ਵਰੁਣ ਧਵਨ ਕਰੇਗਾ ਗੋਵਿੰਦਾ ਦੀ ‘ਕੁਲੀ ਨੰਬਰ 1′ ਦੀ ਰੀਮੇਕ

ਮੁੰਬਈ -  ਜਦ ਗੋਵਿੰਦਾ ਦੇ ਚੰਗੇ ਦਿਨ ਸਨ ਤਾਂ ਉਸਨੇ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਦੇ ਨਾਲ ਕਈ ਹਿੱਟ ਫਿਲਮਾਂ ਦਿੱਤੀਆਂ। ਇਨ੍ਹਾਂ ‘ਚੋਂ ਇਕ ਸੀ ‘ਕੁਲੀ ਨੰਬਰ 1′ ਜਿਸਦਾ ਹੁਣ ਰੀਮੇਕ ਬਣਨ ਜਾ ਰਿਹਾ ਹੈ।

ਡੇਵਿਡ ਧਵਨ ਹੁਣ ਆਪਣੀ ਨੰਬਰ ਵਨ ਸੀਰੀਜ਼ ਫਿਰ ਤੋਂ ਬਨਾਉਣ ਜਾ ਰਹੇ ਹਨ ਅਤੇ ਇਸਦੀ ਸ਼ੁਰੂਆਤ ਕੁਲੀ ਨੰਬਰ 1 ਤੋਂ ਹੋ ਰਹੀ ਹੈ। ਗੋਵਿੰਦਾ ਦੀ ਥਾਂ ਵਰੁਣ ਧਵਨ ਨੂੰ ਲਿਆ ਜਾ ਰਿਹਾ ਹੈ। ਇਹ ਫਿ਼ਲਮ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ ਅਤੇ ਹੀਰੋਇਨ ਲੱਭੀ ਜਾ ਰਹੀ ਹੈ। ਕੁਲੀ ਨੰਬਰ ਵਨ 1995 ਵਿਚ ਰੀਲੀਜ਼ ਹੋਈ ਸੀ ਅਤੇ ਕਾਫੀ ਹਿੱਟ ਹੋਈ ਸੀ। ਇਹੀ ਕਾਰਨ ਹੈ ਕਿ ਇਸਦਾ ਰੀਮੇਕ ਬਣਾਇਆ ਜਾ ਰਿਹਾ ਹੈ। ਵਰੁਣ ਦਾ ਕੈਰੀਅਰ ਸੁਨਹਿਰੇ ਦੌਰ ਚੋਂ ਗੁਜ਼ਰ ਰਿਹਾ ਹੈ। ਹੁਣ ਤੱਕ ਉਸਦੀ ਕੋਈ ਵੀ ਫਿਲਮ ਫਲਾਪ ਨਹੀਂ ਹੋਈ। ਉਸਦੀ ਹਰੇਕ ਫਿਲਮ ਨੇ ਕੀਮਤ ਵਸੂਲੀ ਹੈ ਜਾਂ ਵਧੀਆ ਕਮਾਈ ਕੀਤੀ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>