ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ਤੇ 2 ਦਸੰਬਰ ਨੂੰ ਪਟਿਆਲਾ ਜਾਮ ਲਈ ਤਿਆਰੀਆਂ ਜੋਰਾਂ ਤੇ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸਾਂਝਾ ਅਧਿਆਪਕ ਮੋਰਚਾ ਦੇ ਝੰਡੇ ਥੱਲੇ ਚੱਲ ਰਿਹਾ ਅਧਿਆਪਕ ਸੰਘਰਸ਼ ਹੁਣ ਹੋਰ ਵੀ ਤਿੱਖਾ ਅਤੇ ਵਿਸ਼ਾਲ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ ਦੀਆਂ ਬਹੁ-ਗਿਣਤੀ ਮੁਲਾਜ਼ਮ, ਜਨਤਕ ਅਤੇ ਜਮਹੂਰੀ ਜਥੇਬੰਦੀਆਂ ਸਰਕਾਰ ਦੇ ਇਸ ਧੱਕੇ ਖਿਲਾਫ ਸਾਂਝਾ ਅਧਿਆਪਕ ਮੋਰਚਾ ਨਾਲ ਮੈਦਾਨ ਵਿੱਚ ਉੱਤਰ ਆਈਆਂ ਹਨ। ਵਾਰ-ਵਾਰ ਗੱਲਬਾਤ ਤੋਂ ਭੱਜਣ ਅਤੇ ਮੰਗਾਂ ਦਾ ਹੱਲ ਨਾ ਕਰਨ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਨਿਬੇੜਾਕਰੂ ਐਕਸ਼ਨ ਤਹਿਤ 2 ਦਸੰਬਰ ਨੂੰ ਪਟਿਆਲਾ ਸ਼ਹਿਰ ਮੁਕੰਮਲ ਜਾਮ ਕਰਨ ਦਾ ਐਲਾਨ ਕੀਤਾ ਹੈ। 8886 ਐੱਸ।ਐੱਸ।ਏ।/ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ, 5178 ਮਾਸਟਰ ਕੇਡਰ ਅਧਿਆਪਕਾਂ ਨੂੰ ਚਾਰ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਰੈਗੂਲਰ ਨਾ ਕਰਨਾ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਨਾ ਕਰਨ, ਵਲੰਟੀਆਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਕੋਈ ਨੀਤੀ ਨਾ ਬਣਾਉਣ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ, ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੱਪਣ, ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਸਰਕਾਰੀ ਸਿੱਖਿਆ ਪ੍ਰਬੰਧ ਦਾ ਭੋਗ ਪਾਉਣ ਸਮੇਤ ਹੋਰਨਾਂ ਹੱਕੀ ਤੇ ਜਾਇਜ ਮੰਗਾਂ ਤੇ ਸਾਂਝਾ ਅਧਿਆਪਕ ਮੋਰਚਾ ਦੀ ਲਗਾਤਾਰ 52 ਦਿਨਾਂ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਅਤੇ ਭੁੱਖ ਹੜਤਾਲ ਚੱਲ ਰਹੀ ਹੈ। ਪਰ ਸਰਕਾਰ ਵਾਰ-ਵਾਰ ਮੀਟਿੰਗ ਅਤੇ ਗੱਲਬਾਤ ਤੋਂ ਭੱਜ ਰਹੀ ਹੈ। ਮੋਰਚੇ ਦੇ ਕੋ-ਕਨਵੀਨਰ ਦੀਦਾਰ ਸਿੰਘ ਮੁੱਦਕੀ, ਡਾ। ਅੰਮ੍ਰਿਤਪਾਲ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਜੀਦਾ ਨੇ ਸਰਕਾਰ ਦੇ ਇਸ ਵਿਹਾਰ ਦੇ ਖਿਲਾਫ ਹੁਣ ਨਿਬੇੜਾਕਰੂ ਐਕਸ਼ਨ ਪਟਿਆਲਾ ਵਿਖੇ ਉਲੀਕਿਆ ਗਿਆ ਹੈ। ਜਿਸ ਦੀਆਂ ਪੰਜਾਬ ਭਰ ਅੰਦਰ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੂਬਾ ਮੀਟਿੰਗਾਂ, ਜ਼ਿਲਾ ਵਾਰ ਮੀਟਿੰਗਾਂ, ਮੁਹੱਲਿਆਂ ਅਤੇ ਪਿੰਡਾਂ ਵਿੱਚ ਮੀਟਿੰਗਾਂ, ਸਕੂਲੋ-ਸਕੂਲ ਅਤੇ ਘਰੋ-ਘਰੀ ਜਾ ਕੇ ਤਿਆਰੀ ਮੁਹਿੰਮ ਵਿੱਢੀ ਗਈ ਹੈ। ਤਿਆਰੀ ਲਈ ਪੋਸਟਰ ਅਤੇ ਪੈਂਫਲਿਟ ਵੀ ਕੱਢਿਆ ਗਿਆ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਸਿੱਖਿਆ ਵਿਭਾਗ 8886 ਅਧਿਆਪਕਾਂ ਤੇ ਅੰਨ੍ਹੇਵਾਹ ਦਹਿਸ਼ਤੀ ਡੰਡਾ ਚਲਾ ਰਿਹਾ ਹੈ। ਅਵਾਜ ਉਠਾਉਣ ਵਾਲੇ 100 ਤੋਂ ਜਿਆਦਾ ਅਧਿਆਪਕਾਂ ਨੂੰ ਸਰਹੱਦੀ ਜ਼ਿਲਿ੍ਹਆ ਵਿੱਚ ਬਦਲੀ ਕੀਤਾ ਜਾ ਚੁੱਕਾਂ ਹੈ ਤੇ 10 ਆਗੂਆਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਸਿੱਖਿਆ ਵਿਭਾਗ ਦਾ ਸਿਆਸੀਕਰਨ ਹੁਣ ਸਿਖਰ ਤੇ ਪਹੁੰਚ ਚੁੱਕਾ ਹੈ। ਅਧਿਆਪਕਾਂ ਨੂੰ ਦੂੁਰ ਦੁਰਾਡੇ ਭੇਜਣ ਦੀਆਂ ਧਮਕੀਆਂ ਦੇ ਕੇ ਸਰਕਾਰ ਦੀ ਤਨਖਾਹ ਕਟੌਤੀ ਦੀ ਤਜਵੀਜ਼ ਪ੍ਰਵਾਨ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀਆਂ ਛੁੱਟੀਆਂ ਵੀ ਘਟਾ ਦਿੱਤੀਆਂ ਹਨ ਅਤੇ ਸਾਰੀ ਅਫਸਰਸ਼ਾਹੀ ਫੋਨ ਕਾਲਾਂ ਕਰ ਕੇ ਅਧਿਆਪਕਾਂ ਨੂੰ ਧਮਕਾਉਣ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਿੱਚ ਲੱਗੀ ਹੋਈ ਹੈ। ਪਰ ਅਧਿਆਪਕ ਇਸ ਸਭ ਦੇ ਬਾਵਜ਼ੂਦ ਵੀ ਡਟੇ ਹੋਏ ਹਨ ਅਤੇ ਬੈਗ-ਬਿਸਤਰਿਆਂ ਨਾਲ 2 ਦਸੰਬਰ ਨੂੰ ਪਟਿਆਲੇ ਪੱਕਾ ਡੱਟਣ ਲਈ ਤਿਆਰ ਹਨ ਅਤੇ ਸਰਕਾਰ ਦੀ ਹਰ ਵਧੀਕੀ ਨਾਲ ਲੋਹਾ ਲੈਂਦੇ ਹੋਏ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਦੇ ਇਰਾਦੇ ਧਾਰ ਚੁੱਕੇ ਹਨ। ਉਨਾਂ ਕਿਹਾ ਕਿ ਇਸ ਵਾਰ ਇਕੱਲੇ ਅਧਿਆਪਕ ਹੀ ਨਹੀਂ ਸਗੋਂ ਬਾਕੀ ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਵੀ ਪਟਿਆਲੇ ਅਧਿਆਪਕਾਂ ਨਾਲ ਡੱਟਣ ਲਈ ਜਾ ਰਹੇ ਹਨ। ਇਸ ਦੀ ਤਿਆਰੀ ਲਈ ਪਿੰਡਾਂ, ਕਸਬਿਆਂ ਅਤੇ ਸ਼ਹਿਰੀ ਮੁਹੱਲਿਆਂ ਵਿੱਚ ਫੰਡ ਅਤੇ ਰਾਸ਼ਣ ਇਕੱਠਾ ਕਰਨ ਦੀਆਂ ਮੁਹਿੰਮਾਂ ਜ਼ੋਰਦਾਰ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ। ਪੰਜਾਬ ਦੇ ਜੁਝਾਰੂ ਲੋਕ ਸਰਕਾਰ ਦੇ ਇਸ ਅੰਨ੍ਹੇ ਤਸ਼ੱਦਦ ਅਤੇ ਸਿੱਖਿਆ ਦੇ ਖਾਤਮੇ ਲਈ ਕੀਤੇ ਹਮਲੇ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕਰਨਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>