ਡਾਕਟਰਾਂ ਨੇ ਕੀਤਾ ਡੇਅਰੀ ਵਿਰੁੱਧ ਯੁੱਧ ਦਾ ਐਲਾਨ

ਯੂ.ਐਸ.ਏ. ਦੇ 12000 ਡਾਕਟਰਾਂ ਨੇ ਡੇਅਰੀ (ਦੁੱਧ, ਚੀਜ ਆਦਿ) ਵਿਰੁੱਧ ਯੁੱਧ ਦਾ ਐਲਾਨ ਕੀਤਾ ਥਣਧਾਰੀ ਜੀਵਾਂ ਲਈ ਦੁੱਧ ਦੀ ਬਹੁਤ ਮਹੱਤਤਾ ਹੈ। ਇਨ੍ਹਾਂ ਜੀਵਾਂ ਦੇ ਬੱਚਿਆਂ ਲਈ ਇਹ ਅੰਮ੍ਰਿਤ ਹੈ। ਬੱਚੇ ਕੁੱਝ ਦਿਨਾਂ ਤੋਂ ਲੈ ਕੇ ਸਾਲਾਂ ਤਕ ਦੁੱਧ ਉੱਤੇ ਨਿਰਭਰ ਕਰਦੇ ਹਨ। ਹੁਡੋਡ ਸੀਲ ਐਸਾ ਥਣਧਾਰੀ ਜੀਵ ਹੈ ਜੋ 7-8 ਦਿਨ ਹੀ ਦੁੱਧ ਦਾ ਸੇਵਨ ਕਰਦਾ ਹੈ। ਮਨੁੱਖ ਪ੍ਰਜਾਤੀ ਵਿਚ ਪ੍ਰਵਾਸ ਵਿਚ ਦੁੱਧ ਅਤੇ ਪੁੱਤ ਨੂੰ ਬਹੁਤ ਮਹੱਤਵਪੂਰਨ ਮੰਨਿਆਜਾਂਦਾ ਰਿਹਾ ਹੈ।

ਦੁੱਧ ਦਹਾਕੇ ਪਹਿਲਾਂ ਦੁੱਧ ਨੂੰ ਸੰਪੂਰਨ ਖ਼ੁਰਾਕ ਮੰਨਿਆ ਜਾਂਦਾ ਸੀ। ਸੰਪੂਰਨ ਭੋਜਨ ਉਹ ਹੁੰਦਾ ਹੈ ਜੋ ਸਰੀਰ ਨੂੰ ਸਾਰੇ ਲੋੜੀਂਦੇ ਭੋਜਨ ਅੰਸ਼ ਦੇਵੇ, ਮੋਟਾਬੋਲਿਕ ਰੇਟ ਠੀਕ ਰੱਖੇ ਅਤੇ ਇਮੂਨਿਟੀ ਸਿਸਟਮ ਵਿਚ ਵਾਧਾ ਕਰੇ।

ਦੁੱਧ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ। ਇਸ ਵਿਚ ਕਈ ਅੰਸ਼ ਜਿਵੇਂ ਰੇਸ਼ਾ, ਆਇਰਨ ਨਹੀਂ ਹੁੰਦੇ ਅਤੇ ਕੈਲਸ਼ੀਅਮ ਫੈਟ, ਸੋਡੀਅਮ, ਫਾਸਫੋਰਸ ਆਦਿ ਲੋੜੀਂਦੀ ਮਾਤਰਾ ਤੋਂ ਵਧ ਹੁੰਦੇ ਹਨ।

