21ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਨਵੇਂ ਸੰਦੇਸ਼ ਵੰਡਦਾ ਸ਼ਾਨੋ-ਸ਼ੋਕਤ ਨਾਲ ਸਮਾਪਤ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਦੇ ਪ੍ਰਸਿੱਧ ਮਰਹੂਮ ਲੋਕ ਗਾਇਕ ਨਰਿੰਦਰ ਬੀਬਾ ਦੀ ਯਾਦ ਵਿੱਚ 21ਵਾਂ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਪਿੰਡ ਸਾਦਿਕਪੁਰ, ਸ਼ਾਹਕੋਟ ਵਿਖੇ ਸਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਵਿੱਚ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਦੁਪਿਹਰ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇ ਇਸ ਮੇਲੇ ਵਿੱਚ ਜਿੱਥੇ ਦੋ ਦਰਜਨ ਤੋਂ ਵੱਧ ਕਲਾਕਾਰਾਂ ਨੇ ਆਪਣੇ ਸਭਿਆਚਾਰਕ ਗੀਤਾਂ ਰਾਹੀ ਮਰਹੂਮ ਗਾਇਕਾ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉੱਥੇ ਵੱਡੀ ਗਿਣਤੀ ਵਿੱਚ ਪੁੱਜੇ ਸਰੋਤਿਆਂ ਨੇ ਵੀ ਸੰਗੀਤ ਦਾ ਭਰਪੂਰ ਆਨੰਦ ਮਾਣਿਆ। ਮੇਲੇ ਦੇ ਉਦਘਾਟਨ ਦੀ ਰਸਮ ਲੋਹੀਆਂ ਹਲਕੇ ਦੇ ਉੱਘੇ ਕਾਂਗਰਸੀ ਨੇਤਾ ਅਤੇ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਨੇ ਕੀਤਾ, ਜਦਕਿ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਹਲਕਾ ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨਾਲ ਸੁਰਿੰਦਰਜੀਤ ਸਿੰਘ ਚੱਠਾ ਢੰਡੋਵਾਲ, ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ, ਨਵਜਿੰਦਰ ਸਿੰਘ ਕੰਨੀਆ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ, ਸੁਖਦੀਪ ਸਿੰਘ ਕੰਗ ਪੀਏ ਸ਼ੇਰੋਵਾਲੀਆ, ਗੁਰਨਾਮ ਸਿੰਘ ਚੱਠਾ, ਗੁਰਦੇਵ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ ਦੇਵਗੁਣ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮੇਲੇ ਦੀ ਪ੍ਰਧਾਨਗੀ ਸੂਫੀ ਕਲਾਮ ਦੇ ਬਾਦਸ਼ਾਹ ਕੁਲਵਿੰਦਰ ਸ਼ਾਹਕੋਟੀ ਅਤੇ ਸੰਗੀਤਕਾਰ ਸੁਖਪਾਲ ਦੇਵਗੁਣ, ਮੈਡਮ ਸੁਰਿੰਦਰ ਕੌਰ ਨੇ ਕੀਤੀ। ਮੇਲੇ ਦੀ ਸ਼ੁਰੂਆਤ ਹਲਕੇ ਦੇ ਉਭਰਦੇ ਗਾਇਕਾ ਪ੍ਰੀਆ ਸਹੋਤਾ ਅਤੇ ਸਿਮਰਨ ਸਹੋਤਾ ਨੇ ਇੱਕ-ਇੱਕ ਗੀਤ ਨਾਲ ਹਾਜ਼ਰੀ ਲਗਵਾਈ। ਪੰਡਾਲਾਂ ਵਿੱਚ ਨਾਮਵਰ ਗਇਕ ਅਮਰ ਸਿੰਘ ਦੇ ਦਾਖਿਲ ਹੁੰਦਿਆਂ ਹੀ ਮੇਲਾ ਸ਼ਿਖਰਾਂ ਵੱਲ ਤੁਰ ਪਿਆ ਅਮਰ ਸਿੰਘ ਨੇ “ਵਾਰ ਬਾਬਾ ਸਿੰਘ ਬਹਾਦਰ“ ਤੋਂ ਸ਼ੁਰੂ ਕਰਕੇ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਤਕਰੀਬਨ ਅੱਧਾ ਘੰਟਾ ਝੂਮਣ ਲਾ ਛੱਡਿਆ। ਫਿਰ ਸੰਗੀਤਾ ਸਾਦਿਕਪੁਰੀ ਨੇ ਨਰਿੰਦਰ ਬੀਬਾ ਦਾ ਸੱਭਿਆਚਾਰਕ ਹਿੱਟ ਗੀਤ “ਆ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ“ ਗਾ ਕੇ ਮੇਲੇ ਨੂੰ ਸਭਿਆਚਾਰਕ ਰੰਗ ਵਿੱਚ ਰੰਗ ਦਿੱਤਾ। ਲੋਕ ਗਾਇਕ ਅਸ਼ੋਕ ਗਿੱਲ ਨੇ “ਇਸ ਮੇਲੇ ਤੋਂ ਹੋ-ਹੋ ਦੁਨੀਆਂ ਮੁੜਦੀ ਜਾਂਦੀ ਆ“ ਗਾ ਕੇ ਮੇਲੇ ਵਿੱਚ ਨਵਾਂ ਰੰਗ ਭਰਿਆ। ਪੰਡਾਲ ਉਸ ਸਮੇਂ ਤਾੜੀਆਂ ਨਾਲ ਗੂੰਜ ਉੱਠਿਆ ਜਦੋਂ ਪੰਜਾਬ ਦੇ ਸਿਰਮੌਰ ਅਤੇ ਚਰਚਿਤ ਗਾਇਕ ਕਰਨ ਰੰਧਾਵਾ ਪੰਡਾਲ ਵਿੱਚ ਦਾਖਿਲ ਹੋਏ। ਉਹਨਾਂ ਤਕਰੀਬਨ ਇੱਕ ਘੰਟਾ ਆਪਣੇ ਹਿੱਟ ਗੀਤਾਂ ਨਾਲ ਜਿੱਥੇ ਸਰੋਤਿਆਂ ਨੂੰ ਮੰਤਰਮੁਗਦ ਕਰੀ ਰੱਖਿਆ ਉੱਥੇ ਹੀ ਆਪਣੀ ਦਮਦਾਰ ਅਤੇ ਸੁਰੀਲੀ ਅਵਾਜ਼ ਦਾ ਲੋਹਾ ਮਨਾਉਂਦਿਆਂ ਮੇਲੇ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।ਦੇਰ ਸ਼ਾਮ ਨੂੰ ਪੰਜਾਬੀ ਗਾਇਕੀ ਵਿੱਚ ਹਨੇਰੀਆਂ ਲਿਆਉਣ ਵਾਲੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਹਿੱਟ ਗੀਤਾਂ ਨਾਲ ਆਖਰੀ ਪੜਾਅ ਵਿੱਚ ਵੀ ਸਰੋਤਿਆਂ ਨੂੰ ਬੈਠਣ ਲਈ ਮਜ਼ਬੂਰ ਕਰ ਦਿੱਤਾ। ਅੰਤ ਤਾਰਿਆਂ ਦੀ ਲੋਹ ਵਿੱਚ ਸੂਫੀ ਕਲਾਮ ਦੇ ਬਾਦਸ਼ਾਹ ਕੁਲਵਿੰਦਰ ਸ਼ਾਹਕੋਟੀ ਅਤੇ ਕੁਲਜੀਤ ਨੇ ਪਾਕਿਸਤਾਨੀ ਡਿਊਟ ਗੀਤਾਂ ਰਾਹੀ ਮੇਲੇ ਨੂੰ ਸੂਫੀਆਨਾ ਰੰਗ ਵਿੱਚ ਰੰਗ ਦਿੱਤਾ। ਸ਼ਾਹਕੋਟੀ ਨੇ ਅਖੀਰ ਵਿੱਚ ਪਾਕਿਸਤਾਨੀ ਗਾਇਕਾ ‘ਨਸੀਬੋ‘ ਦਾ ਹਿੱਟ ਗੀਤ “ਇਹ ਦੁਨੀਆਂ ਮੁਸਾਫਿਰਖਾਨਾ ਏ, ਜਿਹੜਾ ਆਇਆ ਏ ਉਹਨੇ ਜਾਣਾ ਏ’ ਗਾ ਕੇ ਸੰਗੀਤ ਦੀਆਂ ਸੁਰਾਂ ਵਿੱਚ ਪਰਪੱਖ ਗਾਇਕ ਹੋਣ ਦਾ ਮਾਣ ਵੀ ਹਾਸਿਲ ਕੀਤਾ। ਇਸ ਮੌਕੇ ਪੰਜਾਬ ਦੇ ਚਰਚਿਤ ਗਾਇਕ ਕਰਨ ਰੰਧਾਵਾ ਨੂੰ ‘ਮਾਣ ਪੰਜਾਬ ਦਾ‘ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਡਾ. ਪਰਮਜੀਤ ਸਿੰਘ ਪ੍ਰੋਜੈਕਟ ਅਫਸਰ ਸੈਂਟਰ ਆਫ ਐਕਸੀਲੈਂਸ ਫਾਰਮ ਪੋਟੈਟੋ ਧੋਗੜੀ (ਜਲੰਧਰ) ਅਤੇ ਅਮਰੀਕ ਸਿੰਘ ਜੇ.