ਜਲੰਧਰ ਤੋਂ ਫੜੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ਨਾਲ ‘ਜਨੇਵਾ ਕੰਨਵੈਨਸਨਜ਼ ਆਫ਼ ਵਾਰ’ ਦੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਵਿਵਹਾਰ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਵੀ ਇਨਸਾਨ ਕਾਨੂੰਨੀ ਗ੍ਰਿਫ਼ਤ ਵਿਚ ਗ੍ਰਿਫ਼ਤਾਰ ਕੀਤਾ ਜਾਵੇ, ਉਸ ਨੂੰ ਕਾਨੂੰਨ ਤੇ ਵਿਧਾਨ ਅਨੁਸਾਰ ਹੀ ਵਿਵਹਾਰ ਹੋਣਾ ਚਾਹੀਦਾ ਹੈ, ਨਾ ਕਿ ਤਾਨਾਸ਼ਾਹੀ ਮੁਤੱਸਵੀ ਹੁਕਮਰਾਨਾਂ ਦੀ ਨਫ਼ਰਤ ਦਾ ਨਿਸ਼ਾਨਾ ਬਣਾਕੇ ਕਿਸੇ ਅਜਿਹੇ ਵਿਅਕਤੀ ਉਤੇ ਗੈਰ-ਕਾਨੂੰਨੀ ਤੇ ਅਣਮਨੁੱਖੀ ਜ਼ਬਰ-ਜੁਲਮ ਕਰਨਾ ਚਾਹੀਦਾ ਹੈ । ਇਹ ਇਨਸਾਫ਼ ਦਾ ਤਕਾਜਾ ਖੁੱਲ੍ਹੇ ਰੂਪ ਵਿਚ ਮੰਗ ਕਰਦਾ ਹੈ । ਜੋ ਬੀਤੇ ਦਿਨੀਂ ਜਲੰਧਰ ਵਿਚੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਅਲਕਾਇਦਾ ਜਥੇਬੰਦੀ ਦੇ ਕਾਰਕੁੰਨ ਗਰਦਾਨਕੇ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਕਸ਼ਮੀਰ ਸੂਬੇ ਦੇ ਅਤੇ ਇੰਡੀਆ ਦੇ ਨਾਗਰਿਕ ਹਨ । ਉਨ੍ਹਾਂ ਨੂੰ ਜੇਲ੍ਹ ਵਿਚ ਜਾਂ ਥਾਣਿਆ ਵਿਚ ਜਿਥੇ ਵੀ ਉਹ ਰੱਖੇ ਗਏ ਹਨ, ਸਹੀ ਰੂਪ ਵਿਚ ਰੋਟੀ, ਸਰਦੀਆ ਦੇ ਦਿਨਾਂ ਵਿਚ ਗਰਮ ਕੱਪੜੇ ਅਤੇ ਹੋਰ ਇਨਸਾਨੀ ਜ਼ਰੂਰਤਾਂ ਜੇਲ੍ਹ ਵਿਚ ਵੀ ਪ੍ਰਦਾਨ ਹੋਣੀਆ ਚਾਹੀਦੀਆ ਹਨ ਅਤੇ ਕਾਨੂੰਨ ਨੂੰ ਆਪਣੀ ਦਿਸ਼ਾ-ਨਿਰਦੇਸ਼ ਅਨੁਸਾਰ ਕੰਮ ਕਰਨਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਵਿਚ ਬੀਤੇ ਦਿਨੀਂ ਪੁਲਿਸ ਵੱਲੋਂ ਫੜੇ ਗਏ ਤਿੰਨ ਕਸ਼ਮੀਰੀ ਨੌਜ਼ਵਾਨਾਂ ਨੂੰ ਜਨੇਵਾ ਕੰਨਵੈਨਸ਼ਨਜ ਆਫ਼ ਵਾਰ ਦੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਹੀ ਕਾਰਵਾਈ ਅਤੇ ਵਿਵਹਾਰ ਕਰਨ ਦੀ ਮਨੁੱਖਤਾ ਪੱਖੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸ੍ਰੀ ਕੁਲਭੂਸਨ ਜਾਧਵ ਜੋ ਪਾਕਿਸਤਾਨ ਵਿਖੇ ਇੰਡੀਆ ਲਈ ਜਾਸੂਸੀ ਕਰਦਾ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਮਿਲਟਰੀ ਦਾ ਉੱਚ ਅਫ਼ਸਰ ਹੈ । ਉਸ ਨਾਲ ਵੀ ਜਨੇਵਾ ਕੰਨਵੈਨਸ਼ਨਜ ਆਫ਼ ਵਾਰ ਦੇ ਨਿਯਮਾਂ ਅਧੀਨ ਪਾਕਿਸਤਾਨ ਹਕੂਮਤ ਨੂੰ ਕਾਰਵਾਈ ਤੇ ਵਿਵਹਾਰ ਕਰਨਾ ਬਣਦਾ ਹੈ ਤਾਂ ਕਿ ਜੋ ਮਨੁੱਖੀ ਹੱਕਾਂ ਅਤੇ ਇਨਸਾਨਾਂ ਦੇ ਹੱਕ-ਹਕੂਕਾ ਦੀ ਰਾਖੀ ਲਈ ਉਪਰੋਕਤ ਜਨੇਵਾ ਕੰਨਵੈਨਸ਼ਨਜ ਆਫ਼ ਵਾਰ ਕਾਨੂੰਨ ਬਣਿਆ ਹੈ, ਉਸਦੀ ਸਹੀ ਦਿਸ਼ਾ ਵੱਲ ਸਮੁੱਚੇ ਸੰਸਾਰ ਤੇ ਸਮੁੱਚੇ ਮੁਲਕਾਂ ਵਿਚ ਪਾਲਣਾ ਹੋ ਸਕੇ ਅਤੇ ਅਜਿਹੇ ਵਿਅਕਤੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਉਨ੍ਹਾਂ ਦੇ ਮਨੁੱਖੀ ਹੱਕਾਂ ਨਾਲ ਕੋਈ ਵੀ ਹਕੂਮਤ ਖਿਲਵਾੜ ਨਾ ਕਰ ਸਕੇ ਅਤੇ ਉਨ੍ਹਾਂ ਨੂੰ ਜਿਸਮਾਨੀ ਜਾਂ ਮਾਨਸਿਕ ਤੌਰ ਤੇ ਕੌਮਾਂਤਰੀ ਕਾਨੂੰਨਾਂ ਦੇ ਵਿਰੁੱਧ ਸਖ਼ਤ ਪੀੜਾ ਤੇ ਜ਼ਬਰ-ਜੁਲਮ ਦਾ ਸਿ਼ਕਾਰ ਨਾ ਹੋਣਾ ਪਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਹਕੂਮਤ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਅਤੇ ਪਾਕਿਸਤਾਨ ਦੀ ਸ੍ਰੀ ਇਮਰਾਨ ਖਾਨ ਹਕੂਮਤ ਅਜਿਹੇ ਵਿਅਕਤੀਆ ਨੂੰ ਜਨੇਵਾ ਕੰਨਵੈਨਸ਼ਨਜ ਆਫ਼ ਵਾਰ ਦੇ ਨਿਯਮਾਂ ਅਨੁਸਾਰ ਪੇਸ਼ ਆਵੇਗੀ ਤੇ ਵਿਵਹਾਰ ਕਰੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>