ਚੰਡੀਗੜ੍ਹ – ਆਈਪੀਐਸ ਅਫ਼ਸਰ ਦਿਨਕਰ ਗੁਪਤਾ ਨੂੰ ਪੰਜਾਬ ਸਰਕਾਰ ਵੱਲੋ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ 1987 ਬੈਜ ਦੇ ਆਈਪੀਐਸ ਅਫ਼ਸਰ ਹਨ। ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਨੇ ਐਕਸਟੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਸੁਰੇਸ਼ ਅਰੋੜਾ ਦੀ ਜਗ੍ਹਾ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਨੂੰ ਡੀਜੀਪੀ ਬਣਾਉਣ ਦੀ ਘੋਸ਼ਣਾ ਕੀਤੀ। ਦਿਨਕਰ ਗੁਪਤਾ ਅੱਜ ਹੀ ਆਪਣਾ ਕਾਰਜਭਾਰ ਸੰਭਾਲ ਲੈਣਗੇ।
ਪੰਜਾਬ ਦੇ ਡੀਜੀਪੀ ਦੀ ਰੇਸ ਵਿੱਚ ਦਿਨਕਰ ਗੁਪਤਾ ਨੇ ਸਾਮੰਤ ਗੋਇਲ ਅਤੇ ਮੁਹੰਮਦ ਮੁਸਤਫਾ ਨੂੰ ਪਛਾੜਿਆ ਹੈ। ਗੋਇਲ ਦੀ ਰੀਟਾਇਰਮੈਂਟ ਵਿੱਚ ਦੋ ਸਾਲ ਤੋਂ ਘੱਟ ਦਾ ਸਮਾਂ ਹੈ ਅਤੇ ਮੁਹੰਮਦ ਮੁਸਤਫਾ ਦੀ ਪਤਨੀ ਪੰਜਾਬ ਸਰਕਾਰ ਵਿੱਚ ਮੰਤਰੀ ਹੈ। ਪੰਜਾਬ ਸਰਕਾਰ ਨੇ ਯੂਪੀਐਸਸੀ ਨੂੰ ਤਿੰਨ ਵੱਖ-ਵੱਖ ਸੂਚੀਆਂ ਭੇਜੀਆਂ ਸਨ। ਇਨ੍ਹਾਂ ਵਿੱਚ ਇੱਕ ਸੂਚੀ ਵਿੱਚ 1987 ਬੈਜ ਤੱਕ ਦੇ ਸਾਰੇ ਅਧਿਕਾਰੀਆਂ ਦੇ ਨਾਮ ਸਨ। ਦੂਸਰੀ ਸੂਚੀ ਵਿੱਚ ਉਨ੍ਹਾਂ ਪੰਜ ਅਧਿਕਾਰੀਆਂ ਦੇ ਨਾਮ ਸਨ, ਜਿੰਨ੍ਹਾਂ ਦੇ ਸੇਵਾਕਾਲ ਵਿੱਚ ਦੋ ਸਾਲ ਦਾ ਸਮਾਂ ਬਾਕੀ ਹੈ। ਇੱਕ ਹੋਰ ਸੂਚੀ ਭੇਜੀ ਗਈ ਜਿਸ ਵਿੱਚ ਉਨ੍ਹਾਂ ਅਧਿਕਾਰੀਆਂ ਦੇ ਨਾਮ ਸਨ ਜੋ ਡੀਜੀਪੀ ਤਾਂ ਸਨ ਪਰ ਉਨ੍ਹਾਂ ਦੇ ਸੇਵਾਕਾਲ ਵਿੱਚ ਦੋ ਸਾਲ ਤੋਂ ਘੱਟ ਦਾ ਸਮਾਂ ਰਹਿੰਦਾ ਹੈ। ਯੂਪੀਐਸਸੀ ਨੇ ਇਨ੍ਹਾਂ ਤਿੰਨਾਂ ਸੂਚੀਆਂ ਵਿੱਚੋਂ ਤਿੰਨ ਨਾਮ ਭੇਜੇ ਸਨ।
ਦਿਨਕਰ ਗੁਪਤਾ ਨੂੰ ਅਸਾਧਾਰਣ ਸਾਹਸ, ਵੀਰਤਾ ਅਤੇ ਉਚ ਆਦੇਸ਼ ਦੇ ਕਰਤੱਵ ਦੇ ਪ੍ਰਤੀ ਸਮੱਰਪਣ ਦੇ ਲਈ ਗੈਲੇਂਟਰੀ ਦੇ ਲਈ ਪੁਲਿਸ ਪਦਕ (1992) ਅਤੇ ਬਾਰ ਟੂ ਪੁਲਿਸ ਪਦਕ ਦੇ ਲਈ ਪੁਲਿਸ ਪਦਕ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਪੁਲਿਸ ਮੈਡਲ ਫਾਰ ਮੈਰਿਟੋਰਿਅਸ ਸਰਵਿਸਜ਼ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ।