ਸ਼੍ਰੋਮਣੀ ਅਕਾਲੀ ਬਾਦਲ ਵੱਲੋਂ ਸ਼ਾਹਕੋਟ ਵਿਖੇ ਕਾਂਗਰਸ ਸਰਕਾਰ ਖਿਲਾਫ਼ ਕੀਤਾ ਗਿਆ ਅਰਥੀ ਫੂਕ ਪ੍ਰਦਰਸ਼ਨ

ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਕਾਂਗਰਸ ਪਾਰਟੀ ਵੱਲੋਂ ਬਰਗਾੜੀ ਕਾਂਡ ਦੀ ਰਿਪੋਰਟ ਨੂੰ ਤੋੜ ਮਰੋੜ ਕੇ ਪੇਸ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਹਕੋਟ ਵੱਲੋਂ ਹਲਕਾ ਇੰਚਾਰਜ਼ ਜਥੇਦਾਰ ਨਾਇਬ ਸਿੰਘ ਕੋਹਾੜ ਦੀ ਅਗਵਾਈ ’ਚ ਕਾਂਗਰਸ ਸਰਕਾਰ ਖਿਲਾਫ਼ ਮਲਸੀਆਂ ਰੋਡ ਸ਼ਾਹਕੋਟ ਵਿਖੇ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਵਜੋਂ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਜਸਟਿਸ ਰਣਜੀਤ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਪੁੱਤਲੇ ਵੀ ਫੂਕੇ ਗਏ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਬਿ੍ਰਜ਼ ਭੁਪਿੰਦਰ ਸਿੰਘ ਕੰਗ ਸਾਬਕਾ ਗ੍ਰਹਿ ਮੰਤਰੀ ਪੰਜਾਬ, ਡਾ. ਅਮਰਜੀਤ ਸਿੰਘ ਥਿੰਦ ਸੀਨੀਅਰ ਅਕਾਲੀ ਆਗੂ, ਬਚਿੱਤਰ ਸਿੰਘ ਕੋਹਾੜ ਸਾਬਕਾ ਡਾਇਰੈਕਟਰ, ਜਥੇਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਐੱਸ.ਜੀ.ਪੀ.ਸੀ., ਜਥੇਦਾਰ ਸ਼ਿੰਗਾਰਾਂ ਸਿੰਘ ਲੋਹੀਆਂ ਮੈਂਬਰ ਐੱਸ.ਜੀ.ਪੀ.ਸੀ., ਤਰਸੇਮ ਮਿੱਤਲ ਸੂਬਾ ਕਮੇਟੀ ਮੈਂਬਰ ਬੀਜੇਪੀ, ਤਰਸੇਮ ਸਿੰਘ ਬਾਲੋਕੀ ਚੇਅਰਮੈਨ ਐੱਸ.ਸੀ. ਵਿੰਗ, ਦਲਜੀਤ ਸਿੰਘ ਕਾਹਲੋ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਲੋਹੀਆਂ, ਕੇਵਲ ਸਿੰਘ ਰੂਪੇਵਾਲੀ ਸਾਬਕਾ ਐੱਮ.ਡੀ., ਤੇਜਾ ਸਿੰਘ ਮਾਣਕਪੁਰ ਸਾਬਕਾ ਚੇਅਰਮੈਨ ਬਲਾਕ ਸੰਮਤੀ ਆਦਿ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਰਗਾੜੀ ਕਾਂਡ ਦੀ ਰਿਪੋਰਟ ਤੋੜ ਮਰੋੜ ਕੇ ਪੇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਗਈ ਹੈ ਅਤੇ ਰਾਹੁਲ ਗਾਂਧੀ ਵਿਦੇਸ ਜਾ ਕੇ ਬਿਆਨ ਦੇ ਰਹੇ ਹਨ ਕਿ ਕਾਂਗਰਸ ਨੇ 84 ’ਚ ਸਿੱਖਾਂ ਤੇ ਦੰਗੇ ਨਹੀ ਕਰਵਾਏ। ਉਨਾਂ ਕਿਹਾ ਕਿ ਬੇਅਦਬੀ ਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਅਕਾਲੀ ਦਲ ਦੇ ਕਿਸੇ ਵੀ ਆਗੂ ਅਤੇ ਵਰਕਰ ਵਿਰੁੱਧ ਕੁੱਝ ਨਹੀਂ ਲਿਖਿਆ ਗਿਆ, ਇਸ ਦੇ ਬਾਵਜੂਦ ਕਾਂਗਰਸ ਪਾਰਟੀ ਸ. ਪ੍ਰਕਾਸ਼ ਸਿੰਘ ਬਾਦਲ ਸਰਪਰਸਤ ਸ਼੍ਰੋਮਣੀ ਅਕਾਲੀ ਦਲ ਅਤੇ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾਂ ਬਣਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਰਿਪੋਰਟ ਅਕਾਲੀ ਦਲ ਦੇ ਉਲਟ ਨਹੀਂ ਹੈ ਬਲਕਿ ਕਾਂਗਰਸ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਮਾਨ ਕਰਨ ਦੀਆਂ ਕੋਝੀਆ ਹਰਕਤਾਂ ਕਰ ਰਹੀ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1920 ’ਚ ਬਣੀ ਪਾਰਟੀ ਹੈ ਅਤੇ ਪੰਥਕ ਪਾਰਟੀ ਹੈ, ਜਿਸ ਨੇ ਪੰਜਾਬ ’ਚ ਹਰ ਔਖੇ ਸਮੇਂ ਵਿੱਚ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ, ਪਰ ਕਾਂਗਰਸ ਪਾਰਟੀ ਨੇ 1984 ’ਚ ਜੋ ਕਤਲੇਆਮ ਕਰਵਾਇਆ ਸੀ, ਉਸ ਦਾ ਕਲੰਕ ਅੱਜ ਤੱਕ ਕਾਂਗਰਸ ਮੱਥੇ ’ਤੇ ਲੱਗਾ ਹੈ ਅਤੇ ਉਹ ਸਾਰੀ ਉਮਰ ਨਹੀਂ ਲੱਥੇਗਾ। ਇਸ ਮੌਕੇ ਉਨਾਂ ਕਾਂਗਰਸ ਪਾਰਟੀ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਚਰਨ ਸਿੰਘ ਸਿੰਧੜ ਸਰਕਲ ਪ੍ਰਧਾਨ, ਹਰਮਨ ਸਿੰਧੜ, ਪ੍ਰੇਮ ਅਰੋੜਾ ਸਾਬਕਾ ਐੱਮ.ਸੀ., ਸੁਰਿੰਦਰ ਸਿੰਘ ਕਾਲਾ, ਪੰਕਜ ਵਿੱਜ, ਲਲਿਤ ਕੁਮਾਰ ਬਿੱਲਾ, ਸੋਨੂੰ ਕਿੱਲੀ, ਅਮਨਪ੍ਰੀਤ ਸਿੰਘ ਵਿਲਖੂ, ਗੁਰਪਾਲ ਸਿੰਘ ਖਹਿਰਾ, ਸੋਹਣ ਸਿੰਘ ਖਹਿਰਾ, ਜਗਜੋਤ ਸਿੰਘ ਆਹਲੂਵਾਲੀਆ, ਬਲਵਿੰਦਰ ਸਿੰਘ ਬਿੱਲੀ ਚੁਹਾਰਮੀ, ਸਰਬਜੀਤ ਸਿੰਘ, ਹੈਪੀ ਡਾਬਰ ਸਾਬਕਾ ਐੱਮ.ਸੀ., ਅੰਮ੍ਰਿਤ ਲਾਲ ਕਾਕਾ, ਬਲਦੇਵ ਸਿੰਘ ਚੱਠਾ, ਬਾਵਾ ਸਿੰਘ ਲੋਹੀਆ, ਜਸਵੀਰ ਸਿੰਘ ਲੋਹੀਆ, ਲਾਡੀ ਧਰਮੀਵਾਲ, ਮਲਕੀਤ ਸਿੰਘ ਰਾਜੇਵਾਲ, ਸੁਰਿੰਦਰ ਸਿੰਘ ਸਾਬਕਾ ਐੱਮ.ਸੀ., ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ, ਕੁਲਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>