ਬੀਜੇਪੀ ਜਾਂ ਕਾਂਗਰਸ ਨਾਲ ਸਬੰਧਿਤ ਆਗੂ ਲਛਮੀ ਪੂਜਕ ਹਨ, ਧੰਨ-ਦੌਲਤ ਕਿਸੇ ਵੀ ਰਸਤੇ ਆਵੇ ਪ੍ਰਵਾਨ ਕਰਨਾ ਇਨ੍ਹਾਂ ਦਾ ਧਰਮ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਹਿੰਦੂ ਧਰਮ ਹੈ, ਉਹ ਲਛਮੀ ਪੂਜਾ ਦੀ ਗੱਲ ਕਰਦਾ ਹੈ । ਬੀਜੇਪੀ-ਕਾਂਗਰਸ ਵਰਗੀਆਂ ਸਿਆਸੀ ਜਮਾਤਾਂ ਵਿਚ ਹਿੰਦੂਆਂ ਦੀ ਹੀ ਅਜਾਰੇਦਾਰੀ ਹੈ । ਜੋ ਅੱਜ ਵੱਡੇ-ਵੱਡੇ ਉਦਯੋਗਪਤੀ, ਧਨਾਢ ਸ੍ਰੀ ਵਿਜੇ ਮਾਲੀਆ ਨੇ ਕਿਹਾ ਹੈ ਕਿ ਜਦੋਂ ਮੈਂ ਵਿਦੇਸ਼ੀ ਦੌਰੇ ਤੇ ਬਾਹਰ ਆਇਆ ਸੀ ਤਾਂ ਸ੍ਰੀ ਜੇਟਲੀ ਜੋ ਇੰਡੀਆ ਦੇ ਵਿੱਤ ਵਜ਼ੀਰ ਹਨ, ਉਨ੍ਹਾਂ ਨੂੰ ਮਿਲਕੇ ਆਇਆ ਸੀ, ਦੇ ਕੱਥਨ ਤੋਂ ਇਹ ਸਪੱਸਟ ਹੋ ਜਾਂਦਾ ਹੈ ਕਿ ਭਾਵੇ ਸਿਆਸਤਦਾਨ ਬੀਜੇਪੀ ਨਾਲ ਸਬੰਧਿਤ ਹੋਣ, ਭਾਵੇਂ ਕਾਂਗਰਸ ਨਾਲ ਇਹ ਲਛਮੀ ਪੂਜਕ ਹੋਣ ਦੀ ਬਦੌਲਤ ਧਨ-ਦੌਲਤ ਨੂੰ ਅਥਾਹ ਪਿਆਰ ਵੀ ਕਰਦੇ ਹਨ, ਇਹ ਧਨ-ਦੌਲਤ ਕਿਸੇ ਵੀ ਪਾਸਿਓ ਆਵੇ, ਉਸ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਵੀ ਕਰਦੇ ਹਨ । ਕਿਉਂਕਿ ਇਨ੍ਹਾਂ ਦਾ ਧਰਮ ‘ਲਛਮੀ’ ਨੂੰ ਸ਼ੁਭ ਮੰਨਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮਾਲੀਆ ਵੱਲੋਂ ਸ੍ਰੀ ਜੇਟਲੀ ਵਰਗੇ ਸਿਆਸਤਦਾਨ ਨਾਲ ਕੀਤੀ ਗਈ ਸਾਂਝ ਨੂੰ ਪ੍ਰਤੱਖ ਕਰਨ ਦੇ ਅਮਲਾਂ ਨੂੰ ਹਿੰਦੂ ਸਿਆਸਤਦਾਨਾਂ ਨੂੰ ਲਛਮੀ ਪੂਜਕ ਕਰਾਰ ਦਿੰਦੇ ਹੋਏ ਅਤੇ ਆਉਣ ਵਾਲੇ ਧਨ-ਦੌਲਤਾਂ ਦੇ ਭੰਡਾਰ ਭਾਵੇ ਉਹ ਕਿਸੇ ਵੀ ਤਰੀਕੇ ਆਉਣ, ਉਸਨੂੰ ਇਨ੍ਹਾਂ ਵੱਲੋਂ ਪ੍ਰਵਾਨ ਕਰਨ ਦੀ ਗੱਲ ਨੂੰ ਉਜਾਗਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਇਨ੍ਹਾਂ ਦੀ ਉਪਰੋਕਤ ਸੋਚ ਦੀ ਇਕ ਮਹੱਤਵਪੂਰਨ ਮਿਸਾਲ ਦਿੰਦੇ ਹੋਏ ਕਿਹਾ ਕਿ ਬਾਹਰਲੇ ਮੁਲਕ ਦੇ ਇਕ ਮਸ਼ਹੂਰ ਲੇਖਕ ਪੁਲੀ ਟੀਜਰ ਪਰਾਈਜ ਜਿਸਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਸ੍ਰੀ ਮੁਰਾਰ ਜੀ ਡਿਸਾਈ ਨੂੰ ਜੋ ਇੰਡੀਆ ਦੇ ਪ੍ਧਾਨਮੰਤਰੀ ਰਹੇ ਹਨ, ਅਮਰੀਕਾ ਦੀ ਖੂਫੀਆ ਏਜੰਸੀ ਤੋਂ ਇਕ ਹਜ਼ਾਰ ਡਾਲਰ ਨਿਰੰਤਰ ਰਿਸ਼ਵਤ ਦੇ ਰੂਪ ਵਿਚ ਦਿੱਤੇ ਜਾਂਦੇ ਰਹੇ ਹਨ । ਕਿਉਂਕਿ ਇਨ੍ਹਾਂ ਦਾ ਧਰਮ ਰਿਸ਼ਵਤ ਨੂੰ ਬਿਲਕੁਲ ਮਾੜਾ ਨਹੀਂ ਸਮਝਦਾ । ਜਦੋਂ ਸ੍ਰੀ ਮੁਰਾਰ ਜੀ ਡਿਸਾਈ ਨੇ ਉਪਰੋਕਤ ਲੇਖਕ ਵਿਰੁੱਧ ਸਿਕਾਗੋ ਦੀ ਅਦਾਲਤ ਵਿਚ ਕੇਸ ਪਾਇਆ ਤਾਂ ਮੁਰਾਰ ਜੀ ਡਿਸਾਈ ਉਹ ਕੇਸ ਹਾਰ ਗਏ ਸਨ । ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸੱਭ ਹਿੰਦੂ ਸਿਆਸਤਦਾਨ ਲਛਮੀ ਦੇ ਪੁਜਾਰੀ ਹਨ ਅਤੇ ਉਸ ਨੂੰ ਪ੍ਰਾਪਤ ਕਰਕੇ ਆਪਣੇ ਧਰਮੀ ਗੁਣਾਂ ਤੇ ਹੀ ਪਹਿਰਾ ਦਿੰਦੇ ਹਨ । ਉਨ੍ਹਾਂ ਕਿਹਾ ਕਿ ਰਾਫੇਲ ਜਹਾਜ ਸੌਦੇ, ਬੋਫਰਜ ਪਣਡੁੱਬੀਆਂ, ਅਗਸਤਾ ਸਕੈਡਲ, ਨੀਰਵ ਮੋਦੀ ਬੈਂਕ ਸਕੈਂਡਲ ਅਤੇ ਹੋਰ ਜਿੰਨੇ ਵੀ ਕਰੋੜਾਂ-ਅਰਬਾਂ ਰੁਪਏ ਦੇ ਘਪਲੇ ਸਿਆਸਤਦਾਨਾਂ ਅਤੇ ਹੁਕਮਰਾਨਾਂ ਵੱਲੋਂ ਹੁੰਦੇ ਆ ਰਹੇ ਹਨ, ਉਨ੍ਹਾਂ ਵਿਚ ਹਿੰਦੂ ਬੀਜੇਪੀ ਤੇ ਕਾਂਗਰਸੀ ਸਿਆਸਤਦਾਨ ਹੀ ਮੁੱਖ ਦੋਸ਼ੀ ਹਨ । ਕਿਉਂਕਿ ਅਜਿਹੇ ਘਪਲੇ ਅਤੇ ਰਿਸਵਤਖੋਰੀ ਕਰਨ ਵਿਚ ਇਨ੍ਹਾਂ ਦਾ ਧਰਮ ਰੁਕਾਵਟ ਨਹੀਂ ਬਣਦਾ ।

