‘ਡੇਂਗੂ ਫਰੀ ਪੰਜਾਬ’ ਮੁਹਿੰਮ ਤਹਿਤ ਡੇਂਗੂ ਸਬੰਧੀ ਜਾਗਰੂਕਤਾਂ ਮੋਬਾਇਲ ਵੈਨ ਕੀਤੀ ਰਵਾਨਾ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਚਲਾਏ ਗਏ “ਤੰਦਰੁਸਤ ਮਿਸ਼ਨ ਪੰਜਾਬ” ਤਹਿਤ ਡੇਂਗੂ ਤੋਂ ਬਚਾਅ ਅਤੇ ਰੋਕਥਾਮ ਲਈ ‘ਡੇਂਗੂ ਫਰੀ ਪੰਜਾਬ’ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਸ਼ਾਹਕੋਟ ਤੋਂ ਡਾ. ਦਵਿੰਦਰ ਕੁਮਾਰ ਸਮਰਾ ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਦੀ ਅਗਵਾਈ ’ਚ ਮੋਬਾਇਲ ਵੈਨ ਰਵਾਨਾ ਕੀਤੀ ਗਈ, ਜਿਸ ਨੂੰ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਖਦੀਪ ਸਿੰਘ ਸੋਨੂੰ ਕੰਗ ਪੀਏ ਸ਼ੇਰੋਵਾਲੀਆ, ਡਾ. ਰਜਿੰਦਰ ਗਿੱਲ ਮੈਡੀਕਲ ਅਫ਼ਸਰ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਸੀਨੀਅਰ ਕਾਂਗਰਸੀ ਆਗੂ ਢੰਡੋਵਾਲ ਆਦਿ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡੇਂਗੂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਅਤੇ ਇਸ਼ਤਿਹਾਰ ਵੀ ਜਾਰੀ ਕੀਤੇ ਗਏ। ਇਸ ਮੌਕੇ ਸੀਨੀਅਰ ਸਿਹਤ ਨਿਗਰਾਨ ਰਮੇਸ਼ ਹੰਸ ਨੇ ਦੱਸਿਆ ਕਿ ਡੇਂਗੂ ਮੱਛਰ ਸਾਫ਼ ਪਾਣੀ ਵਿੱਚ ਆਂਡੇ ਦਿੰਦਾ ਅਤੇ ਪਣਪਦਾ ਹੈ। ਇਸ ਲਈ ਸਾਨੂੰ ਆਪਣੇ ਘਰ ਦੇ ਅੰਦਰ ਫਰਿੱਜ਼ਾ ਦੀਆਂ ਟ੍ਰੇਆਂ, ਗਮਲਿਆ, ਛੱਤਾਂ ਤੇ ਰੱਖੀਆਂ ਵਸਤਾਂ ਅਤੇ ਆਲੇ-ਦੁਆਲੇ ਦੇ ਅਜਿਹੇ ਸਥਾਨਾਂ ਤੇ ਪਾਣੀ ਜਮਾਂ ਨਹੀਂ ਹੋਣ ਦੇਣਾ ਚਾਹੀਦਾ, ਜਿਥੇ ਕਿ ਡੇਂਗੂ ਮੱਛਰ ਪਣਪ ਸਕੇ। ਇਸ ਮੌਕੇ ਡਾ। ਰਜਿੰਦਰ ਗਿੱਲ ਨੇ ਦੱਸਿਆ ਕਿ ਜੇਕਰ ਵਿਅਕਤੀ ਨੂੰ ਲਗਾਤਾਰ ਬੁਖਾਰ ਚੜਦਾ ਹੋਵੇ ਤਾਂ ਉਹ ਡੇਂਗੂ ਬੁਖਾਰ ਦੇ ਲੱਛਣ ਹੋ ਸਕਦੇ ਹਨ ਅਤੇ ਇਹ ਬੁਖਾਰ ਕੰਬਣੀ ਨਾਲ 103 ਤੋਂ 104 ਡਿਗਰੀ ਤੱਕ ਹੋ ਜਾਂਦਾ ਹੈ। ਇਸ ਨਾਲ ਸਿਰ ਦਰਦ, ਅੱਖਾਂ ਦਾ ਦਰਦ, ਜੋੜਾ ਤੇ ਹੱਡੀਆਂ ਵਿੱਚ ਦਰਦ, ਨੀਂਦ ਨਾ ਆਉਣਾ, ਹੱਥਾ ਤੇ ਚਿਹਰੇ ਤੇ ਲਾਲੀ ਆ ਜਾਂਦੀ ਹੈ। ਉਨਾਂ ਕਿਹਾ ਕਿ ਸਾਵਧਾਨੀ ਵਜੋਂ ਸਾਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਡੇਂਗੂ ਦੇ ਲੱਛਣ ਨਜ਼ਰ ਆਉਣ ’ਤੇ ਸਰਕਾਰੀ ਹਸਪਤਾਲ ਵਿੱਚ ਡੇਂਗੂ ਟੈਸਟ ਅਤੇ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ, ਜੋਕਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਰਾਜੂ, ਪਵਨ ਅਗਰਵਾਲ, ਰੋਮੀ ਗਿੱਲ (ਸਾਰੇ) ਐੱਮ.ਸੀ., ਬਿਕਰਮਜੀਤ ਸਿੰਘ ਬਜਾਜ, ਬੂਟਾ ਸਿੰਘ ਕਲਸੀ, ਰਜਿੰਦਰ ਕੁਮਾਰ ਜੂਨੀਅਰ ਸਹਾਇਕ ਨਗਰ ਪੰਚਾਇਤ, ਅਮਨਦੀਪ ਬਾਗਪੁਰ, ਸੁਖਦੇਵ ਸਿੰਘ ਦਰਦੀ, ਗੁਰਮਲਕੀਤ ਸਿੰਘ, ਵਰਿੰਦਰ ਗਿੱਲ, ਲਖਵੀਰ ਸਿੰਘ, ਗਣੇਸ਼ ਕੁਮਾਰ, ਗੁਰਵਿੰਦਰ ਕੌਰ ਐੱਲ.ਐੱਚ.ਵੀ., ਸੁਰਿੰਦਰਪਾਲ ਸਿੰਘ ਸਚਦੇਵਾ ਫਾਰਮਾਸਿਸਟ, ਨਰਿੰਦਰ ਕੌਰ ਏ.ਐੱਨ.ਐੱਮ., ਦਲਵੀਰ ਕੌਰ ਐੱਲ.ਐੱਚ.ਵੀ., ਸਤਿੰਦਰ ਕੌਰ ਐੱਲ.ਐੱਚ.ਵੀ., ਸਿਮਰਨਜੀਤ ਕੌਰ ਐੱਲ.ਐੱਚ.ਵੀ. ਆਦਿ ਸਮੇਤ ਸਮੂਹ ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>