ਰੌਂਤ ਪਿੰਡ ’ਚ ਕਾਂਗਰਸ ਪਾਰਟੀ ਦੀ ਨਵੀਂ ਬਣੀ ਪੰਚਾਇਤ ਨੇ ਕੀਤਾ ਪ੍ਰਮਾਤਮਾ ਦਾ ਸ਼ੁਕਰਨਾ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਬਲਾਕ ਸ਼ਾਹਕੋਟ ਦੇ ਪਿੰਡ ਰੌਂਤ ਵਿਖੇ ਕਾਂਗਰਸ ਪਾਰਟੀ ਦੀ ਪੰਚਾਇਤ ਚੁਣੀ ਜਾਣ ਉਪਰੰਤ ਨਵੀਂ ਚੁਣੀ ਗਈ ਪੰਚਾਇਤ ਦੇ ਸਰਪੰਚ ਗੋਬਿੰਦਾ, ਮੈਂਬਰ ਗੁਰਨੇਕ ਸਿੰਘ, ਸੁਲੱਖਣ ਸਿੰਘ, ਸੁਰਿੰਦਰ ਕੌਰ, ਗਗਨਦੀਪ ਵੱਲੋਂ ਸਹੁੰ ਚੁੱਕਣ ਉਪਰੰਤ ਪ੍ਰਮਾਤਮਾ ਦਾ ਸ਼ੁੱਕਰਾਨਾ ਕਰਨ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਵਾਏ ਗਏ। ਇਸ ਮੌਕੇ ਪਿੰਡ ਦੇ ਮੋਹਤਬਰ ਗੁਰਭੇਜ ਸਿੰਘ ਸੇਵਾ ਮੁਕਤ ਇੰਸਪੈਕਟਰ, ਰਘਬੀਰ ਸਿੰਘ ਕਾਂਗਰਸੀ ਆਗੂ, ਅਮਰੀਕ ਸਿੰਘ ਸੀ.ਆਰ.ਪੀ. ਐਫ਼., ਕੁਲਵੰਤ ਸਿੰਘ, ਮੇਹਰ ਸਿੰਘ, ਪਵਨਦੀਪ ਸਿੰਘ, ਸਤਵੰਤ ਸਿੰਘ, ਮੇਜਰ ਸਿੰਘ ਆਦਿ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਨਿਰੋਲ ਪੰਚਾਇਤ ਚੁਣ ਕੇ ਕਾਂਗਰਸ ਪਾਰਟੀ ਦਾ ਮਾਣ ਵਧਾਇਆ ਹੈ। ਉਨਾਂ ਕਿਹਾ ਕਿ ਨਵੀਂ ਚੁਣੀ ਗਈ ਪੰਚਾਇਤ ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਗੇ। ਉਨਾਂ ਕਿਹਾ ਕਿ ਪਿੰਡ ਦੇ ਨਵੇਂ ਬਣੇ ਸਰਪੰਚ ਗੋਬਿੰਦਾ ਸਭ ਤੋਂ ਛੋਟੀ ਉਮਰ ਦੇ ਸਰਪੰਚ ਚੁਣੇ ਗਏ ਹਨ, ਜਿਨਾਂ ਨੇ ਆਪਣੀ 25 ਸਾਲ ਦੀ ਉਮਰ ਵਿੱਚ ਹੀ ਉੱਚ ਸਿੱਖਿਆ ਪ੍ਰਾਪਤ ਕਰ ਸਿਆਸਤ ਵਿੱਚ ਨਵੀਂ ਪੁਲਾਂਘ ਪੁੱਟੀ ਹੈ। ਇਸ ਮੌਕੇ ਨਵੀਂ ਚੁਣੀ ਗਈ ਪੰਚਾਇਤ ਦੇ ਸਰਪੰਚ ਗੋਬਿੰਦਾ ਅਤੇ ਮੈਂਬਰ ਗੁਰਨੇਕ ਸਿੰਘ ਨੇ ਕਿਹਾ ਕਿ ਉਹ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦੇਣਗੇ। ਉਨਾਂ ਕਿਹਾ ਕਿ ਉਨਾਂ ਦਾ ਮੁੱਖ ਟੀਚਾ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣਾ ਹੈ। ਉਹ ਪਿੰਡ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਜਲਦੀ ਹੀ ਪਿੰਡ ਦੀ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਪਿੰਡ ਦੇ ਮੋਹਤਬਰਾਂ ਵੱਲੋਂ ਨਵੀਂ ਚੁਣੀ ਗਈ ਪੰਚਾਇਤ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਜੀਰਾ, ਗੁਰਭੇਜ ਸਿੰਘ, ਪ੍ਰਭਦੀਪ ਸਿੰਘ, ਐਡਵੋਕੇਟ ਸ਼ਰਨਜੀਤ ਸਿੰਘ, ਬਲਵਿੰਦਰ ਸਿੰਘ, ਸਹਿਜਪਾਲ ਸਿੰਘ, ਸੂਰਤ ਸਿੰਘ, ਹਰਪ੍ਰੀਤ ਸਿੰਘ ਜੀ.ਓ.ਜੀ., ਗੁਰਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਦਿਲਬਾਗ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ, ਗੋਲਡੀ, ਡੋਗਰ ਸਿੰਘ, ਸੰਦੀਪ ਸਿੰਘ, ਫਕੀਰ ਚੰਦ ਸਾਬਕਾ ਫੌਜੀ, ਗੁਰਪ੍ਰੀਤ ਸਿੰਘ ਦੁਸਾਂਝ, ਦਵਿੰਦਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>