ਬਰੈਂਪਟਨ – ਬਰੈਂਪਟਨ ਦੇ ਵਾਰਡ 3 ਅਤੇ 4 ਤੋਂ ਕੌਂਸਲਰ ਜੈਫ ਬੋਮੈਨ ਨੇ ਪਿਛਲੇ ਚਾਰ ਸਾਲਾਂ ਦੌਰਾਨ ਵੋਟਾਂ ਪਾ ਕੇ ਬਰੈਂਪਟਨ ਸ਼ਹਿਰ ਦੇ ਖਜਾਨੇ ਦਾ ਵੱਡਾ ਨੁਕਸਾਨ ਕੀਤਾ ਹੈ, ਇਸ ਕਰਕੇ ਕੌਂਸਲਰ ਬੋਮੈਨ ਨੂੰ ਹਰਾਉਣਾ ਬਰੈਂਪਟਨ ਵਾਸੀਆਂ ਲਈ ਬੜਾ ਜਰੂਰੀ ਹੈ। ਇਹ ਵਿਚਾਰ ਹਰਪ੍ਰੀਤ ਸਿੰਘ ਹੰਸਰਾ ਨੇ ਦਿੱਤੇ।
ਇਹੀ ਕਾਰਣ ਹੈ ਕਿ ਵਾਰਡ 3 ਅਤੇ 4 ਦੇ ਕੌਂਸਲਰ ਜੈਫ ਬੋਮੈਨ ਨੇ ਬਰੈਂਪਟਨ ਬੋਰਡ ਆਫ ਟਰੇਡ ਵਲੋਂ ਕੀਤੀ ਗਈ ਡੀਬੇਟ ਵਿੱਚ ਗਲਫ ਟੂਰਨਾਮੈਂਟ ਦਾ ਬਹਾਨਾ ਲਾ ਕੇ, ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਬਰੈਂਪਟਨ ਦੇ ਵਾਰਡ 3 ਅਤੇ 4 ਦੇ ਸਿਟੀ ਕੌਂਸਲਰਾਂ ਦੀ ਇੱਹ ਇੱਕੋ ਇੱਕ ਡੀਬੇਟ ਸੀ ਜੋ ਵਪਾਰਕ ਸੰਸਥਾਵਾਂ ਦੀ ਜਥੇਬੰਦੀ (Brampton Board of Trade) vloNਵਲੋਂ ਕਰਵਾਈ ਜਾ ਰਹੀ ਸੀ। ਇਸ ਡੀਬੇਟ ਵਿੱਚ ਕੌਂਸਲਰ ਬੋਮੈਨ ਨੂੰ ਉਪਰੋਤਕ ਸੁਆਲਾਂ ਦੇ ਜੁਆਬ ਦੇਣੇ ਪੈਣੇ ਸਨ ਕਿ ਸੂਬਾ ਸਰਕਾਰ ਵਲੋਂ ਲਗਭਗ 400 ਮਿਲੀਅਨ ਡਾਲਰ, ਜੋ ਸਰਕਾਰ ਨੇ ਬਰੈਂਪਟਨ ਵਿੱਚ ( LRT) ਲਾਈਟ ਰੇਲ ਲਿਆਉਣ ਲਈ ਨਿਵੇਸ਼ ਕਰਨਾ ਸੀ, ਨੂੰ ਵੋਟ ਪਾ ਕੇ ਰੱਦ ਕਿਉਂ ਕੀਤਾ?
