ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਲੜੀ ਵਾਰ ‘‘ਵੇਖੋ ਅਤੇ ਦੱਸੋ’’ ਮੁਕਾਬਲਾ

ਨਵੀਂ ਦਿੱਲੀ : ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿੱਖੇ ‘ਵੇਖੋ ਅਤੇ ਦੱਸੋ’ ਮੁਕਾਬਲੇ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਦੇ ਹੋਏ ਬਾਹਰੋਂ ਆਏ ਕਈ ਪਲੇ-ਸਕੂਲਾਂ ਦੇ ਬੱਚਿਆਂ ਨੇ ਆਪਣੇ ਅੰਦਾਜ਼ ਨਾਲ ਆਪਣਾ ਹੁਨਰ ਵਿਖਾਇਆ। ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਦੇ ਚੇਅਰਮੈਨ ਅਤੇ ਕਾੳੁਂਸਲਰ, ਐਮ. ਸੀ. ਡੀ., ਸ. ਪਰਮਜੀਤ ਸਿੰਘ ‘ਰਾਣਾ’ ਅਤੇ ਮੈਨੇਜਰ ਮਹਿੰਦਰ ਸਿੰਘ ਭੁੱਲਰ, ਕਈ ਪਲੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਬਾਲ ਫੁਲਵਾੜੀ ਦੇ ਨਨ੍ਹੇ ਬੱਚਿਆਂ ਦੇ ਮਾਤਾ-ਪਿਤਾ ਸ਼ਾਮਿਲ ਹੋਏ। ਆਪ ਸਾਰਿਆਂ ਦਾ ਸੁਆਗਤ ‘ਸੁਆਗਤ ਗੀਤ’ ਪੇਸ਼ ਕਰਕੇ ਕੀਤਾ ਗਿਆ।

ਪ੍ਰਿੰਸੀਪਲ ਸਾਹਿਬਾ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਜੱਜ ਸਾਹਿਬਾਨਾਂ ਦਾ ਸੁਅਗਾਤ ਦੁਸ਼ਾਲਾ ਭੇਟ ਕਰਕੇ ਕੀਤਾ ਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਕਿਹਾ ਕਿ ਬੱਚਿਆਂ ਦੇ ਅੰਦਰੋ ਬਹੁਪੱਖੀ ਰੁੱਚੀਆਂ ਅਤੇ ਹੁਨਰ ਨੂੰ ਬਾਹਰ ਕੱਢਣ ਦੀ ਲੋੜ ਹੈ ਤਾਂਕਿ ਉਹ ਕੋਈ ਮਿਸਾਲ ਕਾਇਮ ਕਰਕੇ ਆਪਣਾ ਤੇ ਪਰਿਵਾਰ ਦਾ ਨਾਂ ਦੁਨੀਆਂ ’ਚ ਰੌਸ਼ਨ ਕਰ ਸਕਣ। ਇਸੇ ਟੀਚੇ ਨੂੰ ਮੁਖ ਰੱਖ ਕੇ ਸਕੂਲ ਵਲੋਂ ਲੜੀ ਵਾਰ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ।

ਛੋਟੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਕੂਲ ਵਲੋਂ ਕੀਤੇ ਗਏ ਉਪਰਾਲੇ ਦੀ ਸਲਾਘਾ ਕਰਦੇ ਹੋਏ ‘ਰਾਣਾ’ ਨੇ ਵਿਚਾਰ ਸਾਂਝੇ ਕਰਦਿਆਂ ਖੁੱਦ ਨੂੰ ਸਕੂਲ ਦਾ ਹਿੱਸਾ ਦੱਸਿਆ ਤੇ ਕਿਹਾ ਕਿ ਇਸ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੀ ਲਗਨ ਅਤੇ ਮਿਹਨਤ ਨੂੰ ਵੇਖਦਿਆਂ ਹੋਇਆ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਸਕੂਲ ਦੇ ਵਿਦਿਆਰਥੀਆਂ ਨੇ ਕਈ ਖੇਤਰਾਂ ਵਿੱਚ ਆਪਣੇ ਨਾਂ ਰੌਸ਼ਨ ਕੀਤੇ ਹਨ। ਪ੍ਰੋਗਰਾਮ ਦੀ ਸਮਾਪਤੀ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਤੋਂ ਬਾਅਦ ਫਿਉਜ਼ਨ-ਡਾਂਸ ਨਾਲ ਹੋਈ ਜਿਸਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸਕੂਲ ਦੀ ਐਚ. ਐਮ. ਮੈਡਮ ਗੋਬਿੰਦਰ ਕੌਰ ਨੇ ਮੁੱਖ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>