ਪਾਵਰਕਾਮ ਦੇ ਕੱਚੇ ਕਾਮਿਆਂ ਨੇ ਫੂਕਿਆ ਪੰਜਾਬ ਸਰਕਾਰ ਅਤੇ ਬਿਜਲੀ ਮੰਤਰੀ ਦਾ ਪੁਤਲਾ

ਬਠਿੰਡਾ – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮੋਰਚੇ ਦੇ ਸੂਬਾ ਆਗੂਆਂ ਰਾਜੇਸ਼ ਕੁਮਾਰ ਮੌੜ ਸੂਬਾ ਮੀਤ ਪ੍ਰਧਾਨ ਪਾਵਰਕਾਮ ਐਂਡ ਟ੍ਰਾਂਸਕੋ,ਜਗਰੂਪ ਸਿੰਘ ਪ੍ਰਧਾਨ ਜੀ.ਐੱਚ.ਟੀ.ਪੀ.ਕੰਟ੍ਰੈਕਟ ਵਰਕਰਜ਼ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ,ਗੁਰਵਿੰਦਰ ਸਿੰਘ ਪੰਨੂ ਪ੍ਰਧਾਨ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਜੋਨ (ਬਠਿੰਡਾ) ਦੀ ਅਗਵਾਈ ਵਿੱਚ ਅੱਜ ਰਾਮਪੁਰਫੂਲ ਦੇ ਮੌੜ ਚੌਂਕ ਵਿੱਚ ਪੰਜਾਬ ਸਰਕਾਰ ਅਤੇ ਬਿਜਲੀ ਮੰਤਰੀ ਪੁਤਲਾ ਫੂਕਿਆ ਗਿਆ ਇਸ ਸਮੇਂ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੋਰਚੇ ਸੂਬਾ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਟਿਆਲਾ ਦੀਆਂ ਮਜਦੂਰ-ਮੁਲਾਜ਼ਮ ਮਾਰੂ ਨੀਤੀਆਂ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਥਰਮਲ ਪਲਾਂਟ ਲਹਿਰਾ ਅਤੇ ਬਠਿੰਡਾ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਦੇ ਕੱਚੇ ਕਾਮੇ ਪਿਛਲੇ ਲੰਬੇ ਸਮੇਂ ਤੋਂ ਮਹਿਕਮਾ ਪਾਵਰਕਾਮ ਵਿੱਚ ਠੇਕਾ ਪ੍ਰਣਾਲੀ ਰਾਹੀਂ ਕੰਮ ਕਰਦੇ ਆ ਰਹੇ ਹਨ ਕੱਚੇ ਕਾਮਿਆਂ ਵੱਲ਼ੋਂ ਪਾਵਰਕਾਮ ਵਿੱਚ ਸਿੱਧਾ ਭਰਤੀ ਕਰਨ ਅਤੇ ਹੋਰ ਲੋਕਲ ਮੰਗਾਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਟਿਆਲਾ ਕੱਚੇ ਕਾਮਿਆਂ ਵੱਲ਼ੋਂ ਕੀਤੇ ਲਗਾਤਾਰ ਸੰਘਰਸ਼ਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਲੰਘੀ 01 ਮਾਰਚ ਨੂੰ ਕੱਚੇ ਕਾਮਿਆਂ ਵੱਲ਼ੋਂ ਲਹਿਰਾ ਮੁਹੱਬਤ ਥਰਮਲ ਸਾਹਮਣੇ ਦਿੱਤੇ ਧਰਨੇ ਉਪਰੰਤ ਮਸਲੇ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲ਼ੋਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ਼ 07 ਮਾਰਚ ਨੂੰ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਅੱਜ ਤੱਕ ਵਫ਼ਾ ਨਹੀਂ ਹੋਇਆ,ਇਸ ਸਮੇਂ ਮੋਰਚੇ ਦੇ ਸੂਬਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਾਵਰਕਾਮ ਦੇ ਸਮੂਹ ਠੇਕਾ ਕਾਮਿਆਂ ਨੂੰ “ਵੈੱਲਫੇਅਰ ਐਕਟ 2016″ ਅਧੀਨ ਲਿਆਕੇ ਪਾਵਰਕਾਮ ਵਿੱਚ ਸਿੱਧਾ ਭਰਤੀ ਕੀਤਾ ਜਾਵੇ ਕੱਚੇ ਕਾਮਿਆਂ ਨੂੰ ਪਾਵਰਕਾਮ ਵਿੱਚ ਸਿੱਧਾ ਭਰਤੀ ਕਰਨ ਨਾਲ ਪੰਜਾਬ ਸਰਕਾਰ ਤੇ ਕੋਈ ਵੀ ਵਾਧੂ ਵਿੱਤੀ ਬੋਝ ਨਹੀਂ ਪਵੇਗਾ ਸਗੋਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ 12 ਤੋਂ 15 % ਦਿੱਤੇ ਜਾਂਦੇ ਵਾਧੂ ਕਮਿਸ਼ਨ ਦੀ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਬੱਚਤ ਹੋਵੇਗੀ,ਆਗੂਆਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ 30 ਮਾਰਚ ਨੂੰ “ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ” ਦੇ ਬੈਨਰ ਹੇਠ ਲੁਧਿਆਣਾ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਵਿੱਚ ਪਾਵਰਕਾਮ ਦੇ ਕੱਚੇ ਕਾਮੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੇ ਇਸ ਸਮੇਂ ਹੋਰਨਾਂ ਇਲਾਵਾ ਸੁਖਪਾਲ ਸਿੰਘ ਮੋੜ, ਵਿੱਕੀ ਸਿੰਘ ਲੋਹਟ, ਰਾਮ ਕੁਮਾਰ, ਮਲਕੀਤ ਸਿੰਘ ਰਾਮਾ , ਤਰਸੇਮ ਸਿੰਘ, ਕੁਲਵਿੰਦਰ ਸਿੰਘ, ਗੁਰਸ਼ਰਨ ਸਿੰਘ,ਹਰਦੇਵ ਸਿੰਘ, ਇੰਦਰਜੀਤ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ ਰਾਮਪੁਰਾ, ਮਹਿਰਪਰਮਜੀਤ ਮਹਿਰਾਜ ਆਦਿ ਹਾਜ਼ਿਰ ਆਗੂਆਂ ਸਾਥੀ ਲੋਕ ਰਾਜ ਮਹਿਰਾਜ ਜੇ.ਈ.ਰਾਮਪੁਰਾ ਦੀ ਸਿਆਸੀ ਆਧਾਰ ਤੇ ਕੀਤੀ ਬਦਲੀ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>