ਮਜੀਠਾ ‘ਚ ਅਕਾਲੀ ਦਲ ਨੂੰ ਮਿਲੀ ਵਡੀ ਕਾਮਯਾਬੀ ਲਈ ਸ਼ੁਕਰਾਨਾ ਅਤੇ ਸਨਮਾਨ ਸਮਾਰੋਹ ਕੀਤਾ ਗਿਆ

ਕੱਥੂਨੰਗਲ  – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਦੀਆਂ ਸੰਗਤਾਂ ਵਲੋ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਹਲਕਾ ਮਜੀਠਾ ਵਿਚ ਅਕਾਲੀ ਦਲ ਨੂੰ ਮਿਲੀ ਵਡੀ ਇਕਤਰਫਾ ਇਤਿਹਾਸਕ ਕਾਮਯਾਬੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਵਰਕਰਾਂ ਦਾ ਸਨਮਾਨ ਸਮਾਰੋਹ ਅਜ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਵਿਖੇ ਕੀਤਾ ਗਿਆ।

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘ ਵਲੋਂ ਅਨੰਦਮਈ ਗੁਰਬਾਣੀ ਸਰਵਨ ਕਰਾਉਦਿਆਂ ਸੰਗਤ ਨੂੰ ਗੁਰੂਘਰ ਨਾਲ ਜੋੜਣਾ ਕੀਤਾ। ਇਸ ਮੌਕੇ ਸ: ਮਜੀਠੀਆ ਤੇ ਸੰਗਤ ਨੇ ਸ਼ਾਨਦਾਰ ਜਿਤਾਂ ਪ੍ਰਤੀ ਗੁਰੂ ਦੀ ਬਖਸ਼ਿਸ਼ ਲਈ ਜੈਕਾਰਾ ਬੁਲਾਉਦਿਆਂ ਸ਼ਕਰਾਨਾ ਕੀਤਾ। ਮਜੀਠੀਆ ਨੇ ਜਿਤ ਦਾ ਸਿਹਰਾ ਹਲਕੇ ਦੀਆਂ ਸੰਗਤਾਂ ਸਿਰ ਬੰਨਦਿਆਂ ਕਿਹਾ ਕਿ ਜੇ ਸਾਡੀਆਂ ਮਾਂਵਾਂ ਭੈਣਾਂ, ਬਜੁਰਗਾਂ, ਨੌਜਵਾਨਾਂ, ਅਕਾਲੀ ਵਰਕਰਾਂ, ਦਲਿਤ ਭਾਈਚਾਰਾ ਅਤੇ ਪਛੜੀਆਂ ਸ਼ਰੇਣੀਆਂ ਦਾ ਸਾਥ ਨਾ ਹੁੰਦਾ ਤਾਂ ਇਹ ਜਿਤ ਕਿਸੇ ਤਰਾਂ ਵੀ ਸੰਭਵ ਨਹੀਂ ਸੀ। ਕਾਗਰਸ ਨੇ ਪੁਲੀਸ ਪ੍ਰਸ਼ਾਸਨ ਅਤੇ ਗੈਗਸਟਰਾਂ ਦੀ ਗੁਡਾਗਰਦੀ ਰਾਹੀਂ ਐਮਰਜੈਸੀ ਵਰਗੇ ਹਾਲਤ ਪੈਦਾ ਕੀਤੇ ਸਨ। ਇਸ ਲਈ ਕਾਂਗਰਸ ਦੇ ਡੰਡਾਤੰਤਰ ਅਤੇ ਗੁੰਡਾਗਰਦੀ ਖਿਲਾਫ ਦ੍ਰਿੜਤਾ ਨਾਲ ਲੋਹਾ ਲੈਦਿਆਂ ਪੂਰੇ ਪੰਜਾਬ ਅਤੇ ਮਜੀਠਾ ਹਲਕੇ ਵਿਚ ਲੋਕਤੰਤਰ ਦੀ ਸਲਾਮਤੀ ਲਈ ਵਰਕਰ ਲੜੇ ਅਤੇ ਕਾਂਗਰਸ ਨੂੰ ਮੂੰਤੋੜਵਾਂ ਜਵਾਬ ਦਿਤਾ ਉਸ ਲਈ  ਸਮੂਹ ਅਕਾਲੀ ਵਰਕਰ ਅਤੇ ਮਜੀਠੇ ਦੀ ਸੰਗਤ ਹੀ ਜਿਤ ਦਾ ਅਸਲ ਹੱਕਦਾਰ ਹਨ ਅਤੇ ਮੈਂ ਸਦਾ ਇਹਨਾਂ ਦਾ ਰਿਣੀ ਰਹਾਂਗਾ।  