ਫਰਾਂਸ, (ਸੁਖਵੀਰ ਸਿੰਘ ਸੰਧੂ) – ਕੱਲ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਪੈਰਿਸ ਦੇ ਮਸ਼ਹੂਰ ਲੁਕਸ ਹੋਟਲ ਪੇਨੀਨਸੁਲਾ ਅੰਦਰ ਵੜ੍ਹ ਕੇ ਸਾਡੇ ਤਿੰਨ ਲੱਖ ੲੈਰੋ ਦੇ ਗਹਿਣੇ ਲੁੱਟ ਲਏ ਹਨ। ਲੁਟੇਰਿਆਂ ਨੇ ਹੋਟਲ ਅੰਦਰ ਵੜ੍ਹਦਿਆਂ ਹੀ ਕਰਮਚਾਰੀਆਂ ਵੱਲ ਨਿਸ਼ਾਨਾ ਤਾਣ ਲਿਆ ਤੇ ਉਸ ਦੇ ਨਾਲ ਦੇ ਸਾਥੀਆਂ ਨੇ ਸ਼ੋਅ ਰੂਮ ਵਿੱਚ ਪਏ ਗਹਿਣਿਆਂ ਨੂੰ ਲੁਟਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਹ ਬਾਹਰ ਖੜ੍ਹੀ ਕਾਰ ਵਿੱਚ ਬੈਠ ਕੇ ਸਵਾਰ ਹੋ ਗਏ, ਜਿਸ ਨੂੰ ਪਹਿਲਾਂ ਹੀ ਇੱਕ ਜਣਾ ਸਟਾਰਟ ਕਰੀ ਖੜ੍ਹਾ ਸੀ। ਕੁਝ ਮਿੰਟਾਂ ਬਾਅਦ ਹੀ ਉਥੋਂ ਥੋੜੀ ਦੂਰੀ ਉਪਰ ਪੁਲਿਸ ਨੇ ਉਸ ਕਾਰ ਨੂੰ ਬਰਾਮਦ ਕਰ ਲਿਆ ਹੈ ਜਿਸ ਉਪਰ ਉਹ ਸਵਾਰ ਹੋ ਕੇ ਗਏ ਸਨ। ਪੁਲਿਸ ਸਰਗਰਮੀ ਨਾਲ ਫਿੰਗ੍ਰਰ ਪ੍ਰੈਂਟ ਤੇ ਸੀ ਸੀ ਟੀ ਵੀ ਕੈਮਰੇ ਰਾਹੀ ਲੁਟੇਰਿਆਂ ਦੀ ਭਾਲ ਕਰ ਰਹੀ ਹੈ।
ਪੈਰਿਸ ਦੇ ਮਹਿੰਗੇ ਲੁਕਸ ਹੋਟਲ (ਪੇਨੀਨਸੁਲਾ) ‘ਚ ਲੁਟੇਰਿਆਂ ਨੇ ਅੱਧੀ ਰਾਤ ਨੂੰ ਮਾਰਿਆ ਡਾਕਾ
This entry was posted in ਅੰਤਰਰਾਸ਼ਟਰੀ.