ਚੂਲੇ ਟੁੱਟਣ ਦੀ ਪੀੜ ਉਮਰ ਕੈਦ ਤੋਂ ਘੱਟ ਨਹੀਂ

ਸਰੀਰ ਨੂੰ ਤੰਦਰੁਸਤ ਰੱਖਣ ਲਈ ਲਗਭਗ 50 ਲੋੜਾਂ ਹਨ। ਉਨ੍ਹਾਂ ਵਿਚੋਂ ਧਾਤੂ ਕੈਲਸ਼ੀਅਤ ਵੀ ਅਤੀ ਜ਼ਰੂਰੀ ਹੈ। ਇਹ ਹੱਡੀਆਂ ਦਾ ਨਿਰਮਾਣ ਕਰਦੀ ਹੈ। ਜੋੜਾਂ ਅਤੇ ਮਾਸਪੇਸ਼ੀਆਂ ਲਈ ਵਰਦਾਨ ਹੈ।

ਖਾਧੇ ਜਾ ਰਹੇ ਭੋਜਨ ਵਿੱਚੋਂ ਜਿੱਥੇ ਨਵੀਆਂ ਹੱਡੀਆਂ ਦਾ ਨਿਰਮਾਣ ਹੁੰਦਾ ਹੈ, ਉਥੇ ਪੁਰਾਣੀਆਂ ਹੱਡੀਆਂ ਟੁੱਟਦੀਆਂ ਰਹਿੰਦੀਆਂ ਹਨ। ਇਹ ਦੋਵੇਂ ਕ੍ਰਿਆਵਾਂ ਨਾਲ-ਨਾਲ ਚਲਦੀਆਂ ਰਹਿੰਦੀਆਂ ਹਨ। ਪਹਿਲੇ 25 ਤੋਂ 30 ਸਾਲ ਤਕ ਨਵੀਆਂ ਹੱਡੀਆਂ ਜ਼ਿਆਦਾ ਬਣਦੀਆਂ ਹਨ ਅਤੇ ਟੁੱਟਦੀਆਂ ਘੱਟ ਹਨ। ਫਲਸਰੂਪ ਹੱਡੀਆਂ ਨਰੋਈਆਂ ਅਤੇ ਸਿਹਤਮੰਦ ਹੁੰਦੀਆਂ ਹਨ। ਇਸ ਤੋਂ ਬਾਅਦ ਨਵੀਆਂ ਹੱਡੀਆਂ ਬਣਨ ਦੀ ਕ੍ਰਿਆ ਮਧਮ ਹੋ ਜਾਂਦੀ ਜਾਂਦੀ ਹੈ ਅਤੇ ਹੱਡੀਆਂ ਟੁੱਟਣ ਦੀ ਕ੍ਰਿਆ ਤੇਜ਼ ਹੋ ਜਾਂਦੀ ਹੈ। ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜੇ ਹੱਡੀਆਂ ਵਿਚ ਹੋ ਰਹੀ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਨਾ ਕੀਤਾ ਜਾਵੇ ਤਦ ਹੱਡੀਆਂ ਕਮਜ਼ੋਰ, ਭੁਰਭੁਰੀਆਂ ਅਤੇ ਖੋਖਲੀਆਂ ਹੋ ਜਾਂਦੀਆਂ ਹਨ। ਹੱਡੀਆਂ ਦਾ ਚੂਲਾ ਸ਼ਹਿਦ ਦੀਆਂ ਮੱਖੀਆਂ ਦੇ ਪਰਛੱਤੇ ਵਰਗਾ ਹੋ ਜਾਂਦਾ ਹੈ। ਇਸ ਰੋਗ ਨੂੰ ਓਸਟੀਓਪਰੋਸਿਸ ਕਹਿੰਦੇ ਹਨ। ਇਸ ਰੋਗ ਨੂੰ ਚੁਪ ਚਪੀਤਾ ਰੋਗ ਵੀ ਆਖਦੇ ਹਨ। ਕੈਲਸ਼ੀਅਮ ਦੀ ਕਮੀ ਲਈ ਉਮਰ, ¦ਿਗ, ਨਸਲ, ਸਰੀਰ ਦਾ ਪਤਲਾ ਢਾਂਚਾ,  ਘੱਟ ਭਾਰ (ਔਰਤਾਂ ਵਿਚ ਐਸਟਰਜਨ ਹਾਰਮੋਨ ਅਤੇ ਪੁਰਸ਼ ਵਿਚ ਐਂਡਰੋਜ਼ਨ ਦੀ ਕਮੀ ਆਦਿ ਵੀ ਭੂਮਿਕਾ ਨਿਭਾਉਂਦੇ ਹਨ)।

