ਅਧਿਆਪਕ ਵਰਗ ਦੀਆਂ ਬਣਦੀਆ ਤਨਖਾਹਾਂ ਦਾ ਭੁਗਤਾਨ ਤੁਰੰਤ ਕਰਕੇ ਇਨਸਾਫ਼ ਦਿੱਤਾ ਜਾਵੇ

ਫ਼ਤਹਿਗੜ੍ਹ ਸਾਹਿਬ – “ਅੱਜ ਦੇ ਸਮੇਂ ਵਿਚ ਇਕ ਤਰਫ਼ ਸਿੱਖ ਧਰਮ ਦੇ ਹਾਜ਼ਰ-ਨਾਜ਼ਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ  ਘਟਨਾਵਾਂ ਕਾਰਨ ਹਰ ਸਿੱਖ ਦਾ ਹਿਰਦਾ ਵਲੂਧਰਿਆ ਹੋਇਆ ਹੈ । ਪੰਜਾਬ ਦੀ ਪਿਛਲੀ ਬਾਦਲ-ਬੀਜੇਪੀ ਸਰਕਾਰ ਅਤੇ ਹੁਣ ਮੌਜੂਦਾ ਕੈਪਟਨ ਹਕੂਮਤ ਵੀ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦੇ ਰਹੀ । ਦੂਜੇ ਪਾਸੇ ਦੁਨਿਆਵੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲੇ ਗੁਰੂ ਵੱਜੋ ਜਾਣੇ ਜਾਂਦੇ ਸਰਕਾਰੀ ਅਧਿਆਪਕਾ ਦਾ ਨਿਰਾਦਰ ਦਾ ਮੁੱਦਾ ਵੀ ਹਰ ਪੰਜਾਬੀ ਦੇ ਜਹਿਨ ਵਿਚ ਚੜ੍ਹ ਚੁੱਕਿਆ ਹੈ । ਦੁਨੀਆਂ ਦੇ ਇਤਿਹਾਸ ਵਿਚ ਇਹ ਪਹਿਲੀ ਘਟਨਾ ਹੋਵੇਗੀ ਕਿ ਕਿਸੇ ਕਾਮੇ ਦੀ ਉਜਰਤ ਵਧਾਉਣ ਦੀ ਬਜਾਇ ਘਟਾਉਣ ਦਾ ਨਾਦਰਸ਼ਾਹੀ ਫੁਰਮਾਨ ਸੁਣਾਇਆ ਗਿਆ ਹੋਵੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਰਦਿਆ ਕਿਹਾ ਕਿ ਪੰਜਾਬ ਦੇ ਚੀਫ਼ ਮਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਵਿਚ ਇਕ ਮਤਾ ਲਿਆਦਾ ਕਿ ਐਸ.ਏ.ਐਸ, ਰਮਸਾ ਅਤੇ ਅਦਰਸ ਮਾਡਲ ਸਕੂਲਾਂ ਵਿਚ ਕੰਮ ਕਰਦੇ ਅਧਿਆਪਕ ਜੋ ਪਿਛਲੇ 10 ਸਾਲਾ ਤੋਂ 42800 ਰੁਪਏ ਦੀ ਉਜਰਤ ਲੈਦੇ ਸਨ, ਨੂੰ ਘਟਾਕੇ 15300 ਰੁਪਏ ਕਰ ਦਿੱਤਾ ਹੈ । ਜੋ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਲੇ ਅਧਿਆਪਕ ਵਰਗ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਬਹੁਤ ਵੱਡਾ ਦੁੱਖਦਾਇਕ ਵਰਤਾਰਾ ਕੀਤਾ ਜਾ ਰਿਹਾ ਹੈ । ਜੇਕਰ ਸਮਾਜ ਦੇ ਸਿਰਜਣਹਾਰ ਹੀ ਨਮੋਸੀ ਅਤੇ ਚਿੰਤਾ ਵਿਚ ਹੋਣਗੇ, ਤਾਂ ਉਹ ਵਿਦਿਆਰਥੀਆਂ, ਬੱਚਿਆਂ ਨੂੰ ਕਿਸ ਤਰ੍ਹਾਂ ਸਹੀ ਅਗਵਾਈ ਦੇ ਸਕਣਗੇ ? ਪੰਜਾਬ ਸਰਕਾਰ ਨੂੰ ਅਜਿਹੀਆ ਮਾਰੂ ਸਲਾਹਾ ਦੇਣ ਵਾਲੇ ਸਿੱਖ ਕੌਮ ਅਤੇ ਪੰਜਾਬੀ ਦੇ ਵਿਰੋਧੀ ਮੰਨੇ ਜਾਂਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਇਹ ਵਾਅਦਾ ਕਰਦੇ ਹਨ ਕਿ 94% ਅਧਿਆਪਕਾ ਨੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਸਹਿਮਤੀ ਦਿੱਤੀ ਹੋਈ ਹੈ । ਜਦੋਂਕਿ ਅਧਿਆਪਕਾ ਨੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਦੇ ਮੁਤੱਸਵੀ ਸਿੱਖਿਆ ਸਕੱਤਰ ਨੂੰ ਚੁਣੋਤੀ ਦਿੱਤੀ ਹੈ ਕਿ ਉਹ 94% ਸਹਿਮਤੀ ਵਾਲੇ ਦਸਤਾਵੇਜਾਂ ਨੂੰ ਨਸਰ ਕਰੇ । ਇਸੇ ਰੋਸ ਤੇ ਚੱਲਦਿਆ ਪਿਛਲੀ 7 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਪਟਿਆਲਾ ਦੇ ਸਾਹਮਣੇ 11 ਪੁਰਸ ਅਧਿਆਪਕਾ ਅਤੇ 6 ਮਹਿਲਾ ਅਧਿਆਪਕਾ ਨੇ ਮਰਨ ਵਰਤ ਨਿਰੰਤਰ ਜਾਰੀ ਰੱਖਿਆ ਹੋਇਆ ਹੈ । ਸਾਡੀ ਪਾਰਟੀ ਇਨ੍ਹਾਂ ਦੇ ਅਧਿਆਪਕਾ ਦੇ ਇਸ ਸੰਘਰਸ਼ ਦੀ ਪੂਰਨ ਤੌਰ ਤੇ ਹਮਾਇਤ ਕਰਦੀ ਹੈ ।”

ਸ. ਮਾਨ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾ ਬਾਦਲ ਹਕੂਮਤ ਸਮੇਂ ਵੀ ਸਕੱਤਰ ਸਿੱਖਿਆ ਉਸ ਸਮੇਂ ਡੀ.ਐਸ.ਐਸ.ਈ. ਦੇ ਅਹੁਦੇ ਤੇ ਬਿਰਾਜਮਾਨ ਰਹੇ ਸ੍ਰੀ ਕ੍ਰਿਸ਼ਨ ਕੁਮਾਰ ਨੇ 800 ਸਫਿਆ ਦੀ ਗਲਤ ਜਾਣਕਾਰੀ ਦੇਣ ਵਾਲੀ ਗਿਆਨ ਸਰੋਵਰ ਨਾਮ ਦੀ ਕਿਤਾਬ ਸਰਕਾਰੀ ਸਕੂਲਾਂ ਦੇ ਸਿਲੇਬਸ ਵਿਚ ਲਗਾਉਣ ਲਈ ਫੁਰਮਾਨ ਜਾਰੀ ਕੀਤਾ । ਇਸ ਕਿਤਾਬ ਵਿਚ ਬੇਬੇ ਨਾਨਕੀ ਦੇ ਪਤੀ ਦਾ ਨਾਮ ਇਬਰਾਹਿਮ ਲੋਧੀ ਲਿਖ ਦਿੱਤਾ । ਸਿ਼ਕਾਇਤ ਹੋਣ ਤੇ ਆਪਣੀ ਗਲਤੀ ਨੂੰ ਪ੍ਰਵਾਨ ਕਰਦੇ ਹੋਏ ਮੁਆਫ਼ੀ ਮੰਗ ਰਹੇ ਸੀ । ਹੁਣ ਇਸੇ ਆਈ.ਏ.ਐਸ. ਅਧਿਕਾਰੀ ਦੀ ਵੱਡੀ ਨਲਾਇਕੀ ਕਾਰਨ ਪੰਜਾਬ ਦੀ ਇਤਿਹਾਸ ਦੀ ਕਿਤਾਬ ਵਿਚ ਸਿੱਖ ਇਤਿਹਾਸ ਨੂੰ ਜਾਣਬੁੱਝ ਕੇ ਸੌੜਾ ਤੇ ਗੁੰਮਰਾਹਕੁੰਨ ਪੇਸ਼ ਕਰਨ ਦੀ ਗੁਸਤਾਖੀ ਕੀਤੀ ਤਾਂ ਸਰਕਾਰ ਨੇ ਇਹ ਕਿਤਾਬ ਵਾਪਸ ਲੈ ਲਈ, ਪਰ ਬੱਚਿਆਂ ਦਾ ਅੱਧਾ ਵਿਦਿਅਕ ਸਮਾਂ ਲੰਘਣ ਤੇ ਵੀ ਸਹੀ ਕੀਤੀ ਇਹ ਕਿਤਾਬ ਵਿਦਿਆਰਥੀਆਂ ਨੂੰ ਉਪਲਬਧ ਨਹੀਂ ਕਰਵਾ ਸਕੇ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸਰਕਾਰ ਅਤੇ ਅਜਿਹੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਅਧਿਕਾਰੀਆਂ ਨੂੰ ਖ਼ਬਰਦਾਰ ਕਰਦਾ ਹੈ ਕਿ ਪੰਜਾਬ ਦਾ ਇਤਿਹਾਸ ਸਿੱਖ ਗੁਰੂ ਸਾਹਿਬਾਨ, ਸਿੱਖਾਂ ਨੇ ਆਪਣੀਆ ਲਾਸਾਨੀ ਕੁਰਬਾਨੀਆ ਨਾਲ ਰਚਿਆ ਹੈ, ਉਸ ਨੂੰ ਅਜਿਹੇ ਸਾਜਸੀਆ ਰਾਹੀ ਗਲਤ ਰੰਗਤ ਦੇਣ ਦੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਇਜ਼ਾਜਤ ਨਹੀਂ ਦੇਵੇਗੀ । ਜੋ ਡਰਾਇੰਗ ਚਿੱਤਰਕਲਾਂ, ਸਰੀਰਕ ਸਿੱਖਿਆ ਅਤੇ ਸੰਗੀਤ ਜਿਹੇ ਪੰਜਾਬ ਅਤੇ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਸੰਬੰਧਤ ਵਿਸਿਆ ਨੂੰ ਰਮਸਾ ਵੋਕੇਸਨਲ ਟ੍ਰੇਨਰ ਦੇ ਨਾਮ ਹੇਠ ਟ੍ਰੇਨਰ ਲਿਆ ਕੇ ਪੰਜਾਬੀ ਅਤੇ ਸਿੱਖ ਕੌਮ ਦੀ ਅਮੀਰ ਫਿਜਾ ਨੂੰ ਠੇਸ ਪਹੁੰਚਾਉਣ ਦੇ ਅਮਲ ਹੋ ਰਹੇ ਹਨ, ਇਸ ਨੂੰ ਤੁਰੰਤ ਬੰਦ ਕਰਨ ਦੀ ਪਾਰਟੀ ਮੰਗ ਕਰਦੀ ਹੈ । ਇਸੇ ਤਰ੍ਹਾਂ ਨੌਵੀਂ ਤੇ ਦਸਵੀਂ ਦੀਆਂ ਬੱਚੀਆਂ ਨੂੰ ਬੁਟੀਸਨ ਦੇ ਕੋਰਸ ਦੇ ਨਾਮ ਹੇਠ ਪ੍ਰਵੱਟੇ ਪੁੱਟਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ । ਇਸ ਨੂੰ ਕੋਈ ਵੀ ਅਣਖ਼-ਗੈਰਤ ਵਾਲਾ ਪੰਜਾਬੀ ਅਤੇ ਸਿੱਖ ਬਰਦਾਸਤ ਨਹੀਂ ਕਰ ਸਕਦਾ । ਅਜਿਹਾ ਨਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪੰਜਾਬ ਸਰਕਾਰ ਦੇ ਅਜਿਹੇ ਮਾਰੂ ਫੈਸਲਿਆ ਵਿਰੁੱਧ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਕਰਨ ਲਈ ਮਜ਼ਬੂਰ ਹੋਣਾ ਪਵੇ । ਪੰਜਾਬ ਸਰਕਾਰ, ਭਾਜਪਾ ਤੇ ਬਾਦਲ ਦਲੀਆ ਨਾਲ ਰਲਕੇ ਜੋ ਪੰਜਾਬ ਸੂਬੇ ਦੀ ਅਤੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਧੁੰਦਲਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ, ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ । ਜੋ ਅਧਿਆਪਕਾ ਦੀ ਪਿਛਲੇ 10 ਸਾਲਾ ਤੋਂ ਮਿਹਨਤਾਨਾ ਅਤੇ ਤਨਖਾਹ ਬਣਦੀ ਹੈ, ਉਸੇ ਗ੍ਰੇਡ ਵਿਚ ਉਨ੍ਹਾਂ ਦੀ ਬਣਦੀ ਤਨਖਾਹ ਦਾ ਭੁਗਤਾਨ ਕਰਕੇ ਇਨ੍ਹਾਂ ਅਧਿਆਪਕਾ ਨੂੰ ਰੈਗੂਲਰ ਕਰਨ ਦੇ ਹੁਕਮ ਕੀਤੇ ਜਾਣ ਅਤੇ ਗੈਰ-ਪੰਜਾਬੀ ਸੱਭਿਅਤਾ ਵਾਲੇ ਵਿਸਿਆ ਨੂੰ ਪੰਜਾਬ ਸਰਕਾਰ ਤੁਰੰਤ ਬੰਦ ਕਰਨ ਦੇ ਹੁਕਮ ਕਰੇ । ਜੇਕਰ ਪੰਜਾਬ ਸਰਕਾਰ ਅਤੇ ਮੁਤੱਸਵੀ ਸਿੱਖ ਵਿਰੋਧੀ ਅਫ਼ਸਰਾਂ ਨੇ ਇਸ ਉਤੇ ਅਮਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਧਿਆਪਕਾ ਵੱਲੋਂ ਆਪਣੀਆ ਜਾਇਜ ਮੰਗਾਂ ਦੇ ਹੱਕ ਵਿਚ ਅਤੇ ਪੰਜਾਬੀ ਤੇ ਸਿੱਖ ਕੌਮ ਦੇ ਵਿਰਸੇ ਨੂੰ ਦਾਗੀ ਕਰਨ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇਗਾ ਅਤੇ ਹਰ ਕੀਮਤ ਤੇ ਇਨਸਾਫ਼ ਦਿਵਾਉਦੇ ਹੋਏ ਇਸ ਮਿਸਨ ਨੂੰ ਫ਼ਤਹਿ ਕਰਨ ਵਿਚ ਭੂਮਿਕਾ ਨਿਭਾਏਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>