ਬ੍ਰਾਹਮਪੁਰਾ ਨੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚੀ – ਸੁਖਬੀਰ ਬਾਦਲ

ਨੌਰੰਗਾਬਾਦ, ਖਡੂਰ ਸਾਹਿਬ( ਤਰਨ ਤਾਰਨ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪਾਰਟੀ ਨੂੰ ਵੰਡਣ ਤੇ ਕਮਜੋਰ ਕਰਨ ਦੀ ਸਾਜਿਸ਼ ਰਚੀ ਅਤੇ ਹੁਣ ਅਕਾਲੀ ਦਲ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ ਹਨ।

ਹਲਕਾ ਖਡੂਰ ਸਾਹਿਬ ਵਿਖੇ ਅਕਾਲੀ ਦਲ ਦੀ ਇਕ ਵੱਡੀ ਵਰਕਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵਰਕਰਾਂ ‘ਚ ਭਾਰੀ ਜੋਸ਼ ਦੇਖਦਿਆਂ ਕਿਹਾ ਕਿ ਹਲਕੇ ਦੇ ਕਮੇਟੀ ਮੈਂਬਰਾਂ, ਸਰਕਲ ਪ੍ਰਧਾਨਾਂ, ਵਖ ਵਖ ਅਦਾਰਿਆਂ ਦੇ ਸਾਬਕਾ ਤੇ ਮੌਜੂਦਾ ਚੈਅਰਮੈਨਾਂ ਪੰਚਾਂ ਸਰਪੰਚਾਂ ਅਤੇ 90 ਪ੍ਰਤੀਸ਼ਤ ਤੋਂ ਵਧੇਰੇ ਸਰਗਰਮ ਆਗੂ ਅਤੇ ਵਰਕਰਾਂ ਅਜ ਵੀ ਅਕਾਲੀ ਦਲ ਨਾਲ ਹਨ। ਸ:  ਬਾਦਲ ਨੇ ਕਿਹਾ ਕਿ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਸਮੇਤ ਹੋਰ ਮੁਠੀ ਭਰ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਹਦਾਇਤਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕੀਤੀ , ਜਿਨਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਅਸਥਿਰ ਕਰਨਾ, ਵੰਡਣਾ ਅਤੇ ਕਮਜੋਰ ਕਰਨਾ ਸੀ। ਮੀਟਿੰਗ ਦੌਰਾਨ ਹਾਜਰ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ‘ਚ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹੋਣ ਦਾ ਐਲਾਨ ਕੀਤਾ।

ਸ: ਬਾਦਲ ਨੇ ਕਿਹਾ ਕਿ ਪਾਰਟੀ ਦੀ ਪਿਠ ‘ਚ ਛੁਰਾ ਮਾਰਨ ਵਾਲੇ ਸ: ਬ੍ਰਹਮੁਪੁਰਾ ਦੇ ਵਿਸ਼ਵਾਸਘਾਤ ਨਾਲ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਜ਼ਿਆਦਾ ਠੇਸ ਪਹੁੰਚਿਆ। ਉਹਨਾਂ ਕਿਹਾ ਕਿ ਪਾਰਟੀ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ ਇਸ ਦੀ ਮਲਕੀਅਤ ਵਰਕਰ ਹਨ। ਉਨਾਂ ਕਿਹਾ ਕਿ ਅਕਾਲੀ ਦਲ ਨੂੰ ਵਡੇਰਿਆਂ ਨੂੰ ਖੂਨ ਪਸੀਨਾ ਵਹਾ ਕੇ ਅਤੇ ਸ਼ਹਾਦਤਾਂ ਦੇ ਕੇ ਸਿੰਜਿਆ ਹੈ।  ਉਹਨਾਂ ਕਿਹਾ ਕਿ ਪਾਰਟੀ ਅਤੇ ਸ: ਬਾਦਲ ਨੇ ਸਭ ਤੋਂ ਵੱਧ ਮਾਣ ਬ੍ਰਹਮਪੁਰਾ ਪਰਿਵਾਰ ਨੂੰ ਦਿਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਪਾਰਟੀ ਦੀ ਟਿਕਟ ਦੇ ਕੇ ਬਾਦਲ ਨੇ ਸ: ਬ੍ਰਹਮਪੁਰਾ ਦੇ ਕਰੀਅਰ ਦੀ ਪੁਨਰ ਸੁਰਜੀਤੀ ਕੀਤੀ । 2014 ‘ਚ ਹੀ ਸ: ਬ੍ਰਹਮਪੁਰਾ ਨੇ ਖਡੂਰ ਸਾਹਿਬ ਤੋਂ ਆਪਣੇ ਪੁੱਤਰ ਰਵਿੰਦਰ ਨੂੰ ਪਾਰਟੀ ਟਿਕਟ ਦੇਣ ਲਈ ਸ਼੍ਰੋਮਣੀ ਅਕਾਲੀ ਦਲ ‘ਤੇ ਜ਼ੋਰ ਪਾਇਆ । ਸ: ਬ੍ਰਹਮੁਪੁਰਾ ਸਾਹਬ ਦਾ ਸ਼ਬਦ ਬਾਦਲ ਸਾਹਿਬ ਲਈ ਇਕ ਆਦੇਸ਼ ਸੀ,  ਉਹਨਾਂ ਕਿਹਾ ਕਿ ਬਾਦਲ ਸਾਹਬ ਤੋਂ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਬਾਵਜੂਦ ਉਸ ਨੇ ਪਾਰਟੀ ਹਿਤਾਂ ਦੇ ਉਲਟ ਕਾਂਗਰਸ ਦੇ ਹੱਥਾਂ ‘ਚ ਖੇਡਣ ਨੂੰ ਪਹਿਲ ਦਿਤੀ। ਸੋ ਵਜ੍ਹਾ ਹੈ ਕਿ ਬਾਦਲ ਸਾਹਬ ਨੇ ਅਖੀਰ ਵਿੱਚ ਫ਼ੈਸਲਾ ਕੀਤਾ ਕਿ ਪਾਰਟੀ ਨੂੰ ਧੋਖਾ ਦੇਣ ਵਾਲੇ ਸ: ਬ੍ਰਹਮਪੁਰਾ ਕੋਲ ਪਾਰਟੀ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਪਾਰਟੀ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਇਸ ਲਈ ਸ: ਬ੍ਰਹਮਪੁਰਾ ਤੇ ਸਾਥੀਆਂ ਨੂੰ ਪਾਰਟੀ ਵਿਚ ਮੁੜ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਹੋ ਜਾਣ ਦੀ ਅਪੀਲ ਕੀਤੀ। ਉÂਨਾ ਕਿਹਾ ਕਿ ਪੰਜਾਬ ‘ਚ ਕੋਈ ਮੁਖ ਮੰਤਰੀ ਅਤੇ ਸਰਕਾਰ ਨਹੀਂ ਹੈ। ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਧਕੇਸ਼ਾਹੀਂਆਂ ਝੂਠੇ ਪਰਚੇ ਦਰਜ ਹੋ ਰਹੇ ਹਨ। ਵਰਕਰਾਂ ਨੂੰ ਇਕ ਝੰਡੇ ਹੇਠ ਇਕਤਰ ਹੋਣ ਦਾ ਹੋਕਾ ਦਿੰਦਿਆਂ ਉਹਨਾਂ ਕਿਹਾ ਕਿ ਖੇਰੂ ਖੇਰੂ ਹੋਣ ਵਾਲੀਆਂ ਕੌਮਾਂ ਅਪਣਾ ਅਸਤਿਤਵ ਗੁਵਾ ਲੈਦੀਆਂ ਹਨ। ਇਸ ਮੌਕੇ ਸ: ਬਾਦਲ ਨੇ ਹਰੇਕ ਵਰਕਰ ਨਾਲ ਮੁਲਾਕਾਤ ਕਰਦਿਆਂ ਉਹਨਾਂ ਤੋਂ ਵਿਚਾਰ ਸੁਣੇ।