ਅੱਜ ਕਲ ਦੁੱਧ ਨੂੰ ਨਿਰਾ ਜ਼ਹਿਰ ਮੰਨਿਆ ਜਾਂਦਾ ਹੈ। ਇਹ ਕਈ ਬਿਮਾਰੀਆਂ ਲਈ ਜਿੰਮੇਵਾਰ ਹੈ। ਅਮਰੀਕਾ ਵਿਚ ਨੋ ਪਰਫਿਟ ਫਿਜੀਸ਼ੀਅਨ ਕਮੇਟੀ ਰੋਸਪੋਸੀਬਲ ਮੈਡੀਕੇਅਰ ਦੇ 12000 ਡਾਕਟਰਾਂਨੇ 2019 ਵਿਚ ਐਗਰੀਕਲਚਰ ਅਤੇ ਸਿਹਤ ਮਹਿਕਮੇ  ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਾਸੀਆਂ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਮਾਰੂ ਅਸਰ ਤੋਂ ਜਾਗਰੂਕ ਕਰਵਾਇਆ ਜਾਵੇ।
ਇਹ ਲੋਕਾਂ ਦਾ ਘਾਣ ਕਰ ਰਹੇ ਹਨ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵੱਲੋਂ ਕੀਤੇ ਜਾ ਰਹੇ ਖਿਲਵਾੜ ਦੇ ਵੇਰਵੇ ਇਸ ਤਰ੍ਹਾਂ ਹਨ।

1. ਲੈਕਟੋਸ ਹਜ਼ਮ ਨਾ ਹੋਣਾ :- ਦੁਧ ਵਿਚ ਲੈਕਟੋਸ ਨਾਂ ਦੀ ਸ਼ੂਗਰ ਹੁੰਦੀ ਹੈ। ਅੰਕੜਿਆਂ ਅਨੁਸਾਰ ਵਿਸ਼ਵ ਵਿਚ ਲਗਭਗ 65
ਪ੍ਰਤੀਸ਼ਤ ਵਸੋਂ ਇਸ ਨੂੰ ਹਜ਼ਮ ਕਰਨ ਦੇ ਸਮਰੱਥ ਨਹੀਂ ਹੈ। ਸਿੱਟੇ ਵਜੋਂ ਗੈਸ, ਢਿਡ ਦਰਦ ਅਤੇ ਦਸਤ ਤਕ ਹੋ ਸਕਦੇ ਹਨ। ਜ਼ਿਆਦਾ ਸਮਾਂ ਦੁੱਧ ਪੀਣ ਨਾਲ ਹੋਰ ਗੰਭੀਰ ਰੋਗ ਵੀ ਹੋ ਸਕਦੇ ਹਨ।

2. ਪਰੋਸਟਰੇਟ ਕੈਂਸਰ :- ਦੁੱਧ ਅਤੇ ਚੀਜ਼ ਦੇ ਸੇਵਨ ਕਰਨ ਨਾਲ ਪਰੋਸਟਰੇਟ ਕੈਂਸਰ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ।

3. ਫੋੜਾ, ਫਿੰਨਸੀਆਂ ਅਤੇ ਕਿਲ ਗੱਭਰੂ ਲੜਕੇ/ਲੜਕੀਆਂ ਵਿਚ ਫੋੜੇ, ਫਿੰਨਸੀਆਂ ਅਤੇ
ਕਿਲਾਂ ਲਈ ਜ਼ਿੰਮੇਵਾਰ ਹੈ।

4. ਕੋਲੈਸਟਰੋਲ :- ਦੁੱਧ ਵਿਚ ਸੰਭਾਵਿਤ ਫੈਟ ਜ਼ਿਆਦਾ ਹੁੰਦੀ ਹੈ ਅਤੇ ਕੋਲੈਸਟਰੋਲ ਦੀ ਮਾਤਰਾ ਵੱਧ ਹੁੰਦੀ ਹੈ।

5. ਓਵੇਰੀਅਨ ਕੈਂਸਰ :- ਔਰਤ ਵਿਚ ਇਸ ਪ੍ਰਕਾਰ ਦੇ ਕੈਂਸਰ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

