ਪੈਰਿਸ, (ਸੁਖਵੀਰ ਸਿੰਘ ਸੰਧੂ) – ਇਸ ਹਫਤੇ ਪ੍ਰਸਾਸ਼ਨ ਅਤੇ ਪ੍ਰਬੰਧਕਾਂ ਨੇ ਮਿਲ ਕੇ ਆਈਫਲ ਟਾਵਰ ਦੀ 130 ਵੀ ਵਰ੍ਹੇ ਗੰਢ ਮਨਾਉਣ ਦਾ ਖੁਲਾਸਾ ਕੀਤਾ ਹੈ।ਇਸ ਬੁਧਵਾਰ ਤੋਂ ਸ਼ੁਰੂ ਹੋ ਕੇ ਤਿੰਨ ਦਿੱਨ ਤੱਕ ਚੱਲਣ ਵਾਲੇ ਇਸ ਪ੍ਰੋਗ੍ਰਾਮ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਮਸ਼ਹੂਰ ਆਰਟਿਸਟ ਗੀਤ ਸੰਗੀਤ ਨਾਲ ਲੋਕਾਂ ਦਾ ਭਰਪੂਰ ਮਨੋਰੰਜ਼ਨ ਕਰਨਗੇ।ਟਾਵਰ ਨੂੰ ਰੰਗ ਵਰੰਗੀਆ ਲਾਈਟਾਂ ਨਾਲ ਸ਼ਿਗਾਰਿਆ ਜਾਵੇਗਾ।ਯਾਦ ਰਹੇ ਇਹ ਆਈਫਲ ਟਾਵਰ 31 ਮਾਰਚ 1889 ਨੂੰ ਬਣਿਆ ਸੀ। ਉਸ ਵਕਤ ਦੁਨੀਆਂ ਦਾ ਸਭ ਤੋਂ ਉਚਾ ਟਾਵਰ ਸੀ ਜਿਸ ਨੂੰ ਅਯੂਬਾ ਕਹਿ ਕੇ ਜਾਣਿਆ ਜਾਂਦਾ ਸੀ।
ਆਈਫਲ ਟਾਵਰ ਇਸ ਹਫਤੇ ਇੱਕ ਸੌ ਤੀਹਵੀਂ ਸਾਲ ਗ੍ਰਹਿ ਮਨ੍ਹਾ ਰਿਹਾ ਹੈ
This entry was posted in ਅੰਤਰਰਾਸ਼ਟਰੀ.