ਖੱਟੇ-ਮਿੱਠੇ ਤੱਥ

ਪਤੀ-ਪਤਨੀ ਦਾ ਰਿਸ਼ਤਾ ਸਾਰੇ ਸਮਾਜਿਕ ਰਿਸ਼ਤਿਆਂ ਦੀ ਚੂਲ ਹੈ। ਇਸ ਵਿਚੋਂ ਬਾਕੀ ਸਾਰੇ ਰਿਸ਼ਤੇ ਨਿਕਲਦੇ ਹਨ। ਇਸ ਰਿਸ਼ਤੇ ਨੂੰ ਮਰਿਆਦਾ ਵਿਚ ਰਹਿ ਕੇ ਹੀ ਨਿਭਾਇਆ ਜਾ ਸਕਦਾ ਹੈ ਤਾਂ ਕਿ ਪਰਿਵਾਰਕ ਸੁੱਖ-ਸ਼ਾਂਤੀ ਬਣੀ ਰਹੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤੀ-ਪਤਨੀ ਦੀ ਆਪਣੀ ਪਹਿਚਾਣ ਅਤੇ ਹੈਸੀਅਤ ਹੈ। ਦੋਵਾਂ ਦੇ ਸੋਚਣ ਦਾ ਢੰਗ ਅਤੇ ਆਦਤਾਂ ਸਮਾਨ ਨਹੀਂ ਹੋ ਸਕਦੀਆਂ। ਕਈ ਵਾਰ ਨਿੱਕੇ-ਮੋਟੇ ਕਾਰਨ ਦੋਵਾਂ ਵਿਚਕਾਰ ਬੇ-ਸੁਆਦੀ ਪੈਦਾ ਕਰ ਸਕਦੇ ਜਿਵੇਂ :

*    ਘਰ ਵਿਚ ਅੰਦਰ ਆਉਣ ਸਮੇਂ ਜੁਰਾਬਾਂ/ਬੂਟ ਨਿਰਧਾਰਤ ਥਾਂ ਉੱਤੇ ਨਹੀਂ ਰੱਖਦੇ।

*    ਜੇ ਬਾਹਰ ਇਕੱਠੇ ਜਾ ਰਹੇ ਹੋ ਆਪਣੀ ਰਫਤਾਰ ਦੂਜੇ ਦੇ ਸਮਾਨ ਨਹੀਂ ਰਖਦੇ।

*    ਜੇ ਪਲੇਟ ਵਿਚ ਆਪਣੀ ਲੋੜ ਅਨੁਸਾਰ ਭੋਜਨ ਪਾਇਆ ਹੈ ਅਤੇ ਫਿਰ ਵੀ ਜੂਠਾ ਛੱਡਦੇ ਹੋ।

*    ਚਾਹ ਦਾ ਕੱਪ ਜਾਂ ਕੋਲਡ ਡਰਿੰਕਸ ਦੀ ਬੋਤਲ ਉਚਿਤ ਥਾਂ ਉਤੇ ਰੱਖਣ ਦੀ ਥਾਂ ਫਰਸ਼ ਉੱਤੇ ਰਖਦੇ ਹੋ।

*    ਜੇ ਘਰ ਵਿਚ ਕੋਈ ਪਾਰਟੀ ਕੀਤੀ ਗਈ ਹੈ। ਪਤੀ ਕਲੀਨ ਅੱਪ ਕਰਵਾਉਣ ਵਿਚ ਮਦਦ ਨਹੀਂ ਕਰਦਾ।

*    ਜੇ ਪੁਰਸ਼ ਵੱਲੋਂ ਖਰੀਦੀ ਸਬਜ਼ੀ ਬਹੀ ਜਾਂ ਖਰਾਬ ਹੋਵੇ ਤਦ ਪਤਨੀ ਨੂੰ ਗੁੱਸਾ ਆਵੇਗਾ।

*    ਜੇ ਘਰ ਵਿਚ ਰੰਗ/ਰੋਗਨ ਕਰਾਉਣ ਸਮੇਂ ਰੰਗਾਂ ਦੀ ਚੋਣ ਲਈ ਮਤਭੇਦ ਹੋ ਸਕਦਾ ਹੈ।

*    ਜੇ ਖਾਣੇ ਦੇ ਮੇਜ਼ ਉੱਤੇ ਮੋਬਾਈਲ ਫੋਨ ਉੱਤੇ ਕਾਲਾਂ ਚੈਕ ਕਰਦੇ ਹੋ।

*    ਇਕ ਵਲੋਂ ਕੋਈ ਵਸਤੂ ਅਰਥਾਤ ਚਾਬੀ/ਬਟੂਆ ਆਦਿ ਰੱਖੇ ਨੂੰ ਦੂਜੇ ਬਿਨਾ ਦੱਸੇ ਥਾਂ ਬਦਲ ਦੇਵੇ।

*    ਜਦੋਂ ਪੁਰਸ਼/ਪਤੀ/ਬੱਚਿਆਂ ਨੇ ਕਿਸੇ ਪਾਰਟੀ ਉੱਤੇ ਜਾਣਾ ਹੈ ਤਦ ਅਣਬਣ ਹੋਣੀ ਪੱਕੀ ਹੈ ਕਿਉਂ ਜੋ ਪਤਨੀ ਤਿਆਰ ਹੋਣ  ਵਿੱਚ ਜ਼ਿਆਦਾ ਸਮਾਂ ਲਵੇਗੀ।

*    ਵਿਆਹ ਸਮੇਂ ਹੋਈ ਕੋਈ ਕੁਤਾਹੀ ਨੂੰ ਵਾਰ-ਵਾਰ ਮੇਹਣਾ ਮਾਰਨਾ।

*    ਟੁੱਥ ਪੇਸਟ ਕੱਢਣ ਤੋਂ ਬਾਅਦ ਟਿਯੂਬ ਨੂੰ ਢੱਕਣ ਨਾ ਲਾਉਣਾ।

*    ਇਕ ਦੂਜੇ ਦੇ ਮਹਿਮਾਨ ਨੂੰ ਬਣਦਾ ਸਤਿਕਾਰ ਨਾ ਦੇਣਾ।

*    ਜੇ ਇਕ ਧਿਰ ਆਪਣੇ ਮਾਂ-ਬਾਪ ਦਾ ਜ਼ਿਆਦਾ ਪੱਖ ਪੂਰਦੀ ਹੈ।

*    ਜੇ ਇਕ ਦੂਜੇ ਦੀ ਪ੍ਰਾਪਤੀ ਉਤੇ ਜਸ਼ਨ ਨਹੀਂ ਮਨਾਉਂਦੇ।

*    ਜੇ ਕੋਈ ਦੂਜੇ ਦਾ ਜਨਮ ਦਿਨ ਦੀ ਤਰੀਕ ਭੁੱਲ ਗਿਆ ਹੈ।

*    ਜੇ ਵਰਤਣ ਤੋਂ ਬਾਅਦ ਟਾਇਲਟ ਸੀਟ ਦਾ ਕਵਰ ਖੁੱਲਾ ਰਹਿਣ ਦਿੱਤਾ ਹੈ।

*    ਜੇ ਸ਼ੇਵ ਕਰਨ ਵੇਲੇ ਵਾਲ ਸ਼ੈਂਕ ਵਿਚ ਪਏ ਰਹਿਣ ਦਿੰਦਾ ਹੈ।

*    ਫਰਸ਼ ਉੱਤੇ ਪੋਚੇ ਦਿੰਦੇ ਸਮੇਂ ਜੋ ਪੁਰਸ਼ ਜੁੱਤਿਆਂ ਸਮੇਤ ਲੰਘੇ ਤਦ ਉਸ ਦੀ ਧੁਲਾਈ ਹੋਣੀ ਨਿਸ਼ਚਿਤ ਹੈ।

