ਮਹਿਰਮ ਸਾਹਿਤ ਸਭਾ, ਨਵਾ ਸ਼ਾਲਾ, ਗੁਰਦਾਸਪੁਰ ਵਲੋਂ ਕਵੀ ਦਰਬਾਰ ਤੇ ਕੈਸਿਟ ਰਲੀਜ਼

ਗੁਰਦਾਸਪੁਰ – ਐਤਵਾਰ ਨੂੰ ਮਹਿਰਮ ਸਾਹਿਤ ਸਭਾ, ਨਵਾ ਸ਼ਾਲਾ, ਗੁਰਦਾਸਪੁਰ ਵਲੋਂ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਮਲਕੀਅਤ ਸੁਹਲ, ਸ਼ੀਤਲ ਗੁਨੋਪੁਰੀ , ਸੁਭਾਸ਼ ਦੀਵਾਨਾ ਜੀ ਨੇ ਕੀਤੀ । ਇਸ ਮੌਕੇ ਤੇ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ ‘ ਵਿਸਾਖੀ ’ ਜਿਸ ਦੇ ਲੇਖਕ ਸੁਰਿੰਦਰ ਪਾਮਾਂ ਜੀ ਹਨ, ਰਲੀਜ਼ ਕੀਤਾ ਗਿਆ । ਗੁਰਦਾਸਪੁਰ ਦੇ ਪੰਜਾਬੀ ਗਾਇਕ ਪ੍ਰੀਤ ਰਾਣਾ ਜੀ ਦਾ ਮੁਕੇਰੀਆਂ ਲਾਗੇ ਐਕਸੀਡੈਂਟ ਹੋ ਗਿਆ ਸੀ, ਉਹ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ਼ ਹਨ, ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਗਈ । ਕਵੀ ਦਰਬਾਰ ਦਾ ਆਗਾਜ਼ ਬਟਾਲੇ ਤੋਂ ਆਏ ਸ਼ਾਇਰ ਤੇ ਗਾਇਕ ਵਿਜੇ ਅਗਨੀਹੋਤਰੀ ਦੇ ਗੀਤ ਨਾਲ ਕੀਤਾ ਗਿਆ । ਕੁਲਦੀਪ ਸਿੰਘ ਘਾਂਗਲਾ ਦੀ ਨਜ਼ਮ ਤੇ ਐਸ.ਪੀ.ਸਿੰਘ ਦੀ ਕਵਿਤਾ ਬੜੀ ਪਿਆਰੀ ਰਹੀ । ਸ਼ੀਤਲ ਗੁਨੋਪੁਰੀ, ਸੁਭਾਸ਼ ਦੀਵਾਨਾ, ਪ੍ਰਤਾਪ ਪਾਰਸ ਤੇ ਆਰ.ਬੀ.ਸੋਹਲ ਨੇ ।ਗਜ਼ਲਾਂ ਸੁਣਾ ਕੇ ਬ-ਖੂਬੀ ਰੰਗ ਬੰਨਿਆ । ਜਗਜੀਤ ਸਿੰਘ ਕੰਗ ਨੂੰ ਪ੍ਰੋਮੋਸ਼ਨ ਹੋਣ ਤੇ ਵਧਾਈ ਦਿੱਤੀ ਗਈ । ਗਿਆਨੀ ਬਲਦੇਵ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਕਾਕਾ ਚੰਦਨਜੀਤ ਕੰਗ, ਬਲਵਿੰਦਰ ਬਿੰਦਰ, ਜਸਵੰਤ ਰਿਆੜ ਤੇ ਰਮਣੀਕ ਸਿੰਘ ਹੁੰਦਲ ਹੁਰਾਂ ਕਵਿਤਾਵਾਂ ਸੁਣਾਈਆਂ । ਵਿਜੇ ਬੱਧਣ ਨੇ ਰਲੀਜ਼ ਹੋਈ ਕੈਸਿਟ ਵਾਲਾ ਗੀਤ ‘ਵਿਸਾਖੀ  ਤਰੰਨਮ ਵਿਚ ਸੁਣਾਇਆ । ਟਿੰਕੂ ਸਬਰੀ,ਦੀਪਕ ਸੰਗੀਤਕਾਰ,ਅਨਿਲ ਰਤਨਗੜੀਆ ਦੀ ਪੇਸ਼ਕਾਰੀ ਬਹੁਤ ਵਧੀਆ ਰਹੀ । ਮੈਡਮ ਹਰਪ੍ਰੀਤ ਕੌਰ, ਸ. ਗੁਰਦੀਪ ਸਿੰਘ, ਮਹੇਸ਼ ਚੰਦਰਭਾਨੀ ਤੇ ਮਨਮੋਹਨ ਸਿੰਘ ਕੰਧਾਲਵੀ ਦੀਆਂ ਕਵਿਤਾਵਾਂ ਨੇ ਕਵੀ ਦਰਬਾਰ ਦਾ ਰੰਗ ਬੰਨਿਆ । ਪੰਜਾਬੀ ਗਾਇਕ ਸੁਭਾਸ਼ ਸੂਫ਼ੀ ਨੇ ਡਾ : ਮਲਕੀਅਤ ਸੁਹਲ ਦਾ ਲਿਖਿਆ ਅਤੇ ਰਿਕਾਰਡ ਹੋਇਆ ਗੀਤ  ਅਤੇ ਮਹੇਸ਼ ਚੰਦਰਭਾਨੀ ਦਾ ਗੀਤ ਬੁਲੰਦ ਆਵਾਜ਼ ਵਿਚ ਪੇਸ਼ ਕੀਤਾ । ਮਾਸਟਰ ਦਿਆ ਰਾਮ ਦੀਆਂ ਕਾਫੀਆਂ ਤੇ ਜਗਦੀਸ਼ ਰਾਣਾ ਲਾਧੂਪੁਰੀਆ ਦੇ ਗੀਤ ਨੇ ਤਾਂ ਕਮਾਲ ਹੀ ਕਰ ਦਿੱਤੀ । ਟਿੰਕੂ ਸਬਰੀ ਦੀ ਗਜ਼ਲ ਨੇ ਵੀ ਖੂਬ ਰੰਗ ਬੰਨਿਆ । ਸਾਰੇ ਸਾਹਿਤਕਾਰਾਂ , ਕਵੀਆਂ,ਗਾਇਕਾਂ ਨੇ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ ‘ ਵਿਸਾਖੀ ’ ਰਲੀਜ਼ ਕੀਤਾ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ । ਅਖ਼ੀਰ ਵਿਚ ਡਾ: ਮਲਕੀਅਤ ਸੁਹਲ ਨੇ ਆਪਣੀ ਕਵਿਤਾ ਸੁਣਾਈ ਤੇ ਸਭਾ ਵਿਚ ਆਏ ਸਾਰੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਵਿਜੇ ਬੱਧਣ, ਸੁਰਿੰਦਰ ਪਾਮਾਂ ਤੇ ਸੰਗੀਤਕਾਰਾਂ ਨੂੰ ਵਧਾਈ ਦਿੱਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>