ਚੀਫ ਖਾਲਸਾ ਦੀਵਾਨ ਨਵੇਂ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਨੇ ਆਪਣੇ ਸਾਥੀਆਂ ਅਤੇ ਹੋਰ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਅਕਾਲ ਪੁਰਖ ਦੀ ਅਪਾਰ ਕ੍ਰਿਪਾ ਦੁਆਰਾ ਇਤਿਹਾਸਕ ਤੇ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਸ਼ੁਕਰਾਨੇ ਵਜੋਂ ਅਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨਾਲ ਦੀਵਾਨ ਦੇ ਨਵੇ ਚੁਣੇ ਗਏ ਦੋਵੇ ਮੀਤ ਪ੍ਰਧਾਨ ਡਾ: ਇੰਦਰਜੀਤ ਸਿੰਘ ਨਿਜਰ ਤੇ ਸ: ਅਮਰਜੀਤ ਸਿੰਘ ਵਿਕਰਾਂਤ , ਦੋਵੇ ਆਨਰੇਰੀ ਸਕਤਰ ਸ: ਸਵਿੰਦਰ ਸਿੰਘ ਕਥੂਨੰਗਲ ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਤੋਂ ਇਲਾਵਾ ਸ: ਭਾਗ ਸਿੰਘ ਅਣਖੀ,ਸ: ਰਾਜਮਹਿੰਦਰ ਸਿੰਘ ਮਜੀਠਾ ਅਤੇ ਭਗਵੰਤਪਾਲ ਸਿੰਘ ਸਚਰ ਵੀ ਮੌਜੂਦ ਸਨ।  ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ: ਨਿਰਮਲ ਸਿੰਘ ਠੇਕੇਦਾਰ ਨੂੰ ਸਿਰੋਪਾਓ ਬਖਸ਼ਿਸ਼ ਕੀਤੀ ਗਈ, ਉਪਰੰਤ ਸੂਚਨਾ ਕੇਂਦਰ ਵਿਖੇ ਸ੍ਰੋਮਣੀ ਕਮੇਟੀ ਵਲੋਂ ਭਾਈ ਅਜੈਬ ਸਿੰਘ ਅਭਿਆਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ: ਜਸਵਿੰਦਰ ਸਿੰਘ ਨੇ ਨਵੇਂ ਪ੍ਰਧਾਨ ਤੇ ਸਾਥੀਆਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸ: ਨਿਰਮਲ ਸਿੰਘ ਠੇਕੇਦਾਰ ਨੇ ਕਿਹਾ ਕਿ ਉਹਨਾਂ ਦੀ ਜਿਤ ਵਿਅਕਤੀਗਤ ਨਹੀਂ ਗੁਰੂ ਦੀ ਬਖਸ਼ਿਸ਼ ਸਦਕਾ ਹੋਈ ਹੈ, ਅਤੇ ਸਚਾਈ ਦੀ ਜਿਤ ਹੈ। ਜਿਸ ਲਈ ਉਹ ਗੁਰੂ ਪ੍ਰਮਾਤਮਾ ਦਾ ਸ਼ਕਰਾਨਾ ਕਰਨ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਸੌਪੀ ਗਈ ਜਿਮੇਵਾਰੀ ਨੂੰ ਪੂਰੀ ਤਨ ਦੇਹੀ ਨਾਲ ਨਿਭਾਵੇਗੀ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਮਾਣ ਸਨਮਾਨ ਦਾ ਪੂਰਾ ਖਿਆਲ ਰਖਿਆ ਜਾਵੇਗਾ ਅਤੇ ਦੀਵਾਨ ਦੇ ਹਿਤ ਲਈ ਉਹਨਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ।  