*    ਜੇ ਪੁਰਸ਼ ਨੇ ਸ਼ਾਨਦਾਰ ਮੋਬਾਈਲ ਫੋਨ ਖਰੀਦਣ ਦਾ ਵਾਅਦਾ ਪੂਰਾ ਨਹੀਂ ਕੀਤਾ ਤਦ ਪਤਨੀ ਦੀ ਨਰਾਜ਼ਗੀ ਵਾਜਿਬ ਹੈ।

*    ਜੇ ਇਕ ਨੇ ਦੂਜੇ ਨੂੰ ਅਪੋਜਿਟ ਸੈਕਸ ਵਾਲੇ ਨਾਲ ਹੱਸਦੇ ਗੱਲਾਂ ਕਰਦੇ ਵੇਖ ਲਿਆ ਹੋਵੇ।

*    ਜੇ ਦੋਵੇਂ ਬਿਸਤਰ ਉਤੇ ਅਰਾਮ ਕਰ ਰਹੇ ਹੋਣ ਤਦ ਉਠ ਕੇ ਲਾਈਟ ਬੰਦ ਕੌਣ ਕਰੇ।

*    ਜੇ ਕੋਈ ਬੋਤਲ/ਸ਼ੀਸ਼ੀਆਂ ਵਿਚੋਂ ਦਵਾਈ/ਤਰਲ ਕੱਢਣ ਤੋਂ ਬਾਅਦ ਢੱਕਣ ਨਾ ਲਾਵੇ।

*    ਟੀ.ਵੀ. ਵੇਖਦੇ ਸਮੇਂ ਪ੍ਰੋਗਰਾਮ ਦੀ ਚੋਣ ਨਾ ਕਰਨਾ ਮੁਸੀਬਤ ਬਣ ਸਕਦੀ ਹੈ।

*    ਜੇ ਪੁਰਸ਼ ਉਤਾਰੇ ਹੋਏ ਬਿਸਤਰ ਕੁਰਸੀ ਜਾਂ ਫਰਸ਼ ਉੱਤੇ ਰਖ ਦੇਵੇ।

*    ਕਮਰੇ ਨੂੰ ਏ.ਸੀ. ਦੁਆਰਾ ਕਿੰਨਾ ਠੰਡਾ ਰਖਣਾ ਹੈ।

*    ਫਰਿਜ਼ ਵਿਚ ਠੰਡਾ ਪਾਣੀ/ਬਰਫ ਕੱਢਣ ਤੋਂ ਬਾਅਦ ਦੁਬਾਰਾ ਬਰਤਨ ਭਰੇ ਨਹੀਂ।

*    ਜੇ ਇਕ ਨੇ ਦੂਜੇ ਦੇ ਕੱਪ ਬੋਰਡ ਵਿੱਚੋਂ ਬਿਨਾਂ ਪੁੱਛੇ ਹੈਂਗਰ ਕੱਢ ਲਏ ਹਨ ਅਤੇ ਆਪਣੇ ਵਿਚ ਰੱਖ ਲਏ ਹਨ।