6. ਐਲਰਜ਼ੀ :- ਕੁੱਝ ਲੋਕਾਂ ਨੂੰ ਦੁੱਧ ਤੋਂ ਅਲਰਜ਼ੀ ਹੁੰਦੀ ਹੈ।

7. ਕਮਜ਼ੋਰ ਹੱਡੀਆਂ : ਕਈ ਮਾਹਿਰਾਂ ਦਾ ਵਿਚਾਰ ਹੈ ਕਿ ਦੁੱਧ ਵਿਚਲੀ ਪਰੋਟੀਨ ਨੂੰ ਹਜਮ ਕਰਨ ਲਈ ਕੈਲਸ਼ੀਅਮ ਦੀ
ਲੋੜ ਹੁੰਦੀ ਹੈ, ਜੋ ਹੱਡੀਆਂ ਵਿੱਚੋਂ ਪ੍ਰਾਪਤ ਕੀਤੀ ਜਾਂਦੀ ਹੈ। ਹੱਡੀਆਂ ਕਮਜ਼ੋਰ ਹੋ
ਜਾਂਦੀਆਂ ਹਨ।

8. ਹਾਰਮੋਨ :- ਥਣਧਾਰੀ ਜੀਵਾਂ ਤੋਂ ਜ਼ਿਆਦਾ ਮਾਤਰਾ ਵਿਚ ਦੁੱਧ ਪ੍ਰਾਪਤ ਕਰਨਲਈ ਰਸਾਇਣ ਦਿੱਤੇ ਜਾਂਦੇ
ਹਨ। ਮਨੁੱਖ ਸਰੀਰ ਵਿਚ ਦੁੱਧ ਰਾਹੀਂ ਮਾਰੂ ਹਾਰਮੋਨ ਦਾਖਲ ਹੋ ਜਾਂਦੇ ਹਨ।

9. ਇਨਫਲੇਮੇਸ਼ਨ ਅਤੇ ਮੂਕਸ :- ਸਰੀਰ ਦੇ ਕਈ ਭਾਗਾਂ ਵਿਚ ਇਨਫਲੈਪੇਸ਼ਨ ਕਰਦਾ ਹੈ। ਜੋੜਾਂ ਵਿਚ ਦਰਦ ਹੁੰਦਾ ਹੈ।

10. ਵਾਧੂ ਭਾਰ :- ਦੁੱਧ ਵਿਚ ਫੈਟ ਹੋਣ ਕਰਕੇ ਕੈਲੋਰੀਜ਼ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਭਾਰ ਵਧਦਾ ਹੈ।

11. ਐਟੀਬਾਓਟਿਕਸ :- ਗਾਵਾਂ, ਮੱਝਾਂ ਆਦਿ ਨੂੰ ਬਿਮਾਰੀਆਂ ਤੋਂ ਬਚਾਵ ਲਈ ਐਂਟੀਬਾਓਟਿਕਸ ਦਿੱਤੇ ਜਾਂਦੇ ਹਨ,
ਜੋ ਮਨੁੱਖ ਵਿਚ ਦੁੱਧ ਰਾਹੀਂ ਦਾਖਲ ਹੋ ਜਾਂਦੇ ਹਨ।

12. ਸਕ੍ਰਿਤਪ ਚਰਬੀ :- ਦਿਲ ਦੇ ਰੋਗਾਂ ਲਈ ਸਕ੍ਰਿਤਪ ਚਰਬੀ ਮਾਰੂ ਅਸਰਰ ਕਰਦੀ ਹੈ।

13. ਸੋਡੀਅਮ :- ਦੁੱਧ ਵਿਚ ਸੋਡੀਅਮ ਦੀ ਮਾਤਰਾ ਵੱਧ ਹੁੰਦੀ ਹੈ।

ਅਸਲ ਵਿਚ ਦੁੱਧ ਮਨੁੱਖ ਪ੍ਰਜਾਤੀ ਦੇ ਅਨੁਕੂਲ ਨਹੀਂ ਹੈ। ਯਾਦ ਰੱਖੋ ਕਿ ਕੋਈ ਵੀ ਮਾਂ
ਕਿਸੇ ਹੋਰ ਦੇ ਬੱਚੇ ਲਈ ਦੁੱਧ ਨਹੀਂ ਬਣਾਉਂਦੀ।

 

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>