ਬੀਬੀ ਜਗੀਰ ਕੌਰ ਅਤੇ ਮਜੀਠੀਆ ਵਲੋਂ ਜੰਡਿਆਲਾ ਗੁਰੂ ‘ਚ ਜਬਰਦਸਤ ਰੋਡ ਸ਼ੋਅ

 ਜੰਡਿਆਲਾ ਗੁਰੂ – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਸੈਕੜੇ ਹਮਾਇਤੀਆਂ ਵਲੋਂ ਜੰਡਿਆਲਾ ਗੁਰੂ ਦੇ ਗਲੀਆਂ ਬਜਾਰਾਂ ਵਿਚ ਜਬਰਦਸਤ ਰੋਡ ਸ਼ੋਅ ਕਰਦਿਆਂ ਦੁਕਾਨਦਾਰਾਂ ਤੋਂ ਵੋਟ ਦੀ ਅਪੀਲ ਕੀਤੀ ਗਈ। ਇਸ ਮੌਕੇ ਅਤਿ ਦੀ ਗਰਮੀ ਦੇ ਬਾਵਜੂਦ ਦੁਕਾਨਦਾਰਾਂ ਅਤੇ ਹਮਾਇਤੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਉਹ ਅਕਾਲੀ ਉਮੀਦਵਾਰ ਨੂੰ ਜਿਤ ਪ੍ਰਤੀ ਯਕੀਨ ਦੁਆ ਰਹੇ ਸਨ। ਬਜਾਰਾਂ ਵਿਚ ਥਾਂ ਥਾਂ ਬੀਬੀ ਜਗੀਰ ਕੌਰ ਅਤੇ ਮਜੀਠੀਆ ‘ਤੇ ਫੁਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਗਲਾਂ ਵਿਚ ਫੁਲਾਂ ਦੇ ਹਾਰ ਪਾਏ ਗਏ। ਪੂਰਾ ਬਜਾਰ ਅਕਾਲੀ ਦਲ ਜਿੰਦਾਬਾਦ ਦੇ ਜਬਰਦਸਤ ਨਾਅਰਿਆਂ ਗੂੰਜਦਾ ਰਿਹਾ। ਇਸ ਮੌਕੇ ਪ੍ਰੈਸ ਨਾਲ ਗਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਫੌਜ ਦਾ ਸਤਿਕਾਰ ਕਰਨ ਵਾਲੇ ਲੋਕਾਂ ਨੇ ਇਹ ਫੈਸਲਾ ਕਰਨਾ ਹੈ ਕਿ ਫੌਜ ਦੇ ਨਾਮ ‘ਤੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਗੁਰੂ ਸਾਹਿਬ ਦੀ ਕਸਮ ਖਾ ਕੇ ਲੋਕਾਂ ਨੂੰ ਠੱਗਣ ਵਾਲਿਆਂ ਨਾਲ ਕੀ ਤੇ ਕਿਵੇਂ ਦਾ ਸਲੂਕ ਕਰਦਿਆਂ ਸਬਕ ਸਿਖਾਉਣਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਉਭਾਰ ਨਾਲ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਬੁਖਲਾਹਟ ‘ਚ ਹਨ। ਉਨਾਂ ਕਿਹਾ ਕਿ ਬੇਅਦਬੀ ਵਰਗੀਆਂ ਸੰਵੇਦਨਸ਼ੀਲ ਮੁਦਿਆਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਪਹਲਾਂ ਹੀ ਸੁਪਰੀਮ ਕੋਰਟ ਦੇ ਜੱਜ ਤੋਂ ਨਿਰਪਖ ਜਾਂਚ ਦੀ ਮੰਗ ਕਰਚੁਕਿਆ ਹੈ। ਇਸ ਮੌਕੇ ਉਮੀਦਵਾਰ ਬੀਬੀ ਜਗੀਰ ਕੌਰ ਨੇ ਵੋਟ ਦੀ ਅਪੀਲ ਕਰਦਿਆਂ ਯਕੀਨ ਦੁਆਇਆ ਕਿ ਉਸ ਦੀ ਜਿਤ ਨਾਲ ਹਲਕੇ ਦੀ ਜਿਤ ਹੋਵੇਗੀ ਅਤੇ ਹਲਕੇ ਦੇ ਮਸਲੇ ਲੋਕ ਸਭਾ ‘ਚ ਉਠਾਏ ਜਾਣਗੇ। ਇਸ ਦੌਰਾਨ ਜੰਡਿਆਲਾ ਗੁਰੂ ਵਿਖੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ ਗਿਆ।  ਇਸ ਮੌਕੇ ਉਨਾਂ ਨਾਲ ਡਾ: ਦਲਬੀਰ ਸਿੰਘ ਵੇਰਕਾ, ਯੁਵਰਾਜ ਭੁਪਿੰਦਰ ਸਿੰਘ, ਬਲਜੀਤ ਸਿੰਘ ਜਲਾਲ ਉਸਮਾ, ਬਿਕਰਮਜੀਤ ਸਿੰਘ ਕੋਟਲਾ, ਅਮਰਜੀਤ ਸਿੰਘ ਬੰਡਾਲਾ, ਰਾਵਿੰਦਰਪਾਲ ਸਿੰਘ ਕੁੱਕੂ ਸਾਬਕਾ ਪ੍ਰਧਾਨ, ਸੰਨੀ ਸ਼ਰਮਾ ਸਾਬਕਾ ਮੀਤ ਪ੍ਰਧਾਨ ਜੰਡਿਆਲਾ, ਗੁਲਜਾਰ ਸਿੰਘ ਧੀਰੇਕੋਟ, ਕਰਤਾਰ ਸਿੰਘ ਹੇਰ, ਸੁਰਿੰਦਰਪਾਲ ਸਿੰਘ ਸੁਰਜਨਸਿੰਘਵਾਲਾ, ਅਮਰਜੀਤ ਸਿੰਘ ਤਲਵੰਡੀ, ਸਰਪੰਚ ਅਮਰੀਕ ਸਿੰਘ, ਸਰਪੰਚ ਸਤਨਾਮ ਸਿੰਘ, ਹਰਦੀਪ ਸਿੰਘ ਹੇਰ, ਪਿੰਸੀਪਲ ਨੌਨਿਹਾਲ ਸਿੰਘ, ਹਰਿੰਦਰਪਾਲ ਸਿੰਘ, ਕੁਲਦੀਪ ਸਿੰਘ, ਪ੍ਰੀਕਸ਼ਤ ਸ਼ਰਮਾ, ਸਰੂਪ ਸਿੰਘ ਸੰਤ ਸ਼ਹਿਰੀ ਪ੍ਰਧਾਨ ਅਕਾਲੀ ਜੱਥਾ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਹਰਭਾਲ ਸਿੰਘ ਦੇਵੀਦਾਸਪੁਰ, ਜਸਵਿੰਦਰ ਸਿੰਘ ਗਹਿਰੀ ਮੰਡੀ, ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>