ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੇ ਏ ਵਨ ਹਾਈ ਵੇ ਉਪਰ ਜਾ ਰਹੇ ਟਰੱਕ ਵਿੱਚੋਂ ਇਰਾਕੀ ਮੂਲ ਦੇ ਨੌਂ ਗੈਰ ਕਨੂੰਨੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਪੇਨ ਦੇ ਨੰਬਰ ਪਲੇਟ ਵਾਲਾ ਇਹ ਟਰੱਕ ਫਰਾਂਸ ਦੇ ਨੋਰਥ ਇਲਾਕੇ ਵੱਲ ਜਾ ਰਿਹਾ ਸੀ। ਇਹ ਵਿਦੇਸ਼ੀ ਪੈਰਿਸ ਦੇ ਬਾਹਰਵਾਰ ਇਲਾਕੇ ਛਾਤਰੂ ਤੋਂ ਇਸ ਵਿੱਚ ਚੜ੍ਹੇ ਸਨ। ਜਦੋਂ ਟਰੱਕ ਆਪਣੀ ਚਾਲੇ ਹਾਈ ਵੇ ਉਪਰ ਜਾ ਰਿਹਾ ਸੀ। ਡਰਾਈਵਰ ਨੇ ਟਰੱਕ ਵਿੱਚ ਹਿਲਜੁਲ ਮਹਿਸੂਸ ਕੀਤੀ, ਉਸ ਨੇ ਗੜਬੜ ਨੂੰ ਭਾਂਪਦਿਆਂ ਟਰੱਕ ਰੋਕ ਕੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਅਤੇ ਫਸਟ ਏਡ ਵਾਲਿਆਂ ਨੇ ਆ ਕੇ 6 ਬਾਲਿਗ ਤੇ 3 ਨਬਾਲਿਗ ਲੜਕਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਕੇ ਚੈੱਕ ਅੱਪ ਲਈ ਹਸਪਤਾਲ ਪਹੁੰਚਾਇਆ। ਪੁਲਿਸ ਨੇ ਡਰਾਈਵਰ ਨੂੰ ਦੋਸ਼ ਮੁਕਤ ਕਰਾਰ ਦੇ ਕੇ ਅਗਲੀ ਕਾਰਵਾਈ ਤੱਕ ਗਵਾਹ ਦੇ ਤੌਰ ਉਪਰ ਨਾਮਜ਼ਦ ਕੀਤਾ ਹੈ। ਖਬਰ ਲਿਖੀ ਜਾਣ ਤੱਕ ਪੁਲਸ ਦੀ ਕਾਰਵਾਈ ਜਾਰੀ ਹੈ।
ਫਰੀਜ਼ਰ ਟਰੱਕ ਵਿੱਚ ਛੁਪ ਕੇ ਜਾ ਰਹੇ ਨੌਂ ਗੈਰ ਕਨੂੰਨੀ ਲੋਕੀ ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.