ਦਮਦਮੀ ਟਕਸਾਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ’ਤੇ ਰਾਸ਼ਟਰਪਤੀ ਨੂੰ ਸਜਾਵਾਂ ਪੂਰੀਆਂ ਕਰ ਚੁਕੇ ਸਿਖ ਕੈਦੀਆਂ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀ ਦੇ ਮੌਕੇ ਭਾਰਤ ਦੇ ਰਾਸ਼ਟਰਪਤੀ ਨੂੰ ਸਜਾਵਾਂ ਪੂਰੀਆਂ ਕਰ ਚੁਕੇ 20 ਸਿਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਿਹਾਅ ਕਰਨ ਲਈ  ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਬੁੜੈਲ ਜੇਲ ਵਿਚ ਕੈਦ ਭਾਈ ਪ੍ਰਮਜੀਤ ਸਿੰਘ ਭਿਓਰਾ ਨੂੰ ਉਸ ਦੀ ਨਾਜੁਕ ਹਾਲਤ ’ਚ ਵਿਚਰ ਰਹੀ ਬਿਰਧ ਮਾਤਾ ਦੀ ਮਿਲਣ ਦੀ ਇਛਾ ਪੂਰੀ ਕਰਨ ਲਈ ਤੁਰੰਤ ਕਸਟਡੀ ਪੈਰੋਲ ਦੇਣ ਦੀ ਵੀ ਮੰਗ ਕੀਤੀ ਹੈ।

ਦਮਦਮੀ ਟਕਸਾਲ ਦੇ ਮੁਖੀ ਨੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਲਿਖੇ ਗਏ ਮੰਗ ਪਤਰ ਵਿਚ ਕਿਹਾ ਕਿ ਸਿਖ ਕੌਮ ਨੇ ਭਾਰਤ ਦੀ ਅਜਾਦੀ ਲਈ ਅਹਿਮ ਕੁਰਬਾਨੀਆਂ ਕੀਤੀਆਂ ਹਨ, ਇਹ ਕੌਮ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਸਰਬਤ ਦੇ ਭਲੇ ਵਾਲੇ ਰਾਹ ’ਤੇ ਚਲ ਕੇ ਮਨੁਖਤਾ ਦੀ ਸੇਵਾ ਨੂੰ ਸਮਰਪਿਤ ਹੈ।  ਸਮੁਚੀ ਸਿਖ ਕੌਮ ਹੀ ਨਹੀਂ ਸਗੋਂ ਪੂਰੀ ਦੁਨਿਆ ’ਚ ਉਹ ਮਨੁਖ ਜੋ ਮਨੁਖਤਾ ਨੂੰ ਪਿਆਰ ਕਰਦੇ ਹਨ ਵਲੋਂ ਗੁਰੂ ਨਾਨਕ ਸਾਹਿਬ ਦਾ 550ਵੀਂ ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਤਤਪਰ ਹੋ ਕੇ ਤਿਆਰੀਆਂ ’ਚ ਜੁਟੇ ਹੋਏ ਹਨ। ਅਜਿਹੀ ਖੁਸ਼ੀ ਦੇ ਮੌਕੇ ਵਖ ਵਖ ਮਾਮਲਿਆਂ ’ਚ ਆਪਣੀਆਂ ਸਜਾਵਾਂ ਪੂਰੀਆਂ ਕਰ ਚੁਕੇ ਪਰ ਦੇਸ਼ ਦੇ ਵਖ ਵਖ ਜੇਲਾਂ ’ਚ ਕੈਦ 20 ਸਿਖ ਕੈਦੀਆਂ ਜਿਨਾਂ ’ਚ 12 ਤਾਂ 20 – 20 ਸਾਲ ਤੋਂ ਵੱਧ ਕੈਦ ਕੱਟ ਚੁਕੇ ਹਨ।  