ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤ ਹੋਵੇਗਾ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ (ਐਨ.ਏ.ਡੀ.) ਸੈਲ ਅਤੇ ਪੀਐਚਡੀ ਚੈਂਬਰ ਆਫਿਸ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਦੀਆਂ ਇਕੱਤਰਤਾਵਾਂ ਅੱਜ ਇੱਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਅਤੇ ਸੈਨੇਟ ਹਾਲ ਵਿੱਚ ਆਯੋਜਿਤ ਕੀਤੀਆਂ ਗਈਆਂ। ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਦੋਵੇਂ ਬੈਠਕਾਂ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਰਜਿਸਟਰਾਰ ਪ੍ਰੋ. ਕੇ.ਐੱਸ. ਕਾਹਲੋਂ ਨੇ ਏਜੰਡਾ ਪੇਸ਼ ਕੀਤਾ। ਪ੍ਰੋਫੈਸਰ ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲਿਆਂ ਤੋਂ ਇਲਾਵਾ ਬਹੁਤ ਸਾਰੇ ਸਿੰਡੀਕੇਟ ਅਤੇ ਸੈਨੇਟ ਦੇ ਮੈਂਬਰਾਂ ਨੇ ਇਨ੍ਹਾਂ ਇਕੱਤਰਤਾਵਾਂ ਵਿਚ ਹਿੱਸਾ ਲਿਆ ਅਤੇ ਵੱਖ ਵੱਖ ਮੁਦਿਆਂ ‘ਤੇ ਵਿਚਾਰ ਚਰਚਾ ਕੀਤੀ।

ਸਿੰਡੀਕੇਟ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ (ਐਨ.ਏ.ਡੀ.) ਸੈਲ ਨੂੰ ਸਥਾਪਿਤ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ। ਨੈਸ਼ਨਲ ਅਕਾਦਮਿਕ ਡਿਪੌਜ਼ਿਟਰੀ (ਐਨਏਡੀ) ਦਾ ਉਦੇਸ਼ ਸਾਰੇ ਅਕਾਦਮਿਕ ਰਿਕਾਰਡ ਦਾ ਆਨਲਾਈਨ ਸਟੋਰ ਹਾਊਸ ਪ੍ਰਦਾਨ ਕਰਨਾ ਹੈ। ਇਹ 24 ਘੰਟੇ ਵਿਦਿਆਰਥੀਆਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਨਾਲ ਸਬੰਧਤ ਸੰਸਥਾਵਾਂ ਨੂੰ ਆਨਲਾਈਨ ਡਿਜੀਟਲ ਰੂਪ ਵਿਚ ਡਿਪਲੋਮੇ, ਡਿਗਰੀਆਂ, ਮਾਰਕ ਸ਼ੀਟਾਂ ਉਪਲਬਧ ਕਰਾਏਗਾ। ਐਨ ਏ ਡੀ ਨਾ ਸਿਰਫ ਇਕ ਅਕਾਦਮਿਕ ਰਿਕਾਰਡ ਦੇ ਆਸਾਨ ਪਹੁੰਚ ਅਤੇ ਪ੍ਰਾਪਤੀ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਇਸ ਦੀ ਪ੍ਰਮਾਣਿਕਤਾ ਅਤੇ ਸੁਰੱਖਿਅਤ ਭੰਡਾਰ ਨੂੰ ਵੀ ਸਹੀ ਰੂਪ ਵਿਚ ਸਟੋਰ ਕਰੇਗਾ।

ਯੂਨੀਵਰਸਿਟੀ ਕੈਂਪਸ ਵਿੱਚ ਪੀਐਚਡੀ ਚੈਂਬਰ ਆਫਿਸ ਲਈ ਜਗ੍ਹਾ ਮੁਹੱਈਆ ਕੀਤੀ ਜਾਵੇਗੀ। ਇਸ ਨਾਲ ਪੀਐਚਡੀ ਚੈਂਬਰ ਅਤੇ ਯੂਨੀਵਰਸਿਟੀ ਵਿਚਾਲੇ ਅਕਾਦਮਿਕ ਦੂਰੀ ਘਟੇਗੀ ਅਤੇ ਇਸ ਚੈਂਬਰ ਦੀ ਸਥਾਪਨਾ ਨਾਲ, ਰਿਸਰਚ ਗਰੁੱਪ ਨਾਲ ਕੰਮ ਕਰਨਾ ਅਤੇ ਇਸ ਨਾਲ ਇੱਕ ਦੂਜੇ ਦੀਆਂ ਲੋੜਾਂ ਬਾਰੇ ਜਾਣਨਾ ਵੀ ਬਿਹਤਰ ਹੋਵੇਗਾ।

ਸਿੰਡੀਕੇਟ ਦੇ ਫੈਸਲੇ ਦੇ ਅਨੁਸਾਰ, ਯੂਨੀਵਰਸਿਟੀ ਦੇ ਫੈਸਿਲੀਟੇਸ਼ਨ ਕੇਂਦਰ ਵਿਚ ਸੋਵੀਨਿਰ ਸ਼ਾਪ ਖੋਲ੍ਹੇਗੀ। ਇਸ ਵਿਚ ਯੂਨੀਵਰਸਿਟੀ ਦੇ ਲੋਗੋ ਵਾਲੀਆਂ ‘ਟੀ-ਸ਼ਰਟਾਂ, ਹੈਂਡ ਬੈਗ, ਟੀ ਮੱਗ ਅਤੇ ਹੋਰ ਸਟੇਸ਼ਨਰੀ ਵਸਤੂਆਂ ਸਸਤੇ ਭਾਅ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ, ਯੂਨੀਵਰਸਿਟੀ ਖੇਤੀਬਾੜੀ ਦੇ ਖੇਤਰ ਵਿੱਚ ਨਵੇਂ ਕੋਰਸ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਖੇਤਰ ਦੇ ਨੌਜਵਾਨਾਂ ਨੂੰ ਖੇਤੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ।

ਸੈਸ਼ਨ 2018-19 ਲਈ ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐਲ) ਅਧੀਨ ਕੋਰਸਾਂ ਲਈ ਸਟੱਡੀ ਸਮੱਗਰੀ ਦੀ ਡਿਜ਼ਾਈਨਿੰਗ ਪ੍ਰਵਾਨਗੀ ਅਤੇ ਅਪਲੋਡ / ਪਬਲਿਸ਼ਿੰਗ ਨੂੰ ਅੰਤਿਮ ਰੂਪ ਦੇਣ ਲਈ ਪ੍ਰਵਾਨਗੀ ਵੀ ਮੀਟਿੰਗਾਂ ਵਿੱਚ ਮਨਜ਼ੂਰ ਕੀਤੀ ਗਈ ਹੈ। ਇਸ ਦੌਰਾਨ 09 ਪੀ ਐਚ ਡੀ ਡਿਗਰੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।

ਸਿੰਡੀਕੇਟ ਅਤੇ ਸੈਨੇਟ ਦੇ ਮੈਂਬਰ ਵੱਲੋਂ ਯੂਨੀਵਰਸਿਟੀ ਵਿਚ ਹੋਏ ਅਤੇ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਗਤੀਵਿਧੀਆਂ ਜਿਵੇਂ ਕਿ ਕਲੱਬਾਂ, ਫਿਲਮਾਂ ਗੈਲਰੀ, ਫੈਸੀਲਿਟੇਸ਼ਨ ਸੈਂਟਰ, ਸਵਿਮਿੰਗ ਪੂਲ, ਜਿਮਨੇਜ਼ੀਅਮ, ਯੂਨੀਵਟਰਸਿਟੀ ਵਿਚ ਬਾਏ-ਸਾਈਕਲ ਸਿਸਟਮ, ਡਾਇਨਿੰਗ ਹਾਲ ਦੇ ਨਵੀਨੀਕਰਨ, ਵਾਸ਼ਰੂਮਾਂ ਦੀ ਮੁਰੰਮਤ, ਪ੍ਰਸਤਾਵਿਤ ਡਿਜੀਟਲ ਲਾਇਬ੍ਰੇਰੀ, ਹੋਸਟਲਜ਼: ਲੜਕੇ 1 ਅਤੇ ਲੜਕੀਆਂ 1 ਤੋਂ ਇਲਾਵਾ ਫੈਕਲਟੀ ਕੇਂਦਰਤ ਗਤੀਵਿਧੀਆਂ ਜਿਵੇਂ ਕਿ ਸੀ ਏ ਐਸ ਅਧੀਨ ਤਰੱਕੀਆਂ, ਕੁੱਝ ਨਵੇਂ ਅਧਿਆਪਕਾਂ ਦੀ ਨਿਯੁਕਤੀ, ਯੂਜੀਸੀ ਨਿਯਮਾਂ ਅਨੁਸਾਰ ਤਰੱਕੀਆਂ, ਕੇਂਦਰੀ ਖਰੀਦ ਕਮੇਟੀ, ਸਪੇਸ ਦੀ ਵਰਤੋਂ, ਕਲੱਬਾਂ ਦੇ ਅਧਿਆਪਕ ਸਲਾਹਕਾਰ, ਐਚ-ਇੰਡੈਕਸ ਖੋਜ, ਫੀਲਡ ਵੇਟਡ ਸਾਈਟੇਸ਼ਨ ਇੰਪੈਕਟ, ਇਨੋਵੇਸ਼ਨ ਅਤੇ ਡਿਵੈਲਪਮੈਂਟ ਬੋਰਡ ਆਦਿ ਨੂੰ ਸਲਾਹਿਆ ਗਿਆ।

ਇਸੇ ਤਰ੍ਹਾਂ ਯੂਨੀਵਰਸਿਟੀ ਬੁਨਿਆਦੀ ਢਾਂਚੇ ਦੇ ਸਬੰਧ ਵਿਚ, 13 ਇਮਾਰਤਾਂ ਵਿਚ ਸਥਾਪਿਤ ਸੋਲਰ ਐਨਰਜੀ ਪਲਾਂਟ, ਸਵੀਮਿੰਗ ਪੂਲ ਦੇ ਨਵੀਨੀਕਰਨ, ਰੁੱਖ ਲਗਾਉਣਾ, ਔਡੀਟੋਰੀਅਮ ਅਪਗ੍ਰੇਡੇਸ਼ਨ ਦੀ ਸ਼ੁਰੂਆਤ: ਨਵੇਂ ਆਡੀਟੋਰੀਅਮ ਲਈ 5 ਕਰੋੜ, ਕਨਵੈਨਸ਼ਨ ਸੈਂਟਰ ਦੀ ਸਿਰਜਣਾ, ਟਰੈਫਿਕ ਨਿਯਮਾਂ ਲਈ ਬੂਮ ਰੋਕਾਂ, ਵਾਹਨ ਮੁਕਤ ਜ਼ੋਨ- ਦੋ ਪਾਰਕਿੰਗ, ਲੜਕੀਆਂ ਦੀ ਸੁਰੱਖਿਆ – ਬਾਊਂਡਰੀ ਦੀਵਾਰ ਨੂੰ ਉਚਾ ਕਰਨਾ, ਰੀਡਿੰਗ ਰੂਮ ਨੂੰ ਅਪਗ੍ਰੇਡ ਕਰਨਾ, ਇੰਟਰਨੈਸ਼ਨਲ ਲੜਕਿਆਂ ਅਤੇ ਲੜਕੀਆਂ ਦੇ ਹੋਸਟਲ, ਪੀਐਚ.ਡੀ ਲਈ ਵਰਕਿੰਗ ਮਹਿਲਾ ਹੋਸਟਲ ਅਤੇ ਯੂਨੀਵਰਸਿਟੀ ਗੈਸਟ ਹਾਉਸ ਦੇ ਅਪਗ੍ਰੇਡੇਸ਼ਨ ਇਨਾਂ ਵਿਕਾਸ ਕਾਰਜਾਂ ਵਿਚ ਸ਼ਾਮਿਲ ਹੈ।