ਸੰਕੇਤ :- ਚਾਹੇ ਇਹ ਮੰਨਿਆ ਜਾਂਦਾ ਹੈ ਕਿ ਇਹ ਬਿਮਾਰੀ ਕੋਈ ਸੰਕੇਤ ਨਹੀਂ ਦਿੰਦੀ, ਪ੍ਰੰਤੂ ਅਗਿਆਨਤਾ ਅਤੇ ਲਾਪ੍ਰਵਾਹੀ ਕਾਰਨ ਇਸ ਦੇ ਸੰਕੇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਇਹ ਰੋਗ ਵਿਚ 1 ਸਭ ਤੋਂ ਪਹਿਲਾ ਸੰਕੇਤ ਹੈ ਕਿ ਮਸੂੜੇ ਛੋਟੇ ਹੁੰਦੇ ਹਨ, 2 ਹੱਡੀਆਂ ਅਤੇ ਮਾਸਪੇਸ਼ੀਆਂ ਵਿਚ ਦਰਦ, 3 ਪਿੱਠ ਦਰਦ, 4 ਕੁੱਬ ਨਿਕਲਣਾ, 5 ਹਾਈਟ ਘਟਣ, 6 ਰੀੜ ਦੀ ਹੱਡੀ ਦੇ ਮਣਕਿਆਂ ਦਾ ਫਿਸਲਨਾ, 7 ਜਲਦੀ ਥੱਕ ਜਾਣਾ, 8 ਨਹੁੰ ਭੁਰਭਰੇ ਅਤੇ ਕਮਜ਼ੋਰ, 9 ਸਿੱਧਾ ਖੜਨ ਵਿਚ ਔਕੜ, 10 ਕਮਜ਼ੋਰ ਪਕੜ।

ਇਹ ਰੋਗ ਵੱਡੀ ਉਮਰ ਦਾ ਹੈ। ਡਿੱਗਣ ਕਾਰਨ ਚੂਲਾ  ਜਾਂ ਹੋਰ ਹੱਡੀਆਂ ਦੇ ਟੁੱਟਣ ਦਾ ਖਤਰਾ ਹੁੰਦਾ ਹੈ। ਲਗਭਗ 90 ਪ੍ਰਤੀਸ਼ਤ ਫਰੈਕਚਰ ਡਿੱਗਣ ਕਾਰਨ ਹੀ ਹੁੰਦੇ ਹਨ। ਇਕ ਜਾਣਕਾਰੀ ਅਨੁਸਾਰ 50 ਸਾਲ ਦੀ ਉਮਰ ਤੋਂ ਬਾਅਦ ਹਰ ਤਿੰਨਾਂ ਔਰਤਾਂ ਪਿਛੇ ਇਕ ਅਤੇ ਹਰ ਪੰਜ ਪੁਰਸ਼ਾਂ ਪਿੱਛੇ ਇਕ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ 75-79 ਉਮਰ ਗੁਟ ਵਿਚ ਜ਼ਿਆਦਾ ਫਰੈਕਚਰ ਹੁੰਦੇ ਹਨ।

ਔਰਤਾਂ ਅਤੇ ਹਿਪ ਟੁੱਟਣਾ : ਹਿਪ ਟੁੱਟਣ ਵਿਚ ਔਰਤਾਂ ਪੁਰਸ਼ਾਂ ਤੋਂ ਵੱਧ ਸ਼ਿਕਾਰ ਹੁੰਦੀਆਂ ਹਨ। ਇਸ ਦਾ ਮੁਖ ਕਾਰਨ ਹੈ ਕਿ ਔਰਤਾਂ ਵਿਚ ਮਹਾਵਾਰੀ ਬੰਦ ਹੋਣ ਕਾਰਨ ਹਾਰਮੋਨ ਐਸਟਰੋਜਨ ਘੱਟ ਪੈਦਾ ਹੁੰਦੇ ਹਨ। ਇਹ ਹਾਰਮੋਨ ਹੱਡੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਰਖਦੇ ਹਨ।  50 ਕੁ ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ। ਅੰਕੜਿਆਂ ਅਨੁਸਾਰ (1) 60 ਸਾਲ ਦੀ ਉਮਰ ਤਕ ਹਰ 10 ਔਰਤਾਂ ਵਿਚੋਂ ਇਕ (2) 70 ਸਾਲ ਤਕ ਹਰ 4 ਜਾਂ ਇਕ (3) 80 ਸਾਲ ਹਰ ਪੰਜਾਂ ਵਿਚ ਦੋ (4) 90 ਸਾਲ ਵਿਚ ਹਰ ਤਿੰਨਾ ਵਿਚੋਂ ਦੋ ਦੀਆਂ ਹੱਡੀਆਂ ਜ਼ਿਆਦਾ ਕਮਜ਼ੋਰ ਹੁੰਦੀਆਂ ਹਨ।  ਚੂਲਾ ਟੁੱਟਣ ਦੇ ਕੇਸ 75 ਪ੍ਰਤੀਸ਼ਤ ਔਰਤਾਂ ਦੇ ਹੁੰਦੇ ਹਨ।  80 ਸਾਲ ਤਕ ਔਰਤ ਵਿਚ ਹੱਡੀਆਂ ਦੀ ਘਣਤਾ ਇਹ ਤਿਹਾਈ ਘਟ ਜਾਂਦੀ ਹੈ।