ਜਿਨਾਂ ਦਾ ਜੇਲ ਵਿਚ ਚੰਗਾ ਆਚਰਨ ਹੈ, ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਮਿਲੇ ਅਧਿਕਾਰਾਂ, ਜਿਸ ਵਿਚ ਰਾਸ਼ਟਰਪਤੀ ਨੂੰ ਕਿਸੇ ਦੋਸ਼ੀ ਦੀ ਸਜਾ ਰੱਦ ਕਰਨ, ਘਟਾਉਣ ਜਾਂ ਰਿਹਾਅ ਕਰਨਾ ਸ਼ਾਮਿਲ ਹੈ ਦੀ ਵਰਤੋਂ ਕਰਦਿਆਂ ਰਿਹਾਅ ਕੀਤਾ ਜਾਵੇ, ਤਾਂ ਕਿ ਉਹ ਗੁਰਪੁਰਬ ਸਮਾਗਮਾਂ ’ਚ ਸ਼ਾਮਿਲ ਹੋ ਸਕਣ। ਅਜਿਹਾ ਕਦਮ ਨਿਸ਼ਚੇ ਹੀ ਸਿਖ ਕੌਮ ਦਾ ਦੇਸ਼ ਪ੍ਰਤੀ ਵਿਸ਼ਵਾਸ ਬਹਾਲ ’ਚ ਸਹਾਈ ਸਿੱਧ ਹੋਵੇਗਾ। ਭੇਜੀ ਗਈ ਲਿਸਟ ਵਿਚ ਭਾਈ ਲਾਲ ਸਿੰਘ ਵਾਸੀ ਅਕਾਲਗੜ, ਭਾਈ ਦਿਲਬਾਗ ਸਿੰਘ ਵਾਸੀ ਅਟਲਾਨ, ਪ੍ਰੋ: ਦਵਿੰਦਰਪਾਲ ਸਿੰਘ ਭੁਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਦਿਆ ਸਿੰਘ ਲਾਹੌਰੀਆ, ਲਖਵਿੰਦਰ ਸਿੰਘ ਲਖਾ ਵਾਸੀ ਕਨਸਾਲ, ਭਾਈ ਗੁਰਮੀਤ ਸਿੰਘ ਮੀਤਾ, ਭਾਈ ਸ਼ਮਸ਼ੇਰ ਸਿੰਘ ਉਕਾਸੀ ਜਟਾਂ,ਭਾਈ ਪ੍ਰਮਜੀਤ ਸਿੰਘ ਭਿਓਰਾ,  ਭਾਈ ਸੁਬੇਗ ਸਿੰਘ ਸਰੂਨ, ਭਾਈ ਨੰਦ ਸਿੰਘ ਸਰੂਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਨੇਕ ਸਿੰਘ ਭੱਪ, ਭਾੲ. ਜਗਤਾਰ ਸਿੰਘ ਤਾਰਾ, ਭਾਈ ਸੁਰਿੰਦਰ ਸਿੰਘ ਛਿੰਦਾ, ਭਾਈ ਸਤਨਾਮ ਸਿੰਘ ਅਰਕਪੁਰ ਖਾਲਸਾ, ਭਾਈ ਦਿਆਲ ਸਿੰਘ ਰਸੂਲਪੁਰ, ਭਾਈ ਸੁਚਾ ਸਿੰਘ ਰਸੂਲਪੁਰ ਅਤੇ ਭਾਈ ਬਲਬੀਰ ਸਿੰਘ ਬੀਰਾ ਸ਼ਾਮਿਲ ਹਨ।   ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਸਿਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕਰ ਰਿਹਾ ਹੈ। ਜਿਸ ਦੀ ਮਿਸਾਲ ਬੁੜੈਲ ਜੇਲ ਵਿਚ ਕੈਦ ਕਟ ਰਹੇ ਭਾਈ ਪ੍ਰਮਜੀਤ ਸਿੰਘ ਭਿਓਰਾ ਨੂੰ ਉਸ ਦੀ ਨਾਜੁਕ ਹਾਲਤ ’ਚ ਵਿਚਰ ਰਹੀ ਬਿਰਧ ਮਾਤਾ ਦੀ ਮਿਲਣ ਦੀ ਇਛਾ ਪੂਰੀ ਕਰਨ ਦੀ ਮੰਗ ਨੂੰ ਠੁਕਰਾ ਦੇਣ ਤੋਂ ਮਿਲਦਾ ਹੈ।  ਉਕਤ ਕੇਸ ’ਚ ਨਾਗਰਿਕ,  ਮਨੁਖੀ ਅਤੇ ਬੁਨਿਆਦੀ ਅਧਿਕਾਰਾਂ ਦੀ ਪ੍ਰਵਾਹ ਨਾ ਕਰਦਿਆਂ ਪ੍ਰਸ਼ਾਸਨ ਅਤੇ ਪੰਜਾਬ ਹਰਿਆਣਾ ਉਚ ਅਦਾਲਤ ਵਲੋਂ ਨਾ ਪਖੀ ਵਤੀਰਾ ਅਪਣਾਇਆ ਗਿਆ। ਬਿਰਧ ਮਾਂ ਨੂੰ ਪੁਤਰ ਨਾਲ ਨਾ ਮਿਲਣ ਦੇਣਾ ਭਾਰਤੀ ਨਿਆਂਇਕ ਵਿਵਸਥਾ ’ਤੇ ਹੀ ਸਵਾਲੀਆ ਨਿਸ਼ਾਨ ਹੈ। ਇਸ ਕੇਸ ਵਿਚ ਹਾਈ ਕੋਰਟ ਵਲੋਂ ਪੀ ਜੀ ਆਈ ਦੇ ਡਾਕਟਰਾਂ ਦੀ ਬਣਾਈ ਗਈ ਟੀਮ ਨੇ ਰਿਪੋਰਟ ਦਿਤੀ ਹੈ ਕਿ ਭਾਈ ਭਿਓਰਾ ਦੇ ਬਿਰਧ ਮਾਤਾ ਬੀਬੀ ਪ੍ਰੀਤਮ ਕੌਰ ਦੀ ਹਾਲਤ ਬਹੁਤ ਨਾਜੁਕ ਹੈ ਅਤੇ ਉਸ ਨੂੰ ਐਬੂਲੈਸ ਰਾਹੀ ਵੀ ਕਿਤੇ ਲਿਜਾਇਆ ਨਹੀ ਜਾ ਸਕਦਾ, ਇਸ ਦੇ ਬਾਵਜੂਦ ਕੇਸ ਰਦ ਕਰਦਿਤਾ ਗਿਆ , ਸਵਾਲ ਉਠ ਦਾ ਹੈ ਕਿ ਕੀ ਪੁਲੀਸ ਪ੍ਰਸ਼ਾਸਨ ਇਨਾ ਨਿਪੁਸਕ ਹੈ ਕਿ ਉਹ ਕਸਟਡੀ ਪੈਰੋਲ ’ਤੇ ਇਕ ਮਾਂ ਨੂੰ ਪੁਤਰ ਨਾਲ  ਮਿਲਾ ਸਕੇ ਜਾਂ ਫਿਰ ਇਹੀ ਮੰਨਲਿਆ ਜਾਵੇ ਕਿ ਦੇਸ਼ ਵਿਚ ਘਟ ਗਿਣਤੀਆਂ ਪ੍ਰਤੀ ਕਾਨੂਨ ਦੇ ਵਖਰੇ ਮਾਪਢੰਡ ਹਨ? ਉਹਨਾਂ ਰਾਸ਼ਟਰਪਤੀ ਨੂੰ ਮਾਨਵਤਾ ਦੇ ਅਧਾਰ ’ਤੇ ਭਾਈ ਭਿਓਰਾ ਨੂੰ ਆਪਣੀ ਮਾਤਾ ਨਾਲ ਮਿਲਾਉਣ ਲਈ ਜਰੂਰੀ ਕਦਮ ਤੁਰੰਤ ਚੁਕੇਜਾਣ ਲਈ ਅਧਿਕਾਰੀਆਂ ਨੂੰ ਹਦਾਇਤ ਦੇਣ ਦੀ ਅਪੀਲ ਕੀਤੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>