ਗਵਾਲੀਅਰ – ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲੇ ਚੋਂ ਰਿਹਾਈ ਦੀ ਖੁਸ਼ੀ ਵਿੱਚ ਦਾਤਾ ਬੰਦੀ ਛੋੜ ਦਿਵਸ ਸਮੂਹ ਸੰਗਤ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਜਿਸ ਦੇ ਸੰਬੰਧ ਵਿੱਚ ਮਿਤੀ 8 ਅਕਤੂਬਰ 2018 ਰਾਤ ਨੂੰ ਰੈਣਿ ਸਬਾਈ ਕੀਰਤਨ ਦੇ ਦੀਵਾਨ ਅਤੇ 9 ਅਕਤੂਬਰ 2018 ਨੂੰ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਗੁਰਮਤਿ ਸਮਾਗਮ ਸਜਾਏ ਗਏ । ਜਿਸ ਵਿੱਚ ਉੱਘੀਆ ਪੰਥਕ ਸ਼ਖਸੀਅਤਾ ਨੇ ਭਾਗ ਲਿਆ, ਜਿੰਨਾ ਵਿੱਚ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਜਗਤਾਰ ਸਿੰਘ ਜੀ ਨੇ ਹਰਿ ਜਸ ਕੀਰਤਨ ਦੁਆਰਾ ,ਕਥਾ ਰਾਹੀ ਭਾਈ ਪਰਮਿੰਦਰ ਸਿੰਘ ਜੀ ਖਡੂਰ ਸਾਹਿਬ ਅਤੇ ਢਾਡੀ ਜਥਾ ਭਾਈ ਸੁਖਪ੍ਰੀਤ ਸਿੰਘ ਜੀ ਨੇ ਢਾਢੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਉੱਘੇ ਸਿੱਖ ਵਿਦਵਾਨ ਭਾਈ ਭਗਵਾਨ ਸਿੰਘ ਜੀ ਜੌਹਲ ਸਟੇਜ ਸਕੱਤਰ ਦੀ ਸੇਵਾ ਨਿਭਾਈ।ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਨੇ ਸਮੂਲੀਅਤ ਕੀਤੀ ।ਇਸ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਹੋਇਆ।ਜਿਸ ਵਿੱਚ 172 ਪ੍ਰਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ । ਇਸ ਮੌਕੇ ਗਵਾਲੀਅਰ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਵੀ ਲਗਾਏ ਗਏ ਅਤੇ ਲਾਇਨਜ਼ ਕਲੱਬ ਗਵਾਲੀਅਰ ਵੱਲੋਂ ਫਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਵਾਇਆਂ ਗਿਆ। ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ, ਸਮੂਹ ਸੰਗਤ ਨੂੰ ਗੁਰਬਾਣੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ-ਇਤਿਹਾਸ ਤੋਂ ਸੇਧ ਲੈ ਕੇ ਉੱਚਾ-ਸੁੱਚਾ ਜੀਵਨ ਬਤੀਤ ਕਰਨ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇ ਦਹੇਜ ਪ੍ਰਥਾ ਨੂੰ ਛੱਡਣ ਦੀ ਪ੍ਰੇਰਨਾ ਦਿੱਤੀ।ਸਮਾਗਮ ਦੌਰਾਨ ਬਾਬਾ ਲੱਖਾ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ ਵੀ ਹਾਜ਼ਿਰ ਰਹੇ।
ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਵਿਖੇ ਸਾਲਾਨਾ ਬੰਦੀ ਛੋੜ ਦਿਵਸ ਮਨਾਇਆ ਗਿਆ।
This entry was posted in ਪੰਜਾਬ.