ਬਾਦਲਾਂ ਨੂੰ ਬਚਾਉਣ ਲਈ ਮੋਦੀ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੀਤਾ ਤਬਾਦਲਾ

ਫ਼ਤਹਿਗੜ੍ਹ ਸਾਹਿਬ – “ਬੀਤੇ ਕੱਲ੍ਹ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਚੋਣਾਂ ਦੇ ਲਈ ਹਲਕੇ ਦੇ ਉਮੀਦਵਾਰ ਸ. ਗੁਰਸੇਵਕ ਸਿੰਘ ਜਵਾਹਰਕੇ ਦੇ ਦਫ਼ਤਰ ਉਦਘਾਟਨ ਸਮੇਂ ਬਠਿੰਡਾ ਦੀ ਪ੍ਰੈਸ ਕਾਨਫਰੰਸ ਨੂੰ ਸੁਬੋਧਿਤ ਹੁੰਦੇ ਹੋਏ ਮੈਂ ਆਪਣੇ ਅਤਿ ਭਰੋਸੇਯੋਗ ਵਸੀਲਿਆ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਇਹ ਕਿਹਾ ਸੀ ਕਿ ਮੋਦੀ ਦੀ ਮੁਤੱਸਵੀ ਹਕੂਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਅਤੇ ਸਿੱਖਾਂ ਉਤੇ ਗੋਲੀ ਚਲਾਉਣ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ ਨਿਰਪੱਖਤਾ ਤੇ ਇਮਾਨਦਾਰੀ ਨਾਲ ਸਾਹਮਣੇ ਲਿਆਉਣ ਵਾਲੀ ਤੇ ਛਾਣਬੀਨ ਕਰਨ ਵਾਲੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ ਦੇ ਮੁੱਖੀ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਕੇ ਦੋਸ਼ੀ ਬਾਦਲਾਂ ਨੂੰ ਤੇ ਸਿਆਸਤਦਾਨਾਂ ਨੂੰ ਬਚਾਉਣ ਦਾ ਕੰਮ ਕਰੇਗੀ । ਇਹ ਵੀ ਕਿਹਾ ਸੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਜੋ ਬਠਿੰਡਾ ਤੋਂ ਬਾਦਲ ਦਲ ਦੀ ਉਮੀਦਵਾਰ ਹੈ, ਉਸ ਨੂੰ ਜਿਤਾਉਣ ਲਈ ਕਾਂਗਰਸ ਤੇ ਬਾਦਲ ਦਲੀਆ ਦੇ ਸਮਝੋਤੇ ਅਨੁਸਾਰ ਇਸ ਬੀਬਾ ਵਿਰੁੱਧ ਕੰਮਜੋਰ ਉਮੀਦਵਾਰ ਵਿਜੇਇੰਦਰ ਸਿੰਗਲਾ ਨੂੰ ਖੜ੍ਹਾ ਕਰਕੇ ਆਪਣੇ ਸਿਆਸੀ ਸੌਦਿਆਂ ਲਈ ਦੋਸਤੀ ਨਿਭਾਏਗੀ । ਉਹ ਅੱਜ ਉਸ ਸਮੇਂ ਸੱਚ ਹੋ ਗਈ ਜਦੋਂ ਸ੍ਰੀ ਮੋਦੀ ਦੀ ਮੁਤੱਸਵੀ ਹਕੂਮਤ ਨੇ ਸ੍ਰੀ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਅੱਜ ਸਿੱਟ ਦੇ ਮੁੱਖੀ ਦੇ ਤੌਰ ਤੇ ਬਦਲਣ ਦੇ ਹੁਕਮ ਕਰ ਦਿੱਤੇ ਹਨ ਅਤੇ ਇਨ੍ਹਾਂ ਦੀ ਸਿਆਸੀ ਸੌਦੇਬਾਜੀ ਦੀ ‘ਬਿੱਲੀ ਥੈਲਿਓ ਬਾਹਰ’ ਆ ਚੁੱਕੀ ਹੈ ਅਤੇ ਹੁਣ ਇੰਡੀਆਂ ਨਿਵਾਸੀਆਂ ਅਤੇ ਪੰਜਾਬ ਨਿਵਾਸੀਆਂ ਨੂੰ ਇਸ ਗੈਰ-ਇਖ਼ਲਾਕੀ ਅਤੇ ਵੋਟ ਸਿਆਸਤ ਦੇ ਅਸਲ ਦੀ ਸਮਝ ਆ ਜਾਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਵੱਲੋਂ ਸਿੱਟ ਦੇ ਮੁੱਖੀ ਜੋ ਪੂਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਜਾ ਰਹੇ ਸਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ, ਦੋਸ਼ੀ ਸਿਆਸਤਦਾਨਾਂ ਤੇ ਪੁਲਿਸ ਅਫ਼ਸਰਾਂ ਨੂੰ ਜੇਲ੍ਹ ਦੀਆਂ ਕਾਲਕੋਠੜੀਆਂ ਵਿਚ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਅੱਗੇ ਵੱਧ ਰਹੇ ਸਨ, ਨੂੰ ਸਿੱਟ ਦੇ ਮੁੱਖੀ ਦੇ ਤੌਰ ਤੇ ਬਦਲਕੇ ਸ੍ਰੀ ਮੋਦੀ ਹਕੂਮਤ ਨੇ ਵੀ ਆਪਣੀ ਗੰਦੀ ਸਿਆਸਤ ਦਾ ਸਬੂਤ ਦੇ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜੋ ਇਨ੍ਹਾਂ ਬਾਦਲ ਦਲੀਆ ਦੀ ਕਾਂਗਰਸ ਨਾਲ ਅੰਦਰੂਨੀ ਸਾਂਠ-ਗਾਂਠ ਪਹਿਲੇ ਤੋਂ ਚੱਲਦੀ ਆ ਰਹੀ ਹੈ, ਉਸ ਅਧੀਨ ਬਠਿੰਡੇ ਤੋਂ ਕੰਮਜੋਰ ਉਮੀਦਵਾਰ ਦੇਣ ਦਾ ਸੱਚ ਵੀ ਸਾਹਮਣੇ ਆ ਜਾਵੇਗਾ । ਜਿਸ ਤੋਂ ਪੰਜਾਬ ਨਿਵਾਸੀਆ ਅਤੇ ਮੁਲਕ ਨਿਵਾਸੀਆ ਨੂੰ ਸੁਚੇਤ ਰਹਿੰਦੇ ਹੋਏ ਅਤੇ ਸਿਆਸਤਦਾਨਾਂ ਵੱਲੋਂ ਗੈਰ-ਸਿਧਾਤਿਕ ਤੇ ਗੈਰ-ਇਖਲਾਕੀ ਤਰੀਕੇ ਕੀਤੀ ਜਾ ਰਹੀ ਸਿਆਸਤ ਦਾ ਅੰਤ ਕਰਨ ਲਈ ਉਪਰੋਕਤ ਦੋਵੇ ਜਨਤਾ, ਇਨਸਾਫ਼ ਤੇ ਸੱਚ ਵਿਰੋਧੀ ਹੋਏ ਦੁਖਦਾਇਕ ਅਮਲਾਂ ਨੂੰ ਆਪਣੇ ਜਹਿਨ ਵਿਚ ਰੱਖਦੇ ਹੋਏ ਹੁਕਮਰਾਨ ਬੀਜੇਪੀ, ਕਾਂਗਰਸ ਅਤੇ ਬਾਦਲ ਦਲੀਆ ਨੂੰ ਹਰ ਖੇਤਰ ਵਿਚ ਹਾਰ ਦੇ ਕੇ ਸੱਚ ਦੀ ਜਿੱਤ ਕਰਨ ਦਾ ਫਰਜ ਬਣਦੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਇਨ੍ਹਾਂ ਹੁਕਮਰਾਨਾਂ ਦੇ ਹੱਥਠੋਕਿਆ ਅਤੇ ਸਾਜਿਸਕਾਰਾਂ ਨੂੰ 19 ਮਈ 2019 ਨੂੰ ਸੂਝਵਾਨਤਾ ਨਾਲ ਅਤੇ ਬਿਨ੍ਹਾਂ ਕਿਸੇ ਸਵਾਰਥ ਤੋਂ ਆਪਣੇ ਵੋਟ ਹੱਕ ਦੀ ਆਜ਼ਾਦਆਨਾ ਵਰਤੋਂ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਠਿੰਡਾ ਤੋਂ ਅਤੇ ਸੰਗਰੂਰ ਤੋਂ ਖੜ੍ਹੇ ਹੋਏ ਉਮੀਦਵਾਰਾਂ ਨੂੰ ਜਿਤਾਕੇ ਅਤੇ ਪੂਰੀ ਇੰਡੀਆ ਵਿਚ ਇਮਾਨਦਾਰ ਉਮੀਦਵਾਰਾਂ ਨੂੰ ਜਿਤਾਕੇ ਸੱਚ ਦਾ ਡੰਕਾ ਵਜਾਉਣਗੇ ਅਤੇ ਝੂਠ ਨੂੰ ਦਫਨਾਉਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>