ਰੋਗ ਤੋਂ ਕਿਵੇਂ ਬਚੀਏ :- ਇਸ ਰੋਗ ਦੀ ਰੋਕਥਾਮ ਲਈ ਜੀਵਨ ਸ਼ੈਲੀ ਵਿਚ ਤਬਦੀਲੀ ਕਰਨੀ ਚਾਹੀਦੀ ਹੈ ਅਤੇ ਹੇਠ ਲਿਖੇ ਦਵਾਈਆਂ ਅਤੇ ਭੋਜਨ ਖਾਣੇ ਚਾਹੀਦੇ ਹਨ।

1.    ਕੈਲਸ਼ੀਅਮ :- ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਹਰ ਰੋਜ਼ 1500 ਮਿਲੀਗ੍ਰਾਮ ਕੈਲਸ਼ੀਅਮ ਲੈਣਾ ਚਾਹੀਦਾ ਹੈ।

2.    ਵਿਟਾਮਿਨ ਡੀ :- ਹੱਡੀਆਂ ਲਈ ਕੈਲਸ਼ੀਅਮ ਅਤੇ ਵਿਟਾਮਿਨ-ਡੀ ਇਕ ਦੂਜੇ ਦੇ ਸਾਥੀ ਹਨ। ਚਾਹੇ ਧੁੱਪ ਵਿਚ ਬੈਠਣ ਨਾਲ ਇਹ ਵਿਟਾਮਿਨ ਮਿਲ ਸਕਦਾ ਹੈ, ਪ੍ਰੰਤੂ ਮਾਹਰਾਂ  ਅਨੁਸਾਰ 600 ਤੋਂ 800 ਆਈ.ਯੂ. ਵਿਟਾਮਿਨ ਖਾਣ ਦੀ ਸਿਫਾਰਸ਼ ਕਰਦੇ ਹਨ। ਭਾਰਤ ਵਰਗੇ ਦੇਸ਼ ਵਿਚ ਜਿੱਥੇ ਸੂਰਜ ਦੀ ਰੋਸ਼ਨੀ ਦੀ ਕਮੀ ਨਹੀਂ ਹੈ, ਪ੍ਰੰਤੂ 79 ਪ੍ਰਤੀਸ਼ਤ ਵਸੋਂ ਵਿਚ ਵਿਟਾਮਿਨ ਡੀ ਦੀ ਘਾਟ ਹੈ।

3.    ਬੋਸਟਨ ਯੂਨੀਵਰਸਿਟੀ ਦੀਆਂ ਖੋਜਾਂ ਅਨੁਸਾਰ ਮੈਗਨੀਸ਼ੀਅਮ, ਜ਼ਿੰਕ, ਬੀ-12 ਵੀ ਅਤੀ ਜ਼ਰੂਰੀ ਹਨ।

4.    ਪ੍ਰੋਟੀਨ : ਪ੍ਰੋਟੀਨ ਦੀ ਕਮੀ ਪੂਰੀ ਕਰਨ ਲਈ ਮੱਛੀ, ਅੰਡਾ ਦਾ ਨਟਸ ਆਦਿ ਦਾ ਸੇਵਨ ਕਰੋ।

5.    ਕਸਰਤ :- ਹੱਡੀਆਂ ਦੀ ਮਜ਼ਬੂਰਤੀ ਲਈ ਕਸਰਤ ਦੀ ਅਹਿਮ ਭੂਮਿਕਾ ਹੈ, ਹਰ ਰੋਜ਼ 30 ਮਿੰਟ ਬੈਠਕਾਂ ਕੱਢਣੀਆਂ, ਬਾਈਸਾਈਕਲ, ਭਾਰ ਚੁੱਕਣਾ, ਟਰੇਡ ਮਿਲ, ਕਰਸ ਬਾਹ, ਥੋੜਾ ਭਾਰ ਚੁੱਕ ਕੇ ਹਰ ਇਕ ਜੋੜ ਦੀ ਕਸਰਤ ਆਦਿ ਕਰੋ।

