ਨਵੀਂਆਂ ਬਣ ਰਹੀਆਂ ਅਖੌਤੀ ਪਾਰਟੀਆਂ ਨੂੰ ਕਾਂਗਰਸ ਦੀ ਪੂਰੀ ਸ਼ਹਿ : ਮਜੀਠੀਆ

ਅਜਨਾਲਾ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੀਆਂ ਬਣ ਰਹੀਆਂ ਅਖੌਤੀ ਪਾਰਟੀਆਂ ਨੂੰ ਕਾਂਗਰਸ ਦੀ ਸ਼ਹਿ ਹੈ। ਜੋ ਨਹੀਂ ਚਾਹੁੰਦੀਆਂ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਿਰਾਸ਼ ਤੇ ਦੁਖੀ ਹੋਏ ਲੋਕਾਂ ਦੀਆਂ ਵੋਟਾਂ ਅਕਾਲੀ ਦਲ ਦੇ ਖੇਮੇ ਵਿਚ ਜਾਣ। ਜਿਸ ਪ੍ਰਤੀ ਆਮ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

ਸ: ਮਜੀਠੀਆ ਅੱਜ ਹਲਕਾ ਅਜਨਾਲਾ ਦੇ ਕਈ ਪਿੰਡਾਂ ਵਿਚ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਨਗਰ ਕੌਸਲ ਅਜਨਾਲਾ ਦੇ ਪ੍ਰਧਾਨ ਸ: ਜੋਰਾਵਰ ਸਿੰਘ ਦੇ ਗ੍ਰਹਿ ਵਿਖੇ ਸਾਰੇ ਕੌਸਲਰਾਂ ਨਾਲ ਮੀਟਿੰਗ ਉਪਰੰਤ ਪਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ, ਨੇ ਕਿਹਾ ਕਿ ਹਲਕਾ ਅਜਨਾਲਾ ਦੇ ਅਕਾਲੀ ਆਗੂ ਅਤੇ ਵਰਕਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ। ਉਹਨਾਂ ਦਸਿਆ ਕਿ ਸ: ਸੁਖਬੀਰ ਸਿੰਘ ਬਾਦਲ 21 ਜਨਵਰੀ ਨੂੰ ਹਲਕਾ ਅਜਨਾਲਾ ਵਿਚ ਵਖ ਵਖ ਅਕਾਲੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਗਠਬੰਧਨ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ। ਉਹਨਾਂ ਕਿਹਾ ਕਿ ਵਖ ਵਖ ਨਵੀਆਂ ਪਾਰਟੀਆਂ ਕਾਂਗਰਸ ਦੇ ਹੀ ਫਰੰਟ ਅਤੇ ਉਸ ਵਲੋਂ ਫਾਈਨੈਸ ਰਾਹੀਂ ਸੰਚਾਲਿਤ ਬੀ ਟੀਮਾਂ ਹਨ ਜੋ ਲੋਕਾਂ ਦੇ ਅਖੀਂ ਘੱਟਾ ਪਾਉਣ ‘ਚ ਲਗੀਆਂ ਹੋਈਆਂ ਹਨ। ਅਜਿਹੇ ਪਰਪੰਚ ਅਤੇ ਡਰਾਮੇਬਾਜ਼ੀ ਰਾਹੀਂ ਅਕਾਲੀ ਦਲ ਨੂੰ ਢਾਹ ਲਾਉਣ ਦੀਆਂ ਕਾਂਗਰਸ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਇਕ ਜੁੱਟ ਅਤੇ ਮਜਬੂਤ ਸਥਿਤੀ ‘ਚ ਹੈ, ਪੰਚਾਇਤੀ ਚੋਣਾਂ ਦੌਰਾਨ ਲੋਕਤੰਤਰ ਦਾ ਘਾਣ ਕਰਨ ਵਾਲੀ ਕਾਂਗਰਸ ਦਾ ਟਾਕਰਾ ਅਕਾਲੀ ਵਰਕਰਾਂ ਵਲੋਂ ਹੀ ਕੀਤਾ ਜਾਣਾ ਇਸ ਦਾ ਪ੍ਰਤਖ ਸਬੂਤ ਹੈ। ਉਨਾਂ ਕਿਹਾ ਕਿ ਅਕਾਲੀ ਵਰਕਰ ਪਾਰਟੀ ਦੀ ਮਜਬੂਤੀ ਅਤੇ ਇਸ ਦਾ ਝੰਡਾ ਸਦਾ ਬੰਲੰਦ ਦੇਖਣਾ ਚਾਹੁੰਦੇ ਹਨ। ਉਹ ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ: ਰਤਨ ਸਿੰਘ ਅਜਨਾਲਾ ਦਾ ਦਿਲੋਂ ਸਤਿਕਾਰ ਕਰਦੇ ਹਨ, ਪਰ ਪਾਰਟੀ ਨੂੰ ਪਿਠ ਦਿਖਾਉਣ ਵਾਲਿਆਂ ਦੀ ਪਾਰਟੀ ਤੋਂ ਬਾਹਰ ਕੋਈ ਹੋਂਦ ਨਹੀਂ ਰਹਿੰਦੀ। ਇਤਿਹਾਸ ਗਵਾਹ ਹੈ ਕਿ ਪਾਰਟੀ ਨਾਲ ਟੁੱਟ ਕੇ ਕੋਈ ਵੀ ਆਪਣੀ ਹੋਂਦ ਨਹੀਂ ਬਚਾ ਸਕਿਆ।

ਲੋਕ ਕਾਂਗਰਸ ਸਰਕਾਰ ਤੋਂ ਧੋਖੇ ਦਾ ਹਿਸਾਬ ਮੰਗਣਗੇ: ਕਾਂਗਰਸ ਦੀਆਂ ਲੋਕ ਮਾਰੂ ਅਤੇ ਧੋਖੇਬਾਜ਼ ਨੀਤੀਆਂ ਦੀ ਸਖਤ ਅਲੋਚਨਾ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਮਜਦੂਰਾਂ, ਵਪਾਰੀਆਂ ਅਤੇ ਦਲਿਤ ਭਾਈਚਾਰੇ ਦੀ ਸਾਰ ਲੈਣ ਦੀ ਥਾਂ ਅਸਹਿ ਆਰਥਿਕ ਬੋਝ ਪਾ ਕੇ ਕਚੂਮੜ ਕਢ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਐਲਾਨ ਮੁਤਾਬਕ ਕਰਜਾ ਮੁਆਫ ਨਾ ਕਰ ਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਕਰਜਾ ਕੁਰਕੀ ਖਤਮ ਕਰਨ ਦੇ ਨਾਂ ‘ਤੇ ਕਿਸਾਨਾਂ ਦੇ ਪਲੇ ਨਿਰਾਸ਼ਾ ਪਾਈ। ਉਹਨਾਂ ਕਿਹਾ ਕਿ ਅਜਨਾਲਾ ਦੇ ਖੁਦਕਸ਼ੀ ਕਰ ਗਏ ਕਿਸਾਨ ਮੇਜਰ ਸਿੰਘ ਤੇੜਾ ਦੇ ਪਰਿਵਾਰ ਨੂੰ ਕੋਈ ਰਾਹਤ ਅਜ ਤਕ ਨਹੀ ਦਿਤੀ ਗਈ। ਕਰਜਾ ਮੁਆਫੀ ਦੇ ਪ੍ਰਚਾਰ ਦੇ ਚਿਹਰੇ ਵਾਲੇ ਬੁਧ ਸਿੰਘ ਦਾ ਕਰਜਾ ਇਕ ਸਮਾਜ ਸੇਵੀ ਵਲੋਂ ਅਦਾ ਕਰਨਾ ਆਦਿ ਸਰਕਾਰ ਦੀ ਕਿਸਾਨਾਂ ਪ੍ਰਤੀ ਮੰਦ ਭਾਵਨਾ ਨੂੰ ਦਰਸਾ ਰਹੇ ਹਨ। ਉਹਨਾਂ ਕਿਹਾ ਕਿ ਉਤਰੀ ਭਾਰਤ ‘ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ‘ਚ ਹੈ, ਸਭ ਤੋਂ ਮਹਿੰਗਾ ਰੇਤਾ ਅਤੇ ਡੀਜਲ ਇਥੇ ਵਿਕ ਰਿਹਾ ਹੈ। ਦੂਜੇ ਪਾਸੇ ਸਭ ਤੋਂ ਸਸਤਾ ਗੰਨਾ ਇਥੋਂ ਖਰੀਦਿਆ ਜਾ ਰਿਹਾ ਹੈ ਉਥੇ ਹੀ ਗੰਨੇ ਦਾ ਪਿਛਲਾ ਬਕਾਇਆ ਅਜ ਤਕ ਨਹੀਂ ਦਿਤਾ ਜਾ ਰਿਹਾ। ਉਹਨਾਂ ਕਿਹਾ ਕਿ ਲੋਕ ਸ਼ਕਤੀ ਸਭ ਤੋਂ ਵੱਡੀ ਹੈ, ਨੋਜਵਾਨਾਂ ਨੂੰ ਘਰ ਘਰ ਨੋਕਰੀ ਦਾ ਲਾਰਾ, ਦਲਿਤ ਭਰਾਵਾਂ ਨੂੰ ਮਿਲਦੀਆਂ ਸਹੂਲਤਾਂ ਖੋਹਲੈਣੀਆਂ, ਪੈਨਸ਼ਨ ਬੰਦ ਹੋਣੀਆਂ ਆਦਿ ਠਗੀਆਂ ਅਤੇ ਧੋਖੇ ਦਾ ਹਿਸਾਬ ਲੋਕ ਕਾਂਗਰਸ ਸਰਕਾਰ ਤੋਂ ਜਲਦ ਮੰਗਣਗੇ।

ਸਪੀਕਰ ਨਹੀਂ ਕਰੇਗਾ ਆਪ ਛੱਡ ਚੁਕੇ ਵਿਧਾਇਕਾਂ ‘ਤੇ ਕਾਰਵਾਈ : ਸ: ਮਜੀਠੀਆ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਤੋਂ ਆਪ ਛੱਡ ਚੁਕੇ ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਬਰੀਂ ਖਤਮ ਕਰਨ ਪ੍ਰਤੀ ਕਿਸੇ ਕਾਰਵਾਈ ਦੀ ਕੋਈ ਆਸ ਨਹੀਂ ਹੈ। ਜਦ ਕਿ ਭਾਰਤੀ ਸੰਵਿਧਾਨ ਅਨੁਸਾਰ ਜਿਸ ਦੀ ਕਿਸੇ ਪਾਰਟੀ ‘ਚੋਂ ਮੁਢਲੀ ਮੈਬਰਸ਼ਿਪ ਖਤਮ ਹੋ ਜਾਵੇ ਤਾਂ ਉਹ ਉਸ ਪਾਰਟੀ ਵਲੋਂ ਵਿਧਇਕ ਬਣਿਆ ਨਹੀਂ ਰਹਿ ਸਕਦਾ। ਉਹਨਾਂ ਕਿਹਾ ਕਿ ‘ਆਪ’ ਤੋਂ ਨਿਕਾਲੇ ਜਾਣ ‘ਤੇ ‘ਪਾਪ’ ਪਾਰਟੀ ਬਣਾਉਣ ਵਾਲਾ ਸੁਖਪਾਲ ਸਿੰਘ ਖਹਿਰਾ ਕਾਂਗਰਸ ਦਾ ਐਕਟਿਵ ਪਲੇਅਰ ਹੈ। ਉਹਨਾਂ ਖਹਿਰੇ ਵਲੋਂ ਜਲਦ ਕਾਂਗਰਸ ਵਿਚ ਮੁੜ ਸ਼ਾਮਿਲ ਹੋਣ ਦੀ ਭਵਿਖਬਾਣੀ ਕਰਦਿਆਂ ਕਿਹਾ ਕਿ 4 ਵਾਰ ਕਾਂਗਰਸ ਵਲੋਂ ਚੋਣ ਲੜਣ ਵਾਲੇ ਅਤੇ 22 ਸਾਲ ਗਾਂਧੀ ਪਰਿਵਾਰ ਦੀ ਜੀ ਹਜੂਰੀ ਕਰਨ ਵਾਲੇ ਖਹਿਰੇ ਦਾ ਕੋਈ ਸਟੈਡ ਨਹੀਂ, ਜਿਸ ਦਾ ਦਿਲ ਅਜ ਵੀ ਕਾਂਗਰਸ ਲਈ ਧੜਕ ਰਿਹਾ ਹੈ। ਉਹਨਾਂ ਕਿਹਾ ਕਿ ਖਹਿਰੇ ਦਾ ਪਰਿਵਾਰ ਅਤੇ ਨਜਦੀਕੀ ਰਿਸ਼ਤੇਦਾਰ ਅਜ ਵੀ ਕਾਂਗਰਸ ਦੀ ਝੋਲੀ ਚੁਕ ਬਣੇ ਹੋਏ ਹਨ ਅਤੇ ਸਰਕਾਰੀ ਸਹੂਲਤਾਂ ਮਾਣ ਰਹੇ ਹਨ।