ਕਾਂਗਰਸ ਵਲੋਂ ਜਿਤ ਪ੍ਰਤੀ ਲੋਕਾਂ ਨਾਲ ਖੁਸ਼ੀ ਨਾ ਮਨਾਉਣਦਿਆਂ ਕੇਵਲ ਉਹਨਾਂ ਧਕੇਸ਼ਾਹੀਆਂ ਕਰਨ ਵਾਲੀ ਪੁਲੀਸ ਅਤੇ ਗੈਗਸਟਰਾਂ ਨਾਲ ਖੁਸ਼ੀ ਸਾਂਝੀ ਕੀਤੀ ਗਈ। ਉਹਨਾਂ ਧਕੇਸ਼ਾਹੀਆਂ ਕਰਨ ਅਤੇ ਵਾਅਦੇ ਪੂਰੇ ਨਾ ਕਰਨ ਵਾਲੀ ਕਾਂਗਰਸ ਨੂੰ ਸਬਕ ਸਿਖਾਉਣ ਲਈ 2019 ਦੀਆਂ ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਦੇਣ ਪ੍ਰਤੀ ਹੁਣ ਤੌਂ ਹੀ ਤਿਆਰੀਆਂ ਕਰ ਲੈਣ ਦਾ ਸੱਦਾ ਦਿਤਾ। ਉਹਨਾਂ ਕਿਹਾ ਕਿ ਗੁਰਸਿਖਾਂ ਦੀਆਂ ਦਸਤਾਰਾਂ ਉਛਾਲਣੀਆਂ, ਕੇਸਾਂ ਦੀ ਬੇਅਦਬੀ ਅਤੇ ਦਲਿਤ ਭਰਾਵਾਂ ‘ਤੇ ਅਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਮਜੀਠੀਆ ਨੇ ਬਰਸਾਤ ਨਾਲ ਹੋਈ ਫਸਲਾਂ ਦੇ ਨੁਕਸਾਨ ਦਾ ਤੁਰੰਤ ਗਰਦਾਵਰੀ ਕਰਾ ਕੇ 50 ਹਜਾਰ ਰੁਪੈ ਪ੍ਰਤੀ ਏਕੜ ਮੁਆਵਜਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸ: ਮਜੀਠੀਆ ਨੇ ਕਾਂਗਰਸ ‘ਤੇ ਨੀਵੇਂ ਦਰਜੇ ਦੀ ਘਟੀਆ ਰਾਜਨੀਤੀ ਕਰਨ ਦੇ ਦੋਸ਼ ਵੀ ਲਾਏ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਉਹਨਾਂ ‘ਤੇ ਹਮਲੇ ਪ੍ਰਤੀ ਝੂਠੀ ਅਫਵਾਹ ਫੈਲਾਉਣੀ ਕਾਂਗਰਸ ਦੀ ਘਟੀਆ ਰਾਜਨੀਤੀ ਦਾ ਹਿਸਾ ਹੈ, ਜਿਸ ਦੀ ਉਹ ਸਖਤ ਨਿਖੇਧੀ ਕਰਦੇ ਹਨ। ਅਜਿਹੀ ਅਫਵਾਹ ਫੈਲਾਉਣ ਨਾਲ ਇਹਨਾਂ ਦੀ ਮਾਨਸਿਕਤਾ ਦਾ ਪਤਾ ਚਲਦਾ ਹੈ। ਕਿਸੇ ਵੀ ਪਰਿਵਾਰ ਪ੍ਰਤੀ ਅਜਿਹੀ ਘਟੀਆ ਸੋਚ ਨਹੀਂ ਹੋਣੀ ਚਾਹੀਦੀ। ਉਹਨਾਂ ਕਾਂਗਰਸ ਦੀ ਨਾਪਖੀ ਸੋਚ ਅਤੇ ਅਫਵਾਹਾਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ। ਉਹਨਾਂ ਕਾਂਗਰਸ ਨੁੰ ਘਟੀਆ ਰਾਜਨੀਤੀ ਦੀ ਥਾਂ ਉਸਾਰੂ ਰਾਜਨੀਤੀ ਕਰਨ ਅਤੇ ਕੀਤੇ ਵਾਅਦੇ ਪੂਰੇ ਕਰਨ ਵਲ ਧਿਆਨ ਦੇਣ ਲਈ ਦੀ ਨਸੀਅਤ ਦਿਤੀ। ਕਾਂਗਰਸ ਵਲੋਂ ਹਰ ਤਰੀਕੇ ਨਾਲ ਝੂਠ ਬੋਲਿਆ ਗਿਆ। ਅਸਲ ਮੁਦੇ ਤੋਂ ਸਰਕਾਰ ਭੱਜ ਰਹੀ ਹੈ। ਉਹਨਾਂ ਐਲਾਨ ਕੀਤਾ ਕਿ ਜਦ ਤੱਕ ਪੰਜਾਬ ਦੀ ਕਾਂਗਰਸ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ ਨਾ ਮੈਂ ਆਪ ਆਰਾਮ ਨਾਲ ਬੈਠਾਂਗਾ ਅਤੇ ਨਾ ਹੀ ਕਿਸੇ ਨੂੰ ਚੈਨ ਨਾਲ ਬੈਠਣ ਦਿਆਂਗਾ।

ਉਹਨਾਂ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨੁੰ ਸਹੂਲਤਾਂ ਦੇਣ ਦੀ ਥਾਂ ਪੈਟਰੋਲੀਅਮ ਪਦਾਰਥਾਂ ਤੋਂ 6 ਤੋਂ 7 ਹਜਾਰ ਕਰੋੜ ਸਲਾਨਾ ਅਤੇ ਮੰਡੀ ਅਤੇ ਮਾਰਕੀਟ ਫੀਸਾਂ ਰਾਹੀਂ ਕਰੀਬ 3 ਹਜਾਰ ਕਰੋੜ ਵਾਧੂ ਇਕਠਾ ਕਰ ਰਹੀ ਹੈ। ਉਹਨਾਂ ਤਲੇ ਕੀਮਤਾਂ ਦੇ ਵਾਧੇ ਨਾਲ ਲੋਕਾਂ ਨੁੰ ਦਰਪੇਸ਼ ਸਮਸਿਆ ਬਾਰੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਰਾਜ ਸਰਕਾਰ ਦਾ ਪੈਟਰੋਲ ‘ਤੇ ਟੈਕਸ 30 ਤੋਂ 32 ਰੁਪੇ ਪ੍ਰਤੀ ਲੀਟਰ ਹੈ, ਡੀਜਲ ‘ਤੇ 20 ਤੋਂ 22 ਰੁਪੈ ਟੈਕਟ ਵਸੂਲਿਆ ਜਾ ਰਿਹਾ ਹੈ। ਰਾਜ ਸਰਕਾਰ ਟੈਕਸ ਵਿਚ ਕਮੀ ਲਿਆ ਕੇ ਲੋਕਾਂ ਨੁੰ ਰਾਹਤ ਦੇਵੇ।  ਇਸੇ ਤਰਾਂ ਇੰਡਸਟਰੀ ਨੂੰ 5 ਰੁਪੈ ਯੂਨਿਟ ਬਿਜਲੀ ਦੇਣ ਦਾ ਵਾਅਦਾ ਪੂਰਾ ਕਰੇ ਜਦ ਕਿ ਸਰਕਾਰ 8 ਤੋਂ 9 ਰੁਪੈ ਯੂਨਿਟ ਵਸੂਲ ਰਹੀ ਹੈ। ਉਨਾਂ ਦਸਿਆ ਕਿ ਬਿਜਲੀ ਬਿਲਾਂ ‘ਚ 20 ਫੀਸਦੀ ਦਾ ਅਥਾਹ ਵਾਧਾ ਕਰ ਕੇ ਕਾਂਗਰਸ ਸਰਕਾਰ ਲੋਕਾਂ ਦਾ ਕਚੂਕਰ ਕੱਢ ਰਹੀ ਹੈ। ਉਨਾਂ ਲੋੜਵੰਦਾਂ ਨੁੰ ਦਿਤੀਆਂ ਗਈਆਂ ਸਹੂਲਤਾਂ ਖੋਹਣ, ਸ਼ਗਨ ਸਕੀਮ ਅਤੇ ਪੈਨਸ਼ਨਾਂ ਬੰਦ ਕਰੰਨ, ਕਿਸਾਨਾਂ ਦਾ ਕਰਜਾ ਮੁਆਫ ਨਾ ਕਰਨ ਅਤੇ ਨੋਜਵਾਨਾਂ ਨੰ ਨੌਕਰੀਆਂ ਨਾ ਦੇਣ ਲਈ ਕਾਂਗਰਸ ਸਰਕਾਰ ਦੀ ਸਖਤ ਨੁਕਤਾਚੀਨੀ ਕੀਤੀ। ਉਹਨਾਂ ਕਿਹਾ ਕਿ ਕਾਗਰਸ ਪੰਜਾਬ ਨੂੰ ਭਰਾਮਾਰੂ ਜੰਗ ਦਾ ਅਖਾੜਾ ਬਣਾਉਣਾ ਚਾਹੁੰਦੀ ਹੈ। ਸਿਖ ਨੁੰ ਸਿਖ ਨਾਲ ਲੜਾਉਣ ਦੀ ਚਾਲ ਖਿਲਾਫ ਸਿੱਖ ਸੰਗਤਾਂ ਨੂੰ ਇਕ ਜੁਟ ਹੋਣ ਦਾ ਸੱਦਾ ਦਿਤਾ ਅਤੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਉਹ ਕਾਂਗਰਸ ਦਾ ਅਸਲੀ ਚਿਹਰਾ ਲੋਕਾਂ ਨੂੰ ਘਰ ਘਰ ਜਾ ਕੇ ਦਿਖਾਉਣ। ਉਨਾਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਗੁਰਪੁਬ ਪੂਰੀ ਸ਼ਰਧਾ ਅਤੇ ਸਤਿਕਾਰ ਸਹਿਤ ਹੁੰਮ ਹੁੰਮਾ ਕੇ ਮਨਾਉਣ ਦਾ ਸਦਾ ਦਿਤਾ ਹੈ। ਉਨਾਂ ਕਿਹਾ ਕਿ ਗੁਰਦਵਾਰਾ ਕਰਤਾਰ ਪੁਰ ਦਾ ਲਾਂਘਾ ਹਰ ਕੋਈ ਗੁਰਸਿਖ ਚਾਹੁੰਦਾ ਹੈ। ਇਹ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਜਿਸ ‘ਤੇ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ।  ਇਸ ਮੌਕੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਰਾਜਮਹਿੰਦਰ ਸਿੰਘ ਮਜੀਠਾ, ਵੀਰ ਸਿੰਘ ਲੋਪੋਕੇ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਡਾ: ਦਲਬੀਰ ਸਿੰਘ ਵੇਰਕਾ, ਮਲਕੀਅਤ ਸਿੰਘ ਏਆਰ, ਰਣਜੀਤ ਸਿੰਘ ਵਰਿਆਮ ਨੰਗਲ, ਰਵਿੰਦਰ ਸਿੰਘ ਬ੍ਰਹਮਪੁਰਾ ( ਸਾਰੇ ਸਾਬਕਾ ਵਿਧਾਇਕ) ਨੇ ਕਿਹਾ ਕਿ ਮਜੀਠਾ ਹਲਕੇ ਦੀ ਸ਼ਾਨਦਾਰ ਜਿਤ ਮਜੀਠੀਆ ਦੀ ਵਿਕਾਸ ਮੁਖੀ ਸੋਚ ਅਤੇ ਕੀਤੇ ਕੰਮਾਂ ‘ਤੇ ਮੋਹਰ ਹੈ। ਜਿਸ ਰਾਹੀਂ ਸੰਗਤ ਨੇ ਵਿਰੋਧੀਆਂ ਦੇ ਮੂਹ ਸਦਾ ਲਈ ਬੰਦ ਕਰਦਿਤੇ ਹਨ। ਇਸ ਦੌਰਾਨ ਜੇਤੂ ਮੈਬਰਾਂ ਨੂੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੰਤੋਖ ਸਿੰਘ ਸਮਰਾ, ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਜਾਪ ਸਿੰਘ ਸੁਲਤਾਨਵਿੰਡ, ਬਿਕਰਮਜੀਤ ਸਿੰਘ ਕੋਟਲਾ, ਗੁਰਿੰਦਰਪਾਲ ਸਿੰਘ ਗੋਰਾ, ਬਾਵਾ ਸਿੰਘ ਗੁਮਾਨਪੁਰਾ, ਸੁਰਜੀਤ ਸਿੰਘ ਭਿਟੇਵਡ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਸਕਤਰ ਸਿੰਘ ਪਿੰਟੂ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਸਿੰਘ ਭਕਨਾ, ਰਾਕੇਸ਼ ਪ੍ਰਾਸ਼ਰ, ਸੰਦੀਪ ਸਿੰਘ ਏ ਆਰ, ਨੰਬਰਦਾਰ ਦਲਬੀਰ ਸਿੰਘ ਕਥੂਨੰਗਲ, ਅਵਤਾਰ ਸਿੰਘ ਜਲਾਲਪੁਰਾ, ਮੈਨੇਜਰ ਹਰਵਿੰਦਰ ਸਿੰਘ, ਸਤਨਾਮ ਸਿਘ ਮਾਂਗਾ ਸਰਾਏ, ਹੈਡ ਗ੍ਰੰਥੀ ਸੁਚਾ ਸਿੰਘ, ਬਲਬੀਰ ਸਿੰਘ ਚੰਦੀ, ਸੁਖਵਿੰਦਰ ਸਿੰਘ ਗੋਲਡੀ, ਹਜੂਰੀ ਰਾਗੀ ਸ਼ੋਕੀਨ ਸਿੰਘ , ਸ਼ਰਨਬੀਰ ਸਿੰਘ ਰੂਪੋਵਾਲੀ, ਮਨਦੀਪ ਸਿੰਘ ਸ਼ਹਿਜਾਦਾ, ਮੈਨੇਜਰ ਗੁਰਤਿੰਦਰ ਸਿੰਘ, ਗੁਰਮੀਤ ਕੌਰ ਅਲਕੜੇ, ਗੁਰਵੇਲ ਸਿੰਘ ਅਲਕੜੇ, ਮੇਜਰ ਸਿੰਘ ਕਲੇਰ, ਜੈਲ ਸਿੰਘ ਗੋਪਾਲਪੁਰਾ, ਨੰਬਰਦਾਰ ਜੋਗਿੰਦਰ ਸਿੰਘ ਭੁਲਰ,  ਜਸਪਾਲ ਸਿੰਘ ਭੋਆ, ਮਲਕੀਤ ਸਿਘ ਸ਼ਾਮਨਗਰ, ਹਰਜੀਤ ਸਿੰਘ ਭੋਆ, ਬਾਬਾ ਸੁਖਵੰਤ ਸਿੰਘ ਚੰਨਣਕੇ,

ਸਲਵੰਤ ਸਿੰਘ ਸੇਠ, ਭਾਮੇਸ਼ਾਹ, ਸੁਰਿੰਦਰ ਸਿੰਘ ਗੋਕਲ, ਅਮਰੀਕ ਸਿੰਘ ਢਡੇ, ਰੇਸ਼ਮ ਸਿੰਘ ਭੁਲਰ, ਹਰਵਿੰਦਰ ਸਿੰਘ ਪਪੂ ਕੋਟਲਾ, ਸੁਲਖਣ ਸਿੰਘ ਕਥੂਨੰਗਲ, ਮਹਿੰਦਰ ਸਿੰਘ ਰੰਧਾਵਾ, ਗੁਰਨਾਮ ਸਿੰਘ ਕਥੂਨੰਗਲ, ਸਰਪੰਚ ਜਗਵੰਤ ਸਿੰਘ, ਮਲੂਕ ਸਿੰਘ ਫਤੂਭੀਲਾ, ਬਾਬਾ ਰਾਮ ਸਿੰਘ ਅਬਦਾਲ, ਸਤਨਾਮ ਸਿੰਘ ਅਬਦਾਲ, ਕੁਲਵੰਤ ਸਿੰਘ ਲਹਿਰੀ, ਸਰਪੰਚ ਜਸਪਾਲ ਭੋਆ, ਰਾਣਾ ਚੋਗਾਵਾਂ, ਗੁਰਨਾਮ ਸਿੰਘ ਮਾਨ, ਹੈਪੀ ਮਾਨ, ਸੰਤੋਖ ਸਿੰਘ ਢਡੇ, ਗੁਰਵੇਲ ਸਿੰਘ ਢਡੇ ਸਮੇਤ ਪੰਚ ਸਰਪੰਚ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>