ਨਵੀਂ ਦਿੱਲੀ – ਰਾਫੇਲ ਸੌਦੇ ਤੇ ਰਾਹੁਲ ਨੇ ਫਿਰ ਤੋਂ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਰਾਹੁਲ ਨੇ ਕਿਹਾ ਕਿ ਨਰੇਂਦਰ ਮੋਦੀ ਭਰਿੱਸ਼ਟ ਹਨ ਅਤੇ ਉਨ੍ਹਾਂ ਨੇ ਅਨਿਲ ਅੰਬਾਨੀ ਨੂੰ ਕੰਟਰੈਕਟ ਦੇ ਕੇ 30 ਹਜ਼ਾਰ ਕਰੋੜ ਰੁਪੈ ਉਸ ਦੀ ਜੇਬ ਵਿੱਚ ਪਾਏ ਹਨ। ਇਸ ਲਈ ਉਹ ਦੇਸ਼ ਦੇ ਨਹੀਂ ਬਲਿਕ ਅੰਬਾਨੀ ਦੇ ਚੌਂਕੀਦਾਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਮੋਦੀ ਭ੍ਰਿੱਸ਼ਟਾਚਾਰ ਬਾਰੇ ਜਵਾਬ ਨਹੀਂ ਦੇ ਸਕਦੇ ਤਾਂ ਅਸਤੀਫ਼ਾ ਦੇ ਦੇਣ।
ਰਾਹੁਲ ਨੇ ਕਿਹਾ, ‘ਰਾਫੇਲ ਜਹਾਜ਼ ਬਣਾਉਣ ਵਾਲੀ ਕੰਪਨੀ ਦੈਸੋ ਦੇ ਸੀਨੀਅਰ ਐਕਜੀਕਿਊਟਿਵ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਨਿਲ ਅੰਬਾਨੀ ਨੂੰ 30% ਹਰਜਾਨਾ ਦਿੱਤਾ ਗਿਆ ਹੈ। ਹੁਣੇ ਰੱਖਿਆ ਮੰਤਰੀ ਫਰਾਂਸ ਕਿਉਂ ਗਈ ਹੈ? ਅਨਿਲ ਅੰਬਾਨੀ ਕਰਜ਼ੇ ਵਿੱਚ ਹਨ, ਅਜਿਹੇ ਹਾਲਾਤ ਵਿੱਚ ਪ੍ਰਧਾਨਮੰਤਰੀ ਮੋਦੀ ਨੇ 30 ਹਜ਼ਾਰ ਕਰੋੜ ਰੁਪੈ ਉਸ ਦੀ ਜੇਬ ਵਿੱਚ ਪਾਏ ਹਨ। ਨੌਜਵਾਨ ਬੇਰੁਜ਼ਗਾਰ ਹਨ ਅਤੇ ਮੋਦੀ ਅੰਬਾਨੀ ਦੀ ਚੌਂਕੀਦਾਰੀ ਕਰ ਰਹੇ ਹਨ। ਇਹ ਸਾਫ਼ ਤੌਰ ਤੇ ਭ੍ਰਿੱਸ਼ਟਾਚਾਰ ਹੈ।”