ਤਹਿਰਾਨ – ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਦਿੱਤੀ ਗਈ ਚਿਤਾਵਨੀ ਦਾ ਜਵਾਬ ਦਿੰਦੇ ਹੋਏ ਈਰਾਨ ਨੇ ਕਿਹਾ ਕਿ ਆਰਥਿਕ ਅਤੱਵਾਦ ਅਤੇ ਕਤਲੇਆਮ ਦਾ ਉਨ੍ਹਾਂ ਦਾ ਤੰਜ ਈਰਾਨ ਨੂੰ ਸਮਾਪਤ ਨਹੀਂ ਕਰ ਪਾਵੇਗਾ। ਇਸ ਲਈ ਸਾਨੂੰ ਧਮਕੀਆਂ ਨਾ ਦਿੱਤੀਆਂ ਜਾਣ। ਵਰਨਣਯੋਗ ਹੈ ਕਿ ਹਾਲ ਹੀ ਵਿੱਚ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਟਵੀਟ ਕੀਤਾ ਸੀ ਕਿ ਜੇ ਉਸ ਨੇ ਕਿਸੇ ਤਰ੍ਹਾਂ ਦਾ ਵੀ ਹਮਲਾ ਕੀਤਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਕਿਹਾ, ‘ਈਰਾਨ ਦੇ ਲੋਕ ਸਾਲਾਂ ਤੋਂ ਮਜ਼ਬੂਤੀ ਨਾਲ ਖੜ੍ਹੇ ਹਨ, ਜਦੋਂ ਕਿ ਹਮਲਾਵਰ ਲੋਕ ਚਲੇ ਗਏ। ੳਾਰਥਿਕ ਅੱਤਵਾਦ ਅਤੇ ਕਤਲੇਆਮ ਦਾ ਤੰਜ ਈਰਾਨ ਨੂੰ ਖਤਮ ਨਹੀਂ ਕਰ ਸਕੇਗਾ। ਕਦੇ ਵੀ ਕਿਸੇ ਈਰਾਨੀ ਨੂੰ ਧਮਕੀ ਨਾ ਦੇਵੋ। ਉਸ ਦੇ ਕੰਮ ਨੂੰ ਸਨਮਾਨ ਦੇਣ ਦੀ ਕੋਸਿ਼ਸ਼ ਕਰੋ।” ਇਸ ਤੋਂ ਪਹਿਲਾਂ ਜਰੀਫ ਨੇ ਸਰਕਾਰੀ ਏਜੰਸੀ ਆਈਆਰਐਨਏ ਨੂੰ ਕਿਹਾ ਸੀ, ‘ਕੋਈ ਯੁੱਧ ਨਹੀਂ ਹੋਵੇਗਾ ਕਿਉਂਕਿ ਨਾ ਤਾਂ ਅਸੀਂ ਲੜਾਈ ਚਾਹੁੰਦੇ ਹਾਂ ਅਤੇ ਨਾ ਹੀ ਕਿਸੇ ਨੂੰ ਇਹ ਭਰਮ ਹੋਵੇ ਕਿ ਉਹ ਇਸ ਖੇਤਰ ਵਿੱਚ ਈਰਾਨ ਦਾ ਸਾਹਮਣਾ ਕਰ ਸਕਦੇ ਹਨ।’
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕੀਤਾ ਸੀ, ‘ਅਗਰ ਈਰਾਨ ਲੜਨਾ ਚਾਹੁੰਦਾ ਹੈ ਤਾਂ ਇਹ ਈਰਾਨ ਦਾ ਅਧਿਕਾਰਿਕ ਅੰਤ ਹੋਵੇਗਾ। ਦੁਬਾਰਾ ਅਮਰੀਕਾ ਨੂੰ ਧਮਕੀ ਨਾ ਦੇਣਾ।’
If Iran wants to fight, that will be the official end of Iran. Never threaten the United States again! Donald J. Trump