6.    ਖ਼ੁਰਾਕ :- ਘਟ ਚਿਕਨਾਈ ਵਾਲੀ ਡੇਅਰੀ, ਹਰੀਆਂ ਸਬਜ਼ੀਆਂ, ਫਲ, ਸੁੱਕੇ ਮੇਵੇ, ਫਲੀਆਂ, ਰੇਸ਼ੇ ਵਾਲੇ ਭੋਜਨ, ਬਰਾਉਨ ਬਰੈਡ ਆਦਿ ਦਾ ਸੇਵਨ ਕਰੋ।

7.    ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ :- ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੇਵਨ ਨੂੰ ਬਹੁਤ ਪਹਿਲ ਦਿੱਤੀ ਜਾ ਰਹੀ ਹੈ, ਪ੍ਰੰਤੂ ਕੁੱਝ ਮਾਹਰਾਂ ਅਨੁਸਾਰ ਇਨ੍ਹਾਂ ਵਿਚਲਾ ਕੈਲਸ਼ੀਅਮ ਹੱਡੀਆਂ ਵਿਚ ਜ਼ਜਬ ਨਹੀਂ ਹੁੰਦਾ। ਸਬੂਤ ਵਜੋਂ ਕਿਹਾ ਜਾਂਦਾ ਹੈ ਕਿ-

1.    ਮਨੁੱਖ ਤੋਂ ਬਿਨਾ ਕੋਈ ਜੀਵ ਸਾਰੀ ਉਮਰ ਦੁੱਧ ਨਹੀਂ ਪੀਂਦੇ, ਕਿਸੇ ਹੋਰ ਜੀਵ ਦੀਆਂ ਹੱਡੀਆਂ ਕਮਜ਼ੋਰ ਨਹੀਂ ਹਨ।
2.    ਕੁਝ ਦੇਸ਼ਾਂ ਜਿਵੇਂ ਯੂ.ਐਸ.ਏ., ਸਵੀਡਨ ਆਦਿ ਵਿਚ ਦੁੱਧ ਦਾ ਸੇਵਨ ਬਹੁਤ ਹੈ, ਪ੍ਰੰਤੂ ਜ਼ਿਆਦਾ ਵਸੋਂ ਦੀਆਂ ਹੱਡੀਆਂ ਕਮਜ਼ੋਰ ਹਨ।
3.    ਚੀਨ, ਥਾਈਲੈਂਡ ਵਿਚ ਸੇਵਨ ਘੱਟ ਹੈ, ਜ਼ਿਆਦਾ ਵਸੋਂ ਦੀਆਂ ਹੱਡੀਆਂ ਕਮਜ਼ੋਰ ਨਹੀਂ ਹਨ।
4.    ਕਈ ਮਾਹਰ ਦੁੱਧ ਵਿਚਲਾ ਐਸਿਡ ਕੈਲਸ਼ੀਅਮ ਲਈ ਘਾਤਕ ਹੈ।
ਚੂਲੇ ਟੁੱਟਣ ਦੀ ਪੀੜਾ ਉਮਰ ਕੈਦ ਦੀ ਪੀੜਾ ਤੋਂ ਘੱਟ ਨਹੀਂ ਹੈ, ਕਿਉਂਕਿ :-
1.    ਨਿਰਭਰ ਹੋ ਜਾਂਦੇ ਹਨ
2.    ਕੇਵਲ ਬਿਸਤਰਾ ਹੀ ਸਾਥੀ ਬਣ ਜਾਣਾ
3.    ਨਿਕੰਮੇ ਪੈ ਜਾਂਦੇ ਹਨ।
4.    ਕਿਸੇ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ
5.    ਸਮਾਜ ਨਾਲ ਕੱਟੇ ਜਾਂਦੇ ਹਨ
6.    ਕਿਸੇ ਤਰ੍ਹਾਂ ਦੀ ਆਸ ਨਜ਼ਰ ਨਹੀਂ ਆਉਂਦੀ
7.    37 ਪ੍ਰਤੀਸ਼ਤ ਪੁਰਸ਼ ਅਤੇ 28 ਪ੍ਰਤੀਸ਼ਤ ਔਰਤਾਂ ਇਕ ਸਾਲ ਵਿਚ ਹੀ ਦਮ ਤੋੜ ਜਾਂਦੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>