ਉਹਨਾਂ ਵਿਸ਼ਵਾਸ ਦਿਵਾਇਆ ਕਿ ਉਹ ਦੀਵਾਨ ਦੇ ਕੰਮ ਕਾਜ ਵਿਚ ਵਿਆਪਕ ਸੁਧਾਰ ਲਿਆ ਕੇ ਇਸ ਦੀ ਛੱਵੀ ਨੂੰ ਮੁੜ ਬਹਾਲ ਕਰਨ ਪ੍ਰਤੀ ਖਾਸ ਯਤਨ ਕਰਨਗੇ। ਬੇਲੋੜੇ ਖਰਚੇ ਆਦਿ ’ਤੇ ਲਗਾਮ ਲਗਾਈ ਜਾਵੇਗੀ। ਦੀਵਾਨ ਦੀ ਸਥਾਪਤੀ ਦੇ ਮੂਲ ਸਰੋਕਾਰ ਸਿੱਖੀ ਅਤੇ ਸਿੱਖਿਆ ਨੂੰ ਪੂਰੀ ਤਰਾਂ ਸਮਰਪਿਤ ਕੀਤਾ ਜਾਵੇਗਾ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮੁਖ ਸਿੱਖ ਬਚਿਆਂ ’ਚ ਵਧ ਰਹੇ ਪਤਿਤਪੁਣੇ ਨੂੰ ਠਲ ਪਾਉਣ ਲਈ ਉਹਨਾਂ ਨੂੰ ਧਾਰਮਿਕ ਤੇ ਨੈਤਿਕ ਸਿਖਿਆ ਨਾਲ ਜੋੜਿਆ ਜਾਵੇਗਾ ਅਤੇ ਛੇਵੀ ਕਲਾਸ ਤੋਂ ਲੈ ਕੇ ਇਕ ਧਾਰਮਿਕ ਪੀਰੀਅਡ ਲਾਜਮੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਕੌਮ ਦੀ ਉਸਾਰੀ ਤੇ ਤਰਕੀ ਮਿਆਰੀ ਵਿਦਿਆ ’ਤੇ ਅਧਾਰਿਤ ਹੁੰਦੀ ਹੈ ਇਸ ਲਈ ਉਹ ਬਚਿਆਂ ਨੂੰ ਰੁਜਗਾਰ ਪ੍ਰਾਪਤੀ ਵਲ ਸੇਧਿਤ ਚੰਗੇ ਕੋਰਸਾਂ ਰਾਹੀਂ ਮਿਆਰੀ ਵਿਦਿਆ ਦੇਣ ਵਲ ਵਿਸ਼ੇਸ਼ ਧਿਆਨ ਦੇਵੇਗੀ ਉਥੇ ਹੀ ਬਾਣੀ ਬਾਣੇ ’ਤੇ ਖਰਾ ਉਤਰਨ ਵਾਲੇ ਅਤੇ ਗਰੀਬ ਹੁਸ਼ਿਆਰ ਬਚਿਆਂ ਨੂੰ ਲੋੜੀਦੀਆਂ ਸਹੂਲਤਾਂ ਵੀ ਦਿਤੀਆਂ ਜਾਣਗੀਆਂ।
ਚੀਫ ਖਾਲਸਾ ਦੀਵਾਨ ਵਲੋਂ ਪੁਲਵਾਮਾ ਹਲਮੇ ਦੀ ਨਿਖੇਧੀ : ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਨੇ ਕਸ਼ਮੀਰ ਦੇ ਪੁਲਵਾਮਾ ਅਤਿਵਾਦੀ ਹਮਲੇ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕੀਤੀ ਅਤੇ ਇਸ ਨੂੰ ਕਾਇਰਤਾਪੂਰਨ ਤੇ ਅਣਮਾਨਵੀ ਕਰਾਰ ਦਿਤਾ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੀਵਾਨ ਆਪਣੀਆਂ ਸੰਸਥਾਵਾਂ ’ਚ ਇਹਨਾਂ ਸ਼ਹੀਦਾਂ ਦੇ ਬਚਿਆਂ ਨੂੰ ਫਰੀ ਸਿਖਿਆ ਦੇਣ ਦੀ ਪਹਿਲ ਕਰੇਗੀ। ਇਸ ਮੌਕੇ ਸੁਖਜਿੰਦਰ ਸਿੰਘ ਪਿੰਸ, ਰਜਿੰਦਰ ਸਿੰਘ ਮਰਵਾਹਾ, ਪ੍ਰੋ: ਸਰਚਾਂਦ ਸਿੰਘ, ਸੂਚਨਾ ਅਧਿਕਾਰੀ ਸ: ਇਕਬਾਲ ਸਿੰਘ ਐਡੀਸ਼ਨ ਮੈਨੇਜਰ, ਹਰਿੰਦਰ ਸਿੰਘ ਰੋਮੀ, ਹਰਭਜਨ ਸਿੰਘ ਚੜਤ ਸਿੰਘ ਜੀਵਨ ਸਿੰਘ, ਹਰਕੀਰਤ ਸਿੰਘ, ਜਸਪਾਲ ਸਿੰਘ ਇੰਜੀਨੀਅਰ, ਮਖਨ ਸਿੰਘ ਪੰਜਾਬ ਐਡ ਸਿੰਧ ਬੈਕ, ਸਤਨਾਮ ਸਿੰਘ ਬੰਬੇ, ਅਜੀਤ ਸਿੰਘ ਬਤਰਾ, ਮਨਜੀਤ ਸਿੰਘ ਅੰਮ੍ਰਿਤਸਰ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>