ਉਨ੍ਹਾਂ ਕਿਹਾ ਕਿ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੇ ਅਹੁਦੇ ਉਤੇ ਬੈਠਦੇ ਹੀ ਇਥੋਂ ਦੇ ਵੱਡੇ-ਵੱਡੇ ਸੇਠਾਂ, ਉਦਯੋਗਪਤੀਆਂ ਟਾਟਾ, ਬਿਰਲਾ, ਰਿਲਾਇਸ, ਅੰਬਾਨੀ, ਅਡਾਨੀ, ਮਾਲਿਆ, ਨੀਰਵ ਮੋਦੀ ਆਦਿ ਦੇ ਉਪਰ ਬੈਕਾਂ ਦੇ ਚੜ੍ਹੇ ਕਰਜਿਆਂ ਦੀ 46 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮੁਆਫ਼ ਕਰਨ ਦਾ ਐਲਾਨ ਕਰਕੇ ਇਨ੍ਹਾਂ ਉਦਯੋਗਪਤੀਆਂ ਤੋਂ ਪਰਦੇ ਹੇਠ ਪਤਾ ਨਹੀਂ ਕਿੰਨੇ ਕਰੋੜਾਂ-ਅਰਬਾਂ ਰੁਪਏ ਦੀਆਂ ਰਿਸ਼ਵਤਾਂ ਪ੍ਰਾਪਤ ਕੀਤੀਆ ਹੋਣਗੀਆਂ । ਲੇਕਿਨ ਜੋ ਇਥੋਂ ਦਾ ਕਿਸਾਨ ਅਤੇ ਖੇਤ-ਮਜ਼ਦੂਰ ਹੁਕਮਰਾਨਾਂ ਦੀਆਂ ਕਿਸਾਨ ਤੇ ਖੇਤ-ਮਜ਼ਦੂਰ ਮਾਰੂ ਨੀਤੀਆਂ ਦੀ ਬਦੌਲਤ ਵੱਡੀ ਗਿੱਣਤੀ ਵਿਚ ਖੁਦਕਸ਼ੀਆਂ ਕਰਨ ਲਈ ਨਿਰੰਤਰ ਮਜ਼ਬੂਰ ਹੁੰਦਾ ਆ ਰਿਹਾ ਹੈ, ਲੇਕਿਨ ਕਿਸਾਨ ਤੇ ਖੇਤ-ਮਜ਼ਦੂਰ ਉਪਰ ਚੜ੍ਹੇ 82 ਹਜ਼ਾਰ ਕਰੋੜ ਦੇ ਕਰਜੇ ਨੂੰ ਮੁਆਫ਼ ਕਰਨ ਦੀ ਗੱਲ ਉਤੇ ਅਮਲ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਇਨ੍ਹਾਂ ਮਿਹਨਤਕਸ਼ ਕਿਸਾਨਾਂ ਤੇ ਮਜ਼ਦੂਰਾਂ ਕੋਲੋ ਤਾਂ ਇਨ੍ਹਾਂ ਨੂੰ ਕਰੋੜਾਂ-ਅਰਬਾਂ ਦੀ ਰਿਸ਼ਵਤ ਜਾਂ ਧੰਨ-ਦੌਲਤਾਂ ਦੇ ਭੰਡਾਰ ਪ੍ਰਾਪਤ ਨਹੀਂ ਸਨ ਹੋ ਸਕਦੇ । ਜੇਕਰ ਇਥੇ ਖ਼ਾਲਸਾ ਰਾਜ ਕਾਇਮ ਹੁੰਦਾ ਤਾਂ ਅਸੀਂ ਇਹ 46 ਹਜ਼ਾਰ ਕਰੋੜ ਰੁਪਏ ਖੁਦਕਸੀ ਕਰਨ ਲਈ ਮਜ਼ਬੂਰ ਹੋ ਰਹੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਵਿਚ ਵੰਡਕੇ ਇਸ ਹੋ ਰਹੇ ਦੁੱਖਦਾਇਕ ਅਮਲ ਨੂੰ ਹਰ ਕੀਮਤ ਤੇ ਰੋਕਦੇ । ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਤੇ ਗੱਲਤ ਢੰਗਾਂ ਰਾਹੀ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਿਚ ਕਾਂਗਰਸ-ਬੀਜੇਪੀ, ਬਾਦਲ ਦਲ, ਆਮ ਆਦਮੀ ਪਾਰਟੀ ਸੱਭ ਇਸ ਹਮਾਮ ਵਿਚ ਅਲਫ ਨੰਗੇ ਖੜ੍ਹੇ ਹਨ। ਇਸ ਲਈ ਅਜਿਹੀਆਂ ਲਛਮੀ ਪੂਜਾ ਕਰਨ ਵਾਲੀਆਂ ਜਮਾਤਾਂ ਅਤੇ ਗੱਲਤ ਢੰਗਾਂ ਰਾਹੀ ਧੰਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਾਲੀਆਂ ਜਮਾਤਾਂ ਇਥੋਂ ਦੇ ਨਿਵਾਸੀਆਂ, ਕਿਸਾਨਾਂ, ਖੇਤ-ਮਜ਼ਦੂਰਾਂ, ਮਿਹਨਤਕਸਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਆਮ ਸ਼ਹਿਰੀਆਂ ਤੋਂ ਟੈਕਸਾਂ ਰਾਹੀ ਇਕੱਤਰ ਕੀਤੇ ਖਜਾਨੇ ਨੂੰ ਲੁੱਟਣ ਵਿਚ ਤਾਂ ਵਿਸ਼ਵਾਸ਼ ਰੱਖਦੇ ਹਨ ਲੇਕਿਨ ਉਸਦੀ ਮਨੁੱਖਤਾ ਦੀ ਬਿਹਤਰੀ ਕਰਨ ਲਈ ਅਮਲ ਕਰਨਾ ਇਨ੍ਹਾਂ ਦੇ ਹਿੱਸੇ ਬਿਲਕੁਲ ਨਹੀਂ ਆਉਦਾ । ਇਸ ਲਈ ਇਥੋਂ ਦੇ ਨਿਵਾਸੀ ਅਜਿਹੇ ਲਛਮੀ ਪੂਜਕ ਅਤੇ ਰਿਸ਼ਵਤਖੋਰੀ ਕਰਨ ਵਾਲੇ ਸਿਆਸਤਦਾਨਾਂ ਤੋਂ ਜਿੰਨੀ ਜਲਦੀ ਹੋ ਸਕੇ, ਨਿਜਾਤ ਪਾਉਣ ਤਾਂ ਕਿ ਇਥੇ ਸਾਫ਼-ਸੁਥਰਾ, ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ ਵਾਲਾ ਇਨਸਾਫ਼ ਪਸੰਦ ਰਾਜ ਕਾਇਮ ਹੋ ਸਕੇ ਅਤੇ ਸਦਾ ਲਈ ਚੈਨ ਦੀ ਬੰਸਰੀ ਵੱਜ ਸਕੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>