ਚੀਫ ਖਾਲਸਾ ਦੀਵਾਨ ਦੀ ਨਵੀਂ ਟੀਮ ਨੂੰ ਸਰਕਾਰ ਵਲੋਂ ਹਰ ਪ੍ਰਕਾਰ ਦਾ ਸਹਿਯੋਗ ਦਿਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਰਾਜ ਸਰਕਾਰ ਵਲੋਂ ਦੀਵਾਨ ਦੇ ਵਕਾਰ ਨੂੰ ਉਚਾ ਚੁਕਣ ਲਈ ਹਰ ਤਰਾਂ ਸਹਿਯੋਗ ਦਿਤਾ ਜਾਵੇਗਾ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਲੀਡਰਸ਼ਿਪ ’ਚ ਦੀਵਾਨ ਦੀ ਉਚ ਪਧਰੀ ਵਫਦ ਜਿਨਾਂ ਵਿਚ ਪ੍ਰਧਾਨ ਸਮੇਤ ਦੀਵਾਨ ਦੇ ਸਰਪ੍ਰਸਤ ਸ: ਰਾਜਮਹਿੰਦਰ ਸਿੰਘ ਮਜੀਠਾ, ਸ: ਭਾਗ ਸਿੰਘ ਅਣਖੀ ਸਮੇਤ ਆਨਰੇਰੀ ਸਕਤਰ ਸ: ਸਵਿੰਦਰ ਸਿੰਘ ਕਥੂਨੰਗਲ, ਸਵਿੰਦਰ ਸਿੰਘ ਰੁਮਾਲਿਆਂ ਵਾਲਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿਜਰ, ਮੀਤ ਪ੍ਰਧਾਨ ਅਮਰਜੀਤ ਸਿੰਘ ਵਿਕਰਾਂਤ ਤੋਂ ਇਲਾਵਾ ਜਿਲਾ ਕਾਂਗਰਸ ਪ੍ਰਧਾਨ ਤੇ ਪਾਰਟੀ ਬੁਲਾਰੇ ਸ: ਭਗਵੰਤਪਾਲ ਸਿੰਘ ਸਚਰ ਅਤੇ ਦੀਪਕਿਰਨ ਸਿੰਘ ਸ਼ਾਮਿਲ ਹਨ ਨੇ ਅਜ ਸਥਾਨਿਕ ਇਕ ਨਿਜੀ ਹੋਟਲ ਵਿਖੇ ਮੁਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਭਰਵਾਂ ਸਵਾਗਤ ਕਰਦਿਆਂ ਦੀਵਾਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਟੀਮ ਨੂੰ ਵਧਾਈ ਦਿੰਦਿੰਆਂ ਫਖਰ ਨਾਲ ਕਿਹਾ ਕਿ ਸਿਖ ਕੌਮ ਦੀ ਪੁਰਾਤਨ ਸੰਸਥਾ ਚੀਫ ਖਾਲਸਾ ਦੀਵਾਨ ਦਾ ਇਤਿਹਾਸ ਬਹੁਤ ਸ਼ਾਨਦਾਰ ਅਤੇ ਮਾਣ ਮਤਾ ਹੈ। ਸਿੱਖ ਇਤਿਹਾਸ ’ਚ ਇਸ ਸੰਸਥਾ ਨੇ ਸਿਖ ਕੌਮ ਦੀ ਅਗਵਾਈ ਦੇ ਨਾਲ ਨਾਲ ਵਿਦਿਆ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਵਿਚ ਵੀ ਵਡਾ ਰੋਲ ਅਦਾ ਕੀਤਾ ਹੈ। ਮੁਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਦਿਲੀ ਇਛਾ ਦੀਵਾਨ ਨੂੰ ਮੁੜ ਆਪਣੇ ਉਚੇ ਮੁਕਾਮ ’ਤੇ ਪਹੁਚਿਆ ਹੋਇਆ ਦੇਖਣ ਦੀ ਹੈ। ਉਹਨਾਂ ਦੀਵਾਨ ਦੇ ਆਗੂਆਂ ਨੂੰ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸ਼ਤਾਬਦੀ ’ਤੇ ਵੀ ਆਪਣੇ ਵਲੋਂ ਪ੍ਰੋਗਰਾਮ ਉਲੀਕ ਕੇ ਸਿਖ ਧਰਮ ਦੇ ਪ੍ਰਚਾਰ ਪ੍ਰਸਾਰ ’ਚ ਲਗ ਜਾਣ । ਉਹਨਾਂ ਨਵੀਂ ਟੀਮ ਨੂੰ ਇਹ ਵੀ ਕਿਹਾ ਕਿ ਦੀਵਾਨ ਦੇ ਇਤਿਹਾਸਕ ਅਤੇ ਧਾਰਮਿਕ ਪਖ ਤੋਂ ਸਿੱਖ ਕੌਮ ਦੀਆਂ ਭਾਵਨਾਵਾਂ ਇਸ ਨਾਲ ਡੂੰਘੀ ਤਰਾਂ ਜੁੜੀਆਂ ਹੋਈਆਂ ਹਨ। ਉਹਨਾਂ ਦੀਵਾਨ ਪ੍ਰਤੀ ਵਿਸ਼ਵਾਸ ਅਤੇ ਇਸ ਦੀ ਅਹਿਮ ਛਵੀ ਨੂੰ ਬਹਾਲ ਕਰਨ ਲਈ ਦੀਵਾਨ ਦੇ ਆਗੂਆਂ ਨੂੰ ਦ੍ਰਿੜਤਾ ਨਾਲ ਦੀਵਾਨ ਦੇ ਸਿਧਾਂਤ ’ਤੇ ਪਹਿਰਾ ਦੇਣ ਦੀ ਲੋੜ ’ਤੇ ਜੋਰ ਦਿਤਾ। ਇਸ ਮੌਕੇ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਨੇ ਮੁਖ ਮੰਤਰੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਸ ਦੀ ਟੀਮ ਚੀਫ ਖਾਲਸਾ ਦੀਵਾਨ ਦੀ ਚੜਦੀ ਕਲਾ ਲਈ ਵਚਨਬਧ ਹਨ। ਉਹਨਾਂ ਦਸਿਆ ਕਿ ਭਵਿਖ ਦੌਰਾਨ ਦੀਵਾਨ ਆਪਣੇ ਮੂਲ ਸਿਧਾਂਤ ਸਿਖੀ ਅਤੇ ਸਿਖਿਆ ਅਨੁਸਾਰ ਵਿਦਿਆ ਦੇ ਨਾਲ ਸਿਖੀ ਪ੍ਰਚਾਰ, ਸਿੱਖ ਸਭਿਆਚਾਰ, ਪੰਜਾਬੀ ਭਾਸ਼ਾ ਅਤੇ ਖੇਡਾਂ ਨੂੰ ਪ੍ਰਫੁਲਤ ਕਰਨ ਪ੍ਰਤੀ ਪੂਰਾ ਯਤਨਸ਼ੀਲ ਰਹੇਗਾ।

ਫੋਟੋ ਨਾਲ ਹਨ।
ਕੈਪਸ਼ਨ :  ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਉਹਨਾਂ ਨਾਲ ਸ: ਮਜੀਠਾ, ਸ: ਅਣਖੀ, ਡਾ: ਨਿਜਰ, ਸ: ਕਥੂਲੰਗਲ, ਸ: ਰੁਮਾਲਿਆਂ ਵਾਲਾ, ਸ: ਵਿਕਰਾਂਤ  ਸ: ਸਚਰ ਅਤੇ ਹੋਰ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>