ਸੁਖਬੀਰ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ਵਲੋਂ ਜਬਰਦਸਤ ਰੋਸ ਧਰਨਾ ਦਿਤਾ ਗਿਆ

ਅੰਮ੍ਰਿਤਸਰ – ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਵਰਤੇ ਗਏ ਅਪਮਾਨਜਨਕ ਸ਼ਬਦਾਵਲੀ ਖਿਲਾਫ ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅੱਜ ਅੰਮ੍ਰਿਤਸਰ ਵਿਖੇ ਜਬਰਦਸਤ ਰੋਸ ਧਰਨਾ ਦਿੰਦਿਆਂ ਕਾਂਗਰਸ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਵੱਜਾ ਦਿਤਾ ਗਿਆ ਹੈ।

ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ (ਗੁ: ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਨਵੰਬਰ ’84 ਦੇ ਨਿਰਦੋਸ਼ ਸਿਖਾਂ ਦੇ ਕਤਲੇਆਮ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਇਨਸਾਫ ਲਈ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ, ਹੁਣ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਹੋਈਆਂ ਬੀਅਦਬੀ ਦੀਆਂ ਸਮੂਹ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਕਾਂਗਰਸ ਸਰਕਾਰ ਵਲੋਂ ਸਕੂਲੀ ਇਤਿਹਾਸਕ ਪਾਠ ਪੁਸਤਕਾਂ ਵਿਚ ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਇਸ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਵਰਤਣ ਵਾਲਿਆਂ ਨੁੰ ਸਜਾਵਾਂ ਦੇਣ ਪ੍ਰਤੀ ਅਰਦਾਸੀਆ ਭਾਈ ਸੁਲਤਾਨ ਸਿੰਘ ਵਲੋਂ ਅਰਦਾਸ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਵਿੰਦਰ ਸਿੰਘ ਵਲੋਂ ਸੁਖਬੀਰ ਸਿੰਘ ੁਬਾਦਲ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ  ਵੀ ਮੌਜੂਦ ਸਨ।

ਉਪਰੰਤ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਇਨਸਾਫ ਦੀ ਖਾਤਰ ਦਰ ਦਰ ਭਟਕ ਰਹੇ ਨਵੰਬਰ ’84 ਦੀ ਸਿਖ ਨਸਲਕੁਸ਼ੀ ਤੋਂ ਪ੍ਰਭਾਵਿਤ ਸਾਰੇ ਪਰਿਵਾਰਾਂ ਨੂੰ ਇਨਸਾਫ ਦੇਣ ਅਤੇ ਦੋਸ਼ੀਆਂ ਕਾਂਗਰਸੀ ਆਗੂਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਸ: ਬਾਦਲ ਨੇ ਹੁਣ ਤਕ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਸਾਰੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਕਾਗਰਸ ਸਰਕਾਰ ਵਲੋਂ ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਨੂੰ ਗਲਤ ਰੰਗਤ ‘ਚ ਵਿਦਿਆਰਥੀਆਂ ਨੂੰ ਪੜਾਉਣ ਦੀ ਸਖਤ ਨਿਖੇਧੀ ਕਰਦਿਆਂ  ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਖ ਕੌਮ ਤੋਂ ਤੁਰੰਤ ਮੁਆਫੀ ਮੰਗਣ ਅਤੇ ਕਿਤਾਬ ਤਿਆਰ ਕਰਨ ਵਾਲੀ ਕਮੇਟੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸਿਖ ਇਤਿਹਾਸ ਨਾਲ ਛੇੜ ਛਾੜ ਕਾਂਗਰਸ ਦਾ ਪੰਥ ‘ਤੇ ਬਹੁਤ ਵਡਾ ਹਮਲਾ ਹੈ।   ਇਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਜੇ ਮੁਖ ਮੰਤਰੀ ਅਤੇ ਸਿਖਿਆ ਮੰਤਰੀ ਇਹ ਸੋਚਦੇ ਹਨ ਕਿ ਉਕਤ ਸਕੂਲੀ ਕਿਤਾਬਾਂ ‘ਚ ਕੋਈ ਵੀ ਇਤਰਾਜਯੋਗ ਨਹੀਂ ਹਨ ਤਾਂ ਉਹ ” ਮੈਂਟਲ” ਹਨ। ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਵੀ ਅਜਿਹਾ ਹੀ ਮਸਲਾ ਉਠਿਆ ਸੀ ਜਿਸ ਨੂੰ ਕਿ ਕੌਮ ਦੇ ਦਬਾਅ ਹੇਠ ਸਰਕਾਰ ਨੂੰ ਆਪਣਾ ਇਰਾਦਾ ਬਦਲਣਾ ਪਿਆ। ਪਰ ਕਾਂਗਰਸ ਦੀ ਫਿਤਰਤ ਹੀ ਸਿਖ ਕੌਮ ਨੂੰ ਖਤਮ ਕਰਨ ਦਾ ਹੈ। ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਪਹਿਲਾਂ ਜੂਨ ’84 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਕਾਂ ਨਾਲ ਹਮਲਾ ਬੋਲਿਆ , ਫਿਰ ਨਵੰਬਰ ’84 ‘ਚ ਦਿਲੀ ਸਮੇਤ ਅਨੇਕਾਂ ਸ਼ਹਿਰਾਂ ‘ਚ ਸਿਖਾਂ ਦੀ ਨਸਲਕੁਸ਼ੀ ਕੀਤੀ। ਹੁਣ ਉਹੀ ਸੋਚ ਲੈ ਕੇ ਕਾਂਗਰਸ ਨੇ ਸਿਖ ਇਤਿਹਾਸ ਪ੍ਰਤੀ ਸਾਜ਼ਿਸ਼ ਤਹਿਤ ਗਲਤ ਤੇ ਇਤਰਾਜਯੋਗ ਪੇਸ਼ਕਾਰੀ ਕਰਨੀ ਸ਼ੁਰੂ ਕਰਦਿਤੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਿਖਾਂ ਦੇ ਗੌਰਵਸ਼ਾਲੀ ਇਤਿਹਾਸ ਤੋਂ ਦੂਰ ਕੀਤਾ ਜਾ ਸਕੇ। ਉੲਲਾਂ ਕਿਹਾ ਕਿ ਕਿਸੇ ਵੀ ਕੌਮ ਦੇ ਇਤਿਹਾਸ ਨੂੰ ਖਤਮ ਕਰਨ ਤੋਂ ਭਾਵ ਕੌਮ ਨੂੰ ਖਤਮ ਕਰਨਾ ਹੈ। ਕਿਉਕਿ ਇਤਿਹਾਸ ਖਤਮ ਹੋਣ ਨਾਲ ਕੌਮਾਂ ਦੀ ਹੋਦ ਵੀ ਖਤਮ ਹੋ ਜਾਇਆ ਕਰਦੀਆਂ ਹਨ। ਉਹਲਾਂ ਕਿਹਾ ਕਿ ਪਹਿਲਾਂ 12 ਵੀ ਦੇ ਵਿਦਿਆਰਥੀਆਂ ਨੁੰ ਕਰੀਬ 600 ਪੰਨਿਆਂ ਵਾਲਾ ਮੁਕੰਮਲ ਇਤਿਹਾਸ ਪੜਾਇਆ ਜਾਂਦਾ ਸੀ ਪਰ ਕਾਂਗਰਸ ਨੇ ਉਸ ਨੂੰ ਮਹਜਿ 30 ਪੰਨਿਆਂ ਤਕ ਸੀਮਤ ਕਰਦਿਤਾ ਅਤੇ ਉਸ ‘ਚ ਵੀ ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਪ੍ਰਤੀ ਕਈ ਅਪਮਾਨਜਨਕ ਸ਼ਬਦਾਵਲੀ ਪਾ ਦਿਤੀ ਗਈ। ਇਤਿਹਾ ਨਾਲ ਛੇੜ ਛਾੜ  ਕਿਸੇ ਵੀ ਕੌਮ ਲਈ ਬਰਦਾਸ਼ਤਯੋਗ ਨਹੀਂ ਹਨ। ਸਿਖ ਕੌਮ ਵੀ ਆਪਨੇ ਇਤਿਹਾਸ ਨਾਲ ਛੇੜ ਛਾੜ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਕਿਤਾਬਾਂ ‘ਚ ਸਿਖ ਇਤਿਹਾਸ ਨੂੰ ਅਜਿਹਾ ਰੂਪਮਾਨ ਜਾਂ ਪੇਸ਼ ਕੀਤਾ ਗਿਆ ਜਿਵੇ ਦੀ ਸੋਚ ਸਿਖ ਦੁਸ਼ਮਣ ਅਤੇ ਮੁਗਲ ਕਰਿਆ ਕਰਦੇ ਸਨ। ਉਹਨਾਂ ਕਿਹਾ ਅਜਿਹੀ ਬਜਰ ਗੁਨਾਹ ਲਈ ਮੁਖ ਮੰਤਰੀ ਪੰਥ ਤੋ ਂਮੁਆਫੀ ਮੰਗੇ ਅਤੇ ਦੋਸ਼ੀਆਂ ਨੂੰ ਸਖਤ ਸਜਾ ਦੇਵੇ। ਉਹਲਾਂ ਸਿਖ ਨਸਲਕੁਸ਼ੀ ਲਈ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਸਖਤ ਆਲੋਚਨਾ ਕੀਤੀ। ਉਹਨਾਂ ਦਸਿਆ ਕਿ ਰੋਸ ਧਰਨਾ ਦੋ ਦਿਨ ਚਲੇਗਾ, ਦੂਜੇ ਦਿਨ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਧਰਨੇ ਦੀ ਅਗਵਾਈ ਕਰਨਗੇ।

ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਖ ਨਸਲਕੁਸ਼ੀ ‘ਚ ਗਾਂਧੀ ਪਰਿਵਾਰ ਅਤੇ ਰਾਜੀਵ ਗਾਂਧੀ ਨੁੰ ਕਿਸੇ ਵੀ ਹਾਲਤ ‘ਚ ਬਰੀ ਨਹੀਂ ਕੀਤਾ ਜਾ ਸਕਦਾ ਜਿਸ ਨੇ ਕਿ  ” ਜਬ ਬੜਾ ਦਰਖਤ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ” ਕਹਿਦਿੰਆਂ ਕਾਂਗਰਸੀ ਹਮਲਾਵਰਾਂ ਨੂੰ ਉਕਸਾਇਆ। ਉਹਨਾਂ ਕਿਹਾ ਕਿ ਕਾਗਰਸ ਅਤੇ ਗਾਂਧੀ ਪਰਿਵਾਰ ਨੇ ਦੋਸ਼ੀਆਂ ਨੂੰ ਬਚਾਇਆ ਹੀ ਨਹੀਂ ਸਗੋਂ ਉਹਨਾਂ ਨੂੰ ਪਾਰਟੀ ਅਤੇ ਸਰਕਾਰਾਂ ‘ਚ ਉਚੇ ਰੁਤਬਬਿਆਂ ਨਾਲ ਵੀ ਨਿਵਾਜੀ ਰਖਿਆ ਜੋ ਅਜ ਵੀ ਬਾ ਦਸਤੂਰ ਜਾਰੀ ਹਨ।  ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਿਨੀਆਂ ਹੀ ਕਮਿਸ਼ਨਾਂ ਬਣੀਆਂ ਪਰ ਇਨਸਾਫ ਨਹੀਂ ਮਿਲਿਆ। ਉਹਨਾਂ ਸੁਪਰੀਮ ਕੋਰਟ ਦੇ ਆਉਣ ਵਾਲੇ ਫੈਸਲਿਆਂ ‘ਚ ਇਨਸਾਫ ਦੀ ਉਮੀਦ ਲਗਾਈ ਹੈ। ਉਹਨਾਂ ਕਿਹਾ ਕਿ ਇਦਰਾਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਜੂਨ ’84 ‘ਚ ਉਸ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਗਿਆ ਜਿਥੇ ਸਰਬਤ ਦੇ ਭਲੇ ਦੀ ਸਦਾ ਹੀ ਅਰਦਾਸ ਹੁੰਦੀ ਆਈ ਹੈ। ਉਹਨਾਂ ਕਿਹਾ ਕਿ ਉਸ ਵਕਤ ਵੀ ਹਮਲੇ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 2500 ਪਾਵਨ ਸਰੂਪ ਅਗਨ ਭੇਟ ਕਰਦਿਆਂ ਬੇਅਦਬੀ ਕੀਤੀ ਗਈ। ਉਨਾਂ ਕਿਹਾ ਕਿ ਇਤਿਹਾਸਕ ਪੁਸਤਕਾਂ ‘ਚ ਗੁਰੂ ਸਾਹਿਬਾਨ ਦਾ ਨਿਰਾਦਰ ਬਰਦਾਸ਼ਤ ਨਹੀਂ।  