ਇੰਗਲੈਂਡ ਵਸਦੇ ਕਾਂਗਰਸ ਸਮਰਥਕਾਂ ਵੱਲੋਂ ਲੋਕ ਸਭਾ ਚੋਣਾਂ ਦੇ ਸੰਦਰਭ ‘ਚ ਵਿਸ਼ਾਲ ਇਕੱਤਰਤਾ

ਲੰਡਨ, (ਮਨਦੀਪ ਖੁਰਮੀ – ਇੰਗਲੈਂਡ ਵਸਦੇ ਕਾਂਗਰਸ ਸਮਰਥਕਾਂ ਦੀ ਵਿਸ਼ਾਲ ਇਕੱਤਰਤਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਕਾਂਗਰਸੀ ਆਗੂ ਹਰਕੀਰਤ ਸਿੰਘ ਮੀਆਂਵਿੰਡ ਦੀ ਰਿਹਾਇਸ਼ ‘ਤੇ ਹੋਈ। ਇਸ ਇਕੱਤਰਤਾ ਦੌਰਾਨ ਲੋਕ ਸਭਾ ਖਡੂਰ ਸਾਹਿਬ ਤੋਂ ਕਾਂਗਰਸੀ ਸਿਆਸਤਦਾਨ ਜਸਬੀਰ ਸਿੰਘ ਡਿੰਪਾ (ਸਾਬਕਾ ਵਿਧਾਇਕ) ਨੂੰ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਉਮੀਦਵਾਰ ਐਲਾਨਣ ਦੀ ਮੰਗ ਜ਼ੋਰ ਸ਼ੋਰ ਨਾਲ ਉਭਰੀ। ਇਸ ਸਮੇਂ ਸੰਬੋਧਨ ਕਰਦਿਆਂ ਦਲਜੀਤ ਸਿੰਘ ਸਹੋਤਾ ਤੇ ਹਰਕੀਰਤ ਸਿੰਘ ਨੇ ਕਿਹਾ ਕਿ ਜਸਬੀਰ ਸਿੰਘ ਡਿੰਪਾ ਬੇਦਾਗ ਸਖਸ਼ੀਅਤ ਦੇ ਮਾਲਕ ਹੋਣ ਦੇ ਨਾਲ ਨਾਲ ਕਾਂਗਰਸੀ ਪਿਛੋਕੜ ਨਾਲ ਸਬੰਧਤ ਹਨ। ਜੇਕਰ ਹਾਈ ਕਮਾਂਡ ਡਿੰਪਾ ਨੂੰ ਪਾਰਟੀ ਟਿਕਟ ਨਾਲ ਨਿਵਾਜਦੀ ਹੈ ਤਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਤਰਨਤਾਰਨ ਸਾਹਿਬ, ਕਪੂਰਥਲਾ, ਖਡੂਰ ਸਾਹਿਬ, ਬਾਬਾ ਬਕਾਲਾ, ਸੁਲਤਾਨਪੁਰ ਲੋਧੀ, ਖੇਮਕਰਨ, ਪੱਟੀ, ਜੰਡਿਆਲਾ ਆਦਿ ਦੇ ਕਾਂਗਰਸੀ ਸਮਰਥਕ ਡਿੰਪਾ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪ੍ਰਚਾਰ ਹਿਤ ਖੁਦ ਵਹੀਰਾਂ ਘੱਤ ਕੇ ਪੰਜਾਬ ਪਹੁੰਚਣਗੇ। ਇਸ ਇਕੱਤਰਤਾ ਦੌਰਾਨ ਲਖਵਿੰਦਰ ਸਿੰਘ ਜੌਹਲ (ਖਡੂਰ ਸਾਹਿਬ), ਬਾਬਾ ਸੁਖਵਿੰਦਰ ਸਿੰਘ ਜੌੜਾ, ਅਵਤਾਰ ਸਿੰਘ ਸੰਧੂ ਸਰਹਾਲੀ, ਮਨਜੀਤ ਸਿੰਘ ਸਰਹਾਲੀ, ਸੁਖਵਿੰਦਰ ਸਿੰਘ ਸੋਖਾ ਢੇਸੀ, ਅਰਵਿੰਦਰ ਸਿੰਘ ਪੰਨੂ, ਯਾਦਵਿੰਦਰ ਯਾਦੀ ਧਰਦਿਓ, ਲਵਪ੍ਰੀਤ ਸਿੰਘ ਟਕਾਪੁਰ, ਪਰਦੀਪ ਸਿੰਘ ਗੱਗੜਭਾਣਾ, ਦਲਜੀਤ ਸਿੰਘ ਪੱਡਾ, ਜਤਿੰਦਰ ਸਿੰਘ ਤਲਵੰਡੀ ਮੰਗੇ ਖਾਂ, ਸੁਖਦੇਵ ਸਿੰਘ ਬਾਗੜੀਆ, ਮਾਨਤੋਵਾ (ਇਟਲੀ) ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਮਿੰਦਰ ਸਿੰਘ ਸੈਣੀ, ਵਕੀਲ ਸੀਤਲ ਸਿੰਘ ਗਿੱਲ, ਕੇਬੀ ਢੀਂਡਸਾ, ਜਸਪਾਲ ਸਿੰਘ, ਰਣਜੀਤ ਸਿੰਘ ਰਾਣਾ, ਅੰਮ੍ਰਿਤਪਾਲ ਸਿੰਘ ਬੋਦਲਾ, ਆਨੰਦਪਾਲ ਸਿੰਘ, ਸਤਵੰਤ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸ ਸਮਰਥਕਾਂ ਨੇ ਹਾਜ਼ਰੀ ਭਰੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>