ਸੜਕ ਨਿਰਮਾਣ ਕੰਪਨੀ ਦੀ ਲਾਪਰਵਾਹੀ ਕਾਰਨ ਕਾਰ ਹਾਦਸਾਗ੍ਰਸਤ, ਕਾਰ ਚਾਲਕ ਗੰਭੀਰ ਜਖਮੀ

ਸ਼ਾਹਕੋਟ/ਮਲਸੀਆਂ – (ਏ.ਐੱਸ. ਸਚਦੇਵਾ) ਜਲੰਧਰ ਤੋਂ ਬਰਨਾਲਾ ਮੁੱਖ ਮਾਰਗ ਦੀ ਉਸਾਰੀ ਲਈ ਚੱਲ ਰਹੇ ਕੰਮ ਦੌਰਾਨ ਕੰਪਨੀਆਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਏ ਦਿਨ ਮੁੱਖ ਮਾਰਗ ’ਤੇ ਭਿਆਨਕ ਹਾਦਸੇ ਵਾਪਰ ਰਹੇ ਹਨ। ਸ਼ਾਹਕੋਟ-ਮੋਗਾ ਮੁੱਖ ਮਾਰਗ ’ਤੇ ਸੜਕ ਦੇ ਚੱਲ ਰਹੇ ਨਿਰਮਾਣ ਦੌਰਾਨ ਪਾਈਆ ਜਾ ਰਹੀ ਉਨਤਾਈਆਂ ਕਾਰਨ ਸੋਮਵਾਰ ਦੇਰ ਸ਼ਾਮ ਕਰੀਬ 8 ਵਜੇ ਪਿੰਡ ਬਾਜਵਾ ਕਲਾਂ, ਸ਼ਾਹਕੋਟ ਨਜ਼ਦੀਕ ਇੱਕ ਕਾਰ ਅਚਾਨਕ ਹਾਦਸਾਗ੍ਰਸਤ ਹੋ ਗਈ ਅਤੇ ਕਾਰ ਚਾਲਕ ਗੰਭੀਰ ਜਖਮੀ ਹੋ ਗਿਆ, ਜਦਕਿ ਕਾਰ ’ਚ ਸਵਾਰ ਬਾਕੀ ਲੋਕਾਂ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਜਰਨੈਲ ਸਿੰਘ ਉਰਫ਼ ਲਾਲੀ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਸੰਢਾਵਾਲ, ਸ਼ਾਹਕੋਟ ਅੱਜ ਦੇਰ ਸ਼ਾਮ ਕਰੀਬ 8 ਵਜੇ ਆਪਣੀ ਚਿੱਟੇ ਰੰਗ ਦੀ ਮਰੂਤੀ ਕਾਰ ਵਿੱਚ ਆਪਣੇ ਰਿਸ਼ਤੇਦਾਰਾਂ ਸਮੇਤ ਸ਼ਾਹਕੋਟ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਪਿੰਡ ਬਾਜਵਾ ਕਲਾਂ ਨਜ਼ਦੀਕ ਪਹੁੰਚੇ ਤਾਂ ਰਸਤੇ ਵਿੱਚ ਸੜਕ ਦਾ ਨਿਰਮਾਣ ਚੱਲਦਾ ਹੋਣ ਕਾਰਨ ਮਜ਼ਦੂਰਾਂ ਨੇ ਰਸਤੇ ਵਿੱਚ ਸਰੀਏ ਛੱਡੇ ਹੋਏ ਸਨ। ਜਦ ਜਰਨੈਲ ਸਿੰਘ ਕਾਰ ਲੈ ਕੇ ਸੜਕ ਤੋਂ ਲੰਘ ਰਿਹਾ ਸੀ ਤਾਂ ਹਨ੍ਹੇਰਾ ਹੋਣ ਕਾਰਨ ਸਾਹਮਣੇ ਤੋਂ ਵੱਡੀਆਂ ਗੱਡੀਆਂ ਦੀ ਲਾਈਟ ਪੈਣ ਕਾਰਨ ਉਸ ਨੂੰ ਸੜਕ ’ਤੇ ਗਲਤ ਢੰਗ ਨਾਲ ਰੱਖੇ ਸਰੀਏ ਦਿਖਾਈ ਨਾ ਦਿੱਤੇ ਅਤੇ ਸਰੀਏ ਕਾਰ ਦਾ ਸ਼ੀਸ਼ਾ ਤੋੜਦੇ ਹੋਏ ਡਰਾਈਵਰ ਸਾਈਡ ਕਾਰ ਚਾਲਕ ਜਰਨੈਲ ਸਿੰਘ ਦੇ ਵੱਜੇ। ਇਸ ਹਾਦਸੇ ਦੌਰਾਨ ਕੁੱਝ ਸਰੀਆ ਉਸ ਦੇ ਮੁੰਹ ਵਿੱਚੋਂ ਦੀ ਆਰ-ਪਾਰ ਹੋ ਗਏ ਅਤੇ ਜਰਨੈਲ ਸਿੰਘ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਮੁਸ਼ਕਲ ਨਾਲ ਕਾਰ ਵੱਲੋਂ ਬਾਹਰ ਕੱਢ ਇਲਾਜ਼ ਲਈ ਸਡਾਨਾ ਹਸਪਤਾਲ ਸ਼ਾਹਕੋਟ ਵਿਖੇ ਲਿਆਦਾ, ਜਿਥੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰੀ ਟੀਮ ਵੱਲੋਂ ਉਸ ਦੀ ਹਾਲਤ ਗੰਭੀਰ ਦੇਖਦਿਆ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਮੁੱਖ ਮਾਰਗ ਦੇ ਨਿਰਮਾਣ ਦੌਰਾਨ ਕੰਪਨੀਆਂ ਦੇ ਕਰੀਦਿਆ ਵੱਲੋਂ ਨਿਯਮਾਂ ਅਨੁਸਾਰ ਕੰਮ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਜਿਥੇ ਪਿੱਛਲੇ ਦਿਨੀਂ ਇੱਕ ਡਾਕਟਰ ਦੀ ਕਾਰ ਹਾਦਸਾਗ੍ਰਸਤ ਹੋ ਚੁੱਕੀ ਹੈ, ਉਥੇ ਹੀ ਕੰਪਨੀਆਂ ਵੱਲੋਂ ਸੜਕ ਦੇ ਨਿਰਮਾਣ ਵੱਲ ਘੱਟ ਬਲਕਿ ਟੋਲ ਪਲਾਜਾ ਤਿਆਰ ਕਰਨ ਵੱਲ ਜ਼ਿਆਦਾ ਤਵੱਜੋ ਦਿੱਤੀ ਜਾ ਰਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਟੋਲ ਪਲਾਜਾ ਤਿਆਰ ਕਰਕੇ ਮੁੱਖ ਮਾਰਗ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਪਾਸੋਂ ਮੋਟੀ ਕਮਾਈ ਕੀਤੀ ਜਾ ਸਕੇ। ਲੋਕਾਂ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਸੜਕ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਦਾ ਸਖ਼ਤ ਨੋਟਿਸ ਲਿਆ ਜਾਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>