ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਜੈ ਮਾਂ ਦੁਰਗਾ ਬਾਲ ਗਣੇਸ਼ ਕਲੱਬ ਸ਼ਾਹਕੋਟ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗਣੇਸ਼ ਮਹਾਂਉਤਸਵ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸ਼੍ਰੀ ਗਣੇਸ਼ ਭਗਵਾਨ ਦੀ ਮੂਰਤੀ ਬਸ ਸਟੈਂਡ ਸ਼ਾਹਕੋਟ ਦੇ ਸਾਹਮਣੇ ਪਹੁੰਚਣ ’ਤੇ ਭਗਤਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਅਤੇ ਸਮੂਹ ਭਗਤ ਸ਼੍ਰੀ ਗਣੇਸ਼ ਭਗਵਾਨ ਦੇ ਰੰਗ ਵਿੱਚ ਰੰਗੇ ਗਏ ਤੇ ਹਰ ਪਾਸੇ ਗਣਪਤੀ ਬੱਪਾ ਮੋਰਿਆ ਦੇ ਜੈਕਾਰੇ ਗੂੰਜਣ ਲੱਗੇ। ਫੁੱਲਾਂ ਨਾਲ ਸਜੀ ਪਾਲਕੀ ਦੇ ਪਿੱਛੇ ਭਗਤ ਸ਼੍ਰੀ ਗਣੇਸ਼ ਭਗਵਾਨ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਸਨ। ਸੇਵਾਦਾਰਾਂ ਵੱਲੋਂ ਸ਼੍ਰੀ ਗਣੇਸ਼ ਭਗਵਾਨ ਦੀ ਮੂਰਤੀ ਨੂੰ ਸ਼ਾਹਕੋਟ ਸ਼ਹਿਰ ਦੀ ਪਰਿਕਰਮਾ ਕਰਵਾਉਣ ਉਪਰੰਤ ਸ਼੍ਰੀ ਹਨੂੰਮਾਨ ਮੰਦਰ ਮੰਗਤ ਮਾਰਗ ਸ਼ਾਹਕੋਟ ਵਿਖੇ ਸਥਾਪਿਤ ਕੀਤਾ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਵੱਲੋਂ ਆਤਿਸ਼ਬਾਜ਼ੀ ਕੀਤੀ ਗਈ ਅਤੇ ਮੰਦਰ ਦੇ ਅੰਦਰ ਤੇ ਬਾਹਰ ਸੁੰਦਰ ਦੀਪਮਾਲਾ ਕੀਤੀ ਗਈ। ਇਸ ਮੌਕੇ ਮੂਰਤੀ ਸਥਾਪਿਤ ਕਰਨ ਉਪਰੰਤ ਪੂਜਾ-ਅਰਚਨਾ ਕੀਤੀ ਗਈ ਅਤੇ ਸਮੂਹ ਭਗਤਾਂ ਨੂੰ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਾਰਾ ਚੰਦ ਸਾਬਕਾ ਐੱਮ.ਸੀ., ਤਰਸੇਮ ਲਾਲ ਮਿੱਤਲ ਮੈਂਬਰ ਸਟੇਟ ਕਮੇਟੀ ਬੀਜੇਪੀ, ਸੁਦਰਸ਼ਨ ਸੋਤਬੀ ਜਿਲ੍ਹਾਂ ਪ੍ਰਧਾਨ ਬੀਜੇਪੀ ਸਾਊਥ, ਜਗਮੋਹਨ ਡਾਬਰ ਜਿਲ੍ਹਾਂ ਪ੍ਰਧਾਨ ਵਪਾਰ ਸੈੱਲ ਬੀਜੇਪੀ, ਸੰਜਮ ਮੈਸਨ ਮੰਡਲ ਪ੍ਰਧਾਨ ਬੀਜੇਪੀ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ., ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ., ਸੰਜੀਵ ਸੋਬਤੀ, ਸੁਨੀਤਾ ਬਾਂਸਲ ਆਗੂ ਮਹਿਲਾ ਵਿੰਗ ਬੀਜੇਪੀ ਆਦਿ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ ਗੂੰਜਿਆਂ ਸ਼ਾਹਕੋਟ ਸ਼ਹਿਰ
This entry was posted in ਪੰਜਾਬ.