ਈ. ਬਿਜਲੀ ਬੋਰਡ ਨੂੰ ਵੀ ਵਿਸ਼ੇਸ ਐਵਾਰਡਾਂ ਨਾਲ ਨਿਵਾਜਿਆ ਗਿਆ। ਮੁੱਖ ਮਹਿਮਾਨ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਮੇਲੇ ਦੇ ਮੁੱਖ ਸੰਚਾਲਕ ਅਤੇ ਸਭਿਆਚਾਰਕ ਮੇਲਿਆ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਸਭਿਆਚਾਰਕ ਮੇਲੇ ਕਰਵਾਉਣੇ ਕੋਈ ਸੌਖਾ ਕੰਮ ਨਹੀਂ, ਪਰ ਗੁਰਨਾਮ ਸਿੰਘ ਨਿਧੜਕ ਨੇ ਦੋ ਦਹਾਕਿਆਂ ਤੋਂ ਮੇਲਿਆਂ ਦੀ ਲੜੀ ਜਾਰੀ ਰੱਖ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਨਰਿੰਦਰ ਬੀਬਾ ਦੀ ਗਾਇਕੀ ਦੀ ਚਰਚਾ ਕਰਦਿਆਂ ਉਨਾਂ ਕਿਹਾ ਕਿ ਨਰਿੰਦਰ ਬੀਬਾ ਦੇ ਸਭਿਆਚਾਰਕ ਗੀਤ ਅਮਰ ਹੋ ਚੁੱਕੇ ਹਨ ਜੋ ਅੱਜ ਵੀ ਸਰੋਤਿਆਂ ਦੇ ਕੰਨਾਂ ਵਿੱਚ ਰਸ ਘੋਲ ਕੇ ਨਵਾਂ ਸਕੂਨ ਦਿੰਦੇ ਹਨ, ਉਨਾਂ ਕਿਹਾ ਕਿ ਨਰਿੰਦਰ ਬੀਬਾ ਦੇ ਕਈ ਦਹਾਕਿਆ ਦੇ ਪੁਰਾਣੇ ਗੀਤ ਅੱਜ ਵੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਹਨ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰਨਾਮ ਸਿੰਘ ਨਿਧੜਕ ਦਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਲੱਚਰਤਾ ਰਹਿਤ ਮੇਲੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ। ਅੰਤ ਵਿੱਚ ਮੇਲੇ ਦੇ ਮੁੱਖ ਸੰਚਾਲਕ ਗੁਰਨਾਮ  ਸਿੰਘ ਨਿਧੜਕ ਨੇ ਸਮੂਹ ਇਲਾਕਾ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਜਿਉਂਦੇ ਜੀਅ ਤੱਕ ਅਜਿਹੇ ਲੱਚਰਤਾ ਰਹਿਤ ਸਭਿਆਚਾਰਕ ਮੇਲਿਆਂ ਦੀ ਲੜੀ ਨੂੰ ਜਾਰੀ ਰੱਖਣਗੇ ਤਾਂ ਜੋ ਲੱਚਰਤਾ ਦੀ ਨਾਮੁਰਾਦ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਬੀਰਬਲ ਨਾਹਰ ਦੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਰਾਏ ਜੇ.ਈ., ਗੁਰਨਾਮ ਸਿੰਘ ਚੱਠਾ, ਰਸ਼ੀਦ ਰਿਆਜ, ਵਿਨੋਦ ਬਾਂਸਲ, ਪ੍ਰੇਮ ਸਿੰਘ ਕੋਹਾੜ, ਜਰਨੈਲ ਸਿੰਘ ਕੋਹਾੜ ਆਦਿ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>