ਉਨਾਂ ਕਿਹਾ ਕਿ ਕਾਂਗਰਸ ਨੂੰ ਖਾਲਸਾ ਪੰਥ ਤੋਂ ਮੂੰਹ ਦੀ ਖਾਣੀ ਪਵੇਗੀ। ਉਨਾਂ ਸਮੂਹ ਸਿਖ ਕੌਮ ਨੂੰ ਇਕ ਮੁਠ ਹੋ ਕੇ ਅਕਾਲੀ ਦਲ ਵਲੋਂ ਵਿਢੇ ਗਏ ਸੰਘਰਸ਼ ‘ਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਜ: ਗੁਲਜਾਰ ਸਿੰਘ ਰਣੀਕੇ, ਜਨਰਲ ਸਕਤਰ ਹਰਮੀਤ ਸਿੰਘ ਸੰਧੂ, ਜ: ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਬੀਬੀ ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਵੀਰ ਸਿੰਘ ਲੋਪੋਕੇ,ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੰਨਾ, ਡਾ: ਦਲਬੀਰ ਸਿੰਘ ਵੇਰਕਾ, ਲਖਬੀਰ ਸਿੰਘ ਲੋਧੀਨੰਗਲ, ਗੁਰਬਚਨ ਸਿੰਘ ਬਬੇਹਾਲੀ, ਸਰਬਜੀਤ ਸਿੰਘ ਮਕੜ, ਕਿਰਨਬੀਰ ਸਿੰਘ ਕੰਗ, ਰਜਿੰਦਰ ਸਿੰਘ ਮਹਿਤਾ, ਅਜਾਇਬ ਸਿੰਘ ਅਭਿਆਸੀ, ਤਲਬੀਰ ਸਿੰਘ ਗਿਲ, ਗੁਰਪ੍ਰਤਾਪ ਸਿੰਘ ਟਿਕਾ, ਜੋਧ ਸਿੰਘ ਸਮਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਮਨਜੀਤ ਸਿੰਘ, ਗੁਰਬਚਨ ਸਿੰਘ ਕਰਮੂਵਾਲ, ਬਾਵਾ ਸਿੰਘ ਗੁਮਾਨਪੁਰਾ, ਸੁਰਜੀਤ ਸਿੰਘ ਭਿਟੇਵਡ,ਹਰਜਾਪ ਸਿੰਘ ਸੁਲਤਾਨਵਿੰਡ, ਡਾ: ਰੂਪ ਸਿੰਘ ਮੁਖ ਸਕਤਰ ਸ੍ਰੋਮਣੀ ਕਮੇਟੀ, ਜਸਵਿੰਦਰ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਮੁਖਤਾਰ ਸਿੰਘ ਮੈਨੇਜਰ , ਅਰਵਿੰਦਰਪਾਲ ਸਿੰਘ ਪਖੋਕੇ, ਮਗਵਿੰਦਰ ਸਿੰਘ ਖਾਪੜਖੇੜੀ, ਹਰਦਲਬੀਰ ਸਿੰਘ ਸ਼ਾਹ, ਬਿਕਰਮਜੀਤ ਕੋਟਲਾ,  ਅਜੈਬੀਰ ਸਿੰਘ ਰੰਧਾਵਾ, ਰਾਣਾ ਰਣਬੀਰ ਲੋਪੋਕੇ, ਭਾਈ ਸੁਖਵਿੰਦਰ ਸਿੰਘ ਅਗਵਾਨ, ਸੰਨਦੀਪ ਸਿੰਘ ਏ ਆਰ, ਪੂਰਨ ਸਿੰਘ ਮਤੇਵਾਲ, ਅਮਰਜੀਤ ਸਿੰਘ ਭਲਾਈਪੁਰ, ਪ੍ਰੋ: ਸਰਚਾਂਦ ਸਿੰਘ, ਦਿਲਬਾਗ ਸਿੰਘ ਵਡਾਲੀ, ਸੁਖਵਿੰਦਰ ਸਿੰਘ ਤਨੇਲ, ਰਜਿੰਦਰ ਸਿੰਘ ਮਰਵਾਹਾ, ਰਾਣਾ ਪਲਵਿੰਦਰ ਸਿੰਘ ਦਬੁਰਜੀ, ਸੁਖਵਿੰਦਰ ਸਿੰਘ ਨਾਗੋਕੇ, ਰਾਜਿੰਦਰ ਸਿੰਘ ਨਾਗੋਕੇ, ਸੁਖਵਰਸ਼ ਸਿੰਘ ਪੰਨੂ, ਖੁਸ਼ਵਿੰਦਰ ਸਿਘ ਭਾਟੀਆ, ਤਰਲੋਕ ਸਿੰਘ ਬਾਠ, ਸੁਖਦੇਵ ਚੰਡੋਕੇ, ਕੁਲਦੀਪ ਸਿੰਘ, ਜ: ਠਾਕੁਰ ਸਿੰਘ, ਮਲਕੀਤ ਸਿੰਘ ਮਧਰਾ, ਅਮਰੀਕ ਸਿੰਘ ਹਰਗੋਬਿੰਦਪੁਰ, ਗੁਰਜੀਤ ਸਿੰਘ ਬਿਜਲੀਵਾਲ, ਬੀਬੀ ਰਾਜਵਿੰਦਰ ਕੌਰ, ਬੀਬੀ ਬਲਵਿੰਦਰ ਕੌਰ ਸਮੇਤ ਪੰਚ ਸਰਪੰਚ ਅਤੇ ਕੌਸਲਰ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>