ਇਸ ਮੌਕੇ ਉਹਨਾਂ ਨਾਲ ਜਿਲਾ ਪ੍ਰਧਾਨ ਵੀਰ ਸਿੰਘ ਲੋਪੋਕੇ, ਜੋਧ ਸਿੰਘ ਸਮਰਾ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਅਮਰੀਕ ਸਿੰਘ ਵਿਛੋਆ, ਮਾਸਟਰ ਪ੍ਰੀਤ, ( ਸਾਰੇ ਮੈਬਰ ਸ੍ਰੋਮਣੀ ਕਮੇਟੀ) ਨਗਰ ਕੌਸਲ ਅਜਨਾਲਾ ਦੇ ਪ੍ਰਧਾਨ ਜੋਰਾਵਰ ਸਿੰਘ, ਯੂਥ ਅਕਾਲੀ ਦਲ ਅਜਨਾਲਾ ਦੇ ਪ੍ਰਧਾਨ ਭੁਪਿੰਦਰ ਇਕਬਾਲ ਸਿੰਘ ਪਿੰਕਾ, ਸ਼ੂਗਰ ਮਿਲ ਅਜਨਾਲਾ ਦੇ ਚੇਅਰਮੈਨ ਗੁਰਨਾਮ ਸਿੰਘ ਸੈਦੋਕੇ, ਨਵਚੰਦ ਸਿੰਘ ਹਰੜ, ਸਤਿੰਦਰ ਸਿੰਘ ਮਾਕੋਵਾਲ( ਦੋਵੇ ਸਾਬਕਾ ਮੈਬਰ ਜ਼ਿਲਾਪ੍ਰੀਸ਼ਦ) ਰੁਪਿੰਦਰ ਸਿੰਘ ਰੂਪੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਸਰਕਲ ਪ੍ਰਧਾਨ ਅਰਜਨ ਸਿੰਘ ਸੁਧਾਰ, ਬੀਬੀ ਕੁਲਬੀਰ ਕੌਰ ਪ੍ਰਧਾਨ ਇਸਤਰੀ ਵਿੰਗ, ਕੌਸਲਰ ਜਸਵਿੰਦਰ ਸਿੰਘ ਚਾਵਲਾ, ਦਾਰਾ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ ਗੁਲਾਬ, ਰਛਪਾਲ ਸਿੰਘ , ਗੁਰਮੀਤ ਕੌਰ ਭੱਖਾ, ਜਸਪਾਲ ਸਿੰਘ ਢਿਲੋਂ, ਜਗਤਾਰ ਸਿੰਘ, ਬੀਬੀ ਕੁਲਵਿੰਦਰ ਕੌਰ, ਬਲਵਿੰਦਰ ਸਿੰਘ ਮਾਹਲ ( ਸਾਰੇ ਕੌਸਲਰ), ਸਰਪੰਚ ਗੁਰਮਖ ਸਿੰਘ ਜਾਫਰਕੋਟ, ਸਰਪੰਚ ਅਵਤਾਰ ਸਿੰਘ ਪੰਛੀ ਪੂੰਗਾਂ , ਸਰਪੰਚ ਬਲਵਿੰਦਰ ਸਿੰਘ , ਚਰਨਜੀਤ ਸਿਘ ਸਰਪੰਚ, ਦਲਬੀਰ ਸਿੰਘ ਸੈਕਟਰੀ ਹਰਦੀਪ ਸਿੰਘ ਚੱਕ ਡੋਗਰਾ, ਸਰਪੰਚ ਫੁੰਮਣ ਸਿੰਘ ਕੋਟਲੀ ਕੋਕਾ, ਸਰਪੰਚ ਸਵਰਨ ਸਿੰਘ, ਪ੍ਰੇਮ ਮਸੀਹ ਸ਼ੇਖ ਭੱਟੀ, ਯੂਨਿਸ ਮਸੀਹ ਸਾਬਕਾ ਸਰਪੰਚ ਸੁਰਜੀਤ ਮਸੀਹ, ਸਾਬਕਾ ਸਰਪੰਚ ਬੀਬੀ ਦਲਜੀਤ ਕੋਰ, ਸਾਬਕਾ ਸਰਪੰਚ ਪਾਲਾ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ ਤੇਗ ਸਿੰਘ ਖਾਨੋਵਾਲ,  ਸਾਬਕਾ ਮੈਬਰ ਸਾਬਕਾ ਜਸਵਿੰਦਰ ਸਿੰਘ, ਸਾਬਕਾ ਸਰਪੰਚ ਸਰਵਣ ਸਿੰਘ ਸਾਬਕਾ ਸਰਪੰਚ ਸੰਮਤੀ, ਸਾਬਕਾ ਡਿੲਰੈਕਟਰ ਸੁਖਦੇਵ ਸਿੰਘ ਸੁਧਾਰ, ਪਾਲ ਸਿੰਘ ਸਾਬਕਾ ਸਰਪੰਚ ਗੋਰੇਨੰਗਲ , ਸਾਬਕਾ ਸਰਪੰਚ ਦੀਦਾਰ ਸਿੰਘ ਨਾਨੋਕੇ,  ਸਾਬਕਾ ਸਰਪੰਚ ਸੁਖਵੰਤ ਸਿੰਘ ਸਮੇਤ ਦਰਜਨਾਂ ਪੰਚ ਸਰਪੰਚ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>