ਹੋਰ ਵਿਕਾਸ ਗਤੀਵਿਧੀਆਂ ਵਿਚ ਯੂਨੀਵਰਸਿਟੀ ਵਿਚ ਪੀ.ਐਚ.ਡੀ. ਦੇ ਮਿਆਰ ਨੂੰ ਉਚਾ ਚੁਕਣ ਲਈ ਪੂਰੇ ਦੇਸ਼ ਤੋਂ ਵਿਸ਼ਾ ਮਾਹਿਰਾਂ ਨੂੰ ਸੱਦਣਾ, ਸੀ ਡੀ ਏਆਰ, ਵਿਦਿਆਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਦੀ ਪ੍ਰ੍ਰ੍ਰੋੜਤਾ ਲਈ ਮੀਟਿੰਗ ਕਰਵਾਉਣਾ ਅਤੇ ਇੰਪਲਾਇਰ ਸਨਅਤਕਾਰਾਂ ਨੂੰ ਬੋਰਡ ਆਫ ਸਟੱਡੀਜ਼ ਵਿਚ ਸ਼ਾਮਿਲ ਕਰਨਾ, ਰੀਸਰਚ ਆਫ ਰਿਸਰਚ ਡਿਗਰੀ ਕਮੇਟੀ ਵਿਚ ਆਈਐਨਆਰ ਦੇ ਮਾਹਿਰਾਂ ਦੀ ਸ਼ਮੂਲੀਅਤ, ਖੇਤੀਬਾੜੀ ਵਿਭਾਗ ਦੀ ਸਥਾਪਨਾ, ਡਾਇਰੈਕਟੋਰੇਟ ਆਫ ਓਪਨ ਐਂਡ ਡਿਸਟੈਂਸ ਲਰਨਿੰਗ ਦੀ ਸਥਾਪਨਾ ਸ਼ਾਮਿਲ ਹੈ।

ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਤੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2.25 ਕਰੋੜ, ਐੱਮ. ਐੱਚ. ਆਰ. ਡੀ.ਐਮ.ਵਾਈ.ਏ.ਐਸ.-ਜੀਐਨਡੀਯੂ ਵਿਭਾਗ ਲਈ 25 ਕਰੋੜ, 5 ਕਰੋੜ ਰੁਪਏ ਆਡੀਟੋਰੀਅਮ ਲਈ ਅਤੇ ਐੱਫ ਡੀ ਸੀ ਦੇ ਨਵੀਨੀਕਰਨ ਲਈ, 100 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ, 7 ਕਰੋੜ ਨਵੇਂ ਗੈਸਟ ਹਾਊਸ, 7 ਕਰੋੜ ਸਕੂਲ ਸਿੱਖਿਆ, ਬੋਟੈਨੀਕਲ ਬਾਗ ਲਈ 75 ਲੱਖ ਤੋਂ ਇਲਾਵਾ  ਪੰਜਾਬ ਸਰਕਾਰ ਦੀ ਗ੍ਰਾਂਟਾਂ ਵਿਚ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਲਈ 25 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਰਾਸ਼ੀ ਸ਼ਾਮਿਲ ਹੈ।

ਯੂਨੀਵਰਸਿਟੀ ਦੁਆਰਾ ਡਿਜੀਟਲ ਇਨੀਸ਼ੀਏਟਿਵਜ਼ ਵਿੱਚ: ਇੰਟਰਐਕ ਵੈੱਬਸਾਈਟ, ਆਨ ਲਾਈਨ ਦਾਖਲੇ, ਔਨਲਾਈਨ ਹੋਸਟਲ, ਆਨ ਲਾਈਨ ਟ੍ਰਾਂਸਕ੍ਰਿਪਟਸ, ਆਨਲਾਈਨ ਗੈਸਟ ਹਾਊਸ ਬੁਕਿੰਗ, ਕਾਲਜ ਡਿਵੈਲਪਮੈਂਟ ਕੌਂਸਲ ਲਈ ਕਮੇਟੀ ਦੀ ਆਨ ਲਾਈਨ ਪ੍ਰਵਾਨਗੀ, ਫਾਈਲ ਟ੍ਰੈਕਿੰਗ ਸਿਸਟਮ, ਫਾਊਂਡੇਸ਼ਨ ਦੇ ਨੈਸ਼ਨਲ ਅਕਾਦਮਿਕ ਡਿਪੋਸਟਰੀ, ਨਵੀਂ ਅਲੂਮਨੀ ਵੈਬਸਾਈਟ ਵਿਚ ਯੋਗ ਤਬਦੀਲੀਆਂ ਸ਼ਾਮਿਲ ਹਨ।

ਪ੍ਰੋ. ਸੰਧੂ ਨੇ ਦੋਵਾਂ ਸਦਨਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਦੇ ਹੋਰ ਤਰੱਕੀ ਵਿਚ ਯੋਗ ਭੂਮਿਕਾ ਨਿਭਾਉਣ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>