰਹੇ ਹਨ ਜਾਂ ਅਜੇ ਮਿਲ ਨਹੀਂ ਸਕਦੇ । ਵਿਦੇਸ਼ਾਂ ਵਾਲਿਆਂ ਲਈ ਲੱਖ ਦੋ ਲੱਖ ਰੁਪਏ ਆਮ ਜਿਹੀ ਗੱਲ ਹੁੰਦੀ ਹੈ,  ਪਰ ਇਹਨਾਂ ਨੂੰ ਇਸ ਤਰੀਕੇ ਨਾਲ ਚੰਗਾਂ ਧਨ ਇਕੱਠਾ ਹੋ ਜਾਂਦਾ ਹੈ ।
ਬੇ ਗਿਣਤ ਕਾਰ ਸੇਵਾ ਵਾਲੇ ਬਾਬੇ ਪਿੰਡਾਂ ਵਿਚ ਹਾੜੀ ਸਾਉਣੀ ਦੇ ਸੀਜਨ ਵਿਚ ਬੋਰੀਆਂ ਲੈ ਕੇ ਚੰਗੀ ਉਗਰਾਹੀ ਕਰਦੇ ਹਨ । ਕਈ ਅਜਿਹੀਆਂ ਵੀ ਸੰਸਥਾ ਹਨ ਜਿੰਨੇ ਵੱਲੋਂ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਬਲਕਿ ਸੰਗਤ ਖੁਦ ਆਪ ਆਣ ਕੇ ਰਸਦਾਂ ਆਦਿ ਖੁਦ ਪਹੁੰਚ ਕਰਦੀਆਂ ਹਨ ।

ਵਿਦੇਸ਼ਾਂ ਤੋਂ ਚੰਗਾ ਪੈਸਾ ਇਕੱਠਾ ਕਰਕੇ ਇਹ ਆਪਣੇ ਡੇਰੇ ਦੀਆਂ ਜਾਇਦਾਦਾਂ ਬਣਾਈ ਜਾ ਰਹੇ ਹਨ । ਇਹਨਾਂ ਦੀ ਹਰ ਚੰਗੀ ਜ਼ਮੀਨ ਤੇ ਅੱਖ ਰਹਿੰਦੀ ਹੈ ਕਿ ਸਾਨੂੰ ਇਹ ਜ਼ਮੀਨ ਕਿਸੇ ਵੀ ਤਰੀਕੇ ਨਾਲ ਹਾਸਿਲ ਹੋ ਜਾਵੇ ।

ਹੁਣ ਸਮੇਂ ਵਿਚ ਬਦਲਾਅ ਆ ਰਿਹਾ ਹੈ ਲੋਕਾਂ ਪਹਿਲਾਂ ਨਾਲੋ ਕਾਫੀ ਪੜ੍ਹੇ ਲਿਖੇ ਹਨ । ਇਹਨਾਂ ਬਾਬਿਆਂ ਪਿੱਛੇ ਘੱਟ ਲੱਗ ਰਹੇ ਹਨ, ਪਰ ਕੁਝ ਅਜੇ ਵੀ ਲੋਕ ਇਹਨਾਂ ਬਾਬਿਆਂ ਦੀ ਸ਼ਰਨ ਵਿਚ ਜਾਂਦੇ ਹਨ । ਸਿੱਖ ਸਿਧਾਂਤ ਅਨੁਸਾਰ ਸਿੱਖਾਂ ਨੂੰ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਹੈ ਨਾਂ ਕਿ  ਦੇਹਧਾਰੀ ਬਾਬਿਆਂ ਨੂੰ । ਇਹਨਾਂ ਬਾਬਿਆਂ ਨੇ ਜਿਵੇ ਪੰਜਾਬ ਵਿਚ ਡੇਰਾਵਾਦ ਮਸ਼ਹੂਰ ਕੀਤਾ ਹੈ ਹਰ ਇੱਕ ਡੇਰੇ ਵਿਚ ਵੱਖਰੀ ਮਰਿਯਾਦਾ ਚਲਾਈ ਹੋਈ ਜੋ ਕਿ ਸਿੱਖ ਕੌਮ ਲਈ ਘਾਤਕ ਸਿੱਧ ਹੋਵੇਗੀ । ਸਿੱਖਾਂ ਨੂੰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਯਾਦਾ ਮੰਨਣੀ ਚਾਹੀਦੀ ਹੈ । ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਧਰਮ ਦੇ ਪ੍ਰਚਾਰ ਨਾਲੋਂ ਸਿਆਸਤ ਦਾ ਵੱਧ ਬੋਲ ਬਾਲਾ ਹੈ । ਇਹਨਾਂ ਅਖੌਤੀ ਆਗੂਆਂ ਨੂੰ ਚਾਹੀਦਾ ਹੈ ਸਿੱਖ ਧਰਮ ਨੁੰ ਉੱਚਾ ਮੰਨ ਕਿ ਸਿਆਸਤ ਕਰਨ ।

ਸੰਗਤਾਂ ਵੀ ਗੁੰਮਰਾਹ ਹੋ ਕੇ ਇਹਨਾਂ ਬਾਬਿਆਂ ਨੂੰ ਦਾਨ ਨਾ ਕਰਨ, ਸੰਗਤਾਂ ਪਹਿਲਾਂ ਖੁਦ ਚੰਗੀ ਤਰ੍ਹਾਂ ਆਪ ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਿਲ ਕਰਨ । ਉਪਰੰਤ ਸੰਗਤਾਂ ਨੂੰ ਸੋਚ ਸਮਝ ਕੇ ਉਹਨਾਂ ਬਾਬਿਆਂ ਨੂੰ ਦਾਨ ਕਰਨਾ ਚਾਹੀਦਾ ਹੈ ਜੋ ਅਸਲੀਤ ਵਿਚ ਸਭ ਕੰਮ ਠੀਕ ਤਰ੍ਹਾਂ ਕਰਵਾ ਰਹੇ ਹੋਣ । ਇਹਨਾਂ ਬਾਬਿਆਂ ਨੂੰ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਵੀ ਸੰਭਾਲਣ ਦੀ ਵਿਸ਼ੇਸ ਲੋੜ ਹੈ । ਪ੍ਰਚਾਰਕਾਂ ਨੂੰ ਵਿਸ਼ੇਸ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਕਿ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਪੂਰੀ ਤਨ ਦੇਹੀ ਨਾਲ ਕਰਨ ਅਤੇ ਸਿੱਖੀ ਪੂਰੇ ਦੇਸ਼ ਵਿਦੇਸ਼ ਵਿਚ ਪ੍ਰਫੁਲਿਤ ਹੋਵੇ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>