ਪੰਚਾਇਤੀ ਚੋਣਾਂ ’ਚ ਗੈਰ ਸਮਾਜੀ ਤੱਤਾਂ ਦੀ ਕੁਵਰਤੋਂ ਦੀ ਕਾਂਗਰਸ ਵੱਲੋਂ ਪੂਰੀ ਤਿਆਰੀ, ਲੋਕ ਸਭਾ ਚੋਣਾਂ ਦੌਰਾਨ ਵੀ ਲਾਗੂ ਕਰੇਗਾ ਇਹੀ ਫ਼ਾਰਮੂਲਾ

ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਹਰ ਮੁਹਾਜ਼ ’ਤੇ ਫਲ ਹੋ ਚੁਕੀ ਕਾਂਗਰਸ ਨੇ ਬੁਖਲਾਹਟ ’ਚ ਪੰਚਾਇਤੀ ਰਾਜ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਗੈਰ ਸਮਾਜੀ ਤੱਤਾਂ ਦੀ ਖੁਲ ਕੇ ਵਰਤੋ ਕਰਨ ਦੀ ਪੂਰੀ ਤਿਆਰੀ ਕਸ ਲਈ ਹੈ। ਜਿਨ੍ਹਾਂ ਦੀ ਕੁਵਰਤੋਂ ਆਗਾਮੀ ਲੋਕ ਸਭਾ ਚੋਣਾਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਦਹਿਸ਼ਤ ਪੈਦਾ ਕਰਨ ਹਿੱਤ ਕੀਤਾ ਜਾਵੇਗਾ। ਜੋ ਸਾਫ਼ ਨਜ਼ਰ ਆ ਰਿਹਾ ਹੈ। ਸ: ਮਜੀਠੀਆ ਰਾਜ ਦੇ ਅਮਨ ਕਾਨੂੰਨ ਦੀ ਨਾਜ਼ੁਕ ਹਾਲਾਤ ਪ੍ਰਤੀ ਗੰਭੀਰ ਹੁੰਦਿਆਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ ਨੇ ਪਿੰਡ ਉਦੋਕੇ ਦੇ ਸਰਪੰਚ ਸੰਦੀਪ ਸਿੰਘ ਨੂੰ ਪ੍ਰੈਸ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਕਾਂਗਰਸ ਦੀ ਸ਼ਹਿ ਨਾਲ ਗੈਰ ਸਮਾਜੀ ਅਨਸਰ ਹਰਮਨ ਰੂਪ ਵੱਲੋਂ ਸਰਪੰਚ ਸੰਦੀਪ ਸਿੰਘ ਨੂੰ ਸਰਪੰਚੀ ’ਤੇ ਨਾ ਖਲੋਣ ਲਈ ਧਮਕਾਇਆ ਜਾ ਰਿਹਾ ਹੈ, ਧਮਕੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਗੰਡਾ ਅਨਸਰਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਵੀਡੀਓ ’ਚ ਧਮਕੀ ਭਰੇ ਬੋਲ ਬੋਲਦਿਆਂ ਹਲਕਾ ਮਜੀਠਾ ਦੇ ਪਿੰਡ ਉਦੋਕੇ ਰਹਿਣ ਵਾਲੇ ਹਰਮਨ ਰੂਪਾ  ਜਿਸ ’ਤੇ ਦਰਜਨ ਦੇ ਕਰੀਬ ਪੁਲੀਸ ਕੇਸ ਦਰਜ ਹਨ। ਨੇ ਕਿਹਾ ਕਿ ’’ਮੈਂ ਮੇਜਰ ਸਿੰਘ ਦਾ ਲੜਕਾ ਹਰਮਨ ਦੀਪ ਸਿੰਘ ਰੂਪ ਬੋਲਦਾਂ, ਇਸ ਵਾਰ ਤੁਸਾਂ ਮੇਰੇ ਤਾਇਆ ਹਰਭਾਗ ਸਿੰਘ ਨੂੰ ਵੋਟ ਪਾਉਣੀ ਹੈ। ਜਿਸ ਨੇ ਵੋਟ ਨਾ ਪਾਈ ਉਨ੍ਹਾਂ ਦਾ ਮਸਲਾ ਮੈਂ ਖ਼ੁਦ ਹੱਲ ਕਰ ਲਵਾਂਗਾ’’ ਇਹ ਵੀਡੀਓ ਪ੍ਰੈਸ ਨੂੰ ਦਿਖਾਉਂਦਿਆਂ ਸਵਾਲ ਕੀਤਾ ਕਿ  ਕੀ ਪੁਲੀਸ ਤੇ ਸਰਕਾਰ ਸਚ ਨੂੰ ਦਬਾਅ ਕੇ ਇਕ ਹੋਰ ਨੁਕਸਾਨ ਹੁੰਦਾ ਦੇਖਣਾ ਚਾਹੁੰਦੀ ਹੈ। ਸਿਆਸੀ ਅਤਿਵਾਦ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਾਸਾਂਸੀ ਦੇ ਪਿੰਡ ਖਿਆਲੇ ਦੇ ਦੋ ਵਾਰ ਸਰਪੰਚ ਰਹੇ ਸਰਬਜੀਤ ਸਿੰਘ ਨੂੰ ਚੋਣਾਂ ’ਚ ਰਸਤਾ ਸਾਫ਼ ਕਰਨ ਹਿੱਤ ਦਿਨ ਦਿਹਾੜੇ ਬੇਰਹਿਮੀ ਨਾਲ ਕੱਤਲ ਕਰ ਦਿੱਤਾ ਗਿਆ। ਇਸੇ ਤਰਾਂ ਪਿੰਡ ਮਾਂਝ ਦੇ ਦਿਲਬਾਗ ਸਿੰਘ ਜਿਸ ਵੱਲੋਂ ਪਹਿਲਾਂ ਹੀ ਇਕ ਪਰਿਵਾਰ ਦੇ ਦੋ ਭਰਾਵਾਂ ਦਾ ਕਤਲ ਕੀਤਾ ਜਾ ਚੁੱਕਿਆ ਹੈ ਵੱਲੋਂ ਇਸ ਵਾਰ ਫਿਰ ਜੇਲ੍ਹ ਤੋਂ ਛੁੱਟੀ ਆ ਕੇ ਤੀਜੇ ਭਰਾ ਦਾ ਵੀ ਕਤਲ ਕਰ ਦਿਤਾ ਗਿਆ। ਇੱਥੋਂ ਤਕ ਕਿ ਬਟਾਲੇ ਦੇ ਗਰੀਬ ਪਰਿਵਾਰ ਨਾਲ ਸਬੰਧਿਤ ਪੰਜਾਬ ਦੀ 8 ਸਾਲ ਦੀ ਧੀ ਨੂੰ ਜਬਰਨ ਕਰਨ ਉਪਰੰਤ ਕੱਤਲ ਕਰ ਦਿਤਾ ਗਿਆ। ਉਕਤ ਕੇਸ ਨੂੰ ਦੂਜਾ ਨਿਰਭਿਆ ਕਾਂਡ ਠਹਿਰਾਉਂਦਿਆਂ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਬੱਚੀ ਦੀ ਗੁੰਮਸ਼ਦਗੀ ਬਾਰੇ ਪੁਲੀਸ ਨੂੰ ਇਤਲਾਹ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਪਿੰਡ ਵਾਲਿਆਂ ਨੂੰ ਜਿਨ੍ਹਾਂ ’ਤੇ ਸ਼ੱਕ ਸੀ ਉਨ੍ਹਾਂ ਨੂੰ ਕਿਸੇ ਨਹੀਂ ਪੁੱਛਿਆ ਅਤੇ ਅੱਗਲੇ ਦਿਨ ਉਸੇ ਕਾਂਗਰਸੀ ਕੈਪਟਨ ਰਤਨ ਸਿੰਘ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਾਂਗਰਸੀ ਆਗੂ ਦਾ ਨਜ਼ਦੀਕੀ ਹੈ ਦੇ ਘਰੋਂ ਕੋਹ ਕੋਹ ਕੇ ਮਾਰੀ ਗਈ ਉਕਤ ਬੱਚੀ ਦੀ ਲਾਸ਼ ਬਰਾਮਦ ਹੋਈ। ਅੱਜ ਉਸੇ ਪੀੜਤ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਉੱਥੇ ਅੱਜ ਤੱਕ ਨਾ ਕੋਈ ਸਰਕਾਰੀ ਨੁਮਾਇੰਦਾ ਅਤੇ ਨਾ ਕੋਈ ਵਜੀਰ ਪੀੜਤ ਪਰਿਵਾਰ ਦੀ ਸਾਰ ਲੈਣ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ ਦੀ ਸਥਿਤੀ ’ਚ ਅਕਾਲੀ ਦਲ ਠੋਸ ਕਾਰਵਾਈ ਲਈ ਮਜਬੂਰ ਹੋਵੇਗਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਹਰ ਉਸ ਬੇਇਸਾਫੀ ਅਤੇ ਵਿਅਕਤੀ ਖ਼ਿਲਾਫ਼ ਲੜਾਈ ਲੜੇਗਾ ਜੋ ਲੋਕਤੰਤਰੀ ਕਦਰਾਂ ਕੀਮਤਾਂ ਦਾ ਕਤਲ ਕਰਨ ’ਤੇ ਉਤਾਰੂ ਹੋਵੇਗਾ।  ਉਨ੍ਹਾਂ ਕਿਹਾ ਕਾਂਗਰਸ ਦੀਆਂ ਗੱਲਤ ਨੀਤੀਆਂ ਨਾਲ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ। ਅਜਿਹਾ ਹੋਇਆ ਤਾਂ ਪੰਜਾਬ ਨੂੰ ਮੁੜ ਭਾਰੀ ਨੁਕਸਾਨ ਸਹਿਣ ਪਵੇਗਾ। ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਾਂਗਰਸ ਗਾਂਧੀ ਕਮਿਸ਼ਨ ਅਤੇ ਇਨਜਸਟਿਸ ਕਮਿਸ਼ਨ ਦਾ ਨਾਮ ਦਿਤਾ। ਉਨ੍ਹਾਂ ਦਸਿਆ ਕਿ ਕਾਂਗਰਸ ਦੀ ਮਿਲੀ ਭੁਗਤ ਨਾਲ ਹੀ ਰਿਫਰੈਮਡਮ 2020 ਵਾਲੇ ਅਤੇ ਸਰਕਾਰੀ ਅਖੌਤੀ ਜਥੇਦਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਭਰਾ ਮਾਰੂ ਜੰਗ ਲਈ ਜਾਲ ਬੁਣ ਰਹੇ ਹਨ। ਉਨ੍ਹਾਂ ਕਾਂਗਰਸ ਦੀ ਉਕਤ ਵਿਵਹਾਰ ਨੂੰ ਇੰਦਰਾ ਗਾਂਧੀ ਦੀ ਨੀਤੀ ’ਤੇ ਅੱਜ ਵੀ ਚਲਦੇ ਹੋਣਾ ਕਰਾਰ ਦਿਤਾ। ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਕਾਂਗਰਸ ਕੋਲ ਘਟੀਆ ਰਾਜਨੀਤੀ ਤੋਂ ਇਲਾਵਾ ਪੰਜਾਬ ਲਈ ਕੋਈ ਉਸਾਰੂ ਏਜੰਡਾ ਨਹੀਂ ਹੈ।  ਅਖੀਰ ’ਚ ਸ: ਮਜੀਠੀਆ ਨੇ ਕਿਹਾ ਕਿ ਪੁਲੀਸ ਮਜਲੂਮਾਂ ਨੂੰ ਇਨਸਾਫ਼ ਦੇਣ ਦੀ ਥਾਂ ਸਿਆਸੀ ਦਬਾਅ ਤਹਿਤ ਗਲਤ ਅਨਸਰਾਂ ਦੇ ਹੱਕ ’ਚ ਭੁਗਤ ਰਹੀ ਹੈ। ਉਨ੍ਹਾਂ ਸਰਕਾਰ ਨੂੰ ਵਾਰਨਿੰਗ ਦਿਤੀ ਕਿ ਜੇ ਪੀੜਤ ਪਰਿਵਾਰਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਅਕਾਲੀ ਦਲ ਵਡੀ ਲੜਾਈ ਲੜੇਗਾ। ਇਸ ਮੌਕੇ ਸਾਬਕਾ ਮੰਤਰੀ ਜ: ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਵੀਰ ਸਿੰਘ ਲੋਪੋਕੇ, ਮਲਕੀਅਤ ਸਿੰਘ ਏ ਆਰ, ਵਿਰਸਾ ਸਿੰਘ ਵਲਟੋਹਾ,  ਹਰਮੀਤ ਸਿੰਘ ਸੰਧੂ, ਬੋਨੀ ਅਮਰਪਾਲ ਸਿੰਘ ਅਜਨਾਲਾ, ਦਲਬੀਰ ਸਿੰਘ ਵੇਰਕਾ (ਸਾਰੇ ਸਾਬਕਾ ਵਿਧਾਇਕ) ਗੁਰਪ੍ਰਤਾਪ ਸਿੰਘ ਟਿੱਕਾ, ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨ ਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕਿਰਨਜੋਤ ਕੌਰ, ਅਮਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਕੋਟਲਾ, ਜੋਧ ਸਿੰਘ ਸਮਰਾ, ਭਾਈ ਮਨਜੀਤ ਸਿੰਘ ( ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਦਿਲਬਾਗ ਸਿੰਘ ਪ੍ਰਧਾਨ, ਦਰਸ਼ਨ ਸੁਲਤਾਨਵਿੰਡ, ਮਹੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਰੰਧਾਵਾ, ਸੁਰਿੰਦਰ ਸੁਲਤਾਨਵਿੰਡ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਰਾਜਵਿੰਦਰ ਕੌਰ , ਮੇਜਰ ਸ਼ਿਵੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>