ਭਾਜਪਾ ਵੱਲੋਂ ਤਖ਼ਤ ਸਾਹਿਬਾਨਾਂ ਉਪਰ ਕਬਜੇ ਕਰਨ ਦੀਆਂ ਕੋਝੀਆਂ ਚਾਲਾਂ ਨੂੰ ਸਿੱਖ ਕੌਮ ਕਾਮਯਾਬ ਨਹੀਂ ਹੋਣ ਦੇਵੇਗੀ

ਭਾਜਪਾ ਵੱਲੋਂ ਇਸ ਦੀਆਂ ਹਮ-ਖਿਆਲੀ ਜਮਾਤਾਂ ਨਾਲ ਮਿਲ ਕੇ ਸਿੱਖ ਧਰਮ ਵਿੱਚ ਸਿੱਧਾ-ਸਿੱਧਾ ਦਖਲ ਦੇ ਕੇ ਸਿੱਖ ਧਰਮ ਦੇ ਸਰਬਉਚ ਉਸਾਰੇ ਗਏ ਤਖ਼ਤ ਸਾਹਿਬਾਨਾਂ ਦੇ ਉਪਰ ਕਬਜੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਸਿੱਖ ਕੌਮ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਨਾ ਹੀ ਭਾਜਪਾ ਦੀਆਂ ਅਜਿਹੀਆਂ ਚਾਲਾਂ ਨੂੰ ਸਿੱਖ ਪੰਥ ਬਰਦਾਸ਼ਤ ਕਰੇਗਾ। । ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਨੋਟ ਜਾਰੀ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਸ.ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤਾ। ਸ.ਪੀਰ ਮੁਹੰਮਦ ਨੇ ਕਿਹਾ ਕਿ ਭਾਜਪਾ ਦੇ ਇੰਨ੍ਹਾਂ ਏਜੰਡਿਆਂ ’ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਾਰੀ ਹੋਈ ਚੁੱਪ ਮਗਰ ਗਹਿਰੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਹੁਣ ‘‘ਬਿੱਲੀ ਥੈਲੀਓ ਬਾਹਰ ਆ ਗਈ ਹੈ,’’ ਪੰਥਕ ਜਥੇਬੰਦੀਆਂ, ਅਕਾਲੀ ਦਲ ਟਕਸਾਲੀ, ਫੈਡਰੇਸ਼ਨਾਂ ਨੇ ਇੰਨ੍ਹਾਂ ਦੀ ਅਸਲੀਅਤ ਪੂਰੀ ਦੁਨੀਆਂ ਸਾਹਮਣੇ ਨੰਗੀ ਕਰ ਦਿੱਤੀ ਹੈ। ਸ.ਪੀਰ ਮੁਹੰਮਦ ਨੇ ਕਿਹਾ ਕਿ ਬਾਦਲ ਐਂਡ ਕੰਪਨੀ ਦਾ ਲੋਕਾਂ ‘ਚ ਵਕਾਰ ਬਿਲਕੁਲ ਖਤਮ ਹੋ ਚੁੱਕਾ ਹੈ, ਜਿੱਦਾਂ ਕਹਿੰਦੈ ਕਿ ‘‘ਜਾਂਦੇ ਚੋਰ ਦੀ ਲੰਗੋਟੀ ਹੀ ਸਹੀ’’। ਪਹਿਲਾਂ ਬਾਦਲ ਤੇ ਕਥਿਤ ਰੂਪ ‘ਚ ਦੋਸ਼ ਲੱਗਦੇ ਰਹੇ ਕਿ ਬਾਦਲ, ਆਰ.ਐਸ.ਐਸ ਦਾ ਢੁੱਕਵਾਂ ਏਂਜੰਡਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਅਤੇ ਪਟਨਾ ਸਾਹਿਬ ਵਿਖੇ ਕਮੇਟੀਆਂ ਅਤੇ ਤਖ਼ਤਾਂ ਦੇ ਵੱਕਾਰ ਗਵਾ ਚੁੱਕੇ ਜਥੇਦਾਰਾਂ ਰਾਹੀਂ ਲਾਗੂ ਕਰਵਾਉਦਾ ਰਿਹਾ ਹੈ ਪਰ ਹੁਣ ਜਦ ਬਾਦਲ ਨੂੰ ਇਹ  ਲਗ ਰਿਹੈ ਕਿ ਸਿੱਖ ਕੌਮ, ਧਾਰਮਿਕ, ਸਮਾਜਿਕ, ਪੰਥਕ ਜਥੇਬੰਦੀਆਂ ਅਤੇ ਅਕਾਲੀ ਦਲ ਟਕਸਾਲੀ ਅਤੇ ਹੋਰ ਪਾਰਟੀਆਂ ਦੇ ਵਿਰੋਧ ਕਾਰਣ ਉਸਦਾ ਦਬਦਬਾ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ , ਪੰਜਾਬ ਅਤੇ ਬਾਹਰ ਦੀਆਂ ਲੋਕਲ ਕਮੇਟੀਆਂ ’ਤੇ ਨਹੀਂ ਰਿਹਾ ਤਾਂ ਉਸ ਨੇ ਇਸ ਏਜੰਡੇ ਦੀ ਕਮਾਂਡ ਸਿੱਧੀ ਭਾਜਪਾ ਨੂੰ ਦੇ ਦਿੱਤੀ ਹੈ । ਜਿਸ ਏਜੰਡੇ ਤਹਿਤ ਇੰਨ੍ਹਾਂ ਦੇ ਕਬਜੇ ਤੋਂ ਇਕੋ ਇੱਕ ਬਚੇ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਿਚਲ ਨਗਰ ਸਾਹਿਬ (ਨਾਂਦੇੜ) ਦੇ ਉਪਰ ਵੀ ਕਬਜਾ ਕਰਨ ਲਈ ਬਾਦਲ ਐਂਡ ਕੰਪਨੀ ਵੱਲੋਂ ਭਾਜਪਾ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ। ਸ.ਪੀਰ ਮੁਹੰਮਦ ਨੇ ਕਿਹਾ ਕਿ ਜਿਸ ਤਰ੍ਹਾਂ ਅੰਗ੍ਰੇਜਾਂ ਨੇ ਮਹੰਤਾਂ ਦੇ ਕਬਜੇ ਤਖ਼ਤ ਸਾਹਿਬਾਨਾਂ ਅਤੇ ਗੁਰੂ ਘਰਾਂ ਤੇ ਕਰਵਾਏ ਸੀ, ਉਸੇ ਤਰ੍ਹਾਂ ਬਾਦਲ , ਭਾਜਪਾ ਦੇ ਕਬਜੇ ਤਖ਼ਤ ਸਾਹਿਬਾਨਾਂ ਅਤੇ ਗੁਰੂ ਘਰਾਂ  ’ਤੇ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦੀਆਂ ਇਹ ਕੌਝੀਆ ਚਾਲਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ , ਹੁਣ ਦੇਸ਼ ਵਿਦੇਸ਼ ਦੀਆ ਗੁਰੂ ਨਾਨਕ ਨਾਮ ਲੇਵਾ ਸੰਗਤਾਂ  ਸੁਚੇਤ ਹੋ ਚੁੱਕੀਆਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>