*    ਜੇ ਸਕਰਬਰ ਨੂੰ ਵਰਤਣ ਤੋਂ ਬਾਅਦ ਬਿਨਾਂ ਨਿਚੋੜੇ ਸਿੰਕ ਵਿਚ ਰੱਖ ਦਿੱਤਾ ਹੈ।

*    ਪਾਣੀ ਦੇ ਫਿਲਟਰ ਨੂੰ ਖਾਲੀ ਕਰਨ ਮਗਰੋਂ ਪਾਣੀ ਨਾਲ ਨਹੀਂ ਭਰਿਆ।

*    ਟਾਇਲਟ ਸੀਟ ਨੇੜੋਂ ਟਾਇਲਟ ਪੇਪਰ ਖਤਮ ਕੀਤਾ ਹੈ ਅਤੇ ਨਵਾਂ ਰੋਲ ਨਹੀਂ ਲਗਾਇਆ।

*    ਟੁੱਥ ਪੇਸਟ ਟਿਊਬ ਵਿਚੋਂ ਪੇਸਟ ਕੱਢਣ ਲਈ ਅਗਲੇ ਹਿੱਸੇ ਤੋਂ ਸ਼ੁਰੂ ਕਰਦੇ ਹੋ।

*    ਕਿਸੇ ਇਕ ਦਾ ਦੂਜੇ ਬਾਹਰਲੇ ਨਾਲ ਮੁਕਾਬਲਾ ਕਰਨਾ।

*    ਜੇ ਗੱਲਬਾਤ ਕਰਦੇ ਸਮੇਂ ਇਕ ਬੇਧਿਆਨੀ ਅਤੇ ਅਣਸੁਣੀ ਕਰੇ।

*    ਜੇ ਪਤੀ ਹਰ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਹੈ ਜਾਂ ਘਰ ਵਿਚ ਹਰ ਰੋਜ਼ ਬੋਤਲ ਖੋਲ੍ਹ ਲੈਂਦਾ ਹੈ।

*    ਜੇ ਪਤੀ ਨੂੰ ਗੱਡੀ ਚਲਾਉਣ ਸਮੇਂ ਪਤਨੀ ਹਦਾਇਤਾਂ ਕਰਦੀ ਰਹੇ।

*    ਮੇਜ਼ ਵਿਚਲੇ ਡਰਾਅ ਨੂੰ ਪੂਰਾ ਬੰਦ ਨਾ ਕਰਨਾ।

*    ਜੇ ਬਾਹਰ ਖਾਣ ਦਾ ਪ੍ਰੋਗਰਾਮ ਬਣਿਆ ਹੈ ਤਦ ਰੈਸਟੋਰੈਂਟ ਦੀ ਚੋਣ ਕਰਨਾ ਸਮੱਸਿਆ ਹੈ।

*    ਗੀਤ/ਸੰਗੀਤ ਸਮੇਂ ਅਾਵਾਜ਼ ਵੱਲ ਧਿਆਨ ਨਾ ਦੇਣਾ।

*    ਜੇ ਇਕ ਧਿਰ ਸੇਲ ਵਿਚ ਵਾਧੂ ਸਮਾਨ ਖਰੀਦੇ।

*    ਜੇ ਘਰ ਵਿਚ ਬੱਚੇ ਹਨ ਤਦ ਮਨ ਮਟਾਓ ਦੇ ਮੌਕੇ ਮਿਲਣੇ ਸੁਭਾਵਿਕ ਹਨ।

*    ਜੇ ਇਕ ਧਿਰ ਬਹੁਤ ਕੰਜੂਸ ਹੈ, ਵਹਿਮੀ ਹੈ, ਨਾ-ਪੱਖੀ ਹੈ, ਤਦ ਅਕਸਰ ਅਣਬਣ ਹੁੰਦੀ ਰਹੇਗੀ।

*    ਘਰ ਵਿਚ ਪਾਲਤੂ ਜਾਨਵਰ ਝਗੜਿਆਂ ਦੀ ਜੜ੍ਹ ਹੈ।

ਉਪਰ ਲਿਖੇ ਕਈ ਕਾਰਨ ਹਾਸੋ ਹੀਣੇ ਹਨ। ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਆਪਸੀ ਸਹਿਯੋਗ ਦੀ ਭਾਵਨਾ ਬਹੁਤ ਜ਼ਰੂਰੀ ਹੈ। ਹਰ ਇਕ ਨੂੰ ਅਸਹਿਮਤੀ ਵਿਚ ਸਹਿਮਤੀ, ਦੀ ਭਾਨਾ ਹੋਣੀ ਚਾਹੀਦੀ ਹੈ, ਜੇ ਇਕ ਨੂੰ ਗੁੱਸਾ ਆਇਆ ਹੋਇਆ, ਤਦ ਦੂਜੇ ਦਾ ਚੁੱਪ ਰਹਿਣਾ ਇਕ ਜਾਦੂ ਦਾ ਕੰਮ ਕਰਦਾ ਹੈ। ਇੱਟ ਦਾ ਪੱਥਰ ਵਿਚ ਜਵਾਬ ਦੇਣਾ ਘਾਤਕ ਹੋ ਸਕਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>