ਕੌਂਸਲਰ ਬੋਮੈਨ ਨੂੰ ਇਹ ਵੀ ਦੱਸਣਾ ਪੈਣਾ ਸੀ ਕਿ ਉਨ੍ਹਾਂ 12 ਮਿਲੀਅਨ ਡਾਲਰ ਦਾ ਰਿਵਰਸਟੋਨ ਗੌਲਫ ਕਲੱਬ ਖਰੀਦਣ ਦੇ ਹੱਕ ਵਿੱਚ ਵੋਟ ਕਿਉਂ ਪਾਈ ਸੀ, ਜਦੋਂ ਕਿ ਐਡਾ ਵੱਡਾ ਫੈਸਲਾ ਕਰਨ ਲਈ ਕੌਂਸਲ ਨੇ ਬਰੈਂਪਟਨ ਦੇ ਲੋਕਾਂ ਨੂੰ ਪੁੱਛਿਆ ਤੱਕ ਨਹੀਂ। ਅਤੇ ਇਥੇ ਸੀਨੀਅਰਜ ਫਸੈਲਟੀ ਬਣਨ ਨੂੰ 10 ਸਾਲ ਲੱਗ ਸਕਦੇ ਹਨ।
ਜੈਫ ਬੋਮੈਨ ਦੇ ਬੇਹੂਦਾ ਫੈਸਲਿਆਂ ਬਾਰੇ ਦੱਸਦਿਆਂ ਹਰਪ੍ਰੀਤ ਸਿੰਘ ਹੰਸਰਾ ਨੇ ਕਿਹਾ ਕਿ ਕੌਂਸਲ ਨੇ ਬਰੈਂਪਟਨ ਬੀਸਟ ਹਾਕੀ ਕਲੱਬ ਨੂੰ 15 ਲੱਖ ਡਾਲਰ ਦੇ ਕੇ ਬੇਲਆਊਟ ਕੀਤਾ ਹੈ ਜਦੋਂ ਕਿ ਇਹ 15 ਲੱਖ ਡਾਲਰ ਬਰੈਂਪਟਨ ਵਿੱਚ ਲੋਕਾਂ ਦੀ ਭਲਾਈ ਲਈ ਖਰਚਿਆ ਜਾ ਸਕਦਾ ਸੀ। ਇਥੇ ਵਰਨਣਯੋਗ ਹੈ ਕਿ ਬਰੈਂਪਟਨ ਬੀਸਟ ਹਾਕੀ ਟੀਮ ਦੇ ਮਾਲਕ ਮਿਲੀਅਨਏਅਰ ਹਨ। ਇਸ ਤੋਂ ਪਹਿਲਾਂ 20 ਮਿਲੀਅਨ ਡਾਲਰ ਦੇ ਖਰਚੇ ਨਾਲ ਪਾਵਰੇਡ ਸੈਂਟਰ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਬਰੈਂਪਟਨ ਬੀਸਟ ਇਥੇ ਖੇਡ ਸਕੇ। ਇਥੇ ਇਹ ਵੀ ਵਰਨਣਯੋਗ ਹੈ ਕਿ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਸਾਡੀਆਂ ਖੇਡ ਕਲੱਬਾਂ ਨੂੰ ਕੁੱਝ ਘੰਟਿਆਂ ਦਾ 12 ਹਜ਼ਾਰ ਡਾਲਰ ਕਿਰਾਇਆ ਅਤੇ 20 ਹਜ਼ਾਰ ਦੇ ਕਰੀਬ ਪੁਲੀਸ ਸਕਿਊਰਟੀ ਲਈ ਖਰਚਣਾ ਪੈਂਦਾ ਹੈ।
ਹਰਪ੍ਰੀਤ ਸਿੰਘ ਹੰਸਰਾ ਨੇ ਹਰ ਥਾਂ ਜਾ ਕੇ ਇਹੀ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹ ਕਦੇ ਵੀ ਧੜੇਬੰਦੀ ਵਿੱਚ ਪੈ ਕੇ ਵੋਟ ਨਹੀਂ ਪਾਵੇਗਾ। ਉਹ ਬਰੈਂਪਟਨ ਸ਼ਹਿਰ ਦੇ ਪੱਖ ਵਿੱਚ ਟੈਕਸ ਦਾਤਿਆਂ ਨੂੰ ਆਪਣੇ ਚੇਤਿਆਂ ਵਿੱਚ ਵਸਾ ਕੇ ਕੌਂਸਲ ਵਿੱਚ ਆਪਣੀ ਦਾ ਇਸਤੇਮਾਲ ਕਰੇਗਾ।
ਹਰਪ੍ਰੀਤ ਸਿੰਘ ਹੰਸਰਾ ਨੇ ਕਿਹਾ ਕਿ 13 ਅਕਤੂਬਰ ਨੂੰ ਅਡਵਾਂਸ ਪੋਲ ਅਤੇ ਬਾਅਦ ਵਿੱਚ 22 ਅਕਤੂਬਰ ਆਮ ਚੋਣਾਂ ਵਿੱਚ ਵੋਟਾਂ ਪਾਉਣ ਵੇਲੇ ਹਰ ਵੋਟਰ ਉਪਰੋਤਕ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਵੇ ਨਹੀਂ ਤਾਂ ਤੁਸੀ ਟੈਕਸ ਦਾਤੇ ਬਣ ਕੇ ਟੈਕਸ ਦੇਈ ਜਾਵੋਂਗੇ ਤੇ ਇਹ ਲੋਕ ਗਲਤ ਫੈਸਲੇ ਕਰਕੇ ਤੁਹਾਡੇ ਦਿੱਤੇ ਪੈਸਿਆਂ ਦੈ ਛਰਲੇ ਉਡਾਈ ਜਾਣਗੇ।
ਹਰਪ੍ਰੀਤ ਸਿੰਘ ਹੰਸਰਾ ਨਾਲ ਸਿੱਧਾ ਸੰਪਰਕ ਕਰਨ ਲਈ ਕਾਲ ਕਰੋ 617-914-4740