ਮੋਦੀ ਦੀ ਖ਼ਾਤਿਰ ਸੰਸਦ ‘ਚ ਝੂਠ ਬੋਲਣ ‘ਤੇ ਰੱਖਿਆ ਮੰਤਰੀ ਅਸਤੀਫ਼ਾ ਦੇਵੇ : ਰਾਹੁਲ

ਨਵੀਂ ਦਿੱਲੀ – ਕਾਂਗਰਸ ਰਾਹੁਲ ਗਾਂਧੀ ਨੇ ਰਾਫ਼ੇਲ ਡੀਲ ਨੂੰ ਲੈ ਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਝੂਠ ਬੋਲਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਰੱਖਿਆ ਮੰਤਰੀ ਸੀਤਾਰਮਣ ਨੂੰ ਕਿਹਾ ਹੈ ਕਿ ਕਲ੍ਹ ਸੰਸਦ ਵਿੱਚ ਹਿੰਦੁਸਤਾਨ ਏਅਰੋਨੋਟਿਕਸ ਲਿਮਿਟਿਡ (ਐਚਏਐਲ) ਨੂੰ ਇੱਕ ਕਰੋੜ ਰੁਪੈ ਦੇਣ ਨਾਲ ਸਬੰਧਿਤ ਦਸਤਾਵੇਜ਼ ਪੇਸ਼ ਕਰਨ ਜਾਂ ਫਿਰ ਅਸਤੀਫ਼ਾ ਦੇਣ।

ਰਾਹੁਲ ਨੇ ਟਵੀਟ ਕਰ ਕੇ ਕਿਹਾ ਹੈ, “ਜਦੋਂ ਤੁਸੀਂ ਝੂਠ ਬੋਲਦੇ ਹੋ ਤਾਂ ਤੁਹਾਨੂੰ ਪਹਿਲਾਂ ਝੂਠ ਛੁਪਾਉਣ ਦੇ ਲਈ ਹੋਰ ਝੂਠ ਬੋਲਣ ਤੋਂ ਬਚਣਾ ਚਾਹੀਦਾ ਹੈ। ਪ੍ਰਧਾਨਮੰਤਰੀ ਦੇ ਰਾਫ਼ੇਲ ਝੂਠ ਦਾ ਬਚਾਅ ਕਰਨ ਦੇ ਚੱਕਰ ਵਿੱਚ ਰੱਖਿਆ ਮੰਤਰੀ ਨੇ ਸੰਸਦ ਵਿੱਚ ਝੂਠ ਬੋਲਿਆ।” ਮੀਡੀਆ ਵਿੱਚ ਆਈ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਸੀ ਕਿ ਰੱਖਿਆ ਖੇਤਰ ਦੀ ਸਰਕਾਰੀ ਕੰਪਨੀ ਐਚਏਐਲ ਵਿੱਤੀ ਸੰਕਟ ਨਾਲ ਸੰਘਰਸ਼ ਕਰ ਰਹੀ ਹੈ ਅਤੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਧੰਨ ਉਧਾਰ ਲੈਣ ਲਈ ਮਜ਼ਬੂਰ ਹੈ। ਇਸ ਦੇ ਬਾਅਦ ਰਾਹੁਲ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ।

When you tell one lie, you need to keep spinning out more lies, to cover up the first one.

In her eagerness to defend the PM’s Rafale lie, the RM lied to Parliament.

Tomorrow, RM must place before Parliament documents showing 1 Lakh crore of Govt orders to HAL.

Or resign.

— Rahul Gandhi (@RahulGandhi)

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਰੱਖਿਆ ਮੰਤਰੀ ਤੇ ਆਰੋਪ ਲਗਾਉਂਦੇ ਹੋਏ ਟਵੀਟ ਤੇ ਲਿਖਿਆ ਹੈ, “ ਰੱਖਿਆ ਮੰਤਰੀ ਦੇ ਝੂਠ ਦਾ ਪਰਦਸਾ ਫਾਸ਼ ਹੋ ਗਿਆ ਹੈ। ਰੱਖਿਆ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਐਚਏਐਲ ਨੂੰ ਇੱਕ ਲੱਖ ਕਰੋੜ ਰੁਪੈ ਦਾ ਪ੍ਰੋਕਿਉਰਮੈਂਟ ਆਰਡਰ ਦਿੱਤਾ ਗਿਆ ਸੀ। ਲੇਕਿਨ ਐਚਏਐਲ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਵੀ ਪੈਸਾ ਨਹੀਂ ਮਿਲਿਆ,ਜਿਸ ਤਰ੍ਹਾਂ ਕਿ ਉਸ ਦੇ ਨਾਲ ਇੱਕ ਵੀ ਸੌਦਾ ਨਾ ਹੋਇਆ ਹੋਵੇ। ਕਰਮਚਾਰੀਆਂ ਨੂੰ ਤਨਖਾਹਾਂ ਦੇਣ ਦੇ ਲਈ ਐਚਏਐਲ 1000 ਕਰੋੜ ਰੁਪੈ ਦਾ ਲੋਨ ਲੈਣ ਦੇ ਲਈ ਮਜ਼ਬੂਰ ਹੋਣਾ ਪਿਆ ਹੈ।”

 

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>