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਮੌਕਾਪ੍ਰਸਤ ਤਤਾਂ  ਨੂੰ ਰੱਦ ਕੀਤਾ ਹੈ। ਉÂਨਾਂ ਕਿਹਾ ਕਿ ਪਾਰਟੀ ਵਡੀ ਹੈ ਅਤੇ ਵਿਅਕਤੀ ਪਾਰਟੀ ਬਿਨਾ ਸਿਫਰ ਹਨ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਾਰਟੀ  ਨੂੰ ਕਮਜੋਰ ਕਰਨ ਵਾਲੇ ਅਜ ਤੱਕ ਬਿਆਸ ਨਹੀ ਟਪਿਆ, ਧੋਖੇਬਾਜ ਅਤੇ ਮੌਕਾਪ੍ਰਸਤਾਂ ਨੂੰ ਲੋਕਾਂ ਨੇ ਮੂਹ ਨਹੀਂ ਲਾਇਆ।  ਉਹਨਾਂ ਕਿਹਾ ਕਿ ਲੋਕਾਂ ਦੀ ਬਾਂਹ ਫੜਣ ਵਾਲੇ ਆਗੂਆਂ ਨੂੰ ਹੀ ਲੋਕ ਨਿਵਾਜਦੇ ਹਨ। ਕਿਸਾਨ ਕਰਜਾ ਮੁਆਫੀ, ਘਰ ਘਰ ਨੌਕਰੀ, ਦਲਿਤ ਵਰਗ ਨਾਲ ਧੋਖਾ ਆਦਿ ਲਈ ਉਨਾਂ ਕਾਂਗਰਸ ਨੂੰ ਆੜੇ ਹੱਥੀਂ ਲਿਆ। ਕਾਂਗਰਸ ਨਗ਼ੰ ਫਾਇਦਾ ਪਹੁੰਚਾਉਣ ਲਗੇ ਲਗੇ ਆਪ, ਪਾਪ ਅਤੇ ਅਖੌਤੀ ਟਕਸਾਲੀਆਂ ਤੋਂ ਸੁਚੇਤ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਸੀਨੀਅਰ ਆਗੂ ਅਲਵਿੰਦਰ ਸਿੰਘ ਪਾਖੋਕੇ, ਗੁਰਬਚਨ ਸਿੰਘ ਕਰਮਵਲਾ ਜਨਰਲ ਸਕਤਰ ਸ੍ਰੋਮਣੀ ਕਮੇਟੀ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਈ ਮਨਜੀਤ ਸਿੰਘ, ਗੌਰਵ ਵਲਟੋਹਾ, ਰਮਨਦੀਪ ਭਾਰੋਵਾਲ, ਕੁਲਦੀਪ ਔਲਖ ਅਤੇ ਦਲਬੀਰ ਜਹਾਂਗੀਰ ਵੀ ਮੌਜੂਗ਼ਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>